ਪਹਿਲੀ ਮਹਿਲਾ ਵਿਤ ਮੰਤਰੀ ਵਜੋਂ ਲਗਾਤਾਰ ਸੱਤਵੀਂ ਵਾਰ ਬਜ਼ਟ ਪੇਸ਼ ਕਰਕੇ ਬਣਾਇਆ ਨਵਾਂ ਰਿਕਾਰਡ
ਨਵੀਂ ਦਿੱਲੀ, 23 ਜੁਲਾਈ: ਲਗਾਤਾਰ ਤੀਜ਼ੀ ਵਾਰ ਦੇਸ਼ ’ਚ ਬਣੀ ਮੋਦੀ ਸਰਕਾਰ ਵੱਲੋਂ ਅੱਜ ਮੰਗਲਵਾਰ ਨੂੰ ਆਪਣਾ ਪਹਿਲਾਂ ਬਜ਼ਟ ਪੇਸ਼ ਕੀਤਾ ਜਾ ਰਿਹਾ। ਕਰੀਬ 11 ਵਜੇਂ ਵਿਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਇਹ ਬਜ਼ਟ ਪੇਸ਼ ਕਰਨਗੇ। ਦੇਸ ਭਰ ਦੇ ਵਪਾਰੀਆਂ, ਕਿਸਾਨਾਂ, ਮੁਲਾਜਮਾਂ ਅਤੇ ਹੋਰਨਾਂ ਵਰਗਾਂ ਦੀਆਂ ਇਸ ਬਜ਼ਟ ਉਪਰ ਨਿਗਾਵਾਂ ਬਣੀਆਂ ਹੋਈਆਂ ਹਨ। ਹਰੇਕ ਵਰਗ ਵੱਲੋਂ ਇਸ ਬਜ਼ਟ ਵਿਚ ਕੁੱਝ ਰਾਹਤ ਮਿਲਣ ਦੀ ਉਮੀਦ ਕੀਤੀ ਜਾ ਰਹੀ ਹੈ। ਉਂਝ ਵੀ ਨਿਰਮਲਾ ਸੀਤਾਰਮਨ ਲਗਾਤਾਰ ਤੀਜੀ ਵਾਰ ਬਜ਼ਟ ਪੇਸ਼ ਕਰਕੇ ਨਵਾਂ ਰਿਕਾਰਡ ਸਥਾਪਤ ਕਰਨ ਜਾ ਰਹੀ ਹੈ। ਉਹ ਪਹਿਲੀ ਮਹਿਲਾ ਵਿਤ ਮੰਤਰੀ ਹਨ, ਜਿਸਨੂੰ ਇੰਨ੍ਹੇਂ ਸਾਲ ਦੇਸ ਦਾ ਬਜ਼ਟ ਪੇਸ਼ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ।
ਪੰਜਾਬ ਨੇ 16ਵੇਂ ਵਿੱਤ ਕਮਿਸ਼ਨ ਨੂੰ ਕੀਤੀ ਪੇਂਡੂ ਵਿਕਾਸ ਦੇ ਫੰਡਾਂ ’ਚ ਵਾਧੇ ਦੀ ਮੰਗ
ਅੱਜ ਬਜ਼ਟ ਨੂੰ ਪੇਸ਼ ਕਰਨ ਤੋਂ ਪਹਿਲਾਂ ਵਿਤ ਮੰਤਰੀ ਵੱਲੋਂ ਰਾਸਟਰਪਤੀ ਭਵਨ ਦੇ ਵਿਚ ਰਾਸਟਰਪਤੀ ਨਾਲ ਵੀ ਸਦਾਚਾਰ ਮੀਟਿੰਗ ਕੀਤੀ ਗਈ ਹੈ,ਜਿਸਤੋਂ ਬਾਅਦ ਉਹ ਵਿਤ ਭਵਨ ਵਿਚ ਪੁੱਜ ਗਏ ਹਨ। ਉਨ੍ਹਾਂ ਵੱਲੋਂ ਇਸ ਮੌਕੇ ਉਹ ਟੈਬ ਵੀ ਦਿਖ਼ਾਇਆ ਗਿਆ, ਜਿਸਦੇ ਵਿਚੋਂ ਸੰਸਦ ਦੇ ਵਿਚ ਬਜ਼ਟ ਪੜਿਆ ਜਾਣਾ ਹੈ। ਉਧਰ ਦੂੁਜੇ ਪਾਸੇ ਵਿਰੋਧੀ ਧਿਰਾਂ ਵੱਲੋਂ ਵੀ ਬਜ਼ਟ ਦੇ ਮਾਮਲੇ ਵਿਚ ਸਰਕਾਰ ਨੂੰ ਘੇਰਣ ਦੇ ਲਈ ਲਗਾਤਾਰ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ। ਕਾਂਗਰਸੀ ਸੰਸਦੀ ਦਲ ਦੇ ਆਗੂਆਂ ਦੀ ਵੀ ਮੀਟਿੰਗ ਹੋਈ ਹੈ ਤੇ ਸੰਭਾਵਨਾ ਹੈ ਕਿ ਸ਼ਾਮ ਨੂੰ ਬਜ਼ਟ ਤੋਂ ਬਾਅਦ ਇੰਡੀਆ ਗਠਜੋੜ ਦੇ ਆਗੂਆਂ ਦੀ ਵੀ ਮੀਟਿੰਗ ਹੋਵੇਗੀ। ਵਿਤ ਮੰਤਰੀ ਵੱਲੋਂ ਪੇਸ਼ ਕੀਤੇ ਜਾਣ ਵਾਲੇ ਇਸ ਬਜ਼ਟ ਉਪਰ ਦੋਨਾਂ ਸਦਨਾਂ ਵਿਚ 20-20 ਘੰਟੇ ਬਹਿਸ ਦੇ ਲਈ ਰੱਖੇ ਗਏ ਹਨ।
Share the post "ਤੀਜੀ ਵਾਰ ਬਣੀ ਮੋਦੀ ਸਰਕਾਰ ਦਾ ਅੱਜ ਪਹਿਲਾ ਬਜ਼ਟ ਪੇਸ਼ ਕਰੇਗੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ"