ਜ਼ਿੰਦਗੀ ਦੀ ਜੰਗ ਹਾਰਿਆ 4 ਸਾਲਾਂ ਮਾਸੂਮ ਨਿਰਵੈਰ, 21 ਘੰਟਿਆਂ ਬਾਅਦ ਬੋਰਵੈੱਲ ‘ਚੋਂ ਕੱਢੀ ਲਾ*ਸ਼

Date:

spot_img

Haryana News: nirvair borewell update; ਬੀਤੇ ਕੱਲ ਤੜਕਸਾਰ ਅੰਬਾਲਾ ਨੇੜਲੇ ਪਿੰਡ ਧਨੋੜਾ ਵਿੱਚ ਇੱਕ 250 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗੇ ਚਾਰ ਸਾਲਾਂ ਮਾਸੂਮ ਨਿਰਵੈਰ ਨੂੰ ਲਗਾਤਰ 21 ਘੰਟਿਆਂ ਦੀ ਕੀਤੀ ਮੁਸ਼ੱਕਤ ਬਚਾਅ ਨਹੀਂ ਸਕੀ। ਬੁੱਧਵਾਰ ਸਵੇਰੇ ਕਰੀਬ 3:30 ਵਜੇ ਨਿਰਵੈਰ ਨੂੰ ਬੋਰਵੈੱਲ ਵਿੱਚੋਂ ਕੱਢਿਆ ਗਿਆ ਪ੍ਰੰਤੂ ਉਸਦੇ ਸਾਹ ਨਹੀਂ ਚੱਲ ਰਹੇ ਸਨ। ਇਸਦੇ ਬਾਵਜੂਦ ਉਸਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਮਿ੍ਰਤਕ ਕਰਾਰ ਦੇ ਦਿੱਤਾ। ਬੱਚੇ ਦੀ ਮੌਤ ਦੀ ਖ਼ਬਰ ਦਾ ਪਤਾ ਲੱਗਦੇ ਹੀ ਜਿੱਥੇ ਨਿਰਵੈਰ ਦਾ ਪ੍ਰਵਾਰ ਵਾਲਿਆਂ ਅਤੇ ਪੂਰੇ ਪਿੰਡ ਵਿਚ ਮਾਤਮ ਛਾ ਗਿਆ, ਉਥੇ ਉਸਨੂੰ ਬਚਾਉਣ ਵਿਚ ਲੱਗੀਆਂ ਟੀਮਾਂ ਨੂੰ ਵੀ ਵੱਡਾ ਸਦਮਾ ਲੱਗਿਆ। ਨਿਰਵੈਰ ਦੀ ਲਾਸ਼ ਦਾ ਪੋਸਟਮਾਰਟਮ ਅੱਜ ਕੀਤਾ ਜਾਵੇਗਾ।

ਇਹ ਵੀ ਪੜ੍ਹੋ 👉Bathinda ‘ਚ ਤੜਕਸਾਰ ਵਾਪਰੇ ਭਿਆਨਕ ਹਾਦਸੇ ਵਿੱਚ 4 ਦੀ ਮੌ*ਤ, 7 ਜ਼ਖਮੀ 

ਦਸਣਾ ਬਣਦਾ ਹੈ ਕਿ ਚਾਰ ਸਾਲਾਂ ਮਾਸੂਮ ਨਿਰਵੈਰ ਮੰਗਲਵਾਰ ਸਵੇਰੇ ਆਪਣੇ ਪਿਤਾ ਮਨਜੀਤ ਸਿੰਘ ਨਾਲ ਜਿੱਦ ਕਰਕੇ ਆਪਣੇ ਦਾਦਾ ਕਰਨੈਲ ਸਿੰਘ ਨੂੰ ਰੋਟੀ ਦੇਣ ਲਈ ਖੇਤ ਵਿਚ ਚਲਾ ਗਿਆ। ਪ੍ਰਵਾਰ ਵਾਲਿਆਂ ਮੁਤਾਬਕ ਬੇਸ਼ੱਕ ਸਵੇਰ 6 ਵਜੇਂ ਪਿਤਾ ਨੇ ਉਸਨੂੰ ਨਾਲ ਲਿਜਾਣ ਤੋਂ ਇੰਨਕਾਰ ਕਰ ਦਿੱਤਾ ਪ੍ਰੰਤੂ ਬੱਚੇ ਨੇ ਮਾਸੂਮੀਅਤ ਨਾਲ ਜਿੱਦ ਕੀਤੀ, ਜਿਸ ਕਾਰਨ ਉਸਨੂੰ ਆਪਣੇ ਨਾਲ ਖੇਤ ਲੈ ਗਿਆ। ਇਸ ਦੋਰਾਨ ਪਿਤਾ ਤੇ ਦਾਦਾ ਆਪਣੇ ਕੰਮ ਵਿਚ ਰੁੱਝ ਗਏ ਤੇ ਬੱਚਾ ਖੇਡਦੇ ਸਮੇਂ ਗੁਆਂਢੀਆਂ ਦੇ ਖੁੱਲੇ ਪਏ ਬੋਰ ਵਿਚ ਡਿੱਗ ਗਿਆ। ਪਤਾ ਲੱਗਦੇ ਹੀ ਪਿੰਡ ਵਾਲਿਆਂ ਨੂੰ ਦਸਿਆ ਗਿਆ, ਜਿਸਤੋਂ ਬਾਅਦ ਪ੍ਰਸ਼ਾਸਨ ਨੂੰ ਸੂਚਨਾ ਦਿੱਤੀ ਗਈ ਤੇ ਪ੍ਰਸ਼ਾਸਨ ਵੱਲੋਂ ਬੱਚੇ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਪਰ ਸਫ਼ਲ ਨਹੀਂ ਹੋ ਸਕੇ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img

Share post:

Popular

More like this
Related

RBDAV Public School ਵੱਲੋਂ ਅਧਿਆਪਕਾਂ ਲਈ ਦੋ-ਰੋਜ਼ਾ ਸਮਰੱਥਾ ਵਰਕਸ਼ਾਪ ਦਾ ਆਯੋਜਨ

Bathinda News: RBDAV Public School ; ਪ੍ਰਿੰਸੀਪਲ ਡਾ. ਅਨੁਰਾਧਾ...

‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’; ਚੇਅਰਮੈਨ ਇੰਦਰਜੀਤ ਮਾਨ ਦੀ ਅਗਵਾਈ ਹੇਠ ਭਾਈਰੂਪਾ ਵਿਖੇ ਪ੍ਰੋਗਰਾਮ ਅੱਜ 

ਚੇਅਰਮੈਨ ਮਾਨ ਵੱਲੋਂ ਭਾਈਰੂਪਾ ਵਿਖੇ ਪਾਰਟੀ ਵੱਲੋਂ ਰੱਖੇ ਪ੍ਰੋਗਰਾਮ...

Bathinda ‘ਚ ਤੜਕਸਾਰ ਵਾਪਰੇ ਭਿਆਨਕ ਹਾਦਸੇ ਵਿੱਚ 4 ਦੀ ਮੌ*ਤ, 7 ਜ਼ਖਮੀ 

Bathinda News: ਬਠਿੰਡਾ ਡੱਬਵਾਲੀ ਕੌਮੀ ਮਾਰਗ ਉੱਪਰ ਬੁੱਧਵਾਰ ਤੜਕਸਾਰ...