ਨਵੀਂ ਦਿੱਲੀ, 27 ਜੁਲਾਈ: ਦੇਸ ਦੀਆਂ ਵਿਕਾਸ ਯੋਜਨਾਵਾਂ ’ਚ ਮਹੱਤਵਪੂਰਨ ਭੂਮਿਕਾ ਅਦਾ ਕਰਨ ਵਾਲੀ ਵੱਡੀ ਸੰਸਥਾ ਨੀਤੀ ਆਯੋਗ ਦੀ ਅੱਜ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਮੀਟਿੰਗ ਹੋ ਰਹੀ ਹੈ। ਇਸ ਮੀਟਿੰਗ ਦਾ ਏਜੰਡਾ ਵਿਕਸਤ ਭਾਰਤ 02047 ਰੱਖਿਆ ਗਿਆ ਹੈ, ਜਿਸਦੇ ਵਿਚ ਮਹੱਤਵਪੂਰਨ ਫੈਸਲਿਆਂ ’ਤੇ ਵਿਚਾਰ ਕੀਤਾ ਜਾਵੇਗਾ। ਉਧਰ ਇਸ ਮੀਟਿੰਗ ਦਾ ਵਿਰੋਧੀ ਧਿਰਾਂ ਵਲੋਂ ਬਾਈਕਾਟ ਕੀਤਾ ਗਿਆ ਹੈ। ਹਾਲਾਂਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਸ ਮੀਟਿੰਗ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ।
ਹਰਸਿਮਰਤ ਨੇ ਵਪਾਰ ਲਈ ਵਾਹਗਾ ਸਰਹੱਦ ਖੋਲ੍ਹਣ ਅਤੇ ਪੰਜਾਬ ਦਾ ਬਕਾਇਆ ਆਰਡੀਐਫ ਜਾਰੀ ਕਰਨ ਦੀ ਕੀਤੀ ਮੰਗ
ਉਨ੍ਹਾਂ ਦਾਅਵਾ ਕੀਤਾ ਹੈ ਕਿ ਉਹ ਬਜ਼ਟ ’ਚ ਰਾਜ਼ਾਂ ਨੂੰ ਅਸਾਂਵੀ ਵੰਡ ਦੇ ਵਿਰੋਧ ਵਿਚ ਇਸ ਮੀਟਿੰਗ ’ਚ ਰੋਸ਼ ਜਤਾਉਣਗੇ। ਹਾਲਾਂਕਿ ਪਿਛਲੇ ਦਿਨੀਂ ਹੀ ਜੇਲ੍ਹ ਵਿਚੋਂ ਰਿਹਾਅ ਹੋ ਕੇ ਦੁਬਾਰਾ ਮੁੱਖ ਮੰਤਰੀ ਬਣਨ ਵਾਲੇ ਹੇਮੰਤ ਸੋਰੇਨ ਦੇ ਸ਼ਾਮਲ ਹੋਣ ਬਾਰੇ ਹਾਲੇ ਕੋਈ ਪੁਸ਼ਟੀ ਨਹੀਂ ਹੋਈ ਹੈ। ਜਿਕਰਯੋਗ ਹੈ ਕਿ ਇੰਡੀਆ ਗਠਜੋੜ ਦੀਆਂ ਧਿਰਾਂ ਜਿੰਨ੍ਹਾਂ ਦੇ ਵਿਚ ਪੰਜਾਬ, ਦਿੱਲੀ, ਹਿਮਾਚਲ ਪ੍ਰਦੇਸ਼, ਤਾਮਿਲਨਾਡੂ, ਕਰਨਾਟਕ, ਤਾਮਿਲਨਾਡੂ, ਤੇਲੰਗਨਾ ਤੇ ਕੇਰਲਾ ਆਦਿ ਸੂਬਿਆਂ ਵੱਲੋਂ ਇਸ ਮੀਟਿੰਗ ਦਾ ਬਾਈਕਾਟ ਕੀਤਾ ਗਿਆ ਹੈ। ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਬਜ਼ਟ ਦੇ ਵਿਚ ਸਿਰਫ਼ ਦੋ ਸੂਬਿਆਂ ਨੂੰ ਛੱਡ ਬਾਕੀਆਂ ਨੂੰ ਅਣਗੋਲਿਆ ਕਰ ਦਿੱਤਾ ਗਿਆ ਹੈ।