WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਤਰਨਤਾਰਨ

ਨਾਂ ਪੁਲਿਸ ਵੈਰੀਫਿਕੇਸ਼ਨ, ਨਾਂ ਡੋਪ ਟੈਸਟ: ਤਰਨਤਾਰਨ ’ਚ ਦੋ ਲੱਖ ’ਚ ਮਿਲਦਾ ਸੀ ਜਾਅਲੀ ਅਸਲਾ ਲਾਈਸੈਂਸ

ਡੀਸੀ ਦਫ਼ਤਰ ’ਚ ਜਾਅਲੀ ਅਸਲਾ ਲਾਇਸੰਸ ਬਣਾਉਣ ਦੇ ਗੋਰਖ਼ਧੰਦੇ ਦਾ ਪਰਦਾਫ਼ਾਸ
ਜ਼ਿਲ੍ਹਾ ਮੈਨੇਜ਼ਰ ਸਹਿਤ ਕਈ ਮੁਲਾਜਮ ਨਿਕਲੇ ਮਾਸਟਰਮਾਈਂਡ, ਤਿੰਨ ਕਾਬੂ
ਤਰਨਤਾਰਨ, 10 ਜੁਲਾਈ: ਸਥਾਨਕ ਸੀਆਈਏ ਸਟਾਫ਼ ਨੇ ਸਰਕਾਰੀ ਕਰਮਚਾਰੀਆਂ ਵੱਲੋਂ ਕੁੱਝ ਬਾਹਰਲੇ ਲੋਕਾਂ ਨਾਲ ਮਿਲਕੇ ਡਿਪਟੀ ਕਮਿਸ਼ਨਰ ਦਫ਼ਤਰ ’ਚ ਜਾਅਲੀ ਅਸਲਾ ਲਾਈਸੈਂਸ ਬਣਉਣ ਦੇ ਗੋਰਖਧੰਦੇ ਦਾ ਪਰਦਾਫ਼ਾਸ ਕੀਤਾ ਹੈ। ਪੁਲਿਸ ਨੇ ਜਾਅਲੀ ਅਸਲਾ ਲਾਇਸੈਂਸ ਬਣਾਉਣ ਵਾਲੇ ਗਿਰੋਹ ਦੇ ਦੋ ਮੈਂਬਰ ਅਤੇ ਛੇ ਜਾਅਲੀ ਅਸਲਾ ਲਾਇਸੰਸਧਾਰਕਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।ਹੁਣ ਤੱਕ ਇਸ ਗਿਰੋਹ ਦੇ ਵੱਲੋਂ ਸੈਕੜਿਆਂ ਦੀ ਤਾਦਾਦ ਵਿਚ ਜਾਅਲੀ ਅਸਲਾ ਲਾਈਸੈਂਸ ਬਣਾਉਣ ਬਾਰੇ ਪਤਾ ਚੱਲਿਆ ਹੈ। ਇੱਕ ਜਾਅਲੀ ਅਸਲਾ ਬਣਾਉਣ ਦੀ ਕੀਮਤ ਡੇਢ ਤੋਂ 2 ਲੱਖ ਰੁਪਏ ਤੱਕ ਸੀ ਤੇ ਇਸਦੇ ਵਿਚੋਂ ਕਰੀਬ ਇੱਕ ਲੱਖ ਰੁਪਏ ਇਸ ਗਿਰੋਹ ਦੇ ਮਾਂਸਟਰਮਾਈਡ ਮੰਨੇ ਜਾਂਦੇ ਸੁਵਿਧਾ ਕੇਂਦਰ ਦੇ ਜ਼ਿਲ੍ਹਾ ਮੈਨੇਜ਼ਰ ਸੂਰਜ ਭੰਡਾਰੀ ਦੇ ਕੋਲ ਜਾਂਦਾ ਸੀ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਗਿਰੋਹ ਦੇ ਮੈਂਬਰਾਂ ਵਿੱਚ ਤਰਨਤਾਰਨ ਸੇਵਾ ਕੇਂਦਰ ਦਾ ਕਰਮਚਾਰੀ ਹਰਪਾਲ ਸਿੰਘ ਅਤੇ ਇੱਕ ਫੋਟੋਸਟੇਟ ਦੁਕਾਨ ਦਾ ਮਾਲਕ ਬਲਜੀਤ ਸਿੰਘ ਜਿਸ ਨੇ ਜਾਅਲੀ ਅਸਲਾ ਲਾਇਸੈਂਸ ਬਣਾਉਣ ਲਈ ਆਧਾਰ ਕਾਰਡ ਅਤੇ ਅਸਲਾ ਲਾਇਸੈਂਸ ਪ੍ਰੋਫਾਰਮਾ ਸਮੇਤ ਲੋੜੀਂਦੇ ਪਛਾਣ ਪੱਤਰਾਂ ਨਾਲ ਛੇੜਛਾੜ ਕਰਨ ਦੀ ਗੱਲ ਕਬੂਲ ਕੀਤੀ ਹੈ, ਸ਼ਾਮਲ ਹਨ। ਪੁਲਿਸ ਟੀਮਾਂ ਨੇ ਲੈਪਟਾਪ ਵੀ ਬਰਾਮਦ ਕੀਤਾ ਹੈ ਜਿਸ ਵਿੱਚ ਵੱਖ-ਵੱਖ ਸੰਪਾਦਿਤ ਦਸਤਾਵੇਜ਼ਾਂ ਦੇ ਵੇਰਵੇ ਅਤੇ ਦਸਤਾਵੇਜ਼ਾਂ ਨਾਲ ਛੇੜਛਾੜ ਕਰਨ ਲਈ ਵਰਤੇ ਜਾਂਦੇ ਆਨਲਾਈਨ ਓਪਨ ਸੋਰਸ ਸਾਫਟਵੇਅਰ ਸ਼ਾਮਲ ਹਨ।

ਜਲੰਧਰ ਉਪ ਚੋਣ:ਵੋਟਾਂ ਪੈਣ ਦਾ ਕੰਮ ਸ਼ੁਰੂ, ਤਿੰਨ ਧਿਰਾਂ ਦਾ ਵਕਾਰ ਦਾਅ ’ਤੇ

ਇਸ ਸਾਰੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਤਰਨਤਾਰਨ ਦੇ ਐਸ.ਐਸ.ਪੀ ਅਸ਼ਵਨੀ ਕਪੂਰ ਨੇ ਦਸਿਆ ਕਿ ਇਸ ਰੈਕੇਟ ਦਾ ਪਰਦਾਫਾਸ਼ 9 ਅਪ੍ਰੈਲ, 2024 ਨੂੰ ਇਰਾਦਾ ਕਤਲ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਅੰਨਗੜ੍ਹ ਦੇ ਬੱਬਲੂ ਉਰਫ ਬੱਲੂ, ਜਿਸ ਨੇ ਪੁੱਛਗਿੱਛ ਦੌਰਾਨ ਸਹਿ-ਦੋਸ਼ੀ ਕੰਵਰਦੀਪ ਸਿੰਘ ਦੇ ਨਾਲ ਜਾਅਲੀ ਲਾਇਸੈਂਸੀ ਹਥਿਆਰ ਰੱਖਣ ਦੀ ਗੱਲ ਕਬੂਲ ਕੀਤੀ ਸੀ, ਤੋਂ ਮਿਲੀ ਜਾਣਕਾਰੀ ਉਪਰੰਤ ਹੋਇਆ। ਉਸਤੋਂ ਬਾਅਦ ਡੂੰਘਾਈ ਨਾਲ ਪੜਤਾਲ ਕੀਤੀ ਗਈ ਤੇ ਪੜਤਾਲ ਦੌਰਾਨ ਪਤਾ ਲੱਗਿਆ ਕਿ ਜ਼ਿਲ੍ਹਾ ਮੈਨੇਜਰ ਵੱਲੋਂ ਕੁੱਝ ਕਰਮਚਾਰੀਆਂ ਤੇ ਬਾਹਰਲੇ ਲੋਕਾਂ ਨਾਲ ਮਿਲਕੇ ਇਹ ਧੰਦਾ ਕੀਤਾ ਜਾ ਰਿਹਾ ਸੀ।  ਇਸ ਕਾਲੇ ਧੰਦੇ ਦੇ ਵਿਚ ਸਾਬਕਾ ਫ਼ੌਜੀ ਗੁਰਮੀਤ ਸਿੰਘ ਤੇ ਪਵਨਦੀਪ ਆਦਿ ਨਾਂ ਦੇ ਕੁੱਝ ਵਿਅਕਤੀ ਗਾਹਕ ਲੈ ਕੇ ਆਉਂਦੇ ਸਨ ਤੇ ਇੰਨ੍ਹਾਂ ਗਾਹਕਾਂ ਨੂੰ ਸੇਵਾ ਕੇਂਦਰ ਦੇ ਅਪਰੇਟਰ ਸ਼ਮਸੇਰ ਸਿੰਘ ਨਾਲ ਮਿਲਾਉਂਦੇ ਸਨ। ਸ਼ਮਸੇਰ ਸਿੰਘ ਸੌਦਾ ਤੈਅ ਕਰਦਾ ਸੀ ਤੇ ਇਸਦੇ ਬਦਲੇ ਡੇਢ ਤੋਂ ਦੋ ਲੱਖ ਰੁਪਏ ਲਏ ਜਾਂਦੇ ਸਨ। ਜਿਸਦੇ ਵਿਚੋਂ ਦਸ ਫ਼ੀਸਦੀ ਦੇ ਹਿਸਾਬ ਨਾਲ ਗਾਹਕ ਲਿਆਉਣ ਵਾਲਿਆਂ ਨੂੰ ਦਿੱਤੇ ਜਾਂਦੇ ਸਨ। ਫ਼ਿਰ ਸ਼ੁਰੂ ਹੁੰਦਾ ਸੀ ਜਾਅਲੀ ਅਸਲਾ ਲਾਇਸੰਸ ਬਣਾਉਣ ਦਾ ਕੰਮ।

ਪੰਜਾਬ ਦਾ ਸਭ ਤੋਂ ਮਹਿੰਗਾ ਟੋਲਪਲਾਜ਼ਾ ਹਾਲੇ ਰਹੇਗਾ ‘ਫ਼ਰੀ’, ਡੀਸੀ ਨਾਲ ਕਿਸਾਨਾਂ ਦੀ ਮੀਟਿੰਗ ਰਹੀ ਬੇਸਿੱਟਾ

ਇਸਦੇ ਲਈ ਜ਼ਿਲ੍ਹਾ ਮੈਨੇਜ਼ਰ ਸੂਰਜੀ ਭੰਡਾਰੀ ਡੀਸੀ ਦਫ਼ਤਰ ਦੇ ਕੁੱਝ ਮੁਲਾਜਮਾਂ ਅਤੇ ਤਰਨਤਾਰਨ ਦੇ ਐਸਡੀਐਮ ਦਫ਼ਤਰ ਦੇ ਸੇਵਾ ਕੇਂਦਰ ਦੇ ਇੰਚਾਰਜ਼ ਰਾਘਵ ਕਪੂਰ ਦੇ ਨਾਲ ਮਿਲਕੇ ਲਾਇਸੰਸਾਂ ਦਾ ਸਟਿੱਕਰ ਕੱਢਦੇ ਸਨ। ਪੁਰਾਣੇ ਬਣੇ ਹੋਏ ਲਾਇਸੰਸਾਂ ਦੀ ਯੂਆਈਡੀ ਵਰਤੀ ਜਾਂਦੀ ਸੀ। ਜਿਸਤੋਂ ਬਾਅਦ ਗਾਹਕ ਨੂੰ 15 ਤੋਂ 20 ਦਿਨਾਂ ਦੇ ਅੰਦਰ ਇਹ ਅਸਲਾ ਲਾਇਸੰਸ ਬਣਾ ਕੇ ਦੇ ਦਿੱਤਾ ਸੀ। ਇਸਦੇ ਲਈ ਨਾਂ ਹੀ ਕੋਈ ਮੈਡੀਕਲ ਜਾਂ ਡੋਪ ਟੈਸਟ ਦੀ ਜਰੂਰਤ ਹੁੰਦੀ ਸੀ ਤੇ ਨਾਂ ਹੀ ਪੁਲਿਸ ਵੈਰੀਫਿਕੇਸ਼ਨ ਦੀ। ਮੁਲਾਜਮਾਂ ਤੋਂ ਮੁਜਰਮ ਬਣੇ ਇਹ ‘ਬੰਦੇ’ ਸਾਰਾ ਕੁੱਝ ਸੰਭਾਲਦੇ ਸਨ। ਚਰਚਾ ਇਹ ਵੀ ਹੈ ਕਿ ਡੀਸੀ ਦਫ਼ਤਰ ਦੇ ਮੁਲਾਜਮਾਂ ਤੋਂ ਇਲਾਵਾ ਇਸ ਗੋਰਖਧੰਦੇ ਦੇ ਵਿਚ ਕੁੱਝ ਗੰਨ ਹਾਊਸ ਵਾਲੇ ਵੀ ਜੁੜੇ ਹੋ ਸਕਦੇ ਹਨ ਕਿਉਂਕਿ ਲਾਇਸੰਸ ਬਣਨ ਤੋਂ ਬਾਅਦ ਅਸਲਾ ਚੜਾਉਣ ਦੇ ਵਿਚ ਇੰਨਾਂ ਦੀ ਭੂਮਿਕਾ ਆ ਜਾਂਦੀ ਹੈ।

ਹੁਣ ਭਾਜਪਾ ਦੇ Ex ਸੂਬਾ ਪ੍ਰਧਾਨ ਨੂੰ ਮਿਲੀ ਧਮਕੀ,ਪਹਿਲਾਂ ਚਾਰ ਹੋਰ ਆਗੂਆਂ ਨੂੰ ਮਿਲ ਚੁੱਕੀ ਹੈ ਧਮਕੀ ਭਰੀ ਚਿੱਠੀ

ਇਸ ਗਿਰੋਹ ਦੇ ਪਰਦਾਫ਼ਾਸ ਹੋਣ ਤੋਂ ਬਾਅਦ ਹੁਣ ਪੁਲਿਸ ਤੇ ਸੁਰੱਖਿਆ ਏਜੰਸੀਆਂ ਦੇ ਅਧਿਕਾਰੀ ਚਿੰਤਾਂ ਵਿਚ ਆ ਗਏ ਹਨ। ਬਕੌਲ ਐਸਐਸਪੀ ਅਸ਼ਵਨੀ ਕਪੂਰ ਮੁਤਾਬਕ ਇੱਕ ਸਾਧਾਰਣ ਬੰਦ ਲਾਇਸੰਸ ਬਣਾਊਣ ’ਤੇ ਇੰਨ੍ਹਾਂ ਪੈਸਾ ਨਹੀਂ ਖ਼ਰਚਦਾ, ਜਿਸਦੇ ਚੱਲਦੇ ਸ਼ੱਕ ਹੈ ਕਿ ਦੋ ਨੰਬਰ ਦਾ ਕੰਮ ਕਰਨ ਵਾਲਾ ਜਾਂ ਸਮਾਜ ਵਿਰੋਧੀ ਅਨਸਰਾਂ ਨੇ ਜਰੂਰ ਮੁਜਰਮਾਂ ਦੇ ਲਾਲਚ ਦਾ ਫ਼ਾਈਦਾ ਉਠਾਇਆ ਹੋਵੇਗਾ। ਹੁਣ ਤੱਕ 250 ਤੋਂ ਵੱਧ ਅਜਿਹੇ ਜਾਅਲੀ ਅਸਲਾ ਲਾਇਸੰਸ ਬਣਨ ਬਾਰੇ ਪਤਾ ਚੱਲਿਆ ਹੈ। ਪੁਲਿਸ ਹੁਣ ਇੰਨ੍ਹਾਂ ਜਾਅਲੀ ਅਸਲਾ ਲਾਇਸੰਸ ਧਾਰਕਾਂ ਦੀ ਪੜਤਾਲ ਵਿਚ ਰੁੱਝ ਗਈ ਹੈ ਤੇ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਜਲਦ ਤੋਂ ਜਲਦ ਆਪਣਾ ਅਸਲਾ ਤੇ ਲਾਇਸੰਸ ਜਮ੍ਹਾਂ ਕਰਵਾ ਦੇਣ, ਨਹੀਂ ਤਾਂ ਉਨ੍ਹਾਂ ਦੇ ਵਿਰੁਧ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।

 

Related posts

ਪੰਜਾਬ ਪੁਲਿਸ ਨੇ ਤਰਨਤਾਰਨ ਵਿੱਚ ਸੰਭਾਵੀ ਅੱਤਵਾਦੀ ਹਮਲੇ ਨੂੰ ਕੀਤਾ ਨਾਕਾਮ

punjabusernewssite

ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀ ਨਾਲ ਸਾਂਝੇ ਆਪਰੇਸ਼ਨ ਦੌਰਾਨ ਪਾਕਿ-ਅਧਾਰਿਤ ਹਥਿਆਰ ਤਸਕਰੀ ਕਰਨ ਵਾਲੇ ਮਾਡਿਊਲ ਦਾ ਕੀਤਾ ਪਰਦਾਫਾਸ਼;

punjabusernewssite

ਟਰਾਂਸਪੋਰਟ ਮੰਤਰੀ ਵੱਲੋਂ ਪੱਟੀ ਤੋਂ ਚੰਡੀਗੜ੍ਹ ਲਈ ਵਾਲਵੋ ਬੱਸ ਸੇਵਾ ਦੀ ਕੀਤੀ ਸ਼ੁਰੂਆਤ

punjabusernewssite