ਚੰਡੀਗੜ੍ਹ, 27 ਸਤੰਬਰ: ਸੂਬੇ ਦੇ ਵਿਚ ਪੰਚਾਇਤ ਚੋਣਾਂ ਦੇ ਦੋ ਦਿਨ ਪਹਿਲਾਂ ਹੋਏ ਐਲਾਨ ਤੋਂ ਬਾਅਦ ਅੱਜ ਸ਼ੁੱਕਰਵਾਰ ਤੋਂ ਨਾਮਜਦਗੀਆਂ ਦਾ ਕੰਮ ਸ਼ੁਰੂ ਹੋ ਗਿਆ ਹੈ। ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਇਹ ਪ੍ਰਕਿਰਿਆ 4 ਅਕਤੂਬਰ ਤੱਕ ਚੱਲੇਗੀ। ਰਾਜ ਚੋਣ ਕਮਿਸ਼ਨਰ ਦੀਆਂ ਹਿਦਾਇਤਾਂ ’ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਇੰਨ੍ਹਾਂ ਚੋਣਾਂ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਚੋਣ ਅਧਿਕਾਰੀ ਤੇ ਸਹਾਇਕ ਚੋਣ ਅਧਿਕਾਰੀ ਨਿਯੁਕਤ ਕਰਨ ਤੋਂ ਇਲਾਵਾ ਪੋਲੰਗ ਬੂਥਾਂ ਅਤੇ ਹੋਰਨਾਂ ਪ੍ਰਬੰਧਾਂ ਦੀ ਦੇਖ ਰੇਖ ਖੁਦ ਉੱਚ ਅਧਿਕਾਰੀ ਕਰ ਰਹੇ ਹਨ। ਸੂਬੇ ਵਿਚ ਕੁੱਲ 13,237 ਪੰਚਾਇਤਾਂ ਲਈ ਵੋਟਾਂ ਪੈਣੀਆਂ ਹਨ। ਜਿੱਥੇ 13,237 ਸਰਪੰਚਾਂ ਤੋਂ ਇਲਾਵਾ 84,437 ਪੰਚ ਵੀ ਚੁਣੇ ਜਾਣੇ ਹਨ।
ਹਰਿਆਣਾ ਵਿਚ ਅੱਜ ਤੋਂ ਸ਼ੁਰੂ ਹੋਈ ਝੋਨੇ ਦੀ ਸਰਕਾਰੀ ਖਰੀਦ
ਹਾਲਾਂਕਿ ਸਰਪੰਚਾਂ ਦੇ ਰਾਖਵੇਂਕਰਨ ਦੇ ਨੋਟੀਫਿਕੇਸ਼ਨ ਜਾਰੀ ਹੋ ਚੁੱਕੇ ਹਨ ਪ੍ਰੰਤੂ ਕਈ ਪਿੰਡਾਂ ਵਿਚ ਰਾਖਵੇਂਕਰਨ ਨੂੰ ਬਦਲਾਉਣ ਦੀ ਮੰਗ ਨੂੰ ਲੈ ਕੇ ਰੋਸ਼ ਪ੍ਰਗਟਾਉਣ ਦੀਆਂ ਵੀ ਖ਼ਬਰਾਂ ਹਨ। ਚੋਣ ਅਧਿਕਾਰੀਆਂ ਮੁਤਾਬਕ ਚੋਣਾਂ ਦਾ ਕੰਮ ਸ਼ਾਂਤਮਈ ਤਰੀਕੇ ਨਾਲ ਨੈਪਰੇ ਚਾੜਣ ਦੇ ਲਈ ਸੁਰੱਖਿਆ ਦੇ ਇੰਤਜਾਮ ਕਰ ਲਏ ਗਏ ਹਨ। ਸੂਬੇ ਭਰ ਵਿਚ 15 ਅਕਤੂਬਰ ਨੂੰ ਪੈਣ ਜਾ ਰਹੀਆਂ ਵੋਟਾਂ ਲਈ 19,110 ਪੋਲਿੰਗ ਬੂਥ ਬਣਾਏ ਜਾਣਗੇ।ਇਸਤੋਂ ਇਲਾਵਾ ਸਰਪੰਚੀ ਦੀ ਚੋਣ ਲਈ ਗੁਲਾਬੀ ਅਤੇ ਪੰਚੀ ਦੀ ਚੋਣ ਲਈ ਚਿੱਟਾ ਬੈਲਟ ਪੇਪਰ ਜਾਰੀ ਕੀਤਾ ਜਾਵੇਗਾ। ਰਾਜ ਚੋਣ ਕਮਿਸ਼ਨ ਦੀਆਂ ਹਿਦਾਇਤਾਂ ‘ਤੇ ਐੱਸਡੀਐੱਮਜ਼ ਨੂੰ ਨੋਡਲ ਅਫ਼ਸਰ ਵਜੋਂ ਤੈਨਾਤ ਕੀਤਾ ਗਿਆ ਹੈ।
Big News: ਜਾਟ ਆਗੂ ਸੁਨੀਲ ਜਾਖ਼ੜ ਨੇ ਭਾਜਪਾ ਦੀ ਸੂਬਾਈ ਪ੍ਰਧਾਨਗੀ ਤੋਂ ਦਿੱਤਾ ਅਸਤੀਫ਼ਾ, ਅੱਗ ਵਾਂਗ ਫੈਲੀ ਅਵਫ਼ਾਹ!
ਹਰੇਕ ਜ਼ਿਲ੍ਹੇ ਵੱਲੋਂ ਚੋਣ ਅਧਿਕਾਰੀ, ਸਹਾਇਕ ਚੋਣ ਅਧਿਕਾਰੀਆਂ ਦੀ ਸੂਚੀ ਜਾਰੀ ਕਰਦਿਆਂ ਬਲਾਕ ਮੁਤਾਬਕ ਨਾਮਜ਼ਦਗੀ ਪੱਤਰ ਲੈਣ ਲਈ ਸਥਾਨ ਵੀ ਤੈਅ ਕੀਤੇ ਜਾ ਚੁੱਕੇ ਹਨ। ਨਾਮਜਦਗੀ ਪੱਤਰ ਦੇਣ ਲਈ ਜਨਰਲ ਵਰਗ ਨੂੰ 100 ਰੁਪਏ ਅਤੇ ਅਨੁਸੂਚਿਤ ਜਾਤੀ ਦੇ ਉਮੀਦਵਾਰ ਲਈ 50 ਰੁਪਏ ਫ਼ੀਸ ਰੱਖੀ ਗਈ ਹੈ। ਇਸਤੋਂ ਇਲਾਵਾ ਸਾਬਕਾ ਸਰਪੰਚਾਂ ਤੇ ਪੰਚਾਂ ਨੂੰ ਚੋਣ ਲੜਣ ਦੇ ਲਈ ਐਨ.ਓ.ਸੀ ਲੈਣੀ ਪਏਗੀ। ਜਦੋਂਕਿ ਸਾਰਿਆਂ ਲਈ ਚੁੱਲਾ ਟੈਕਸ ਤੇ ਹੋਰ ਵਿਭਾਗਾਂ ਤੋਂ ਕਲੀਅਰਸ ਸਰਟੀਫਿਕੇਟ ਲੈਣੇ ਪੈਣਗੇ, ਜਿਸ ਉਪਰ ਹਰ ਵਾਰ ਵੱਡਾ ਹੱਲ ਮੱਚਦਾ ਹੈ।