spot_img
spot_img

Police ਮੁਕਾਬਲੇ ‘ਚ ਨਾਮੀਂ ਗੈਂ*ਗ*ਸਟ*ਰ ਯੋਧਾ ਜ਼ਖਮੀ, ਹਸਪਤਾਲ ‘ਤੇ ਕੀਤੀ ਸੀ ਫਾਈਰਿੰਗ

Date:

spot_img

Jalandhar News: ਜਲੰਧਰ ਵਿੱਚ ਪੁਲਿਸ ਅਤੇ ਇੱਕ ਗੈਂਗਸਟਰ ਵਿਚਕਾਰ ਵੀਰਵਾਰ ਤੜਕਸਾਰ ਮੁਕਾਬਲਾ ਹੋਣ ਦੀ ਖਬਰ ਹੈ। ਇਸ ਮੁਕਾਬਲੇ ਵਿੱਚ ਲੱਕੀ ਪਟਿਆਲ ਗੈਂਗ ਨਾਲ ਸਬੰਧਤ ਯੋਧਾ ਨਾਂ ਦਾ ਬਦਮਾਸ਼ ਪੁਲਿਸ ਦੀ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ। ਯੋਧਾ ਪੰਜਾਬ ਪੁਲਿਸ ਨੂੰ ਕਈ ਮਾਮਲਿਆਂ ਵਿੱਚ ਲੋੜੀਦਾ ਸੀ ਅਤੇ ਇਸ ਦੇ ਉੱਪਰ ਕੁਝ ਦਿਨ ਪਹਿਲਾਂ ਇੱਕ ਨਿੱਜੀ ਹਸਪਤਾਲ ਉੱਪਰ ਗੋਲੀ ਚਲਾਉਣ ਦਾ ਪਰਚਾ ਵੀ ਦਰਜ ਹੋਇਆ ਸੀ। ਪੁਲਿਸ ਮੁਕਾਬਲੇ ਤੋਂ ਬਾਅਦ ਮੀਡੀਆ ਨੂੰ ਮਾਮਲੇ ਦੀ ਜਾਣਕਾਰੀ ਦਿੰਦਿਆਂ ਜਲੰਧਰ ਪੁਲਿਸ ਦੇ ਕਮਿਸ਼ਨਰ ਸਤਿੰਦਰ ਸਿੰਘ ਨੇ ਦੱਸਿਆ ਕਿ ਅਪਰਾਧੀ ਦੀ ਪਛਾਣ ਯੋਧ ਸਿੰਘ ਯੋਧਾ ਵਜੋਂ ਹੋਈ ਹੈ, ਜੋ ਕਿ ਸ਼ਾਹਕੋਟ ਦਾ ਰਹਿਣ ਵਾਲਾ ਹੈ।

ਇਹ ਵੀ ਪੜ੍ਹੋ  Punjab ‘ਚ IAS ਅਧਿਕਾਰੀਆਂ ਦੀਆਂ ਹੋਈਆਂ ਬਦਲੀਆਂ, ਦੇਖੋ ਲਿਸਟ

ਇਹ ਪੁਲਿਸ ਨੂੰ ਕਈ ਮਾਮਲਿਆਂ ਵਿੱਚ ਲੋੜੀਦਾ ਸੀ ਅਤੇ ਪੁਲਿਸ ਇਸਦੇ ਪਿੱਛੇ ਲੱਗੇ ਹੋਈ ਸੀ। ਗੁਪਤ ਸੂਚਨਾ ਮਿਲਣ ‘ਤੇ ਪੁਲਿਸ ਨੇ ਇਸ ਨੂੰ ਕਾਬੂ ਕਰਨ ਲਈ ਨਾਕਾਬੰਦੀ ਕੀਤੀ ਹੋਈ ਸੀ ਪਰੰਤੂ ਮੋਟਰਸਾਇਕਲ ਸਵਾਰ ਯੋਧਾ ਨੇ ਪੁਲਿਸ ਨੂੰ ਦੇਖਦਿਆਂ ਹੀ ਭੱਜਣ ਦੇ ਕੋਸ਼ਿਸ਼ ਕੀਤੀ ਅਤੇ ਮੋਟਰਸਾਈਕਲ ਸਲਿੱਪ ਕਰਨ ਤੋਂ ਬਾਅਦ ਬਚਣ ਲਈ ਉਸਨੇ ਪੁਲਿਸ ਉੱਪਰ ਗੋਲੀ ਚਲਾ ਦਿੱਤੀ। ਜਵਾਬੀ ਗੋਲੀਬਾਰੀ ਵਿੱਚ ਇੱਕ ਗੋਲੀ ਉਸਦੀ ਲੱਤ ‘ਤੇ ਲੱਗੀ ਇਸਦੇ ਨਾਲ ਜਖਮੀ ਹੋ ਗਿਆ। ਪੁਲਿਸ ਕਮਿਸ਼ਨਰ ਮੁਤਾਬਕ ਮੁਲਜਮ ਦੇ ਕੋਲੋਂ ਦੋ 32 ਬੋਰ ਦੇ ਪਿਸਤੋਲ ਵੀ ਬਰਾਮਦ ਹੋਏ ਹਨ। ਦੋਸ਼ੀ ‘ਤੇ ਹਸਪਤਾਲ ਦੇ ਬਾਹਰ ਗੋਲੀਬਾਰੀ ਕਰਨ ਦਾ ਦੋਸ਼ ਸੀ।ਜ਼ਖਮੀ ਦੋਸ਼ੀ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

DIG ਦੀ ਵੱਡੀ ਕਾਰਵਾਈ; SHO ਨੂੰ ਮੌਕੇ ‘ਤੇ ਕੀਤਾ Suspend, ਇਹ ਰਹੇ ਕਾਰਨ…

Amritsar News: ਪੰਜਾਬ ਪੁਲਿਸ ਵਿਚ ਧਾਕੜ ਅਫ਼ਸਰ ਵਜੋਂ ਜਾਣੇ...

Punjab ‘ਚ IAS ਅਧਿਕਾਰੀਆਂ ਦੀਆਂ ਹੋਈਆਂ ਬਦਲੀਆਂ, ਦੇਖੋ ਲਿਸਟ

Punjab News: Punjab Government ਨੇ ਦੇਰ ਸ਼ਾਮ ਨੂੰ ਇੱਕ...

ਬਠਿੰਡਾ ‘ਚ ਟਰੈਕਟਰ ‘ਤੇ ਗਾਣੇ ਨੂੰ ਲੈ ਕੇ ਹੋਏ ਵਿਵਾਦ ‘ਚ ਨੌਜਵਾਨ ਦਾ ਕ*ਤ*ਲ

Bathinda News: ਬਠਿੰਡਾ ਜਿਲ੍ਹੇ ਦੇ ਥਾਣਾ ਮੋੜ ਅਧੀਨ ਆਉਂਦੇ...