ਪੰਜ ਸਾਬਕਾ ਮੰਤਰੀਆਂ ਨੂੰ ਸਰਕਾਰੀ ਕੋਠੀਆਂ ਖ਼ਾਲੀ ਕਰਨ ਦਾ ਨੋਟਿਸ

0
84
+1

ਕੁੱਝ ਦਿਨ ਪਹਿਲਾਂ ਮਾਨ ਕੈਬਨਿਟ ਵਿਚੋਂ ਦਿੱਤੇ ਸਨ ਅਸਤੀਫ਼ਾ
ਚੰਡੀਗੜ੍ਹ, 28 ਸਤੰਬਰ: ਪਿਛਲੇ ਦਿਨੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੈਬਨਿਟ ਵਿਚੋਂ ਹੋਈ ਰੱਦੋਬਦਲ ਦੌਰਾਨ ਅਸਤੀਫ਼ਾ ਦੇਣ ਵਾਲੇ ਪੰਜ ਸਾਬਕਾ ਮੰਤਰੀਆਂ ਨੂੂੰ ਹੁਣ ਆਪਣੀਆਂ ਸਰਕਾਰੀ ਕੋਠੀਆਂ ਖ਼ਾਲੀ ਕਰਨ ਦਾ ਨੋਟਿਸ ਮਿਲਿਆ ਹੈ। ਇੰਨ੍ਹਾਂ ਮੰਤਰੀਆਂ ਵਿਚ ਸੰਗਰੂਰ ਤੋਂ ਲੋਕ ਸਭਾ ਮੈਂਬਰ ਚੁਣੇ ਗਏ ਗੁਰਮੀਤ ਸਿੰਘ ਮੀਤ ਹੇਅਰ ਵੀ ਸ਼ਾਮਲ ਹਨ, ਜਿੰਨ੍ਹਾਂ ਮੰਤਰੀ ਮੰਡਲ ਵਿਚ ਫੇਰਬਦਲ ਤੋ ਪਹਿਲਾਂ ਹੀ ਆਪਣਾ ਅਸਤੀਫ਼ਾ ਦੇ ਦਿੱਤਾ ਸੀ। ਜਦੋਂਕਿ ਬਾਕੀ ਮੰਤਰੀਆਂ ਵਿਚ ਚੇਤਨ ਸਿੰਘ ਜੋੜੇਮਾਜ਼ਰਾ, ਗਗਨ ਅਨਮੋਲ ਮਾਨ, ਬ੍ਰਹਮ ਸੰਕਰ ਜਿੰਪਾ ਅਤੇ ਬਲਕਾਰ ਸਿੰਘ ਸ਼ਾਮਲ ਹਨ।

ਦੁਖ਼ਦਾਈਕ ਘਟਨਾ: ਇੱਕ ਹੀ ਪ੍ਰਵਾਰ ਦੇ ਪੰਜ ਜੀਆਂ ਨੇ ਕੀਤੀ ਖ਼ੁਦ+ਕਸ਼ੀ

ਆਮ ਰਾਜ ਪ੍ਰਬੰਧ ਦੀ ਪ੍ਰਸ਼ਾਸਕੀ ਸਾਖ਼ਾ-1 ਵੱਲੋਂ ਜਾਰੀ ਇਸ ਪੱਤਰ (ਨੰਬਰ 3374-80) ਰਾਹੀਂ ਇੰਨ੍ਹਾਂ ਸਾਬਕਾ ਮੰਤਰੀਆਂ ਨੂੰ ਨਿਯਮਾਂ ਦਾ ਹਵਾਲਾ ਦਿੰਦਿਆਂ ਆਪਣੀਆਂ ਸਰਕਾਰੀ ਰਿਹਾਇਸ਼ਾਂ ਨੂੰ ਖ਼ਾਲੀ ਕਰਕੇ ਇਸਦਾ ਕਬਜ਼ਾ ਲੋਕ ਨਿਰਮਾਣ ਵਿਭਾਗ ਨੂੰ ਦੇਣ ਲਈ ਕਿਹਾ ਹੈ। ਜਿਕਰਯੋਗ ਹੈ ਕਿ ‘ਦਾ ਈਸਟ ਪੰਜਾਬ ਮਨਿਸਟਰਜ਼ ਸੈਲਰੀਜ਼ ਐਕਟ 1947 ਦੇ ਵਿਚ ਵੱਖ ਵੱਖ ਹੋਈਆਂ ਸੋਧਾਂ ਤੋਂ ਬਾਅਦ ਹੁਣ ਇਹ ਨਿਯਮ ਹੈ ਕਿ ਮੰਤਰੀ ਦਾ ਅਹੁੱਦਾ ਛੱਡਣ ਦੇ 15 ਦਿਨਾਂ ਅੰਦਰ-ਅੰਦਰ ਸਾਬਕਾ ਮੰਤਰੀ ਨੂੰ ਆਪਣੀ ਸਰਕਾਰੀ ਰਿਹਾਇਸ਼ ਖ਼ਾਲੀ ਕਰਨੀ ਹੁੰਦੀ ਹੈ। ਗੌਰਤਲਬ ਹੈ ਕਿ ਲੰਘੇ ਸੋਮਵਾਰ 23 ਸਤੰਬਰ ਨੂੰ ਇਹ ਮੰਤਰੀਆਂ ਨੇ ਆਪਣੇ ਅਹੁੱਦੇ ਤੋਂ ਅਸਤੀਫ਼ੇ ਦਿੱਤੇ ਸਨ।

 

+1

LEAVE A REPLY

Please enter your comment!
Please enter your name here