
ਅਜਨਾਲਾ: ਨਸ਼ਾ ਤਸਕਰਾਂ ਵਿਰੁਧ ਪੰਜਾਬ ਪੁਲਿਸ ਵੱਲੋਂ ਵਿੱਢੀ ਮੁਹਿੰਮ‘ ਯੁੱਧ ਨਸ਼ਿਆਂ ਵਿਰੁਧ’ ਤਹਿਤ ਬੀਤੀ ਰਾਤ ਅਜਨਾਲਾ ਦੇ ਵਿਚ ਪੁਲਿਸ ਮੁਕਾਬਲੇ ’ਚ ਇੱਕ ਨਾਮੀ ਤਸਕਰ ਦੇ ਗੋਲੀ ਲੱਗਣ ਕਾਰਨ ਜਖ਼ਮੀ ਹੋਣ ਦੀ ਸੂਚਨਾ ਹੈ। ਜਖ਼ਮੀ ਤਸਕਰ ਨੂੰ ਇਲਾਜ਼ ਲਈ ਰਾਮਦਾਸ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ ਡੇਰਾਬੱਸੀ ਸਿਵਲ ਹਸਪਤਾਲ ‘ਚ ਹੋਈ ਝੜਪ ਵਿੱਚ ਸ਼ਾਮਲ ਦੋਵੇਂ ਧਿਰਾਂ ਵਿਰੁੱਧ ਐਫ.ਆਈ.ਆਰ. ਦਰਜ
ਮੁਲਜਮ ਦੀ ਪਹਿਚਾਣ ਪਲਵਿੰਦਰ ਸਿੰਘ ਪਾਲਾ ਵਾਸੀ ਜੱਟਾ ਦੇ ਤੌਰ ’ਤੇ ਹੋਈ ਹੈ। ਸੂਚਨਾ ਮੁਤਾਬਕ ਮੁਲਜਮ ਨਸ਼ਾ ਤਸਕਰੀ ਦੇ ਮਾਮਲੇ ਵਿਚ ਪੁਲਿਸ ਵੱਲੋਂ ਕਾਬੁੂ ਕੀਤਾ ਗਿਆ ਸੀ। ਇਸ ਦੌਰਾਨ ਉਸਨੇ ਪੁਛਗਿਛ ਦੌਰਾਨ ਖ਼ੁਲਾਸਾ ਕੀਤਾ ਕਿ ਉਸਦੇ ਵੱਲੋਂ ਕੁੱਝ ਨਸ਼ਾ ਅਤੇ ਹਥਿਆਰ ਕੱਸੋਵਾਲ ਧੁੱਸੀ ਪੁਲ ਕੋਲ ਰੱਖਿਆ ਹੋਇਆ ਹੈ, ਜਦ ਪੁਲਿਸ ਇਸ ਦੀ ਰਿਕਵਰੀ ਲਈ ਲੈ ਕੇ ਗਈ ਤਾਂ ਪਹਿਲਾਂ 523 ਗ੍ਰਾਂਮ ਹੈਰੋਇਨ ਬਰਾਮਦ ਕਰਵਾਈ।
ਇਹ ਵੀ ਪੜ੍ਹੋ 25000 ਰੁਪਏ ਦੀ ਰਿਸ਼ਵਤ ਲੈਂਦਾ SHO ਵਿਜੀਲੈਂਸ ਬਿਊਰੋ ਨੇ ਰੰਗੇ ਹੱਥੀਂ ਚੁੱਕਿਆ
ਇਸ ਦੌਰਾਨ ਮੁਲਜਮ ਨੇ ਚਲਾਕੀ ਵਰਤਿਆਂ ਲੁਕੋ ਕੇ ਰੱਖੇ ਗਏ ਗਲੋਕ ਪਿਸਤੌਲ ਨਾਲ ਪੁਲਿਸ ਉਪਰ ਗੋਲੀ ਚਲਾ ਕੇ ਭੱਜਣ ਦੀ ਕੋਸਿਸ ਕੀਤੀ ਪ੍ਰੰਤੂ ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ ਤੇ ਗੋਲੀ ਉਸਦੀ ਲੱਤ ’ਤੇ ਲੱਗੀ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਪੁਲਿਸ ਮੁਕਾਬਲੇ ’ਚ ਪੰਜਾਬ ਦਾ ਨਾਮੀ ਨਸ਼ਾ ਤਸਕਰ ਜਖ਼ਮੀ, ਭਾਰੀ ਮਾਤਰਾ ’ਚ ‘ਹੈਰੋਇਨ’ ਅਤੇ ਪਿਸਤੌਲ ਬਰਾਮਦ"




