ਬੱਚਿਆਂ ਦੇ ਪੇਪਰ ਕਰਕੇ ਚੋਣ ਕਮਿਸ਼ਨ ਨੇ ਸ਼ੈਡੀਯੂਲ ਲਿਆ ਵਾਪਸ: ਜਸਟਿਸ ਭੱਲਾ
ਚੰਡੀਗੜ੍ਹ, 8 ਫਰਵਰੀ : ਹਰਿਆਣਾ ਵਿਚ ਹੁਣ ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 6 ਮਾਰਚ ਨੂੰ ਨਹੀਂ ਹੋਣਗੀਆਂ। ਸੂਬੇ ਵਿਚ ਬੱਚਿਆਂ ਦੇ ਪੇਪਰਾਂ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ, ਜਿਸਤੋਂ ਬਾਅਦ ਚੋਣ ਕਮਿਸ਼ਨਰ ਨੇ ਚੋਣ ਦਾ ਜੋ ਸ਼ੈਡੀਯੂਲ ਜਾਰੀ ਕੀਤਾ ਗਿਆ ਸੀ, ਉਸ ਨੁੰ ਅੱਜ ਵਾਪਸ ਲੈ ਲਿਆ ਹੈ।
ਹਰਿਆਣਾ ’ਚ ਐਨਫੋਰਸਮੈਂਟ ਬਿਊਰੋ ਨੇ ਨਜਾਇਜ਼ ਵਿਰੁਧ ਚਲਾਈ ਮੁਹਿੰਮ, 120 ਸਥਾਨਾਂ ’ਤੇ ਕੀਤੀ ਛਾਪੇਮਾਰੀ
ਦਸਣਾ ਬਣਦਾ ਹੈ ਕਿ ਭਲਕ ਤੋਂ ਚੋਣ ਨਾਮਜਦਗੀਆਂ ਸ਼ੁਰੂ ਹੋਣੀਆਂ ਸਨ।ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਹਰਿਆਣਾ ਗੁਰੂਦੁਆਰਾ ਚੋਣ ਕਮਿਸ਼ਨਰ ਜਸਟਿਸ ਐਚਐਸ ਭੱਲਾ ਨੇ ਦਸਿਆ ਕਿ ਹਰਿਆਣਾ ਸਕੂਲ ਸਿਖਿਆ ਵਿਭਾਗ ਦੇ ਸੈਕੇਂਡਰੀ ਐਜੂਕੇਸ਼ਨ ਨਿਦੇਸ਼ਕ ਨੇ ਉਨ੍ਹਾਂ ਨੁੰ ਪੱਤਰ ਲਿਖ ਕੇ ਚੋਣਾਂ ਦੇ ਸ਼ੈਡੀਯੂਲ ਨੂੰ ਵਾਪਸ ਲੈਣ ਦੀ ਅਪੀਲ ਕੀਤੀ ਹੈ।
ਧਾਮੀ ਨੇ ਹਰਿਆਣਾ ਗੁਰਦੁਆਰਾ ਚੋਣਾਂ ਤੋਂ ਪਹਿਲਾਂ ਵੋਟਰ ਸੂਚੀਆਂ ਵਿਚੋਂ ਗੈਰ ਸਿੱਖ ਵੋਟਰਾਂ ਨੂੰ ਕੱਢਣ ਦੀ ਅਪੀਲ
ਇਸ ਵਿਚ ਉਨ੍ਹਾਂ ਨੇ ਲਿਖਿਆ ਹੈ ਕਿ ਸੀਬੀਐਸਈ ਅਤੇ ਹਰਿਆਣਾ ਸਕੂਲ ਸਿਖਿਆ ਬੋਰਡ ਦੀ ਦੱਸਵੀਂ ਅਤੇ ਬਾਹਰਵੀਂ ਦੀ ਸਾਲਾਨਾ ਪ੍ਰੀਖਿਆਵਾਂ ਦੇ ਵਿਚ ਉਪਰੋਕਤ ਚੋਣ ਦਾ ਸ਼ੈਡੀਯੂਲ ਪੈਂਦਾ ਹੈ। ਜਸਟਿਸ ਭੱਲਾ ਨੇ ਦਸਿਆ ਕਿ ਨਿਦੇਸ਼ਕ ਦੇ ਅਪੀਲ ਨੂੰ ਸਵੀਕਾਰਦੇ ਹੋਏ ਵਿਦਿਆਰਥੀਆਂ ਦੇ ਹਿੱਤ ਵਿਚ ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਚੋਣ ਦਾ ਸ਼ੈਡੀਸੂਲ ਵਾਪਸ ਲਿਆ ਗਿਆ ਹੈ।
Share the post "Big Breking: ਹੁਣ ਹਰਿਆਣਾ ਸਿੱਖ ਕਮੇਟੀ ਦੀਆਂ ਚੋਣਾਂ 6 ਮਾਰਚ ਨੂੰ ਨਹੀਂ ਹੋਣਗੀਆਂ"