
Chandigarh News: ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਬੰਬਾਂ ਵਾਲੇ ਬਿਆਨ ਦੇ ਕੇ ਕਸੂਤੇ ਫਸ ਗਏ ਹਨ। ਮਾਮਲਾ ਭੱਖਣ ਤੋਂ ਬਾਅਦ ਪੰਜਾਬ ਪੁਲਿਸ ਨੇ ਉਹਨਾਂ ਵਿਰੁੱਧ ਮੁਹਾਲੀ ਸਥਿਤ ਸਾਈਬਰ ਕ੍ਰਾਈਮ ਥਾਣੇ ਵਿਚ ਵੱਖ-ਵੱਖ ਧਰਾਵਾਂ ਤਹਿਤ ਪਰਚਾ ਦਰਜ ਕਰ ਲਿਆ ਹੈ। ਇਸ ਮਾਮਲੇ ਵਿਚ ਅੱਜ ਸੋਮਵਾਰ ਪੇਸ਼ ਹੋਣ ਲਈ ਕਿਹਾ ਸੀ ਪ੍ਰੰਤੂ ਵਿਰੋਧੀ ਧਿਰ ਦੇ ਨੇਤਾ ਨੇ ਸੀਨੀਅਰ ਵਕੀਲ ਪ੍ਰਦੀਪ ਸਿੰਘ ਵਿਰਕ ਨੂੰ ਭੇਜ ਕੇ ਇੱਕ ਦਿਨ ਦਾ ਸਮਾਂ ਮੰਗ ਲਿਆ ਹੈ।
ਇਹ ਵੀ ਪੜ੍ਹੋ ਲੁਧਿਆਣਾ ਉਪ ਚੋਣ; ਕਾਂਗਰਸ ਨੇ ‘ਆਸ਼ੂ’ ਦੀ ਪਸੰਦ ਦੀ ਬਣਾਈ ਚੋਣ ਕਮੇਟੀ
ਹੁਣ ਉਹ ਭਲਕੇ ਮੁਹਾਲੀ ਦੇ ਫ਼ੇਜ 7 ਵਿਚ ਸਥਿਤ ਸਾਈਬਰ ਥਾਣੈ ਵਿਚ ਦੁਪਿਹਰ 2 ਵਜੇਂ ਪੇਸ਼ ਹੋਣਗੇ।ਸੂਚਨਾ ਮੁਤਾਬਕ ਵਕੀਲ ਭੇਜਣ ਤੋਂ ਇਲਾਵਾ ਸ਼੍ਰੀ ਬਾਜਵਾ ਵੱਲੋਂ ਪੁਲਿਸ ਅਧਿਕਾਰੀਆਂ ਨੂੰ ਇੱਕ ਈਮੇਲ ਭੈਜ ਕੇ ਵੀ ਅੱਜ ਪੇਸ਼ ਨਾ ਹੋਣ ਸਕਣ ਬਾਰੇ ਦਸਿਆ ਸੀ। ਜਿਕਰਯੋਗ ਹੈ ਕਿ ਉਕਤ ਥਾਣੇ ਵਿਚ ਦਰਜ਼ ਮੁਕੱਦਮਾ ਨੰਬਰ 19 ਤਹਿਤ ਸ਼੍ਰੀ ਬਾਜਵਾ ਵਿਰੁਧ ਕਾਊਂਟਰ ਇੰਟੈਲੀਜੈਂਸ ਵਿੰਗ ਵੱਲੋਂ ਦਰਜ ਕਰਾਏ ਪਰਚੇ ਵਿੱਚ ਬੀਐਨਐਸ ਦੀ ਧਾਰਾ 197 (1) (ਡੀ) ਅਤੇ 353 (2) ਤਹਿਤ ਦੋਸ਼ ਲਗਾਏ ਗਏ ਹਨ।
ਇਹ ਵੀ ਪੜ੍ਹੋ ਹਰਪਾਲ ਸਿੰਘ ਚੀਮਾ ਨੇ ਅਨਾਜ ਮੰਡੀ ਦਿੜ੍ਹਬਾ ਵਿਖੇ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ
ਦੱਸਣਾ ਬਣਦਾ ਹੈ ਕਿ ਬੀਤੇ ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਤੋਂ ਬਾਅਦ ਕਾਊਂਟਰ ਇੰਟੈਲੀਜੈਂਸ ਵਿੰਗ ਦੇ ਏਆਈਜੀ ਰਵਜੋਤ ਕੌਰ ਗਰੇਵਾਲ ਦੀ ਅਗਵਾਈ ਹੇਠ ਪੁਲਿਸ ਟੀਮ ਵੱਲੋਂ ਬਾਜਵਾ ਦੇ ਘਰ ਜਾ ਕੇ ਪੁੱਛਗਿੱਛ ਕੀਤੀ ਗਈ ਸੀ ਅਤੇ ਬਾਅਦ ਦੇ ਵਿੱਚ ਇਸ ਟੀਮ ਦੇ ਮੁਖੀ ਨੇ ਦੋਸ਼ ਲਾਇਆ ਸੀ ਪਿਛਲੀ ਬਾਜਵਾ ਨੇ ਉਹਨਾਂ ਨੂੰ ਸਹਿਯੋਗ ਨਹੀਂ ਕੀਤਾ ਹੈ।
ਇਹ ਵੀ ਪੜ੍ਹੋ ਬਿਆਸ ਦਰਿਆ ਵਿਚ ਨਹਾਉਣ ਗਏ ਚਾਰ ਨੌਜਵਾਨ ਰੁੜੇ, ਦੋ ਦੀ ਹੋਈ ਮੌ+ਤ, ਦੋ ਦੀ ਭਾਲ ਜਾਰੀ
ਦੁਜੇ ਪਾਸੇ, ਪ੍ਰਤਾਪ ਸਿੰਘ ਬਾਜਵਾ ਵੀ ਆਪਣੇ ਬਿਆਨ ’ਤੇ ਕਾਇਮ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣੀ ਜਾਣਕਾਰੀ ਦਾ ਸਰੋਤ ਸਾਂਝਾ ਨਹੀਂ ਕਰਨਗੇ। ਉਨ੍ਹਾਂ ਇੱਕ ਨਿੱਜੀ ਚੈਨਲ ਨਾਲ ਕੀਤੀ ਇੰਟਰਵਿਊ ਵਿੱਚ ਦਾਅਵਾ ਕੀਤਾ ਸੀ ਕਿ ਉਸ ਨੂੰ ਜਾਣਕਾਰੀ ਮਿਲੀ ਹੈ ਕਿ ਪੰਜਾਬ ਦੇ ਵਿੱਚ ਪਾਕਿਸਤਾਨ ਵੱਲੋਂ 50 ਗਰਨੇਡ ਭੇਜੇ ਗਏ ਹਨ, ਜਿਸ ਦੇ ਵਿੱਚੋਂ 18 ਚੱਲ ਗਏ ਹਨ ਅਤੇ 32 ਹਾਲੇ ਚੱਲਣੇ ਬਾਕੀ ਹਨ।ਦੂਜੇ ਪਾਸੇ ਪੰਜਾਬ ਕਾਂਗਰਸ ਵੀ ਪ੍ਰਤਾਪ ਸਿੰਘ ਬਾਜਵਾ ਦੇ ਹੱਕ ਵਿਚ ਆ ਗਈ ਹੈ। ਅੱਜ ਸੂਬੇ ਭਰ ਵਿਚ ਜ਼ਿਲ੍ਹਾ ਪੱਧਰ ’ਤੇ ਰੋਸ਼ ਪ੍ਰਦਰਸ਼ਨ ਕੀਤੇ ਗਏ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਹੁਣ ਮੰਗਲਵਾਰ ਨੂੰ ਪੁਲਿਸ ਅੱਗੇ ਪੇਸ਼ ਹੋਣਗੇ ਪ੍ਰਤਾਪ ਸਿੰਘ ਬਾਜਵਾ; ਲਿਆ ਇੱਕ ਦਿਨ ਦਾ ਸਮਾਂ"




