ਨਵੀਂ ਦਿੱਲੀ, 17 ਜੂਨ: ਪਿਛਲੇ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਵਿਚ ਸਰਗਰਮ ਭੂਮਿਕਾ ਨਿਭਾ ਰਹੀ ਗਾਂਧੀ ਪ੍ਰਵਾਰ ਦੀ ਇੱਕ ਹੋਰ ਅਹਿਮ ਮੈਂਬਰ ਲੋਕ ਸਭਾ ਚੋਣਾਂ ਲੜਣ ਜਾ ਰਹੀ ਹੈ। ਸੋਮਵਾਰ ਨੂੰ ਪਾਰਟੀ ਹਾਈਕਮਾਂਡ ਵੱਲੋਂ ਲਏ ਇੱਕ ਵੱਡੇ ਫੈਸਲੇ ਤਹਿਤ ਪ੍ਰਿਅੰਕਾ ਗਾਂਧੀ ਨੂੰ ਦੱਖਣ ਦੀ ਵਾਈਨਾਡ ਸੀਟ ਚੋਣ ਲੜਾਈ ਜਾਵੇਗੀ। ਇਸ ਸੀਟ ਤੋਂ ਰਾਹੁਲ ਗਾਂਧੀ ਅਸਤੀਫ਼ਾ ਦੇਣ ਜਾ ਰਹੇ ਸਨ। ਕਾਨੂੰਨ ਮੁਤਾਬਕ ਇੱਕ ਵਿਅਕਤੀ ਸਿਰਫ਼ ਇੱਕ ਸੀਟ ਹੀ ਰੱਖ ਸਕਦਾ ਹੈ ਜਦੋਂਕਿ ਰਾਹੁਲ ਗਾਂਧੀ ਪਿਛਲੇ ਦਿਨੀਂ ਹੋਈਆਂ ਲੋਕ ਸਭਾ ਚੋਣਾਂ ਵਿਚ ਵਾਈਨਾਡ ਤੋਂ ਇਲਾਵਾ ਉੱਤਰ ਪ੍ਰਦੇਸ਼ ਦੀ ਰਾਏਬਰੇਲੀ ਸੀਟ ਤੋਂ ਵੀ ਚੁਣੇ ਗਏ ਸਨ।
ਮੁੱਖ ਮੰਤਰੀ ਦਾ ਅਹਿਮ ਫੈਸਲਾ: ਸਰਕਾਰੀ ਦਫ਼ਤਰਾਂ ਵਿੱਚ ਜੇਕਰ ਲੋਕ ਖੱਜਲ-ਖੁਆਰ ਹੋਏ ਤਾਂ ਹੋਣਗੇ ਡਿਪਟੀ ਕਮਿਸ਼ਨਰ ਜੁਆਬਦੇਹ
ਪਾਰਟੀ ਦੇ ਕੌਮੀ ਪ੍ਰਧਾਨ ਮਲਿਕਾਰੁਜਨ ਖੜਗੇ ਮੁਤਾਬਕ ਰਾਏਬਰੇਲੀ ਸੀਟ ਗਾਂਧੀ ਪ੍ਰਵਾਰ ਦੀ ਪੁਰਾਣੀ ਸੀਟ ਹੈ, ਜਿਸਦੇ ਚੱਲਦੇ ਅੱਜ ਹੋਈ ਮੀਟਿੰਗ ਵਿਚ ਰਾਹੁਲ ਗਾਂਧੀ ਵੱਲੋਂ ਇਹ ਸੀਟ ਰੱਖਣ ਦਾ ਫੈਸਲਾ ਲਿਆ ਗਿਆ। ਇਸੇ ਤਰ੍ਹਾਂ ਵਾਈਨਾਡ ਦੀ ਖ਼ਾਲੀ ਹੋਣ ਵਾਲੀ ਸੀਟ ’ਤੇ ਪ੍ਰਿਅੰਕਾ ਗਾਂਧੀ ਨੂੰ ਚੋਣ ਲੜਾਈ ਜਾਵੇਗੀ। ਦਸਣਾ ਬਣਦਾ ਹੈ ਕਿ ਇਸਤੋਂ ਪਹਿਲਾਂ ਪ੍ਰਿਅੰਕਾ ਗਾਂਧੀ ਚੋਣ ਰਾਜਨੀਤੀ ਵਿਚ ਨਹੀਂ ਆਈ, ਬਲਕਿ ਉਹ ਆਪਣੀ ਮਾਤਾ ਸੋਨੀਆ ਗਾਂਧੀ ਤੇ ਭਰਾ ਰਾਹੁਲ ਗਾਂਧੀ ਨੂੰ ਚੋਣ ਜਿਤਾਉਣ ਲਈ ਕੰਮ ਕਰਦੀ ਰਹੀ ਹੈ। ਇੱਥੇ ਇਹ ਵੀ ਦਸਣਾ ਬਣਦਾ ਹੈ ਕਿ ਇਸ ਵਾਰ ਸ਼੍ਰੀਮਤੀ ਸੋਨੀਆ ਗਾਂਧੀ ਲੋਕ ਸਭਾ ਚੋਣ ਨਹੀਂ ਲੜੇ, ਬਲਕਿ ਉਹ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਚੁਣੇ ਗਏ ਹਨ।
Share the post "Big News: ਹੁਣ ਪ੍ਰਿਅੰਕਾ ਗਾਂਧੀ ਲੜੇਗੀ ਲੋਕ ਸਭਾ ਚੋਣ, ਰਾਹੁਲ ਗਾਂਧੀ ਛੱਡਣਗੇ ਵਾਈਨਾਡ ਸੀਟ"