Tuesday, February 3, 2026

ਹੁਣ “ਆਪ” ਦੇ ਵਿਦਿਆਰਥੀ ਸੰਗਠਨ ਦਾ ਨਾਂ ‘ASAP’, ਕੇਜਰੀਵਾਲ ਨੇ ਕੀਤਾ ਲਾਂਚ

Date:

spot_img

👉ਕੇਜਰੀਵਾਲ ਨੇ ਕਿਹਾ, ਐਸੋਸੀਏਸ਼ਨ ਆਫ਼ ਸਟੂਡੈਂਟਸ ਫ਼ਾਰ ਆਲਟਰਨੇਟਿਵ ਪਾਲਿਟਿਕਸ (ਏਐਸਏਪੀ) ਨੌਜਵਾਨਾਂ ਨੂੰ ਵਿਕਲਪਿਕ ਰਾਜਨੀਤੀ ਦਾ ਮੰਚ ਦੇਵੇਗਾ
Delhi News: ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਕੰਸਟੀਟਿਊਸ਼ਨ ਕਲੱਬ ‘ਚ ਪਾਰਟੀ ਦੇ ਵਿਦਿਆਰਥੀ ਸੰਗਠਨ ਨੂੰ ਨਵੇਂ ਨਾਂ ਅਤੇ ਰੂਪ ‘ਚ ਦੁਬਾਰਾ ਲਾਂਚ ਕੀਤਾ। ਹੁਣ ਇਸ ਦਾ ਨਵਾਂ ਨਾਂ ਹੋਵੇਗਾ “ਐਸੋਸੀਏਸ਼ਨ ਆਫ਼ ਸਟੂਡੈਂਟਸ ਫ਼ਾਰ ਆਲਟਰਨੇਟਿਵ ਪਾਲਿਟਿਕਸ (ਏਐਸਏਪੀ)”। ਉਨ੍ਹਾਂ ਨੇ ਨੌਜਵਾਨਾਂ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਏਐਸਏਪੀ ਨਾ ਸਿਰਫ਼਼ ਵਿਦਿਆਰਥੀ ਰਾਜਨੀਤੀ ਨੂੰ ਨਵੀਂ ਦਿਸ਼ਾ ਦੇਵੇਗਾ, ਸਗੋਂ ਵਿਕਲਪਿਕ ਰਾਜਨੀਤੀ ਲਈ ਇੱਕ ਮਜ਼ਬੂਤ ਮੰਚ ਵੀ ਬਣੇਗਾ। ਇਸ ਰਾਹੀਂ ਅਸੀਂ ਇੱਕ ਅਜਿਹੀ ਨੌਜਵਾਨ ਪੀੜ੍ਹੀ ਤਿਆਰ ਕਰਾਂਗੇ ਜੋ ਰਾਜਨੀਤੀ ਦੀ ਪਰਿਭਾਸ਼ਾ ਨੂੰ ਬਦਲ ਕੇ ਦੇਸ਼ ਲਈ ਕੰਮ ਕਰੇਗੀ।

ਇਹ ਵੀ ਪੜ੍ਹੋ ਮੁੱਖ ਮੰਤਰੀ ਵੱਲੋਂ ਨਵੇਂ ਭਰਤੀ ਹੋਏ ਨੌਜਵਾਨਾਂ ਨੂੰ ਭ੍ਰਿਸ਼ਟਾਚਾਰ ਅਤੇ ਨਸ਼ਿਆਂ ਵਿਰੁੱਧ ਜੰਗ ਦੇ ਸਿਪਾਹੀ ਬਣਨ ਦਾ ਸੱਦਾ

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪਿਛਲੇ 75 ਸਾਲਾਂ ਤੋਂ ਚੱਲ ਰਹੀ ਮੇਨ ਸਟਰੀਮ ਰਾਜਨੀਤੀ ਹੀ ਸਾਡੇ ਦੇਸ਼ ਦੀਆਂ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈ। ਉਨ੍ਹਾਂ ਕਿਹਾ ਕਿ ਮੇਨ ਸਟਰੀਮ ਰਾਜਨੀਤੀ ਵਿੱਚ ਸਿੱਖਿਆ ਮਾਫ਼ੀਆ ਦਾ ਰਾਜ ਹੈ, ਜਦਕਿ ਆਮ ਆਦਮੀ ਪਾਰਟੀ ਦੀ ਵਿਕਲਪਿਕ ਰਾਜਨੀਤੀ ਵਿੱਚ ਹਰ ਕਿਸੇ ਨੂੰ ਬਰਾਬਰ ਸਿੱਖਿਆ ਦਾ ਹੱਕ ਮਿਲੇਗਾ। ਐਸੋਸੀਏਸ਼ਨ ਆਫ਼ ਸਟੂਡੈਂਟਸ ਫ਼ੋਰ ਆਲਟਰਨੇਟਿਵ ਪਾਲਿਟਿਕਸ (ASAP) ਦਾ ਲੋਗੋ ਲਾਂਚ ਕਰਦੇ ਹੋਏ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਵਿਦਿਆਰਥੀ ਵਿੰਗ ASAP ਨੂੰ ਲਾਂਚ ਕਰਕੇ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ। ਅਰਵਿੰਦ ਕੇਜਰੀਵਾਲ ਨੇ ਵਿਦਿਆਰਥੀ ਵਿੰਗ ਨੂੰ ਮੁੱਖ ਧਾਰਾ ਦੀ ਰਾਜਨੀਤੀ (ਮੈਨ ਸਟਰੀਮ ਪਾਲਿਟਿਕਸ) ਨੂੰ ਸਮਝਾਉਂਦੇ ਹੋਏ ਕਿਹਾ ਕਿ ਪਿਛਲੇ 75 ਸਾਲ ਤੋਂ ਕਾਂਗਰਸ, ਭਾਜਪਾ ਅਤੇ ਹੋਰ ਦਲ ਇੱਕੋ ਜਿਹੇ ਢੰਗ ਨਾਲ ਰਾਜਨੀਤੀ ਕਰਦੇ ਆ ਰਹੇ ਹਨ। ਇਹੀ ਰਾਜਨੀਤੀ ਮੈਨ ਸਟਰੀਮ ਪਾਲਿਟਿਕਸ ਕਹਾਉਂਦੀ ਹੈ। ਇਨ੍ਹਾਂ 75 ਸਾਲਾਂ ਤੋਂ ਚੱਲ ਰਹੀ ਰਾਜਨੀਤੀ ਨੇ ਹੀ ਅੱਜ ਦੇਸ਼ ਦੀਆਂ ਸਾਰੀਆਂ ਸਮੱਸਿਆਵਾਂ ਪੈਦਾ ਕੀਤੀਆਂ ਹਨ।

ਇਹ ਵੀ ਪੜ੍ਹੋ ਪਿਛਲੇ ਤਿੰਨ ਸਾਲਾਂ ਵਿੱਚ ਤਿੰਨ ਤੋਂ ਛੇ ਨੌਕਰੀਆਂ ਲੈਣ ਵਾਲੇ ਨੌਜਵਾਨਾਂ ਵੱਲੋਂ ਕਿਸਮਤ ਬਦਲਣ ਲਈ ਮੁੱਖ ਮੰਤਰੀ ਦੀ ਸ਼ਲਾਘਾ

ਆਮ ਆਦਮੀ ਪਾਰਟੀ ਕਰਦੀ ਹੈ ਵਿਕਲਪਿਕ ਰਾਜਨੀਤੀ – ਕੇਜਰੀਵਾਲ
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਦਿੱਲੀ ‘ਚ 10 ਸਾਲ ਰਾਜ ਕੀਤਾ ਅਤੇ ਇਸ ਵੇਲੇ ਪੰਜਾਬ ‘ਚ ਸਾਡੀ ਸਰਕਾਰ ਹੈ। ਆਮ ਆਦਮੀ ਪਾਰਟੀ ਨੇ ਦਿੱਲੀ ਵਿੱਚ ਜਿਹੜਾ ਕੰਮ ਕੀਤਾ ਅਤੇ ਜਿਹੜੀ ਰਾਜਨੀਤੀ ਕੀਤੀ, ਉਸਨੂੰ ਹੀ ਵਿਕਲਪਿਕ ਰਾਜਨੀਤੀ ਕਿਹਾ ਜਾਂਦਾ ਹੈ।ਅਸੀਂ ਕਹਿੰਦੇ ਹਾਂ ਕਿ ਵਧੀਆ ਸਕੂਲਾਂ ਦਾ ਨਿਰਮਾਣ ਹੋਣਾ ਚਾਹੀਦਾ ਹੈ, ਪਰ ਮੈਨ ਸਟਰੀਮ ਪਾਲਿਟਿਕਸ ਵਾਲੇ ਕਹਿੰਦੇ ਹਨ ਕਿ ਚੰਗੇ ਸਕੂਲ ਨਹੀਂ ਬਣਨੇ ਚਾਹੀਦੇ। ਅਸੀਂ ਕਹਿੰਦੇ ਹਾਂ ਕਿ ਲੋਕਾਂ ਨੂੰ ਵਧੀਆ ਇਲਾਜ ਮਿਲਣਾ ਚਾਹੀਦਾ ਹੈ। ਪਿਛਲੇ 10 ਸਾਲਾਂ ਵਿੱਚ ਅਸੀਂ ਦਿੱਲੀ ਵਿੱਚ ਬਿਹਤਰੀਨ ਸਰਕਾਰੀ ਸਕੂਲ ਬਣਾਏ। ਸਾਰੇ ਸਰਕਾਰੀ ਸਕੂਲ ਚੰਗੇ ਕਰ ਦਿੱਤੇ। 10 ਸਾਲਾਂ ਤੱਕ ਪ੍ਰਾਈਵੇਟ ਸਕੂਲਾਂ ਨੂੰ ਫ਼ੀਸ ਨਹੀਂ ਵਧਾਉਣ ਦਿੱਤੀ।ਹੁਣ ਦਿੱਲੀ ਵਿੱਚ ਭਾਜਪਾ ਦੀ ਸਰਕਾਰ ਬਣੇ ਤਿੰਨ ਮਹੀਨੇ ਵੀ ਨਹੀਂ ਹੋਏ, ਉਨ੍ਹਾਂ ਨੇ ਸਰਕਾਰੀ ਸਕੂਲਾਂ ਨੂੰ ਬਰਬਾਦ ਕਰਨਾ ਸ਼ੁਰੂ ਕਰ ਦਿੱਤਾ ਹੈ। ਸੋਸ਼ਲ ਮੀਡੀਆ ‘ਤੇ ਬੱਚੇ ਅਤੇ ਮਾਪੇ ਇਹ ਗੱਲਾਂ ਸਾਂਝੀਆਂ ਕਰ ਰਹੇ ਹਨ। ਸਪੈਸ਼ਲਾਈਜ਼ਡ ਐਕਸੀਲੈਂਸ ਵਾਲੇ ਸਕੂਲ – ਜੋ ਸਭ ਤੋਂ ਵਧੀਆ ਹੁੰਦੇ ਸਨ – ਉਨ੍ਹਾਂ ਨੂੰ ਵੀ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਕਿਉਂਕਿ ਵਧੀਆ ਸਕੂਲ ਬਣਾਉਣਾ ਮੈਨ ਸਟਰੀਮ ਰਾਜਨੀਤੀ ਦਾ ਹਿੱਸਾ ਨਹੀਂ ਹੈ। ਸਾਡੀ ਵਿਕਲਪਿਕ ਰਾਜਨੀਤੀ ਦਾ ਮਕਸਦ ਹੈ ਕਿ ਅਮੀਰ-ਗ਼ਰੀਬ ਸਭ ਨੂੰ ਵਧੀਆ ਅਤੇ ਬਰਾਬਰ ਸਿੱਖਿਆ ਮਿਲੇ।

ਇਹ ਵੀ ਪੜ੍ਹੋ ਨਸ਼ਾ ਮੁਕਤੀ ਯਾਤਰਾ ਨੂੰ ਲੋਕਾਂ ਵੱਲੋਂ ਮਿਲ ਰਿਹੈ ਪੂਰਾ ਸਮਰਥਨ: ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ

“ਦੇਸ਼ ਦਾ ਵਿਕਾਸ ਕਰਕੇ ਉਸਨੂੰ ਉਚਾਈਆਂ ‘ਤੇ ਲੈ ਜਾਣਾ ‘ਆਪ’ ਦੀ ਵਿਕਲਪਿਕ ਰਾਜਨੀਤੀ ਹੈ – ਕੇਜਰੀਵਾਲ

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਦੋਂ ਆਮ ਆਦਮੀ ਪਾਰਟੀ ਦਾ ਗਠਨ ਹੋਇਆ ਸੀ, ਤਾਂ ਲੋਕ ਕਹਿੰਦੇ ਸਨ ਕਿ ਇਮਾਨਦਾਰੀ ਨਾਲ ਚੋਣ ਨਹੀਂ ਲੜੀ ਜਾ ਸਕਦੀ। ਚੋਣਾਂ ਵਿੱਚ ਦੋ ਨੰਬਰ ਦਾ ਪੈਸਾ ਹੀ ਵਰਤਣਾ ਪੈਂਦਾ ਹੈ। ਆਮ ਆਦਮੀ ਪਾਰਟੀ ਨੇ ਇਮਾਨਦਾਰੀ ਨਾਲ ਚੋਣ ਲੜੀ ਅਤੇ ਜਿੱਤ ਕੇ ਦਿਖਾਇਆ । ਬੇਈਮਾਨੀ, ਹਿੰਸਾ, ਗੁੰਡਾਗਰਦੀ, ਫ਼ਰਜ਼ੀ ਵੋਟ ਜੁੜਵਾਉਣਾ, ਸਹੀ ਵੋਟ ਕਟਵਾਉਣਾ, ਵੋਟਰ ਲਿਸਟ ਵਿੱਚ ਛੇੜਛਾੜ ਕਰਨੀ ਇਹ ਸਭ ਮੈਨ ਸਟ੍ਰੀਮ ਰਾਜਨੀਤੀ ਹੈ ਅਤੇ ਇਮਾਨਦਾਰੀ ਨਾਲ ਲੋਕਾਂ ਦਾ ਦਿਲ ਜਿੱਤ ਕੇ ਚੋਣ ਜਿੱਤਣਾ ਵਿਕਲਪਿਕ ਰਾਜਨੀਤੀ ਹੈ। ਜੋ ਤੁਹਾਡੇ ਖ਼ਿਲਾਫ਼ ਬੋਲਦਾ ਹੈ, ਉਸਨੂੰ ਫੜ ਕੇ ਜੇਲ੍ਹ ਭੇਜਣਾ ਮੈਨ ਸਟ੍ਰੀਮ ਰਾਜਨੀਤੀ ਹੈ ਅਤੇ ਵਿਰੋਧੀ ਵਿਚਾਰਧਾਰਾ ਵਾਲਿਆਂ ਨੂੰ ਆਪਣਾ ਪੱਖ ਰੱਖਣ ਦੀ ਆਜ਼ਾਦੀ ਦੇਣਾ ਵਿਕਲਪਿਕ ਰਾਜਨੀਤੀ ਹੈ। ਗੁੰਡਾਗਰਦੀ ਕਰਨੀ, ਗਾਲ੍ਹਾਂ ਦੇਣੀਆਂ, ਹਿੰਸਾ ਕਰਨੀ, ਡਰਾਉਣਾ, ਧਮਕਾਉਣਾ ਇਹਨਾਂ ਦੀ ਮੈਨ ਸਟ੍ਰੀਮ ਰਾਜਨੀਤੀ ਹੈ ਅਤੇ ਦੇਸ਼ ਦਾ ਵਿਕਾਸ ਕਰਕੇ ਉਸਨੂੰ ਉਚਾਈਆਂ ‘ਤੇ ਲੈ ਜਾਣਾ ਸਾਡੀ ਵਿਕਲਪਿਕ ਰਾਜਨੀਤੀ ਹੈ।”ਇਸ ਮੌਕੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ, ਰਾਸ਼ਟਰੀ ਮੀਡੀਆ ਇੰਚਾਰਜ ਅਨੁਰਾਗ ਢਾਂਡਾ, ਸੰਸਦ ਮੈਂਬਰ ਗੁਰਮੀਤ ਸਿੰਘ, ਅਨਮੋਲ ਗਗਨ ਮਾਨ, ਸੀਨੀਅਰ ਆਗੂ ਅਵਧ ਓਝਾ, ਵਿਧਾਇਕ ਜਰਨੈਲ ਸਿੰਘ ਅਤੇ ਹੋਰ ਕਈ ਮਾਣਯੋਗ ਵਿਅਕਤੀ ਮੌਜੂਦ ਸਨ।

ਇਹ ਵੀ ਪੜ੍ਹੋ ਮਾਨ ਸਰਕਾਰ ਬਾਲ ਅਧਿਕਾਰਾਂ ਦੀ ਸੁਰੱਖਿਆ ਅਤੇ ਬਾਲ ਨਿਆਂ ਨੂੰ ਮਜ਼ਬੂਤ ਕਰਨ ਲਈ ਵਚਨਬੱਧ

ਏਐਸਏਪੀ ਵਿੱਚ ਚਰਚਾ, ਸਮਾਜਿਕ ਅਤੇ ਸੱਭਿਆਚਾਰਕ ਗਰੁੱਪ ਬਣਾਏ ਜਾਣਗੇ – ਕੇਜਰੀਵਾਲ

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਦੋਂ 16-17 ਸਾਲ ਦਾ ਬੱਚਾ ਕਾਲਜ ਵਿੱਚ ਜਾਂਦਾ ਹੈ, ਉਸ ਸਮੇਂ ਉਹ ਆਦਰਸ਼ਵਾਦ ਨਾਲ ਭਰਪੂਰ ਹੁੰਦਾ ਹੈ ਤੇ ਦੇਸ਼-ਸਮਾਜ ਲਈ ਕੁਝ ਕਰਨ ਦੀ ਸੋਚਦਾ ਹੈ। ਪਰ ਕਾਲਜ ਵਿੱਚ ਉਹ ਵਿਦਿਆਰਥੀ ਰਾਜਨੀਤੀ, ਗੁੰਡਾਗਰਦੀ, ਲੜਾਈ-ਝਗੜੇ ਵੇਖਦਾ ਹੈ ਅਤੇ ਕਈ ਬੱਚੇ ਇਸ ਦਾ ਹਿੱਸਾ ਬਣ ਜਾਂਦੇ ਹਨ। ਏਐਸਏਪੀ ਦਾ ਮਕਸਦ ਇਸ ਗ਼ਲਤ ਸਿਸਟਮ ਨੂੰ ਖਤਮ ਕਰਨਾ ਅਤੇ ਇੱਕ ਵਿਕਲਪਿਕ ਰਾਜਨੀਤੀ ਤਿਆਰ ਕਰਨੀ ਹੈ। ਵਿਦਿਆਰਥੀ ਰਾਜਨੀਤੀ ਸਿਰਫ਼ ਚੋਣਾਂ ਲੜਨ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ। ਚੋਣਾਂ ਲੜਨਾ ਵਿਦਿਆਰਥੀ ਰਾਜਨੀਤੀ ਦਾ ਸਿਰਫ਼ ਇਕ ਹਿੱਸਾ ਹੋਣਾ ਚਾਹੀਦਾ ਹੈ। ਦੇਸ਼ ਦੇ ਸਿਰਫ਼ 5% ਕਾਲਜਾਂ ਵਿੱਚ ਹੀ ਚੋਣਾਂ ਹੁੰਦੀਆਂ ਹਨ, ਬਾਕੀ ਕਾਲਜਾਂ ਵਿੱਚ ਚੋਣਾਂ ਨਹੀਂ ਹੁੰਦੀਆਂ। ਏਐਸਏਪੀ ਦੇ ਜ਼ਰੀਏ ਵਿਦਿਆਰਥੀਆਂ ਦੇ ਕਈ ਗਰੁੱਪ ਬਣਾਏ ਜਾਣਗੇ, ਜਿੰਨਾਂ ਵਿੱਚ ਚਰਚਾ, ਸਮਾਜਿਕ ਅਤੇ ਸੱਭਿਆਚਾਰਕ ਗਰੁੱਪ ਸ਼ਾਮਲ ਹੋਣਗੇ। ਵਿਦਿਆਰਥੀਆਂ ਨੂੰ ਸਮਾਜਿਕ ਤੇ ਸੱਭਿਆਚਾਰਕ ਸਰਗਰਮੀਆਂ ਵਿੱਚ ਭਾਗ ਲੈਣ ਅਤੇ ਸਮਾਜ ਨਾਲ ਜੁੜਨ ਲਈ ਬਹੁਤ ਸਾਰੇ ਦਰਵਾਜ਼ੇ ਖੋਲ੍ਹੇ ਜਾਣਗੇ।

ਇਹ ਵੀ ਪੜ੍ਹੋ Punjab Police ਦੇ 18 DSPs ਨੂੰ SP ਵਜੋਂ ਮਿਲੀ ਤਰੱਕੀ, CM Mann ਨੇ ਲਗਾਏ ਬੈੱਚ,ਦੇਖੋ ਲਿਸਟ

ਏਐਸਏਪੀ ਇੱਕ ਐਸਾ ਫੋਰਮ ਬਣੇਗਾ, ਜਿੱਥੇ ਦੇਸ਼-ਸਮਾਜ ਲਈ ਕੁਝ ਕਰਨ ਦੀ ਭਾਵਨਾ ਹੋਵੇਗੀ – ਸੌਰਭ ਭਾਰਦਵਾਜ਼

ਦਿੱਲੀ ਦੇ ਸੂਬਾ ਪ੍ਰਧਾਨ ਸੌਰਭ ਭਾਰਦਵਾਜ਼ ਨੇ ਕਿਹਾ ਕਿ ਸਾਡੀ ਕੋਸ਼ਿਸ਼ ਰਹੇਗੀ ਕਿ ਵਿਦਿਆਰਥੀਆਂ ਨੂੰ ਜਿੰਨਾ ਹੋ ਸਕੇ, ਸਮਰਥਨ ਦੇਈਏ। ਅਸੀਂ ਚਾਹੁੰਦੇ ਹਾਂ ਕਿ ਵਿਦਿਆਰਥੀਆਂ ਦਾ ਇੱਕ ਐਸਾ ਫੋਰਮ ਤਿਆਰ ਹੋਵੇ, ਜਿੱਥੇ ਦੇਸ਼ ਭਗਤੀ ਦੀ ਭਾਵਨਾ, ਦੇਸ਼-ਸਮਾਜ ਲਈ ਕੁਝ ਕਰਨ ਦੀ ਭਾਵਨਾ ਹੋਵੇ ਅਤੇ ਉਸ ਊਰਜਾ ਨੂੰ ਸਹੀ ਰਾਹ ਉੱਤੇ ਲਿਆਂਦਾ ਜਾ ਸਕੇ। ਵਿਦਿਆਰਥੀ ਸੰਗਠਨ ਅੱਗੇ ਰਹੇਗਾ ਅਤੇ ਪਿੱਛੋਂ ਆਮ ਆਦਮੀ ਪਾਰਟੀ ਅੱਗੇ ਵਧਾਉਣ ਵਿੱਚ ਮਦਦ ਕਰੇਗੀ। ਸੰਗਠਨ ਦੀ ਅਗਵਾਈ ਵਿਦਿਆਰਥੀਆਂ ਦੇ ਹੱਥ ਵਿੱਚ ਹੋਵੇਗੀ ਅਤੇ ਉਹ ਆਪਣੇ ਤਰੀਕੇ ਨਾਲ ਇਸ ਸੰਗਠਨ ਨੂੰ ਚਲਾਉਣਗੇ।

ਇਹ ਵੀ ਪੜ੍ਹੋ ਸਰਹੱਦੀ ਪਿੰਡਾਂ ਦੇ ਕਿਸਾਨਾਂ ਲਈ ਖ਼ੁਸਖ਼ਬਰੀ; ਕੰਡਿਆਲੀ ਤਾਰ ਪਾਰ ਖੇਤੀ ਲਈ ਖੁੱਲੇ ‘ਗੇਟ’

ਏਐਸਏਪੀ ਦਾ ਉਦੇਸ਼ ਸਿਰਫ਼ ਚੋਣਾਂ ਨਹੀਂ, ਸਗੋਂ ਸਮਾਜਿਕ ਕਾਰਜ ਅਤੇ ਲੋਕਤੰਤਰ ਨੂੰ ਸਮਝਣਾ ਵੀ ਹੈ – ਅਨੁਰਾਗ ਢਾਂਡਾ

“ਆਪ” ਦੇ ਰਾਸ਼ਟਰੀ ਮੀਡੀਆ ਪ੍ਰਭਾਰੀ ਅਨੁਰਾਗ ਢਾਂਡਾ ਨੇ ਕਿਹਾ ਕਿ ਅੱਜ ਏਐਸਏਪੀ ਦੀ ਨਵੀਂ ਸ਼ੁਰੂਆਤ ਹੋਈ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਸੰਗਠਨ ਆਪਣੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਕਠੋਰ ਮਿਹਨਤ ਕਰੇਗਾ। ਅਰਵਿੰਦ ਕੇਜਰੀਵਾਲ ਦੇ ਅਗਵਾਈ ਵਿੱਚ ਇਹ ਸੰਗਠਨ ਵਿਦਿਆਰਥੀਆਂ ਨੂੰ ਸਹੀ ਦਿਸ਼ਾ ਦਿਖਾਏਗਾ ਅਤੇ ਦੇਸ਼ ਦੇ ਲੋਕਤੰਤਰ ਨੂੰ ਮਜ਼ਬੂਤ ਕਰਨ ਵਿੱਚ ਯੋਗਦਾਨ ਪਾਵੇਗਾ। ਅਸੀਂ ਸਭ ਮਿਲ ਕੇ ਇਨ੍ਹਾਂ ਮੰਜ਼ਿਲਾਂ ਨੂੰ ਪ੍ਰਾਪਤ ਕਰਨ ਦਾ ਯਤਨ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਕਈ ਲੋਕ ਸੋਚਦੇ ਹਨ ਕਿ ਵਿਦਿਆਰਥੀ ਰਾਜਨੀਤੀ ਸਿਰਫ਼ ਚੋਣਾਂ ਲੜਨ ਤੱਕ ਸੀਮਿਤ ਹੈ। ਪਰ ਇਹ ਧਾਰਨਾ ਗ਼ਲਤ ਹੈ। ਦੇਸ਼ ਵਿੱਚ 50,000 ਤੋਂ ਵੱਧ ਕਾਲਜ ਹਨ, ਪਰ ਉਨ੍ਹਾਂ ਵਿੱਚੋਂ ਸਿਰਫ਼ 5 ਫ਼ੀਸਦੀ ਵਿੱਚ ਹੀ ਵਿਦਿਆਰਥੀ ਸੰਗਠਨਾਂ ਦੀਆਂ ਚੋਣਾਂ ਹੁੰਦੀਆਂ ਹਨ। ਇਸ ਦਾ ਮਤਲਬ ਇਹ ਨਹੀਂ ਕਿ ਇਨ੍ਹਾਂ ਕਾਲਜਾਂ ਵਿੱਚ ਵਿਦਿਆਰਥੀ ਸੰਗਠਨ ਨਹੀਂ ਹੋਣੇ ਚਾਹੀਦੇ। ਵਿਦਿਆਰਥੀ ਸੰਗਠਨ ਦਾ ਉਦੇਸ਼ ਸਿਰਫ਼ ਚੋਣਾਂ ਨਹੀਂ, ਸਗੋਂ ਸਮਾਜਿਕ ਕਾਰਜ, ਦੇਸ਼ ਨਾਲ ਪਿਆਰ ਅਤੇ ਲੋਕਤੰਤਰ ਨੂੰ ਸਮਝਣਾ ਵੀ ਹੈ। ਇਸ ਨਾਲ ਵਿਦਿਆਰਥੀ ਭਵਿੱਖ ਵਿੱਚ ਜ਼ਿੰਮੇਵਾਰ ਨਾਗਰਿਕ ਬਣ ਕੇ ਲੋਕਤੰਤਰ ਵਿੱਚ ਯੋਗਦਾਨ ਦੇ ਸਕਦੇ ਹਨ।

ਇਹ ਵੀ ਪੜ੍ਹੋ ਡਾ ਜਗਦੀਪ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉੱਪ ਕੁਲਪਤੀ ਨਿਯੁਕਤ, ਮੁੱਖ ਮੰਤਰੀ ਨੇ ਦਿੱਤੀ ਵਧਾਈ

ਜਨੂਨ ਅਤੇ ਜਜ਼ਬੇ ਨਾਲ ਭਰੇ ਨੌਜਵਾਨ ਹੀ ਦੇਸ਼ ਵਿੱਚ ਕ੍ਰਾਂਤੀ ਅਤੇ ਬਦਲਾਅ ਲਿਆਉਂਦੇ ਹਨ – ਅਨਮੋਲ ਗਗਨ

ਪੰਜਾਬ ਸਰਕਾਰ ਵਿੱਚ ਸਾਬਕਾ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਨੌਜਵਾਨ ਹੀ ਕ੍ਰਾਂਤੀ ਅਤੇ ਬਦਲਾਅ ਲਿਆਉਂਦੇ ਹਨ, ਕਿਉਂਕਿ ਉਨ੍ਹਾਂ ਵਿੱਚ ਜਨੂਨ, ਤਾਜ਼ਗੀ ਅਤੇ ਦੇਸ਼ ਲਈ ਜਜ਼ਬਾ ਹੁੰਦਾ ਹੈ। ਭਾਰਤ ਆਜ਼ਾਦੀ ਤੋਂ ਬਾਅਦ ਵੀ ਪਿੱਛੇ ਕਿਉਂ ਹੈ? ਕਿਉਂਕਿ ਦੇਸ਼ ਦੇ ਨੇਤਾ ਸਿਰਫ਼ 50 ਸਾਲ ਤੋਂ ਵੱਧ ਉਮਰ ਵਾਲੇ ਵੋਟਰਾਂ ਨੂੰ ਮਹੱਤਵ ਦਿੰਦੇ ਹਨ, ਜਦਕਿ 20 ਤੋਂ 35 ਸਾਲ ਦੇ ਨੌਜਵਾਨ ਵੋਟਿੰਗ ਤੋਂ ਦੂਰ ਰਹਿੰਦੇ ਹਨ। ਅਰਵਿੰਦ ਕੇਜਰੀਵਾਲ ਪਹਿਲੇ ਰਾਜ ਨੇਤਾ ਹਨ ਜਿਨ੍ਹਾਂ ਨੇ ਨੌਜਵਾਨਾਂ ਨੂੰ ਮੌਕਾ ਦਿੱਤਾ। ਮੈਂ ਇਸ ਦੀ ਉਦਾਹਰਨ ਹਾਂ। ਜੌਨ ਐਫ. ਕੈਨੇਡੀ ਦਾ ਕਹਿਣਾ ਹੈ, “ਇਹ ਨਾ ਦੇਖੋ ਕਿ ਦੇਸ਼ ਤੁਹਾਡੇ ਲਈ ਕੀ ਕਰ ਰਿਹਾ ਹੈ, ਬਲਕਿ ਇਹ ਦੇਖੋ ਕਿ ਤੁਸੀਂ ਦੇਸ਼ ਲਈ ਕੀ ਕਰ ਸਕਦੇ ਹੋ।” ਸਿਰਫ਼ ਸੋਸ਼ਲ ਮੀਡੀਆ ਉੱਤੇ ਟਿੱਪਣੀ ਕਰਕੇ ਬਦਲਾਅ ਨਹੀਂ ਆਵੇਗਾ। ਨੌਜਵਾਨਾਂ ਨੂੰ ਸੰਗਠਿਤ ਹੋਣ ਦੀ ਲੋੜ ਹੈ।

ਇਹ ਵੀ ਪੜ੍ਹੋ ਮੁੱਖ ਮੰਤਰੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਢੁਕਵੇਂ ਢੰਗ ਨਾਲ ਮਨਾਉਣ ਲਈ ਦਿੱਤੀ ਪ੍ਰਵਾਨਗੀ

ਏਐਸਏਪੀ ਨਾਲ ਜੁੜ ਕੇ ਨੌਜਵਾਨਾਂ ਨੂੰ ਦੇਸ਼ ਦੀ ਦਿਸ਼ਾ ਬਦਲਣ ਦਾ ਮੌਕਾ ਮਿਲੇਗਾ – ਗੁਰਮੀਤ ਸਿੰਘ

ਪੰਜਾਬ ਤੋਂ “ਆਪ” ਦੇ ਲੋਕ ਸਭਾ ਸੰਸਦ ਗੁਰਮੀਤ ਸਿੰਘ ਨੇ ਕਿਹਾ ਕਿ ਏਐਸਏਪੀ ਇੱਕ ਨਵੀਂ ਰਾਜਨੀਤੀ ਦਾ ਮੰਚ ਹੈ, ਜੋ ਸਮਝੌਤਾ ਅਤੇ ਸੈਟਲਮੈਂਟ ਦੀ ਪੁਰਾਣੀ ਰਾਜਨੀਤੀ ਦੇ ਖਿਲਾਫ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਇਸ ਪਹਿਲ ਨਾਲ ਜੁੜ ਕੇ ਦੇਸ਼ ਦੀ ਦਿਸ਼ਾ ਬਦਲਣ ਦਾ ਮੌਕਾ ਮਿਲੇਗਾ। ਅਰਵਿੰਦ ਕੇਜਰੀਵਾਲ ਨੇ ਨਵੀਂ ਰਾਜਨੀਤੀ ਦੀ ਸ਼ੁਰੂਆਤ ਕੀਤੀ, ਜਿਸ ਨੇ ਵੰਸ਼ ਵਾਦ ਨੂੰ ਖਤਮ ਕੀਤਾ। ਇਹ ਮੰਚ ਉਨ੍ਹਾਂ ਨੌਜਵਾਨਾਂ ਲਈ ਹੈ ਜੋ ਪੁਰਾਣੀ ਰਾਜਨੀਤੀ ਨੂੰ ਚੁਣੌਤੀ ਦੇਣਾ ਚਾਹੁੰਦੇ ਹਨ। ਰਾਜਨੀਤੀ ਸਿਰਫ਼ ਵਿਧਾਇਕ ਜਾਂ ਸੰਸਦ ਬਣਨ ਤੱਕ ਸੀਮਿਤ ਨਹੀਂ ਹੈ। ਨੌਜਵਾਨਾਂ ਨੂੰ ਰਾਜਨੀਤੀ ਵਿੱਚ ਰੁਚੀ ਲੈਣੀ ਚਾਹੀਦੀ ਹੈ, ਕਿਉਂਕਿ ਇਹ ਸਿੱਖਿਆ, ਨੌਕਰੀ ਅਤੇ ਬੁਨਿਆਦੀ ਸੁਵਿਧਾਵਾਂ ਜਿਵੇਂ ਬਿਜਲੀ ਨੂੰ ਪ੍ਰਭਾਵਿਤ ਕਰਦੀ ਹੈ। ਜੇ ਨੌਜਵਾਨ ਰਾਜਨੀਤੀ ਤੋਂ ਦੂਰੀ ਬਣਾਉਣਗੇ, ਤਾਂ ਦੇਸ਼ ਦਾ ਭਵਿੱਖ ਤੈਅ ਕਰਨ ਵਿੱਚ ਉਨ੍ਹਾਂ ਦੀ ਭੂਮਿਕਾ ਨਹੀਂ ਹੋਵੇਗੀ।

ਇਹ ਵੀ ਪੜ੍ਹੋ ਲਾਸ਼ਾਂ ‘ਤੇ ਰਾਜਨੀਤੀ ਕਰ ਰਹੀ ਹੈ ਭਾਜਪਾ: ਕੰਗ ਨੇ ਮਜੀਠਾ ਮਾਮਲੇ ‘ਚ ਸੁਨੀਲ ਜਾਖੜ ਨੂੰ ਘੇਰਿਆ

ਏਐਸਏਪੀ ਦਾ ਮੁੱਖ ਮਕਸਦ ਜਨਤਾ ਨੂੰ ਸ਼ਾਸਨ ਹੋਣ ਦਾ ਅਹਿਸਾਸ ਕਰਵਾਉਣਾ ਹੈ – ਅਵਧ ਓਝਾ

ਸੀਨੀਅਰ ਨੇਤਾ ਅਵਧ ਓਝਾ ਨੇ ਕਿਹਾ ਕਿ ਲੋਕਤੰਤਰ ਦੁਨੀਆ ਦਾ ਸਭ ਤੋਂ ਮਹਾਨ ਸਿਧਾਂਤ ਹੈ। ਮਹਾਤਮਾ ਗਾਂਧੀ ਦਾ ਆਜ਼ਾਦੀ ਸੰਘਰਸ਼ ਵਿੱਚ ਬਹੁਤ ਵੱਡਾ ਯੋਗਦਾਨ ਸੀ, ਪਰ ਉਹ ਲੜਾਈ ਵਿੱਚ ਸਿੱਧੇ ਤੌਰ ‘ਤੇ ਨਹੀਂ ਦਿਖਾਈ ਦਿੱਤੇ। ਉਨ੍ਹਾਂ ਨੇ ਲੜਾਈ ਨਾਲੋਂ ਵੱਧ ਜਾਗਰੂਕਤਾ ਪੈਦਾ ਕਰਨ ਦਾ ਕੰਮ ਕੀਤਾ। ਅੱਜ ਸਾਡੇ ਦੇਸ਼ ਦੀ ਸਭ ਤੋਂ ਵੱਡੀ ਲੋੜ ਇਹ ਹੈ ਕਿ ਦੇਸ਼ ਦੀ ਜਨਤਾ ਇਹ ਸਮਝੇ ਕਿ ਇਸ ਦੇਸ਼ ਦਾ ਪੂਰਾ ਸ਼ਾਸਨ ਸੱਤਾ ਉਸਦੇ ਹੱਥ ਵਿੱਚ ਹੈ ਅਤੇ ਲੋਕਤੰਤਰ ਵਿੱਚ ਉਸਨੇ ਮੰਗਣਾ ਕੀ ਹੈ। ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਿੱਖਿਆ ਸੁਧਾਰ ਵਿੱਚ ਸਭ ਤੋਂ ਵੱਡਾ ਕੰਮ ਕੀਤਾ। ਮਨੀਸ਼ ਸਿਸੋਦੀਆ ਨੂੰ ਸਿੱਖਿਆ ਸੁਧਾਰ ਦਾ ਜਨਕ ਮੰਨਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਏਐਸਏਪੀ ਦਾ ਮਕਸਦ ਲੋਕਾਂ ਨੂੰ ਇਹ ਅਹਿਸਾਸ ਕਰਵਾਉਣਾ ਹੈ ਕਿ ਉਹ ਹੀ ਸ਼ਾਸਕ ਹਨ ਅਤੇ ਆਪਣੀਆਂ ਜ਼ਰੂਰਤਾਂ ਦੀ ਮੰਗ ਸਰਕਾਰ ਤੋਂ ਕਰਨ। ਉਨ੍ਹਾਂ ਨੇ ਵਿਦਿਆਰਥੀ ਰਾਜਨੀਤੀ ਨੂੰ ਆਧੁਨਿਕ ਦੁਨੀਆ ਵਿੱਚ ਮਹੱਤਵਪੂਰਨ ਦੱਸਦਿਆਂ ਮਾਜੀਨੀ ਦੇ “ਯੰਗ ਇਟਲੀ ਮੂਵਮੈਂਟ” ਅਤੇ ਭਾਰਤ ਦੇ “ਯੰਗ ਬੰਗਾਲ ਮੂਵਮੈਂਟ” ਦੀ ਉਦਾਹਰਨ ਦਿੱਤੀ। ਉਨ੍ਹਾਂ ਆਸ ਜਤਾਈ ਕਿ ਏਐਸਏਪੀ ਭਾਰਤ ਵਿੱਚ ਲੋਕਾਂ ਨੂੰ ਜਾਗਰੂਕ ਕਰਕੇ ਲੋਕਤੰਤਰ ਨੂੰ ਮਜ਼ਬੂਤ ਬਣਾਏਗੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

LEAVE A REPLY

Please enter your comment!
Please enter your name here

Share post:

spot_img

Popular

More like this
Related

Bathinda ‘ਚ ਨੌਜਵਾਨ ਇੰਸਪੈਕਟਰ ਨੇ ਗੋ+ਲੀ ਮਾਰ ਕੇ ਕੀਤੀ ਖੁਦ+ਕਸ਼ੀ; ਇਹ ਸਨ ਕਾਰਨ

Bathinda News: Bathinda ਸ਼ਹਿਰ 'ਚ ਵਾਪਰੀ ਇੱਕ ਦੁਖਦਾਈ ਘਟਨਾ...