ਗਿੱਦੜਵਾਹਾ, 26 ਜੂਨ: ਪਿਛਲੇ ਦਿਨੀਂ ਹੋਈਆਂ ਲੋਕ ਸਭਾ ਚੋਣਾਂ ’ਚ ਹਲਕਾ ਖਡੂਰ ਸਾਹਿਬ ਤੋਂ ਵੱਡੀ ਜਿੱਤ ਪ੍ਰਾਪਤ ਕਰਨ ਵਾਲੇ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀ ਤੇ ਡਿਬਰੂਗੜ੍ਹ ਜੇਲ੍ਹ ’ਚ ਬੰਦ ਪ੍ਰਧਾਨ ਮੰਤਰੀ ਬਾਜੇ ਕੇ ਉਰਫ਼ ਭਗਵੰਤ ਸਿੰਘ ਦੇ ਵੱਲੋਂ ਵੀ ਆਉਣ ਵਾਲੇ ਸਮੇਂ ਵਿਚ ਗਿੱਦੜਵਾਹਾ ਹਲਕੇ ਵਿਚ ਹੋਣ ਵਾਲੀ ਜਿਮਨੀ ਚੋਣ ਵਿਚ ਆਪਣੀ ਕਿਸਮਤ ਅਜਮਾਉਣ ਦੀ ਚਰਚਾ ਹੈ। ਬਾਜੇ ਕੇ ਦੇ ਪੁੱਤਰ ਵੱਲੋਂ ਬੀਤੇ ਕੱਲ ਸੋਸਲ ਮੀਡੀਆ ’ਤੇ ਪਾਈ ਇੱਕ ਵੀਡੀਓ ਪੋਸਟ ਦੇ ਵਿਚ ਇਸਦਾ ਐਲਾਨ ਕੀਤਾ ਗਿਆ ਹੈ। ਜਿਸਤੋਂ ਬਾਅਦ ਇਹ ਚਰਚਾ ਸ਼ੁਰੂ ਹੋਈ ਹੈ।
ਪਠਾਨਕੋਟ ’ਚ ਦੋ ਸ਼ੱਕੀ ਵਿਅਕਤੀਆਂ ਦੀ ਆਮਦ ਨੂੰ ਲੈ ਕੇ ਸਰਹੱਦੀ ਇਲਾਕੇ ’ਚ ਅਲਰਟ
ਜਿਕਰਯੋਗ ਹੈ ਕਿ ਗਿੱਦੜਵਾਹਾ ਹਲਕੇ ਤੋਂ ਸਾਲ 2022 ਵਿਚ ਵਿਧਾਇਕ ਚੁਣੇ ਗਏ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਹੁਣ ਲੁਧਿਆਣਾ ਤੋਂ ਲੋਕ ਸਭਾ ਲਈ ਮੈਂਬਰ ਚੁਣੇ ਗਏ ਹਨ। ਜਿਸ ਕਾਰਨ ਉਨ੍ਹਾਂ ਗਿੱਦੜਵਾਹਾ ਵਿਧਾਇਕ ਦੇ ਤੌਰ ’ਤੇ ਅਸਤੀਫ਼ਾ ਦੇ ਦਿੱਤਾ ਹੈ। ਗਿੱਦੜਵਾਹਾ ਦੇ ਇਲਾਕਾ ਪੰਜਾਬ ਦੇ ਤਿੰਨ ਹੋਰ ਵਿਧਾਇਕ ਐਮ.ਪੀ ਚੁਣੇ ਗਏ ਹਨ, ਜਿੰਨ੍ਹਾਂ ਵਿਚ ਕਾਂਗਰਸ ਦੇ ਡੇਰਾ ਬਾਬਾ ਨਾਨਕ ਤੋਂ ਸੁਖਜਿੰਦਰ ਸਿੰਘ ਰੰਧਾਵਾ, ਆਪ ਦੇ ਬਰਨਾਲਾ ਤੋਂ ਮੀਤ ਹੇਅਰ ਅਤੇ ਚੱਬੇਵਾਲ ਤੋਂ ਆਪ ਦੇ ਹੀ ਡਾ ਰਾਜ ਕੁਮਾਰ ਦਾ ਨਾਂ ਸ਼ਾਮਲ ਹੈ। ਆਉਣ ਵਾਲੇ ਸਮੇਂ ਵਿਚ ਪੰਜਾਬ ਦੇ ਇੰਨ੍ਹਾਂ ਚਾਰਾਂ ਹਲਕਿਆਂ ਵਿਚ ਜਿਮਨੀ ਚੋਣ ਹੋਵੇਗੀ ।