ਵਰਦੀ ਸਹਿਤ ਸੋਸਲ ਮੀਡੀਆ ’ਤੇ ਫ਼ੋਟੋਆਂ ਤੇ ਵੀਡੀਓ ਅੱਪਲੋਡ ਕਰਨ ਵਾਲਿਆਂ ਨੂੰ ਮਿਲੀਆਂ ਸਖ਼ਤ ਹਿਦਾਇਤਾਂ
ਚੰਡੀਗੜ੍ਹ, 4 ਜਨਵਰੀ: ਪੰਜਾਬ ਪੁਲਿਸ ਨੇ ਹੁਣ ਸੋਸਲ ਮੀਡੀਆ ’ਤੇ ‘ਛਾਏ’ ਰਹਿਣ ਵਾਲੇ ਅਪਣੇ ਪੁਲਿਸ ਮੁਲਾਜਮਾਂ ’ਤੇ ਸਖ਼ਤੀ ਕਰਨ ਦਾ ਫੈਸਲਾ ਕੀਤਾ ਹੈ। ਪਿਛਲੇ ਕੁੱਝ ਸਮੇਂ ਤੋਂ ਸੋਸਲ ਮੀਡੀਆ ਉਪਰ ‘ਵਰਦੀ’ ਸਹਿਤ ਫ਼ੋਟੋਆਂ, ਵੀਡੀਓ ਤੇ ਰੀਲਾਂ ਬਣਾਉਣ ਦੇ ਵਧਦੇ ‘ਕਰੇਜ’ ਨੂੰ ਦੇਖਦਿਆਂ ਅਜਿਹਾ ਕਰਨ ਵਾਲਿਆਂ ਨੂੰ ਸਖ਼ਤ ਹਿਦਾਇਤਾਂ ਦਿੱਤੀਆਂ ਗਈਆਂ ਹਨ। ਇਸ ਸਬੰਧ ਵਿਚ ਪਿਛਲੇ ਦਿਨੀਂ ਡੀਆਈਜੀ ਸਾਈਬਰ ਕ੍ਰਾਇਮ ਵਲੋਂ ਜਾਰੀ ਪੱਤਰ ’ਤੇ ਅਮਲ ਕਰਨ ਲਈ ਕਿਹਾ ਗਿਆ ਹੈ। ਪੁਲਿਸ ਵਿਭਾਗ ਦੇ ਸੂਤਰਾਂ ਮੁਤਾਬਕ ਅਜਿਹੇ ਮੁਲਾਜਮਾਂ ਤੇ ਅਧਿਕਾਰੀਆਂ ਨੂੰ ਇਸ ਪੱਤਰ ਰਾਹੀਂ ਸਪੱਸ਼ਟ ਹਿਦਾਇਤ ਕੀਤੀ ਗਈ ਹੈ ਕਿ ਉਹ ਅਪਣੇ ਸੋਸਲ ਮੀਡੀਆ ਅਕਾਉਂਟਸ ਤੋਂ ਵਰਦੀ ਵਿਚ ਲੱਗੀਆਂ ਫ਼ੋਟੋਆਂ ਤੇ ਵੀਡੀਓ ਤੁਰੰਤ ਉਤਾਰ ਦੇਣ ਤੇ ਅਜਿਹਾ ਨਾ ਕਰਨ ਵਾਲਿਆਂ ਵਿਰੁਧ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ।
ਲੱਖਾਂ ਰੁਪਏ ਦਾ ਗਬਨ ਦੇ ਦੋਸ਼ਾਂ ਹੇਠ ਦੋ ਸਰਪੰਚ ਤੇ ਪੰਚਾਇਤ ਸਕੱਤਰ ਗ੍ਰਿਫਤਾਰ
ਦਸਣਾ ਬਣਦਾ ਹੈ ਕਿ ਪਿਛਲੇ ਕੁੱਝ ਸਮੇਂ ਤੋਂ ਖ਼ਾਸਕਰ ਕਰੋਨਾ ਮਹਾਂਮਾਰੀ ਦੌਰਾਨ ਸੋਸਲ ਮੀਡੀਆ ਉਪਰ ਰੀਲਾਂ ਤੇ ਫ਼ੋਟੋਆਂ ਪਾਉਣ ਦਾ ਰੁਝਾਨ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਮਾਮਲੇ ਵਿਚ ਪੁਲਿਸ ਮੁਲਾਜਮ ਵੀ ਪਿੱਛੇ ਰਹਿੰਦੇ ਨਹੀਂ ਜਾਪ ਰਹੇ। ਇੰਨ੍ਹਾਂ ਵਿਚ ਇਕੱਲੇ ਮਰਦ ਪੁਲਿਸ ਮੁਲਾਜਮ ਹੀ ਨਹੀਂ, ਬਲਕਿ ਮਹਿਲਾ ਪੁਲਿਸ ਕਰਮਚਾਰਣਾਂ ਵੀ ਘੱਟ ਨਹੀਂ ਹਨ। ਇੱਥੋਂ ਤੱਕ ਡਿਊਟੀ ਵਾਲੇ ਸਥਾਨਾਂ ਅਤੇ ਦਫ਼ਤਰਾਂ ਵਿਚ ਬੈਠੇ ਹੋਏ ਵੀ ਰੀਲਾਂ ਬਣਾਈਆਂ ਜਾ ਰਹੀਆਂ ਹਨ। ਜਿਸਦੇ ਕਾਰਨ ਨਾ ਸਿਰਫ਼ ਇਸ ਵਰਦੀਧਾਰੀ ਫ਼ੋਰਸ ਦਾ ਅਨੁਸਾਸਨ ਭੰਗ ਹੋ ਰਿਹਾ, ਬਲਕਿ ਪੁਲਿਸ ਦੀ ਵਰਕਿੰਗ ੳੁੱਤੇ ਵੀ ਉਂਗਲਾਂ ਉੱਠ ਰਹੀਆਂ ਹਨ।
ਸਰਾਬ ਦੇ ਨਸ਼ੇ ਦੀ ਲੋਰ ’ਚ ਹੋਇਆ ਤਕਰਾਰ ਬਣਿਆ ਸੀ ਡੀਐਸਪੀ ਦੇ ਕਤਲ ਦਾ ਕਾਰਨ
ਕਈ ਮਾਮਲਿਆਂ ਵਿਚ ਪੁਲਿਸ ਫ਼ੋਰਸ ਵਿਚ ਤੈਨਾਤ ‘ਜੋੜੀਆਂ’ ਨੇ ਵੀ ਅਪਣੇ ਵੱਖ ਵੱਖ ਨਾਵਾਂ ਹੇਠ ਅਕਾਉਂਟ ਸੋਸਲ ਮੀਡੀਆ ਉਪਰ ਬਣਾਏ ਹੋਏ ਹਨ, ਜਿੰਨ੍ਹਾਂ ਉਪਰ ਜਿਆਦਾ ਦਿਖਾਈ ਦਿੰਦੇ ਹਨ। ਅਜਿਹੇ ਵਧਦੇ ਰੁਝਾਨ ਨੂੰ ਠੱਲ ਪਾਉਣ ਲਈ ਪੁਲਿਸ ਵਿਭਾਗ ਵਲੋਂ ਹੁਣ ਸਖ਼ਤੀ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਸਬੰਧ ਵਿਚ ਪਹਿਲਾਂ ਲੰਘੀ 23 ਨਵੰਬਰ 2023 ਨੂੰ ਡੀਆਈਜੀ ਸਟੇਟ ਸਾਈਬਰ ਕਰਾਇਮ ਸੈਲ ਵਲੋਂ ਪੱਤਰ ਜਾਰੀ ਕੀਤਾ ਗਿਆ ਸੀ, ਜਿਸਦੇ ਹਵਾਲੇ ਵਿਚ ਹੁਣ ਜੇਲ੍ਹ ਵਿਭਾਗ ਵਲੋਂ ਵੀ ਅਪਣੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਇਹ ਹਿਦਾਇਤਾਂ ਦਿੱਤੀਆਂ ਗਈਆਂ ਹਨ। ਹੁਣ ਦੇਖਣਾ ਹੋਵੇਗਾ ਕਿ ਪੁਲਿਸ ਵਿਭਾਗ ਦੇ ਅਧਿਕਾਰੀ ਤੇ ਮੁਲਾਜਮ ਇੰਨ੍ਹਾਂ ਹੁਕਮਾਂ ਉਪਰ ਕਿੰਨਾਂ ਕੁ ਅਮਲ ਕਰਦੇ ਹਨ।