ਵਿਰੋਧੀ ਧਿਰ ਵੱਲੋਂ ਡਿਪਟੀ ਸਪੀਕਰ ਦੇ ਅਹੁੱਦੇ ਦੀ ਮੰਗ
ਨਵੀਂ ਦਿੱਲੀ, 18 ਜੂਨ: ਲੰਘੀ 9 ਜੂਨ ਨੂੰ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਦੇ ਅਹੁੱਦੇ ਦੀ ਸਹੁੰ ਚੁੱਕਣ ਵਾਲੇ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੁਣ ਭਾਜਪਾ ਵੱਲੋਂ ਸੰਸਦ ਵਿਚ ਸਭ ਤੋਂ ਮਹੱਤਵਪੂਰਨ ਸਪੀਕਰ ਦੇ ਅਹੁੱਦੇ ਨੂੰ ਆਪਣੇ ਕੋਲ ਰੱਖਣ ਲਈ ਚਾਰਾਜੋਈ ਸ਼ੁਰੂ ਕਰ ਦਿੱਤੀ ਹੈ। 26 ਜੂਨ ਨੂੰ ਇਸ ਅਹੁੱਦੇ ਦੀ ਚੋਣ ਹੋਵੇਗੀ ਤੇ ਇਸ ਅਹੁੱਦੇ ਉਪਰ ਐਨ.ਡੀ.ਏ ਗਠਜੋੜ ਦੀ ਦੂਜੀ ਸਭ ਤੋਂ ਵੱਡੀ ਤੇਲਗੂ ਦੇਸ਼ਮ ਪਾਰਟੀ ਦੀ ਵੀ ਅੱਖ ਹੈ। ਸੂਚਨਾ ਮੁਤਾਬਕ ਭਾਜਪਾ ਨੇ ਆਪਣੇ ਸਹਿਯੋਗੀਆਂ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਸਭ ਤੋਂ ਵੱਡੀ ਪਾਰਟੀ ਹੋਣ ਦੇ ਨਾਤੇ ਇਸ ਅਹੁੱਦੇ ਲਈ ਕੋਈ ਸਮਝੋਤਾ ਨਹੀਂ ਕਰੇਗੀ। ਇਸ ਮੁੱਦੇ ਨੂੰ ਲੈ ਕੇ ਬੀਤੇ ਕੱਲ ਦੇਸ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਰਿਹਾਇਸ਼ ’ਤੇ ਸਾਰਾ ਦਿਨ ਮੀਟਿੰਗਾਂ ਦਾ ਸਿਲਸਿਲਾ ਜਾਰੀ ਰਿਹਾ। ਇਸ ਮੀਟਿੰਗ ਵਿਚ ਭਾਜਪਾ ਦੇ ਪ੍ਰਧਾਨ ਜੇਪੀ ਨੱਢਾ ਸਹਿਤ ਐਨਡੀਏ ਦੀਆਂ ਹੋਰ ਪਾਰਟੀਆਂ ਦੇ ਆਗੂਆਂ ਨੇ ਵੀ ਸਮੂਲੀਅਤ ਕੀਤੀ।
ਲਾਰੇਂਸ ਬਿਸਨੋਈ ਮੁੜ ਚਰਚਾ ’ਚ: ਜੇਲ੍ਹ ‘ਚੋਂ ਪਾਕਿਸਤਾਨ ਵਿਚੋਂ ਵੀਡੀਓ ਕਾਲ ਕਰਨ ਦੀ ਚਰਚਾ, ਜਾਂਚ ਸ਼ੁਰੂ
ਸਾਹਮਣੇ ਨਿਕਲ ਕੇ ਆ ਰਹੀਆਂ ਸੂਚਨਾਵਾਂ ਮੁਤਾਬਕ ਭਾਜਪਾ ਨੇ ਆਪਣੇ ਸਹਿਯੋਗੀਆਂ ਨੂੰ ਡਿਪਟੀ ਸਪੀਕਰ ਦਾ ਅਹੁੱਦਾ ਦੇਣ ਦੀ ਪੇਸ਼ਕਸ਼ ਕੀਤੀ ਹੈ, ਹਾਲਾਂਕਿ ਇਸਦੀ ਕਿਸੇ ਆਗੂ ਨੇ ਪੁਸਟੀ ਨਹੀਂ ਕੀਤੀ। ਉਧਰ ਦੂਜੇ ਪਾਸੇ ਪਿਛਲੇ ਚੋਣਾਂ ਦੇ ਮੁਕਾਬਲੇ ਬਹੁਤ ਮਜਬੂਤ ਹੋ ਕੇ ਸਾਹਮਣੇ ਆਈ ਵਿਰੋਧੀ ਧਿਰ ਨੇ ਪੁਰਾਣੀ ਪਰੰਪਰਾ ਮੁਤਾਬਕ ਡਿਪਟੀ ਸਪੀਕਰ ਦੇ ਅਹੁੱਦੇ ਦੇਣ ਦੀ ਮੰਗ ਕੀਤੀ ਹੈ। ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰੁਜਨ ਖ਼ੜਗੇ ਤੋਂ ਇਲਾਵਾ ਇੰਡੀਆ ਗਠਜੋੜ ਦੇ ਹੋਰਨਾਂ ਆਗੂਆਂ ਨੇ ਵੀ ਇਸ ਮੰਗ ਦੇ ਪਿੱਛੇ ਤਰਕ ਦਿੰਦਿਆਂ ਦਾਅਵਾ ਕੀਤਾ ਹੈ ਕਿ ਸਾਲ 2004 ਤੋਂ 2014 ਤੱਕ ਰਹੀ ਯੂ.ਪੀ.ਏ ਸਰਕਾਰ ਵੱਲੋਂ ਵੀ ਵਿਰੋਧੀ ਧਿਰ ਨੂੰ ਡਿਪਟੀ ਸਪੀਕਰ ਦਾ ਅਹੁੱਦਾ ਦਿੱਤਾ ਜਾਂਦਾ ਰਿਹਾ ਹੈ। ਉਨ੍ਹਾਂ ਇਹ ਵੀ ਸੰਕੇਤ ਦਿੱਤੇ ਹਨ ਕਿ ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਸਪੀਕਰ ਦੇ ਅਹੁੱਦੇ ਲਈ ਵੀ ਮੁਕਾਬਲਾ ਹੋਵੇਗਾ।
ਪੰਜਾਬ ਦੇ ਇਸ ਪਿੰਡ ’ਚ ਹੋਈ ਵੱਡੀ ਵਾਰਦਾਤ: ਪੁੱਤ ਨੇ ਮਾਂ ਦੇ ਪ੍ਰੇਮੀ ਨੂੰ ਵੱਢਿਆ, ਮਾਂ ਹੋਈ ਫ਼ਰਾਰ
ਸਿਵ ਸੈਨਾ ਦੇ ਸੰਜੇ ਰਾਉਤ ਨੇ ਤਾਂ ਖੁੱਲੇ ਤੌਰ ’ਤੇ ਤੇਲਗੂ ਦੇਸ਼ਮ ਪਾਰਟੀ ਨੂੰ ਆਫ਼ਰ ਕਰ ਦਿੱਤੀ ਹੈ ਕਿ ਜੇਕਰ ਉਹ ਆਪਣੀ ਪਾਰਟੀ ਦੇ ਉਮੀਦਵਾਰ ਨੂੰ ਸਪੀਕਰ ਦੇ ਅਹੁੱਦੇ ਲਈ ਲੈ ਕੇ ਆਊਂਦੇ ਹਨ ਤਾਂ ਇੰਡੀਆ ਗਠਜੋੜ ਉਸਦੀ ਮਦਦ ਕਰ ਸਕਦਾ ਹੈ। ਗੌਰਤਲਬ ਹੈ ਕਿ ਗਠਜੋੜ ਸਰਕਾਰ ਦੇ ਵਿਚ ਸਪੀਕਰ ਦਾ ਅਹੁੱਦਾ ਹੀ ਸੁਪਰੀਮ ਹੁੰਦਾ ਹੈ। ਇਸਦੀ ਇੱਛਾ ਹੀ ਕਾਨੂੰਨ ਹੁੰਦੀ ਹੈ ਤੇ ਟੁੱਟ-ਭੱਜ ਦੇ ਦੌਰਾਨ ਸਪੀਕਰ ਦੀ ਭੂਮਿਕਾ ਸਭ ਤੋ ਵੱਧ ਰਹਿੰਦੀ ਹੈ। ਅਜਿਹੀ ਹਾਲਾਤ ਵਿਚ ਜਦ ਹੁਣ ਭਾਜਪਾ 240 ਸੀਟਾਂ ਲੈ ਕੇ ਬਹੁਮਤ ਲਈ 32 ਸੀਟਾਂ ’ਤੇ ਪਿੱਛੇ ਹੈ ਤਾਂ ਉਹ ਕਦੇ ਵੀ ਸਪੀਕਰ ਦਾ ਅਹੁੱਦਾ ਹੋਰਨਾਂ ਨੂੰ ਦੇਣ ਲਈ ਰਾਜ਼ੀ ਨਹੀਂ ਹੈ। ਐਨਡੀਏ ਗਠਜੋੜ ਵਿਚ ਭਾਜਪਾ ਤੋਂ ਬਾਅਦ ਟੀਡੀਪੀ 16 ਤੇ ਜਨਤਾ ਦਲ ਯੂਨਾਇਟਡ 12 ਸੀਟਾਂ ਲੈ ਕੇ ਦੂਜੀਆਂ ਵੱਡੀਆਂ ਪਾਰਟੀਆਂ ਹਨ।
Share the post "ਹੁਣ ਸਪੀਕਰ ਦੇ ਅਹੁੱਦੇ ਨੂੰ ਲੈ ਕੇ ਦਿੱਲੀ ’ਚ ਰੱਸਾ-ਕਸ਼ੀ ਸ਼ੁਰੂ, ਭਾਜਪਾ ਰੱਖੇਗਾ ਸਪੀਕਰ ਦਾ ਅਹੁੱਦਾ"