Punjabi Khabarsaar
ਕਿਸਾਨ ਤੇ ਮਜ਼ਦੂਰ ਮਸਲੇ

ਮਾਮਲਾ ਨਰੇਗਾ ਮੇਟ ਦਾ: ਨਰੇਗਾ ਮਜਦੂਰਾਂ ਨੇ ਆਪ ਦੇ ਸੂਬਾ ਪੱਧਰੀ ਚੇਅਰਮੈਨ ’ਤੇ ਵਿਰੁਧ ਖੋਲਿਆ ਮੋਰਚਾ

ਨਰੇਗਾ ਵਿੱਚ ਅਪਣੀ ਧਰਮ ਪਤਨੀ ਨੂੰ ਮੇਟ ਬਨਾਉਣ ਲਈ ਦਬਾਅ ਪਾਉਣ ਦਾ ਲਗਾਇਆ ਦੋਸ਼, ਚੇਅਰਮੈਨ ਨੇ ਦੋਸ਼ ਨਕਾਰੇ
ਬਠਿੰਡਾ, 30 ਜੂਨ: ਨਜਦੀਕੀ ਪਿੰਡ ਸ਼ਿਵੀਆ ਦੇ ਨਰੇਗਾ ਮਜਦੂਰਾਂ ਨੇ ਆਪਣੇ ਹੀ ਪਿੰਡ ਨਾਲ ਸਬੰਧ ਰੱਖਦੇ ਸੱਤਾਧਾਰੀ ਧਿਰ ਦੇ ਸੂਬਾ ਪੱਧਰੀ ਚੇਅਰਮੈਨ ਉਪਰ ਆਪਣੀ ਘਰਵਾਲੀ ਨੂੰ ਜਬਰੀ ਨਰੇਗਾ ਮੇਟ ਬਣਾਉਣ ਲਈ ਦਬਾਅ ਪਾਉਣ ਦੇ ਦੋਸ਼ ਲਗਾਏ ਹਨ। ਇਸ ਸਬੰਧ ਵਿਚ ਬੀਤੇ ਕੱਲ ਪਿੰਡ ’ਚ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਅਗਵਾਈ ਵਿਚ ਇਕੱਠੇ ਹੋਏ ਮਜ਼ਦੂਰਾਂ ਨੇ ਮੋਰਚਾ ਖੋਲਦਿਆਂ ਅਨੁਸੂਚਿਤ ਜਾਤੀ ਅਤੇ ਭੂਮੀ ਵਿਕਾਸ ਵਿੱਤ ਕਾਰਪੋਰੇਸ਼ਨ ਦੇ ਉਪ ਚੇਅਰਮੈਨ ਗੁਰਜੰਟ ਸਿੰਘ ਸਿਵੀਆਂ ਵਿਰੁਧ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਹੈ। ਹਾਲਾਂਕਿ ਪੱਤਰਕਾਰਾਂ ਵੱਲੋਂ ਸੰਪਰਕ ਕਰਨ ’ਤੇ ਚੇਅਰਮੈਨ ਨੇ ਇੰਨ੍ਹਾਂ ਦੋਸ਼ਾਂ ਨੂੰ ਨਕਰਾਦਿਆਂ ਇਸਨੂੰ ਕਿਸੇ ਸ਼ਾਜਸ ਦਾ ਹਿੱਸਾ ਕਰਾਰ ਦਿੱਤਾ ਹੈ।

ਫਾਜਿਲਕਾ ਪੁਲਿਸ ਵੱਲੋਂ ‘‘ਮਿਸ਼ਨ ਨਿਸਚੈ’’ ਤਹਿਤ ਸਰਹੱਦੀ ਪਿੰਡਾਂ ’ਚ ਨਸ਼ਾ ਵਿਰੋਧੀ ਜਾਗਰੂਕਤਾ ਸੈਮੀਨਾਰ ਜਾਰੀ

ਉਧਰ ਪਿੰਡ ਦੀ ਧਰਮਸਾਲਾ ਵਿੱਚ ਮਜ਼ਦੂਰ ਆਗੂ ਮਨਦੀਪ ਸਿੰਘ ਸਿਵੀਆਂ ਦੀ ਅਗਵਾਈ ਹੇਠ ਇਕੱਠੇ ਹੋਏ ਞੱਡੀ ਗਿਣਤੀ ਮਨਰੇਗਾ ਕਾਮਿਆਂ ਅਤੇ ਔਰਤਾਂ ਨੇ ਦਾਅਵਾ ਕੀਤਾ ਕਿ ਉਕਤ ਚੇਅਰਮੈਨ ਲਗਾਤਾਰ ਪਿੰਡ ਦੇ ਮਨਰੇਗਾ ਦੇ ਕੰਮ ਵਿਚ ਦਖਲ ਅੰਦਾਜੀ ਕਰ ਰਿਹਾ। ਮਜਦੂਰ ਆਗੂ ਮਨਦੀਪ ਸਿੰਘ ਸਿੰਘ ਮੁਤਾਬਕ ਪਿੰਡ ਵਿਚ ਸੋਹਣ ਸਿੰਘ ਸੋਨੀ ਮਨਰੇਗਾ ਮਜਦੂਰਾਂ ਦੇ ਮੇਟ ਵਜੋਂ ਵਧੀਆ ਕੰਮ ਕਰ ਰਿਹਾਹੈ। ਪ੍ਰੰਤੂ ਹੁਣ ਚੇਅਰਮੈਨ ਗੁਰਜੰਟ ਸਿੰਘ ਨਰੇਗਾ ਸੈਕਟਰੀ ਅਤੇ ਨਰੇਗਾ ਮੇਟ ਉਪਰ ਆਪਣੇ ਪਰਿਵਾਰ ਦੇ ਚਾਰ ਮੈਬਰਾਂ ਦੀ ਘਰ ਬੈਠੇ ਹਾਜਰੀ ਲਗਾਉਣ ਅਤੇ ਆਪਣੀ ਘਰਵਾਲੀ ਨੂੰ ਮੇਟ ਦੀ ਜਿੰਮੇਵਾਰੀ ਦੇਣ ਲਈ ਦਬਾਅ ਬਣਾ ਰਹੇ ਹਨ। ਇਸ ਦੌਰਾਨ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਕਨਵੀਨਰ ਮਾਸਟਰ ਸੇਵਕ ਸਿੰਘ ਅਤੇ ਮਨਦੀਪ ਨੇ ਕਿਹਾ ਕਿ ਪਹਿਲਾਂ ਅਕਾਲੀਆਂ ਅਤੇ ਕਾਂਗਰਸੀਆਂ ਦੀ ਸਰਕਾਰ ਵਿਚ ਧੱਕਾ ਹੁੰਦਾ ਸੀ ਪ੍ਰੰਤੂ ਹੁਣ ਉਸਤੋਂ ਵੀ ਵੱਧ ਮਜਦੂਰਾਂ ਨਾਲ ਧੱਕਾ ਹੋ ਰਿਹਾ।

ਪ.ਸ.ਸ.ਫ. ਦੀ ਵਰਚੁਅਲ ਮੀਟਿੰਗ ਵਿੱਚ 6 ਜੁਲਾਈ ਦੇ ਜਲੰਧਰ ਵਿਖੇ ਝੰਡਾ ਮਾਰਚ ਸਬੰਧੀ ਉਲੀਕਿਆ ਪ੍ਰੋਗਰਾਮ

ਮਜ਼ਦੂਰ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਆਉਣ ਞਾਲੇ ਦਿਨਾਂ ਵਿਚ ਇਸ ਮਾਮਲੇ ਤੇ ਵੱਡਾ ਸ਼ੰਘਰਸ਼ ਵਿੱਡਿਆ ਜਾਵੇਗਾ। ਉਧਰ ਇੰਨਾਂ ਦੋਸ਼ਾਂ ਬਾਬਤ ਪੁੱਛੇ ਜਾਣ ’ਤੇ ਉਪ ਚੇਅਰਮੈਨ ਗੁਰਜੰਟ Çੰਸਘ ਸਿਵੀਆ ਨੇ ਪੱਤਰਕਾਰਾਂ ਨੂੰ ਕਿਹਾ ਕਿ ‘‘ਉਹ ਖ਼ੁਦ ਦਲਿਤ ਸਮਾਜ ਦੇ ਲੋਕਾਂ ਲਈ ਕੰਮ ਕਰ ਰਹੇ ਹਨ ਅਤੇ ਭ੍ਰਿਸ਼ਟਾਚਾਰ ਖਿਲਾਫ ਲੜਾਈ ਲੜ ਰਹੇ ਹਨ। ਜਿਸਦੇ ਚੱਲਦੇ ਇਹ ਸੋਚਣਾ ਵੀ ਗਲਤ ਹੈ ਕਿ ਉਹ ਕਿਸੇ ਗਲਤ ਕੰਮ ਲਈ ਕਿਸੇ ਨੂੰ ਕਹਿਣਗੇ। ’’ ਉਨ੍ਹਾਂ ਸਪਸੱਟ ਕੀਤਾ ਹੈ ਕਿ ਉਹ ਵਾਇਸ ਚੇਅਰਮੈਨ ਹਨ ਅਤੇ ਉਨ੍ਹਾਂ ਦੀ ਧਰਮ ਪਤਨੀ ਆਸਾ ਵਰਕਰ ਹੈ ਅਤੇ ਬੱਚੇ ਪੜ੍ਹਾਈ ਕਰ ਰਹੇ ਹਨ। ਨਰੇਗਾ ਵਿੱਚ ਦਿਹਾੜੀ ਦਾ ਸਵਾਲ ਪੈਦਾ ਨਹੀਂ ਹੁੰਦਾ।ਉਨ੍ਹਾਂ ਉਲਟਾ ਦੋਸ਼ ਲਗਾਉਂਦਿਆਂ ਕਿਹਾ ਕਿ ਪਿੰਡ ਦਾ ਨਰੇਗਾ ਸੈਕਟਰੀ ਅਤੇ ਨਰੇਗਾ ਮੇਟ ਮਜਦੂਰਾਂ ਨਾਲ ਪੱਖ ਪਾਤ ਕਰ ਰਹੇ ਹਨ। ਮੇਟ ਸੋਹਣ ਸਿੰਘ ਬੀਤੇ 6 ਸਾਲ ਤੋਂ ਨਰੇਗਾ ਵਿੱਚੋਂ ਤਨਖਾਹ ਪਾ ਰਿਹਾ ਹੈ ਅਤੇ ਉਨ੍ਹਾਂ ਵੱਲੋਂ ਮਜਦੂਰਾਂ ਦੇ ਜੋਬ ਕਾਰਡ ਆਪਣੇ ਕੋਲ ਰੱਖੇ ਹੋਏ ਹਨ। ਜਿਸ ਕਾਰਨ ਨਰੇਗਾ ਸੈਕਟਰੀ ਦੀ ਬਦਲੀ ਸਰਕਾਰ ਵੱਲੋਂ ਕੀਤੀ ਗਈ ਹੈ।

 

Related posts

ਭਾਜਪਾ ਤੇ ‘ਆਪ’ ਕਿਸਾਨਾਂ ਦੇ ਮੁੱਦੇ ਨੂੰ ਹੱਲ ਕਰਨ ‘ਚ ਅਸਫਲ : ਬਾਜਵਾ

punjabusernewssite

ਬੇਮੌਸਮੀ ਬਾਰਸ਼ਾਂ ਕਾਰਨ ਫ਼ਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਮੰਗਿਆ

punjabusernewssite

ਕਿਸਾਨਾਂ ਵੱਲੋਂ ਦਿੱਲੀ ਵੱਲ ਕੂਚ ਸ਼ੁਰੂ: ਹਰਿਆਣਾ ਵੱਲੋਂ ਕਿਸਾਨਾਂ ਨੂੰ ਰੋਕਣ ਲਈ ਜੰਗੀ ਤਿਆਰੀਆਂ

punjabusernewssite