ਰਾਤ ਸਮੇਂ ਮੋਟਰਸਾਈਕਲ ਸਵਾਰ ਲੁਟੇਰਿਆਂ ਨੂੰ ਭਾਜੜ੍ਹਾਂ ਪਾਉਣ ਵਾਲੀ NRI ਮੁਟਿਆਰ ਆਈ ਸਾਹਮਣੇ

Date:

spot_img

Ludhiana News: ਬੀਤੀ ਰਾਤ ਤੋਂ ਸ਼ੋਸਲ ਮੀਡੀਆ ‘ਤੇ ਇੱਕ NRI ਔਰਤ ਦੀ ਦਲੇਰੀ ਭਰੀ ਵੀਡੀਓ ਵਾਈਰਲ ਹੋ ਰਹੀ ਹੈ। ਇਸ ਵੀਡੀਓ ਵਿਚ ਸਾਫ਼ ਦਿਖਾਈ ਦੇ ਰਿਹਾ ਕਿ ਲੁੱਟਣ ਦੀ ਨੀਅਤ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਉਸਦੀ ਕਾਰ ‘ਤੇ ਆਂਡੇ ਸੁੱਟੇ ਗਏ ਤਾਂ ਕਿ ਉਹ ਡਰ ਕੇ ਰੋਕ ਲੈਣ ਪ੍ਰੰਤੂ ਇਹ ਔਰਤ ਲੁਟੇਰਿਆਂ ਤੋਂ ਵੀ ਬਹਾਦਰ ਨਿਕਲੀ ਤੇ ਕਾਰ ਨੂੰ ਰੋਕ ਕੇ ਤਲਵਾਰ ਲੈ ਕੇ ਪਿੱਛੇ ਪੈ ਗਈ। ਇਸ ਵੀਡੀਓ ਵਿਚ ਦਿਖਾਈ ਬਹਾਦਰੀ ਦੀ ਹਰ ਕੋਈ ਸਲਾਘਾ ਕਰਦਾ ਨਜ਼ਰ ਆ ਰਿਹਾ। ਹੁਣ ਇਹ ਔਰਤ ਮੀਡੀਆ ਦੇ ਸਾਹਮਣੇ ਆਈ ਹੈ, ਜਿਸਦੇ ਵਿਚ ਉਸਦੇ ਵੱਲੋਂ ਕੀਤੀ ਗੱਲਬਾਤ ਨੂੰ ਹਰ ਕੋਈ ਧਿਆਨ ਨਾਲ ਸੁਣ ਰਿਹਾ। ਲੁਧਿਆਣਾ ਦੇ ਪਿੰਡ ਰਾਜਗੜ੍ਹ-ਦੋਰਾਹਾ ਦੀ ਰਹਿਣ ਵਾਲੀ ਇਹ ਮੁਟਿਆਰ ਹਰਜਿੰਦ ਕੌਰ ਮਾਂਗਟ ਦੇ ਨਾਲ ਸ਼ੋਸ਼ਲ ਮੀਡੀਆ ‘ਤੇ ਵੀ ਪ੍ਰਸਿੱਧ ਹੈ ਤੇ ਆਪਣੇ ਪ੍ਰਵਾਰ ਸਮੇਤ ਮੌਜੂਦਾ ਸਮੇਂ ਆਸਟਰੇਲੀਆ ਰਹਿ ਰਹੀ ਹੈ।

ਇਹ ਵੀ ਪੜ੍ਹੋ  NRI ਔਰਤ ਦੀ ਦਲੇਰੀ ਦੀ ਚਰਚਾ; ਲੁੱਟਣ ਆਏ ਲੁ.ਟੇ.ਰਿ.ਆ ਨੂੰ ਪਾਈਆਂ ਭਾਜੜ੍ਹਾਂ, ਦੇਖੋ ਵੀਡੀਓ

ਹਰਜਿੰਦ ਕੌਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਉਹ ਆਪਣੀ ਮਾਤਾ ਤੇ ਚਾਚੀ ਦੇ ਨਾਲ ਦੇਰ ਸ਼ਾਮ ਨੂੰ ਕਿਸੇ ਰਿਸ਼ਤੇਦਾਰ ਦੇ ਘਰ ਜਾ ਰਹੇ ਸਨ। ਇਸ ਦੌਰਾਨ ਡੇਹਲੋ ਰੋਡ ‘ਤੇ ਸੜਕ ਸੁੰਨਸਾਨ ਸੀ ਤੇ ਇੱਥੇ ਹੀ ਵਾਕਿਆ ਹੋਇਆ। ਇਸ ਪੂਰੀ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਹਰਜਿੰਦ ਕੌਰ ਨੇ ਦਸਿਆ ਕਿ ਉਸਨੇ ਦੇਖਿਆ ਕਿ ਕਾਰ ਦੇ ਪਿੱਛੇ-ਪਿੱਛੇ ਇੱਕ ਮੋਟਰਸਾਈਕਲ ‘ਤੇ ਸਵਾਰ ਦੋ ਜਣੇ ਆ ਰਹੇ ਸਨ। ਉਸਨੇ ਆਪਣੀ ਕਾਰ ਨੂੰ ਇੱਕ ਪਾਸੇ ਕਰਕੇ ਉਨ੍ਹਾਂ ਨੂੰ ਇੱਕ-ਦੋ ਵਾਰ ਸਾਈਡ ਦੇਣ ਦੀ ਕੋਸ਼ਿਸ ਕੀਤੀ ਪ੍ਰੰਤੂ ਉਹ ਕਾਰ ਦੇ ਪਿੱਛੇ ਲੱਗੇ ਰਹੇ, ਜਿਸਤੋਂ ਉਸਨੂੰ ਕਿਸੇ ਅਣਹੋਣੀ ਵਾਪਰਨ ਦਾ ਖ਼ਦਸਾ ਹੋਣ ਲੱਗਾ ਸੀ। ਜਿਸ ਕਾਰਨ ਉਸਦੀ ਚਾਚੀ ਨੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਹੀ ਜਦ ਉਸਨੇ ਕਾਰ ਹੋਲੀ ਕਰ ਲਈ ਤਾਂ ਕਰਾਸ ਕਰਦੇ ਸਮੇਂ ਉਨ੍ਹਾਂ ਅਚਾਨਕ ਕਾਰ ਦੇ ਮੂਹਰਲੇ ਸ਼ੀਸ਼ੇ ਉਪਰ ਆਂਡੇ ਸੁੱਟ ਦਿੱਤੇ।

ਇਹ ਵੀ ਪੜ੍ਹੋ  ਪਹਿਲੀ ਵਾਰ ਬਰਨਾਲਾ ‘ਚ ਰੁਕੀ ਵੰਦੇ ਭਾਰਤ ਟਰੇਨ; MP Meet Hayar ਨੇ ਕੀਤਾ ਸਵਾਗਤ

ਜਿਸਦੇ ਕਾਰਨ ਅੱਗੇ ਤੋਂ ਦਿਖਣਾ ਬੰਦ ਹੋ ਗਿਆ। ਪ੍ਰੰਤੂ ਉਹ ਘਬਰਾਈ ਨਹੀਂ ਤੇ ਆਪਣੀ ਚਾਚੀ ਦੇ ਰੋਕਣ ਦੇ ਬਾਵਜੂਦ ਉਸਨੇ ਕਾਰ ਵਿਚ ਰੱਖੀ ਤਲਵਾਰ ਚੁੱਕੀ ਤੇ ਥੱਲੇ ਉੱਤਰ ਕੇ ਮੋਟਰਸਾਈਕਲ ਸਵਾਰਾਂ ਨੂੰ ਲਲਕਾਰਿਆ ਪ੍ਰੰਤੂ ਉਹ ਥੋੜੇ ਅੱਗੇ ਚਲੇ ਗਏ। ਉਸਦੇ ਵਿਚ ਉਸ ਸਮੇਂ ਲੋਹੜੇ ਦਾ ਹੋਸਲਾ ਆਇਆ ਤੇ ਉਹ ਉਨ੍ਹਾਂ ਦੇ ਮਗਰ ਤਲਵਾਰ ਲੈ ਕੇ ਭੱਜ ਲਈ, ਜਿਸਤੋਂ ਬਾਅਦ ਉਹ ਭੱਜ ਗਏ। ਹਰਜਿੰਦ ਮੁਤਾਬਕ ਉਸਦਾ ਬਚਪਨ ਤੋਂ ਅਜਿਹਾ ਸੁਭਾਅ ਰਿਹਾ, ਉਹ ਨਾਂ ਡਰਦੀ ਹੈ ਤੇ ਨਾਂ ਹੀ ਕਿਸੇ ਨੂੰ ਡਰਾਉਂਦੀ ਹੈ। ਹਰਜਿੰਦ ਕੌਰ ਮੁਤਾਬਕ ਉਸਨੇ ਲੁਟੇਰਿਆਂ ਨੂੰ ਲਲਕਾਰਨ ਸਮੇਂ ਇਹ ਕਿਹਾ ਸੀ ਕਿ ਉਹ ਮਾਈ ਭਾਗੋ ਦੀ ਵਾਰਸ ਹੈ ਤੇ ਭੱਜੇਗੀ ਨਹੀਂ ਤੇ ਤੁਸੀਂ ਆਓ, ਪ੍ਰੰਤੂ ਉਹ ਭੱਜ ਗਏ। ਉਸਨੇ ਇਹ ਵੀ ਦਸਿਆ ਕਿ ਇਸ ਘਟਨਾ ਦੀ ਪੁਲਿਸ ਨੂੰ ਸੂਚਨਾ ਦਿੱਤੀ ਜਾ ਚੁੱਕੀ ਹੈ। ਫ਼ਿਲਹਾਲ ਇਸ ਬਹਾਦਰ ਪੰਜਾਬਣ ਮੁਟਿਆਰ ਦੀ ਪੂਰੇ ਪੰਜਾਬੀ ਭਾਈਚਾਰੇ ਵਿਚ ਚਰਚਾ ਹੋ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

 

LEAVE A REPLY

Please enter your comment!
Please enter your name here

spot_img

Share post:

Popular

More like this
Related

जनता के लिए कार्यालय और आवास चौबीसों घंटे खुला- मुख्यमंत्री

👉समाज एवं राष्ट्र को मजबूत बनाने के लिए मिलकर...

Guru Kashi University ਵੱਲੋਂ “ਖੇਤ ਬਚਾਉ ਅਭਿਆਨ” ਤਹਿਤ ਪਿੰਡ ਫ਼ਤਿਹਗੜ੍ਹ ਨੌ-ਆਬਾਦ ਵਿਖੇ ਜਾਗਰੂਕਤਾ ਕੈਂਪ ਆਯੋਜਿਤ

Talwandi Sabo News:ਭਾਰਤ ਸਰਕਾਰ ਦੇ ਖੇਤੀ ਮੰਤਰਾਲਾ ਵੱਲੋਂ ਰਾਸ਼ਟਰੀ...