ਡਾ.ਸੰਦੀਪ ਘੰਡ
ਮਾਨਸਾ, 28 ਦਸੰਬਰ: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੈਣੀਬਾਘਾ ਵਿੱਚ ਲਗਾਇਆ ਗਿਆ ਸੱਤ ਰੋਜਾ ਰਾਸ਼ਟਰੀ ਸੇਵਾ ਯੋਜਨਾ ਕੈਂਪ ਖੱਟੀਆਂ ਮਿੱਠੀਆਂ ਯਾਦਾ ਛੱਡਦਾ ਹੋਇਆ ਸਮਾਪਤ ਹੋ ਗਿਆ ਹੈ। ਕੈਪ ਦਾ ਉਦਘਾਟਨ ਜਿਲਾ ਸਿੱਖਿਆ ਅਫਸਰ ਮਾਨਸਾ ਹਰਿੰਦਰ ਸਿੰਘ ਭੁੱਲਰ ਵਲੋ ਬੜੀ ਸ਼ਾਨੋ-ਸ਼ੌਕਤ ਨਾਲ ਕੀਤਾ ਗਿਆ। ਕੈਂਪ ਕਮਾਡੈਂਟ ਯੋਗਿਤਾ ਜੋਸ਼ੀ ਵੱਲੋਂ ਸਭ ਦਾ ਸਵਾਗਤ ਕਰਨ ਉਪਰੰਤ ਸ਼੍ਰੀਮਤੀ ਮੀਨਾ ਕੁਮਾਰੀ (ਲੈਕ. ਪੰਜਾਬੀ )ਵੱਲੋਂ ਕੈਂਪ ਦੀ ਸਮਾਂ ਸਾਰਣੀ ਅਤੇ ਉਦੇਸ਼ ਵਲੰਟੀਅਰਾਂ ਨੂੰ ਵਿਸਥਾਰ ਨਾਲ ਦੱਸੇ ਗਏ।ਮੁੱਖ ਮਹਿਮਾਨ ਹਰਿੰਦਰ ਭੁੱਲਰ ਨੇ ਵਲੰਟੀਅਰਾਂ ਅਤੇ ਪ੍ਰਬੰਧਕਾਂ ਨੂੰ ਕਿਹਾ ਕਿ ਐਨ.ਐੱਸ.ਐੱਸ. ਕੈਂਪ ਨਾ ਸਿਰਫ ਸਵੈ-ਅਨੁਸ਼ਾਸਨ ਪੈਦਾ ਕਰਦੇ ਹਨ ਬਲਕਿ ਸਮੁੱਚੀ ਸਖਸ਼ੀਅਤ ਦਾ ਵਿਕਾਸ ਕਰਦੇ ਹਨ। ਅੰਤ ਵਿੱਚ ਸਹਾਇਕ ਕਮਾਂਡੈਂਟ ਨਿਰਮਲ ਸਿੰਘ ਨੇ ਸਭਨਾਂ ਦਾ ਧੰਨਵਾਦ ਕੀਤਾ।
SYL ਮੁੱਦੇ ‘ਤੇ ਪੰਜਾਬ ਅਤੇ ਹਰਿਆਣਾ ਦੇ CM ਵਿਚਾਲੇ ਅਹਿਮ ਮੀਟਿੰਗ ਅੱਜ, ਕੇਂਦਰੀ ਜਲ ਸ਼ਕਤੀ ਮੰਤਰੀ ਵੀ ਰਹਿਣਗੇ ਮੌਜੂਦ
ਕੈਂਪ ਦੇ ਦੂਜੇ ਦਿਨ ਦੀਆਂ ਗਤੀਵਿਧੀਆਂ ਦੌਰਾਨ ਮਹਿਮਾਨ ਵੱਜੋਂ ਸ੍ਰ.ਬਲੌਰ ਸਿੰਘ ( ਏ.ਐਸ.ਆਈ.) ਖੇਡਾਂ ਦਾ ਮਹੱਤਵ ਵਿਸ਼ੇ ਤੇ ਬੋਲੇ ਅਤੇ ਡਾ.ਵਰਿੰਦਰ ਸਿੰਘ ( ਡੀਨ ਗੁਰੁ ਕਾਸ਼ੀ ਯੂਨੀਵਰਸਿਟੀ ,ਤਲਵੰਡੀ ਸਾਬੋ )ਨੇ ਚਰਿੱਤਰ ਨਿਰਮਾਣ ਦੇ ਨੁਕਤੇ ਸਾਂਝੇ ਕੀਤੇ।ਤੀਜੇ ਦਿਨ ਦੇ ਬੁਲਾਰਿਆਂ ਵਿੱਚ ਉੱਘੇ ਸਾਹਿਤਕਾਰ ਸ੍ਰ.ਗੁਰਪ੍ਰੀਤ ‘ਸ਼ਾਇਰ’ ( ਜ਼ਿਲ੍ਹਾ ਖੋਜ ਅਫ਼ਸਰ ਭਾਸ਼ਾ ਵਿਭਾਗ,ਮਾਨਸਾ ) ਅਤੇ ਡਾ.ਗੁਰਦੀਪ ਸਿੰਘ ਢਿੱਲੋਂ,( ਪ੍ਰੋਫੈਸਰ ਗੁਰੁ ਨਾਨਕ ਕਾਲਜ ,ਬੁਢਲਾਡਾ ) ਸ਼ਾਮਲ ਸਨ। ਉਹਨਾਂ ਆਪਣੇ ਤਜਰਬਿਆਂ ਦੇ ਨਾਲ ਨਾਲ ਆਪਣੀਆਂ ਰਚਨਾਵਾਂ ਵੀ ਸਾਂਝੀਆਂ ਕੀਤੀਆਂ।ਕੈਂਪ ਦੇ ਤੀਜੇ ਦਿਨ ਅਤੇ ਚੌਥੇ ਦਿਨ ਉੱਘੇ ਸਿੱਖਿਆ ਵਿਦਵਾਨ ਸ੍ਰ.ਦਰਸ਼ਨ ਸਿੰਘ ਬਰੇਟਾ ( ਰਿਟਾ. ਪ੍ਰਿੰਸੀਪਲ ) ਨੇ ‘ਜ਼ਿੰਦਗੀ ਖੂਬਸੂਰਤ ਹੈ’ ਵਿਸ਼ੇ ਤੇ ਉਦਹਾਰਣਾਂ ਅਤੇ ਕਹਾਣੀਆਂ ਨਾਲ ਭਰਪੂਰ ਲੈਕਚਰ ਸ਼ੈਸ਼ਨ ਲਾਇਆ। ਇਸ ਕੈਂਪ ਦੇ ਪੰਜਵੇਂ ਦਿਨ ਇਸ ਪਿੰਡ ਦੇ ਹੀ ਅੰਤਰਰਾਸ਼ਟਰੀ ਬਾਸਕਟਬਾਲ ਖਿਡਾਰੀ ਹਰਜੀਤ ਸਿੰਘ ਇਸ ਲੈਕਚਰ ਸ਼ੈਸ਼ਨ ਵਿੱਚ ਆਏ ਸਾਰੇ ਹੀ ਵਲੰਟੀਅਰਾਂ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ।ਛੇਵੇਂ ਦਿਨ ਵਲੰਟੀਅਰਜ਼ ਨੇ ਪਿੰਡ ਵਿੱਚ ਜਾ ਕੇ ਸੇਵਾ ਅਤੇ ਸਫ਼ਾਈ ਅਭਿਆਨ ਚਲਾਇਆ।
ਪਟਵਾਰੀ ‘ਧਰਮਰਾਜ’ ਤੇ ‘ਭਗਵਾਨ’ ਨੇ ਪੰਜਾਬ ਦੀ ਜਮੀਨ ਦਾ ਹਰਿਆਣਾ ਦੀ ਜਮੀਨ ਨਾਲ ਕੀਤਾ ਤਬਾਦਲਾ
ਸੱਤਵੇਂ ਦਿਨ ਰੋਹਿਤ ਕੁਮਾਰ ਸਮਾਜ ਸੇਵਕ ਅਤੇ ਵਾਤਾਵਰਨ ਪ੍ਰੇਮੀ ਸਰਪੰਚ ਸਿਮਰਤਪਾਲ ਸਿੰਘ ਅਤੇ ਗੱਗੀ ਧਾਲੀਵਾਲ (ਸਮਾਜ ਸੇਵਕ) ਸਕੂਲ ਨੂੰ 200 ਬੂਟੇ ਭੇਂਟ ਕਰਕੇ ਗਏ ਜੋ ਕਿ ਕੌਮੀ ਸੇਵਾ ਯੋਜਨਾ ਦੇ ਵਲੰਟੀਅਰਜ਼ ਵੱਲੋਂ ਲਾਏ ਗਏ। ਅੰਤਿਮ ਦਿਨ ਸ਼੍ਰੀਮਤੀ ਤੇਜਿੰਦਰ ਕੌਰ ਜ਼ਿਲ੍ਹਾ ਭਾਸ਼ਾ ਅਫ਼ਸਰ ਇਨਾਮ ਵੰਡ ਸਮਾਰੋਹ ਵਿੱਚ ਸ਼ਾਮਿਲ ਹੋਏ।ਉਹਨਾਂ ਦੇ ਰੂ-ਬ-ਰੂ ਪ੍ਰੋਗਾਰਮ ਉਪਰੰਤ ਇਨਾਮ ਵੰਡ ਸਮਾਰੋਹ ਵਿੱਚ ਸਾਰੇ ਵਲੰਟੀਅਰਜ਼ ਅਤੇ ਸ਼ਾਮਲ ਅਧਿਆਪਕਾਂ ਨੂੰ ਸਰਟੀਫਿਕੇਟ,ਮੈਡਲ ਅਤੇ ਮੋਮੈਂਟੋਂ ਵੰਡੇ ਗਏ।ਅੰਤ ਵਿੱਚ ਵਲੰਟੀਅਰਜ਼ ਵੱਲੋਂ ਰੰਗਾਰੰਗ ਸੱਭਿਆਰਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।ਸ਼ਾਮਲ ਅਧਿਆਪਕ ਸਾਹਿਬਾਨਾਂ ਵਿੱਚ ਸ਼੍ਰੀਮਤੀ ਯੋਗਿਤਾ ਜੋਸ਼ੀ,ਮੀਨਾ ਕੁਮਾਰੀ,ਸੁਨੀਤਾ ਰਾਣੀ, ਬਿਪਨ ਪਾਲ,ਨਿਰਮਲ ਸਿੰਘ,ਸੱਤ ਨਰਾਇਣ ਸ਼ਰਮਾਂ,ਜਗਮੀਤ ਸਿੰਘ,ਦੀਪੂ ਰਾਣੀ,ਅਨੁਪਮ ਮਦਾਨ,ਗੀਤਾ ਰਾਣੀ,ਸੋਨੀਆ ਸਿੰਗਲਾ,ਕੁਸਮ ਗਰਗ,ਮੰਜੂ ਬਤਰਾ,ਹਰਜੀਤ ਸਿੰਘ,ਨਵਦੀਪ ਸ਼ਰਮਾਂ ਅਤੇ ਟੀ.ਪੀ. ਅਧਿਆਪਕ ਜੌਨੀ ਗਰਗ , ਨਵਦੀਪ ਅਤੇ ਵੀਰਪਾਲ ਸ਼ਾਮਿਲ ਹੋਏ।
Share the post "ਭੈਣੀਬਾਘਾ ਦੇ ਸਰਕਾਰੀ ਸਕੂਲ ਵਿਖੇ ਸੱਤ ਰੋਜ਼ਾ ਐਨ.ਐੱਸ.ਐੱਸ. ਕੈਂਪ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ"