SSD Girls College ’ਚ ਚੱਲ ਰਹੇ ਸੱਤ ਰੋਜ਼ਾ ਐਨ.ਐਸ.ਐਸ. ਕੈਂਪ ਦਾ ਸ਼ਾਨਦਾਰ ਰਿਹਾ ਸਮਾਪਤੀ ਸਮਾਰੋਹ

Date:

spot_img

Bathinda News: SSD Girls College ਵਿਖੇ ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਅਗਵਾਈ ਹੇਠ ‘ਯੂਥ ਫਾਰ ਮਾਈ ਭਾਰਤ’ ਥੀਮ ਤਹਿਤ ਚਲ ਰਹੇ ਸੱਤ ਰੋਜ਼ਾ ਐਨ.ਐਸ.ਐਸ. ਕੈਂਪ ਦਾ ਸਮਾਪਤੀ ਸਮਾਰੋਹ ਸ਼ਾਨਦਾਰ ਰਿਹਾ। ਸਮਾਰੋਹ ਦੇ ਮੁੱਖ ਮਹਿਮਾਨ ਰਘਬੀਰ ਸਿੰਘ ਮਾਨ (ਅਸਿਸਟੈਂਟ ਡਾਇਰੈਕਟਰ ਯੁਵਕ ਸੇਵਾਵਾਂ ਬਠਿੰਡਾ) ਰਹੇ । ਕਾਲਜ ਪ੍ਰਿੰਸੀਪਲ ਡਾ. ਨੀਰੂ ਗਰਗ ਵੱਲੋਂ ਪਲਾਂਟਰ ਦੇ ਕੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਗਿਆ। ਸਮਾਰੋਹ ਦੀ ਸ਼ੁਰੂਆਤ ਐਨ. ਐਸ. ਐਸ. ਪ੍ਰਾਰਥਨਾ ਤੋਂ ਕੀਤੀ ਗਈ । ਮੁੱਖ ਮਹਿਮਾਨ ਵੱਲੋਂ ਨੌਜਵਾਨਾਂ ਲਈ ਐਨ. ਐਸ. ਐਸ. ਦੀ ਮਹੱਤਤਾ ਅਤੇ ਦੇਸ਼ ਲਈ ਵਲੰਟੀਅਰਾਂ ਦਾ ਯੋਗਦਾਨ ਪਾਉਣ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਐਨ. ਐਸ. ਐਸ. ਸਬੰਧੀ ਆਪਣੀ ਜਿੰਦਗੀ ਤਜਰਬੇ ਸਾਂਝੇ ਕਰਦੇ ਹੋਏ ਚੰਗੇ ਇਨਸਾਨ ਬਣਨ ਲਈ ਪ੍ਰੇਰਿਤ ਕੀਤਾ ਗਿਆ। ਸਮਾਰੋਹ ਦੌਰਾਨ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।

ਇਹ ਵੀ ਪੜ੍ਹੋ ਬਠਿੰਡਾ ਵਿਖੇ ਤਾਇਨਾਤ PSPCL ਦਾ JE 7000 ਰੁਪਏ ਦੀ ਰਿਸ਼ਵਤ ਲੈਂਦਾ ਵਿਜੀਲੈਂਸ ਵੱਲੋਂ ਕਾਬੂ

ਇਸ ਸਮੇਂ ਪਹਿਲੇ ਯੂਨਿਟ ਦੇ ਪਹਿਲੇ ਸਥਾਨ ਤੇ ਨੰਦਿਨੀ, ਦੂਜੇ ਤੇ ਇਸ਼ਪ੍ਰੀਤ ਤੇ ਮੰਨਤ ਸਿੰਗਲਾ, ਤੀਜੇ ਸਥਾਨ ਤੇ ਭੂਮੀ ਤੇ ਯਾਦਵੀ ਨੂੰ ਬੈਸਟ ਵਲੰਟੀਅਰ ਜਦਕਿ ਦੂਜੇ ਯੂਨਿਟ ਵਿੱਚੋਂ ਪਹਿਲੇ ਸਥਾਨ ਤੇ ਨਿਹਾਰਿਕਾ ਅਤੇ ਸੁਹਾਨਾ, ਦੂਜੇ ਸਥਾਨ ਤੇ ਕੁਲਜੋਤ ਅਤੇ ਖੁਸ਼ਬੂ, ਤੀਜੇ ਸਥਾਨ ਤੇ ਜਨਸੀ ਤੇ ਖੁਸ਼ੀ ਸਿੱਕਾ ਨੂੰ ਬੈਸਟ ਵਲੰਟੀਅਰ ਦਾ ਇਨਾਮ ਦੇ ਕੇ ਸਨਮਾਨਿਆ ਗਿਆ। ਪ੍ਰਮੁੱਖ ਗਤੀਵਿਧੀਆਂ ਵਿੱਚ ਹਿੱਸਾ ਲੈਣ ਵਾਲੇ ਵਲੰਟੀਅਰਾਂ ਨੂੰ ਸਪੈਸ਼ਲ ਇਨਾਮ ਦਿੱਤੇ ਗਏ ਜਿਸ ਵਿੱਚ ਬੈਸਟ ਸਿੰਗਰ ਅਰਚਿਤਾ, ਬੈਸਟ ਮਹਿਮਾਨ ਨਿਵਾਜੀ ਲਈ ਪ੍ਰਿਆ, ਬੈਸਟ ਪ੍ਰੈੱਸ ਨੋਟ ਲਈ ਦਿਕਸ਼ਾ ਅਤੇ ਪ੍ਰਭਜੋਤ, ਬੈਸਟ ਫੋਟੋਗ੍ਰਾਫੀ ਲਈ ਅਨੁਸੰਦੀਪ, ਬੈਸਟ ਪ੍ਰੈਜੈਂਟਟੇਸ਼ਨ ਲਈ ਖੁਸ਼ਮਨੀ ਕੌਰ, ਬੈਸਟ ਰੈਗੂਲਰ ਵਲੰਟੀਅਰ ਲਈ ਮਨਜੋਤ ਕੌਰ ਨੂੰ ਇਨਾਮ ਦਿੱਤੇ ਗਏ । ਇਸ ਤੋਂ ਇਲਾਵਾ ਗਣਤੰਤਰ ਦਿਵਸ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਵਾਲੇ ਵਲੰਟੀਅਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ ।

ਇਹ ਵੀ ਪੜ੍ਹੋ  PSPCL ਦਾ Dy ਚੀਫ਼ ਇੰਜੀਨੀਅਰ ਅਤੇ ਲਾਈਨਮੈਨ 50,000 ਰੁਪਏ ਰਿਸ਼ਵਤ ਲੈਂਦੇ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਮੁੱਖ ਮਹਿਮਾਨ ਵੱਲੋਂ ਚਾਰ ਵਲੰਟੀਅਰਾਂ ਸੋਹਾਨਾ, ਨਿਹਾਰਿਕਾ, ਮੰਨਤ ਸਿੰਗਲਾ ਅਤੇ ਖੁਸ਼ੀ ਸਿੱਕਾ ਵੱਲੋਂ ਦਿੱਲੀ ਵਿਖੇ ਰੈੱਡ ਰਿਬਨ ਕਲੱਬਾਂ ਵੱਲੋਂ ਲਗਾਏ ਗਏ ਕੈਂਪ ਵਿੱਚ ਵਧੀਆ ਭੂਮਿਕਾ ਨਿਭਾਉਣ ਲਈ ਸਨਮਾਨਿਤ ਕੀਤਾ ਗਿਆ । ਕਾਲਜ ਪ੍ਰਿੰਸੀਪਲ ਅਤੇ ਪ੍ਰੋਗਰਾਮ ਅਫਸਰਾਂ ਵੱਲੋਂ ਵਲੰਟੀਅਰਾਂ ਦੁਆਰਾ ਤਿਆਰ ਕੀਤੀ ਗਈ ਪੇਂਟਿੰਗ ਦੇ ਕੇ ਮੁੱਖ ਮਹਿਮਾਨ ਨੂੰ ਸਨਮਾਨਿਆ ਗਿਆ । ਕਾਲਜ ਪ੍ਰਿੰਸੀਪਲ ਵੱਲੋਂ ਵਲੰਟੀਅਰਾਂ ਨੂੰ ਭਵਿੱਖ ਲਈ ਆਸ਼ੀਰਵਾਦ ਅਤੇ ਪ੍ਰੋਗਰਾਮ ਅਫ਼ਸਰਾਂ ਡਾ. ਸਿਮਰਜੀਤ ਕੌਰ ਅਤੇ ਮੈਡਮ ਗੁਰਮਿੰਦਰ ਜੀਤ ਕੌਰ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਉਹਨਾਂ ਦੇ ਕੰਮਾਂ ਦੀ ਸ਼ਲਾਘਾ ਕੀਤੀ ਗਈ ।ਕਾਲਜ ਪ੍ਰਧਾਨ ਐਡਵੋਕੇਟ ਸੰਜੈ ਗੋਇਲ, ਜਨਰਲ ਸਕੱਤਰ ਵਿਕਾਸ ਗਰਗ ਵੱਲੋਂ ਪ੍ਰਿੰਸੀਪਲ ਮੈਡਮ ਦੀ ਰਹਿਨੁਮਾਈ ਹੇਠ ਚੱਲ ਰਹੇ ਸੱਤ ਰੋਜ਼ਾ ਐਨ. ਐਸ. ਐਸ. ਕੈਂਪ ਦੀ ਸ਼ਾਨਦਾਰ ਸਫਲਤਾ ਲਈ ਪ੍ਰੋਗਰਾਮ ਅਫਸਰਾਂ ਨੂੰ ਅਤੇ ਵਲੰਟੀਅਰਾਂ ਨੂੰ ਵਧਾਈ ਦਿੱਤੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite  

spot_img
spot_img

Share post:

Popular

More like this
Related

CM Nayab Singh Saini की अध्यक्षता में स्वीडन पहुंचा हरियाणा का उच्चस्तरीय डेलीगेशन

👉स्वीडन में भारतीय राजदूत अनुराग भूषण ने मुख्यमंत्री का...

ਜਨਕਪੁਰ ’ਚ ਸਜਿਆ ਸੀਤਾ ਸਵੰਬਰ, ਸ੍ਰੀ ਰਾਮ ਨੇ ਤੋੜਿਆ ਸ਼ਿਵ ਧਨੁਸ਼; ਮੰਚਨ ਨੇ ਮੋਹਿਆ ਦਰਸ਼ਕਾਂ ਦਾ ਮਨ

Mohali News: ਰਾਮਲੀਲਾ ਅਤੇ ਦੁਸਹਿਰਾ ਗਰਾਊਂਡ, ਫੇਜ਼-1, ਮੋਹਾਲੀ ਵਿਖੇ...