NSUI ਵੱਲੋਂ ਮੁਹਾਲੀ ‘ਚ ਨਵੀਂ ਟੀਮ ਦਾ ਐਲਾਨ, ਜਸ਼ਨਪ੍ਰੀਤ ਮੰਡੇਰ ਹੋਣਗੇ ਜ਼ਿਲ੍ਹਾ ਪ੍ਰਧਾਨ

0
39
+1

ਮੁਹਾਲੀ, 15 ਸਤੰਬਰ: NSUI ਪੰਜਾਬ ਦੇ ਪ੍ਰਧਾਨ ਈਸ਼ਰਪ੍ਰੀਤ ਸਿੰਘ ਵੱਲੋਂ ਅੱਜ ਜ਼ਿਲ੍ਹਾ ਮੋਹਾਲੀ ਵਿੱਚ ਨਵੀਂ ਟੀਮ ਦਾ ਗਠਨ ਕੀਤਾ ਗਿਆ,ਜਿਸ ਵਿੱਚ ਪ੍ਰਧਾਨ ਵੱਜੋਂ ਜਸ਼ਨਪ੍ਰੀਤ ਸਿੰਘ ਮੰਡੇਰ ਸੇਵਾਵਾਂ ਨਿਭਾਉਣਗੇ ਅਤੇ ਉਹਨਾਂ ਦੇ ਨਾਲ ਸਹਿਜ ਬੈਦਵਾਨ ਵਾਈਸ ਪ੍ਰਧਾਨ ਵੱਜੋਂ,ਜਸਕਰਨ ਭੰਗੂ ਜਨਰਲ ਸਕੱਤਰ ਵੱਜੋਂ ਤੇ ਨਵਜੋਤ ਸਿੰਘ ਸੈਣੀ ਸਕੱਤਰ ਵੱਜੋਂ ਆਪਣੀਆਂ ਸੇਵਾਵਾਂ ਨਿਭਾਉਣਗੇ।

ਪੁਲਿਸ ਵੱਲੋਂ ਮੁਕਾ.ਬਲੇ ਤੋਂ ਬਾਅਦ ਜਲੰਧਰ ’ਚ ਪੰਜ ਬਦਮਾਸ਼ ਕਾਬੂ,ਦੋ ਹੋਏ ਜ.ਖ਼ਮੀ

ਉਨ੍ਹਾਂ ਦੱਸਿਆ ਕਿ ਕਾਂਗਰਸ ਪਾਰਟੀ ਸਰਗਰਮ ਰਾਜਨੀਤੀ ਵਿੱਚ ਨੌਜਵਾਨਾਂ ਨੂੰ ਮੌਕਾ ਦੇਣ ਲਈ ਪੂਰੀ ਤਰ੍ਹਾਂ ਸਮਰਪਿਤ ਹੈ ਜਿਸ ਦੇ ਮੱਦੇਨਜ਼ਰ ਜ਼ਿਲ੍ਹਾ ਮੋਹਾਲੀ ਵਿਖੇ ਨਵੇਂ ਚਿਹਰਿਆਂ ਨੂੰ ਮੌਕਾ ਦੇਣ ਦੇ ਮਕਸਦ ਨਾਲ ਪੁਰਾਣੀ ਟੀਮ ਭੰਗ ਕਰ ਕੇ ਨਵੀਂ ਟੀਮ ਦਾ ਗਠਨ ਕੀਤਾ ਗਿਆ ਹੈ ਜੋ ਆਉਣ ਵਾਲੇ ਸਮੇਂ ਵਿੱਚ ਨਸ਼ਾ ਰੋਕੂ ਮੁਹਿੰਮ ਨੂੰ ਸਰਗਰਮ ਤਰੀਕੇ ਨਾਲ ਅੱਗੇ ਵਧਾਉਣਗੇ।

ਪੰਜਾਬ ਮਹਿਲਾ ਕਾਂਗਰਸ ਦੀ ਮੈਂਬਰਸ਼ਿਪ ਡਰਾਈਵ ਅੱਜ ਤੋਂ ਹੋਵੇਗੀ ਸ਼ੁਰੂ: ਰੰਧਾਵਾ

ਇਸ ਮੌਕੇ ਪਿੰਡ ਨਡਿਆਲੀ ਵਿੱਚ ਹੋਏ ਵੱਡੀ ਗਿਣਤੀ ਇੱਕਠ ਵਿੱਚ ਨੌਜਵਾਨਾਂ ਨੇ ਨਸ਼ਾ ਰੋਕੂ ਮੁਹਿੰਮ ਤਹਿਤ ਪਿੰਡ-ਪਿੰਡ ਜਾ ਕੇ ਹਮਉਮਰ ਨੌਜਵਾਨਾਂ ਨੂੰ ਚੰਗੇ ਰਾਹ ਪਾਉਣ ਦਾ ਅਹਿਦ ਲਿਆ। ਉਹਨਾਂ ਨਵੀਂ ਚੁਣੀ ਟੀਮ ਨੂੰ ਹਲਾਸ਼ੇਰੀ ਦਿੰਦੇ ਹੋਏ ਕਿਹਾ ਕਿ ਉਹ ਹਰ ਰਸਤੇ ਨੌਜਵਾਨਾਂ ਦੀ ਮੱਦਦ ਕਰਨ ਲਈ ਤਿਆਰ ਹਨ। ਇਸ ਮੌਕੇ ਉਹਨਾਂ ਨਵੀਂ ਟੀਮ ਦੇ ਸਾਰੇ ਮੈਂਬਰਾਂ ਨੂੰ ਵਧਾਈ ਦਿੰਦੇ ਹੋਏ ਉਹਨਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਸ਼ੁੱਭਕਾਮਨਾਵਾਂ ਵੀ ਭੇਂਟ ਕੀਤੀਆਂ।

 

+1

LEAVE A REPLY

Please enter your comment!
Please enter your name here