ਵਿਕਾਸ ਦੇ ਰਾਹ ਵਿੱਚ ਆ ਰਹੀਆਂ ਰੁਕਾਵਟਾਂ ਨੂੰ ਹਟਾਇਆ ਜਾਵੇਗਾ: ਸੰਸਦ ਮੈਂਬਰ ਮਨੀਸ਼ ਤਿਵਾੜੀ

0
19

ਰੈਜੀਡੈਂਟ ਯੂਨਾਈਟਡ ਫਰੰਟ 38 (ਵੈਸਟ) ਵਲੋ ਆਯੋਜਿਤ ਸਲਾਨਾ ਸਪੋਰਟਸ ਕਮ ਕਲਚਰ ਪ੍ਰੋਗਰਾਮ ਵਿੱਚ ਹੋਏ ਸ਼ਾਮਿਲ
ਚੰਡੀਗੜ੍ਹ, 24 ਨਵੰਬਰ: ਚੰਡੀਗੜ੍ਹ ਤੋਂ ਮੈਂਬਰ ਲੋਕ ਸਭਾ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਕਿਹਾ ਕਿ ਵਿਕਾਸ ਦੇ ਰਾਹ ਵਿੱਚ ਆ ਰਹੀਆਂ ਰੁਕਾਵਟਾਂ ਨੂੰ ਪਹਿਲ ਦੇ ਆਧਾਰ ਤੇ ਤੇਜ਼ੀ ਨਾਲ ਹਟਾਇਆ ਜਾਵੇਗਾ। ਜਿਨ੍ਹਾਂ ਨੇ ਰੈਜੀਡੈਂਟ ਯੂਨਾਈਟਡ ਫਰੰਟ 38 (ਵੈਸਟ) ਵੱਲੋਂ ਹਰ ਸਾਲ ਬੱਚਿਆਂ ਲਈ ਆਯੋਜਿਤ ਕੀਤੇ ਜਾਣ ਵਾਲੇ ਸਪੋਰਟਸ ਕੰਮ ਕਲਚਰਲ ਪ੍ਰੋਗਰਾਮ ਵਿਖੇ ਸੰਬੋਧਨ ਕਰਦੇ ਹੋਏ, ਕੂੜੇ ਦੇ ਪਹਾੜਾਂ ਨੂੰ ਖਤਮ ਕਰਵਾਉਣ ਵਾਸਤੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਸੰਬੋਧਨ ਕਰਦਿਆਂ ਐੱਮ.ਪੀ ਮਨੀਸ਼ ਤਿਵਾੜੀ ਨੇ ਕਿਹਾ ਕਿ ਲੋਕ ਸਭਾ ਹਲਕੇ ਦਾ ਸਰਬ ਪੱਖੀ ਵਿਕਾਸ ਉਹਨਾਂ ਲਈ ਪ੍ਰਾਥਮਿਕਤਾ ਹੈ ਅਤੇ ਇਸ ਦਿਸ਼ਾ ਵਿੱਚ ਘਾਟ ਨਹੀਂ ਰਹਿਣ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ ਰਵਨੀਤ ਬਿੱਟੂ ਦੇ ਬੋਲਾਂ ‘ਤੇ ਰਾਜਾ ਵੜਿੰਗ ਦਾ ਕਰਾਰਾ ਜਵਾਬ, ਬਿੱਟੂ ਜੀ ਮਨਪ੍ਰੀਤ ਬਾਦਲ ਨੂੰ ਜਿਤਾਉਣ ਆਏ ਸੀ ਜਾਂ ਹਰਾਉਣ?

ਖਾਸ ਤੌਰ ਤੇ ਉਨਾਂ ਨੇ ਇਲਾਕੇ ਵਿੱਚ ਕਮਿਊਨਟੀ ਸੈਂਟਰ ਬਕਾਏ ਕੰਮ ਨੂੰ ਜਲਦੀ ਤੋਂ ਜਲਦੀ ਪੂਰਾ ਕਰਵਾਉਣ ਅਤੇ ਇਸਦੀ ਸੰਭਾਲ ਵਾਸਤੇ ਸਥਾਨਕ ਲੋਕਾਂ ਦੀ ਇੱਕ ਕਮੇਟੀ ਦੀ ਲੋੜ ਉੱਪਰ ਵੀ ਜ਼ੋਰ ਦਿੱਤਾ। ਐਮ.ਪੀ ਤਿਵਾੜੀ ਨੇ ਕਿਹਾ ਕਿ ਉਹ ਕੂੜੇ ਦੇ ਢੇਰ ਦੀ ਸਮੱਸਿਆ ਦੇ ਹੱਲ ਲਈ ਤੈਅ ਸਮੇਂ ਸੀਮਾ ਵਿੱਚ ਕੰਮ ਪੂਰਾ ਕਰਨ ਵਾਸਤੇ ਨਗਰ ਨਿਗਮ ਨਾਲ ਵੀ ਗੱਲ ਕਰਨਗੇ। ਉਹਨਾਂ ਨੇ ਕਿਹਾ ਕਿ ਭਾਵੇਂ ਇਸ ਮਾਮਲੇ ਵਿੱਚ ਕੁਝ ਹਲਚਲ ਦਿਖੀ ਹੈ, ਲੇਕਿਨ ਹਾਲੇ ਵੀ ਬਹੁਤ ਕੁਝ ਹੋਣਾ ਬਾਕੀ ਹੈ। ਇਸ ਮੌਕੇ ਸੰਸਦ ਮੈਂਬਰ ਵੱਲੋਂ ਇਲਾਕੇ ਦੇ ਵਿਕਾਸ ਲਈ ਆਪਣੇ ਅਖਤਿਆਰੀ ਕੋਟੇ ਚੋਂ ਗਰਾਂਟ ਦੇਣ ਦਾ ਭਰੋਸਾ ਵੀ ਪ੍ਰਗਟਾਇਆ।

ਇਹ ਵੀ ਪੜ੍ਹੋ Consumer Commission ਦਾ ਵੱਡਾ ਫੈਸਲਾ; ਨਾਮੀ ਹੋਟਲ ਤੇ ਹੋਟਲ ਬੁਕਿੰਗ ਵਾਲੀ ‘ਐਪ’ ਨੂੰ ਕੀਤਾ ਹਰਜ਼ਾਨਾ

ਇਸ ਦੌਰਾਨ ਚੰਡੀਗੜ੍ਹ ਕਾਂਗਰਸ ਪ੍ਰਧਾਨ ਐਚ.ਐਸ ਲੱਕੀ ਨੇ ਪ੍ਰਸ਼ਾਸਨ ਵੱਲੋਂ ਧਾਰਮਿਕ ਅਤੇ ਸਮਾਜਿਕ ਆਯੋਜਨਾ ਲਈ ਚਾਰਜ ਕੀਤੀ ਜਾਂਦੀ ਫੀਸ ਦੀ ਕੋਈ ਨਿੰਦਾ ਕੀਤੀ। ਉਹਨਾਂ ਨੇ ਕਿਹਾ ਕਿ ਪਾਰਟੀ ਵੱਲੋਂ ਨਗਰ ਨਿਗਮ ਵਿੱਚ ਮੌਜੂਦ ਆਪਣੇ ਨੁਮਾਇੰਦਿਆਂ ਨੂੰ ਇਸ ਸਬੰਧੀ ਵਿੱਚ ਪ੍ਰਸਤਾਵ ਲਿਆਉਣ ਦੀ ਤਾਕੀਦ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਲਈ ਲੋਕਾਂ ਦੀ ਸੁਵਿਧਾ ਸਭ ਤੋਂ ਪਹਿਲਾਂ ਹੈ।ਇਸ ਦੌਰਾਨ ਹੋਰਨਾਂ ਤੋਂ ਇਲਾਵਾ, ਸੀਨੀਅਰ ਆਗੂ ਚੰਦਰਮੁਖੀ ਸ਼ਰਮਾ, ਚੰਡੀਗੜ ਕਾਂਗਰਸ ਦੇ ਜਨਰਲ ਸਕੱਤਰ ਰਾਜੀਵ ਮੋਦਗਿਲ, ਚੰਡੀਗੜ੍ਹ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਹਰਮੇਲ ਕੇਸਰੀ, ਸੰਸਥਾ ਦੇ ਪ੍ਰਧਾਨ ਡਾ. ਕੇ.ਐਸ ਚੌਧਰੀ, ਸੀਨੀਅਰ ਮੀਤ ਪ੍ਰਧਾਨ ਜੀ.ਕੇ ਗੁਪਤਾ, ਜਨਰਲ ਸਕੱਤਰ ਜੀ.ਐਸ ਪਟਿਆਲਾ ਵੀ ਮੌਜੂਦ ਰਹੇ।

 

LEAVE A REPLY

Please enter your comment!
Please enter your name here