ਤੇਲ ਦੀ ਕਿੱਲਤ: ਬਠਿੰਡਾ ਪੀਆਰਟੀਸੀ ਡਿੱਪੂ ਦੀਆਂ 50 ਫ਼ੀਸਦੀ ਬੱਸਾਂ ਨੂੰ ਲੱਗੀਆਂ ਬਰੇਕਾਂ

0
15

ਬਠਿੰਡਾ, 2 ਜਨਵਰੀ: ਹਿੱਟ ਐਂਡ ਰਨ ਕੇਸ ਵਿਚ ਕੇਂਦਰ ਵਲੋਂ ਲਿਆਂਦੇ ਕਾਨੂੰਨ ਦੇ ਤਹਿਤ ਟਰੱਕ ਤੇ ਤੇਲ ਕੈਂਟਰ ਡਰਾਈਵਰਾਂ ਵਲੋਂ ਕੀਤੀ ਹੜਤਾਲ ਦੇ ਚੱਲਦੇ ਪੈਟਰੋਲ ਪੰਪਾਂ ਉਪਰ ਤੇਲ ਦੀ ਹੋਈ ਕਿੱਲਤ ਦੇ ਚੱਲਦਿਆਂ ਬਠਿੰਡਾ ਪੀਆਰਟੀਸੀ ਦੀਆਂ ਬੱਸਾਂ ਨੂੰ ਬਰੇਕਾਂ ਲੱਗ ਗਈਆਂ। ਪੀਆਰਟੀਸੀ ਦੇ ਕਾਮਿਆਂ ਨੇ ਦਸਿਆ ਕਿ ਜੇਕਰ ਸ਼ਾਮ ਤੱਕ ਤੇਲ ਦੀ ਸਪਲਾਈ ਨਾ ਹੋਈ ਤੱਕ ਭਲਕ ਤੱਕ ਸਾਰੀਆਂ ਬੱਸਾਂ ਰੁਕ ਜਾਣਗੀਆਂ।

ਸੀ ਪੀ ਆਈ ਐੱਮ ਪੰਜਾਬ ਵੱਲੋਂ ਡਰਾਇਵਰਾਂ ਦੀ ਹੜਤਾਲ ਦਾ ਸਮਰਥਨ

ਗੌਰਤਲਬ ਹੈ ਕਿ ਬਠਿੰਡਾ ਡਿੱਪੂ ਦੇ ਬੇੜੇ ਵਿਚ ਕੁੱਲ 193 ਬੱਸਾਂ ਹਨ, ਜਿੰਨ੍ਹਾਂ ਦੇ ਲਈ ਰੋਜ਼ਾਨਾ ਲਗਭਗ 14000 ਦੇ ਕਰੀਬ ਲੀਟਰ ਡੀਜਲ ਦੀ ਖਪਤ ਹੁੰਦੀ ਹੈ। ਪਤਾ ਲੱਗਿਆ ਹੈ ਕਿ ਹੁਣ ਡਿੱਪੂ ਦੇ ਵਿੱਚ ਸਿਰਫ਼ 4000 ਦੇ ਕਰੀਬ ਡੀਜਲ ਲੀਟਰ ਤੇਲ ਰਹਿ ਗਿਆ ਹੈ, ਜਿਸਦੇ ਨਾਲ ਭਲਕੇ ਸਿਰਫ਼ ਅੱਧੇ ਦਿਨ ਤੱਕ ਹੀ ਲੋਕਲ ਰੂਟ ’ਤੇ ਬੱਸਾਂ ਚੱਲ ਸਕਦੀਆਂ ਹਨ। ਪੀਆਰਟੀਸੀ ਦੇ ਅਧਿਕਾਰੀਆਂ ਮੁਤਾਬਕ ਤੇਲ ਦੀ ਕਿੱਲਤ ਨੂੰ ਦੇਖਦਿਆਂ ਅੱਜ ਸਿਰਫ਼ ਲੋਕਲ ਰੂਟਾਂ ’ਤੇ ਹੀ ਬੱਸਾਂ ਚਲਾਈਆਂ ਗਈਆਂ ਜਦੋਂਕਿ ਲੰਮੇ ਰੂਟਾਂ ’ਤੇ ਚੱਲਣ ਵਾਲੀਆਂ ਬੱਸਾਂ ਨੂੰ ਬੰਦ ਕਰ ਦਿਤਾ ਗਿਆ।

ਦੇਸ਼ ਭਰ ‘ਚ ਟਰੱਕ ਡਰਾਈਵਰਾਂ ਦੀ ਹੜਤਾਲ, ਪੈਟਰੋਲ ਪੰਪਾਂ ‘ਤੇ ਲੱਗੀਆਂ ਲੰਬੀਆਂ ਕਤਾਰਾਂ

ਉਧਰ ਪੰਜਾਬ ਰੋਡਵੇਜ ਪਨਬੱਸ ਪੀ ਆਰ ਟੀ ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਨੇ ਵੀ ਕੇਂਦਰ ਸਰਕਾਰ ਦੇ ਇਸ ਕਾਨੂੰਨ ਵਿਰੁਧ ਡਰਾਈਵਰਾਂ ਦੇ ਸੰਘਰਸ਼ ਵਿੱਚ ਹਮਾਇਤ ਦਾ ਐਲਾਨ ਕੀਤਾ ਗਿਆ ਹੈ। ਯੂਨੀਅਨ ਦੇ ਆਗੂਆਂ ਨੇ ਇਸ ਸਬੰਧ ਵਿਚ ਭਲਕੇ 3 ਜਨਵਰੀ ਨੂੰ ਗੇਟ ਰੈਲੀਆਂ ਕਰਕੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀਆਂ ਮਾਰੂ ਨੀਤੀਆਂ ਦਾ ਸਖ਼ਤ ਵਿਰੋਧ ਕਰਨ ਅਤੇ 2 ਘੰਟੇ ਚੱਕਾ ਜਾਮ ਕਰਕੇ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਜਾਣ ਦਾ ਫੈਸਲਾ ਲਿਆ ਹੈ।

 

LEAVE A REPLY

Please enter your comment!
Please enter your name here