WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਬਠਿੰਡਾ

ਤੇਲ ਦੀ ਕਿਲਤ:ਜ਼ਿਲ੍ਹਾ ਪ੍ਰਸਾਸ਼ਨ ਨੇ ਬਦਲਵੇਂ ਅਗਾਂਊ ਪ੍ਰਬੰਧਾਂ ਦੇ ਮੱਦੇਨਜ਼ਰ ਕੀਤੀ ਮੀਟਿੰਗ

ਤੇਲ ਕੰਪਨੀਆਂ, ਪੰਪ ਡੀਲਰਾਂ, ਟਰਾਂਸਪੋਰਟਰਾਂ ਤੇ ਡਰਾਈਵਰ ਹੋਏ ਮੀਟਿੰਗ ਵਿੱਚ ਸ਼ਾਮਲ
ਤੇਲ ਡਿਪੂਆਂ ਤੋਂ ਤੇਲ ਦੇ ਭਰੇ ਟੈਂਕਰ ਪੰਪਾਂ ਲਈ ਹੋਏ ਰਵਾਨਾ
ਬਠਿੰਡਾ, 2 ਜਨਵਰੀ : ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਅਤੇ ਐਸਐਸਪੀ ਹਰਮਨਬੀਰ ਸਿੰਘ ਗਿੱਲ ਨੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਜਾ ਰਹੇ ਹਿੱਟ ਐਂਡ ਰਨ ਕਾਨੂੰਨ ਦੇ ਖਿਲਾਫ ਡਰਾਈਵਰਾਂ ਵੱਲੋਂ ਮੁਲਕ ਭਰ ਚ ਕੀਤੀ ਜਾਣ ਵਾਲੀ ਹੜਤਾਲ ਦੇ ਮੱਦੇਨਜ਼ਰ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਘਬਰਾਉਣ ਦੀ ਕੋਈ ਲੋੜ ਨਹੀਂ ਹੈ।

ਤੇਲ ਦੀ ਕਿੱਲਤ: ਬਠਿੰਡਾ ਪੀਆਰਟੀਸੀ ਡਿੱਪੂ ਦੀਆਂ 50 ਫ਼ੀਸਦੀ ਬੱਸਾਂ ਨੂੰ ਲੱਗੀਆਂ ਬਰੇਕਾਂ

ਇੱਥੇ ਸਥਿਤ ਵੱਖ-ਵੱਖ ਤੇਲ ਡਿਪੂਆਂ ਤੋਂ ਤੇਲ ਦੇ ਭਰੇ ਟੈਂਕਰ ਪੰਪਾਂ ਲਈ ਰਵਾਨਾ ਕਰ ਦਿੱਤੇ ਗਏ ਹਨ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਜ਼ਿਲ੍ਹੇ ਵਾਸੀਆਂ ਨੂੰ ਪੈਟਰੋਲ ਤੇ ਡੀਜ਼ਲ ਦੀ ਕੋਈ ਵੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ।ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਵਲੋਂ ਡਰਾਈਵਰਾਂ ਦੁਆਰਾ ਕੀਤੀ ਜਾਣ ਵਾਲੀ ਹੜਤਾਲ ਦੇ ਮੱਦੇਨਜ਼ਰ ਜ਼ਿਲ੍ਹੇ ਅੰਦਰ ਪੈਟਰੋਲ ਤੇ ਡੀਜ਼ਲ ਦੇ ਬਦਲਵੇਂ ਅਗਾਂਊ ਪ੍ਰਬੰਧਾਂ ਸਬੰਧੀ ਤੇਲ ਕੰਪਨੀਆਂ, ਪੰਪ ਡੀਲਰਾਂ, ਟਰਾਂਸਪੋਰਟਰਾਂ ਤੇ ਡਰਾਈਵਰਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਉਨ੍ਹਾਂ ਦੀ ਹਰ ਤਰ੍ਹਾਂ ਦੀ ਸੰਭਵ ਮੱਦਦ ਕੀਤੀ ਜਾਵੇਗੀ।

ਦੇਸ਼ ਭਰ ‘ਚ ਟਰੱਕ ਡਰਾਈਵਰਾਂ ਦੀ ਹੜਤਾਲ, ਪੈਟਰੋਲ ਪੰਪਾਂ ‘ਤੇ ਲੱਗੀਆਂ ਲੰਬੀਆਂ ਕਤਾਰਾਂ

ਉਨ੍ਹਾਂ ਇਹ ਵੀ ਕਿਹਾ ਕਿ ਜਿਨ੍ਹਾਂ ਪੰਪਾਂ ਤੇ ਤੇਲ ਸਭ ਤੋਂ ਘੱਟ ਮਾਤਰਾਂ ਵਿੱਚ ਹੈ, ਉਨ੍ਹਾਂ ਪੰਪਾਂ ਦੀ ਡਿਟੇਲ ਦਿੱਤੀ ਜਾਵੇ ਤਾਂ ਜੋ ਉਨ੍ਹਾਂ ਪੰਪਾਂ ਤੇ ਸਮੇਂ ਸਿਰ ਤੇਲ ਪਹੁੰਚਾਉਣਾ ਯਕੀਨੀ ਬਣਾਇਆ ਜਾ ਸਕੇ।ਇਸ ਮੌਕੇ ਡਿਪਟੀ ਕਮਿਸ਼ਨਰ ਤੇ ਐਸਐਸਪੀ ਨੇ ਜ਼ਿਲ੍ਹਾ ਵਾਸੀਆਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ ਲੋੜ ਅਨੁਸਾਰ ਹੀ ਪੰਪਾਂ ਤੋਂ ਪੈਟਰੋਲ ਜਾਂ ਡੀਜ਼ਲ ਆਦਿ ਆਪਣੇ ਵਹੀਕਲਾਂ ਚ ਪਵਾਉਣ। ਉਨ੍ਹਾਂ ਇਹ ਵੀ ਖਾਸ ਅਪੀਲ ਕੀਤੀ ਕਿ ਉਹ ਪੰਪਾਂ ਤੋਂ ਵਾਧੂ ਤੇਲ ਘਰਾਂ ਵਿੱਚ ਸਟੋਰ ਨਾ ਕਰਨ।ਇਸ ਦੌਰਾਨ ਵੱਖ-ਵੱਖ ਤੇਲ ਕੰਪਨੀਆਂ, ਪੰਪ ਡੀਲਰ, ਟਰਾਂਸਪੋਰਟਰ ਅਤੇ ਡਰਾਈਵਰ ਆਦਿ ਹਾਜ਼ਰ ਸਨ।

 

Related posts

ਕਾਂਗਰਸੀ ਆਗੂਆਂ ਵਲੋਂ ਜ਼ਿਲ੍ਹਾ ਪ੍ਰੀਸ਼ਦ ਦੇ ਉਪ ਚੇਅਰਮੈਨ ਗੁਰਇਕਬਾਲ ਚਹਿਲ ’ਤੇ ਦਲ ਬਦਲੀ ਦਾ ਦੋਸ਼

punjabusernewssite

ਉਘੇ ਲੋਕ ਗਾਇਕ ਬਲਕਾਰ ਸਿੱਧੂ ਹੋਣਗੇ ਰਾਮਪੁਰਾ ਫ਼ੂਲ ਤੋਂ ਆਪ ਦੇ ਉਮੀਦਵਾਰ

punjabusernewssite

ਮੂੰਗੀ ਦੀ ਫਸਲ 7275/- ਰੁਪਏ ਪ੍ਰਤੀ ਕੁਇੰਟਲ ਐਮ.ਐਸ.ਪੀ. ’ਤੇ ਖਰੀਦੀ ਜਾਵੇਗੀ -ਡਿਪਟੀ ਕਮਿਸ਼ਨਰ

punjabusernewssite