ਬਠਿੰਡਾ, 3 ਜਨਵਰੀ: ਦੇਸ ਦੀ ਨਾਮਵਰ ਸ਼ੂਟਰ ਰਹੀ ਓਲੰਪੀਅਨ ਅਤੇ ਅਰਜੁਨ ਐਵਾਰਡੀ ਅਵਨੀਤ ਕੌਰ ਸਿੱਧੂ ਨੂੰ ਮੁੱਖ ਮੰਤਰੀ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ। ਬਠਿੰਡਾ ਵਿਖੇ ਸੀਆਈਡੀ ਵਿੰਗ ਵਿਚ ਏਆਈਜੀ ਵਜੋਂ ਸੇਵਾਵਾਂ ਨਿਭਾ ਰਹੀ ਅਵਨੀਤ ਸਿੱਧੂ ਇਸਤੋਂ ਪਹਿਲਾਂ ਕਈ ਜਿਲਿ੍ਹਆਂ ਵਿਚ ਬਤੌਰ ਐਸਐਸਪੀ ਵੀ ਕੰਮ ਕਰ ਚੁੱਕੇ ਹਨ। ਉਨ੍ਹਾਂ ਇਹ ਸਨਮਾਨ ਗਣਤੰਤਰਾ ਦਿਵਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦਿੱਤਾ ਜਾਵੇਗਾ। ਇਹ ਅਵਾਰਡ ਉਨ੍ਹਾਂ ਦੀ ਡਿਊਟੀ ਪ੍ਰਤੀ ਬੇਮਿਸਾਲ ਸਮਰਪਣ ਅਤੇ ਅਟੁੱਟ ਵਚਨਬੱਧਤਾ ਦੇ ਚੱਲਦੇ ਦਿੱਤਾ ਜਾ ਰਿਹਾ ਹੈ। ਖੇਡ ਕੈਰੀਅਰ ਦੇ ਦੌਰਾਨ ਉਸਨੇ ਕਈ ਅੰਤਰਰਾਸ਼ਟਰੀ ਮੁਕਾਬਲਿਆਂ ਵਿਚ ਦੇਸ਼ ਲਈ ਸੋਨੇ ਦੇ ਮੈਡਲ ਜਿੱਤੇ ਹਨ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK