Punjabi Khabarsaar
ਰਾਸ਼ਟਰੀ ਅੰਤਰਰਾਸ਼ਟਰੀ

ਮੋਦੀ ਸਰਕਾਰ ਨੇ ਪਹਿਲਾਂ ਟੈਸਟ ਕੀਤਾ ਪਾਸ, ਓਮ ਬਿਰਲਾ ਦੂਜੀ ਵਾਰ ਬਣੇ ਲੋਕਸਭਾ ਦੇ ਸਪੀਕਰ

ਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਗਾਂਧੀ ਨੇ ਨਵੇਂ ਚੁਣੇ ਸਪੀਕਰ ਨੂੰ ਬਿਠਾਇਆ ਕੁਰਸੀ ’ਤੇ
ਨਵੀਂ ਦਿੱਲੀ, 26 ਜੂਨ: ਪਿਛਲੀ ਦਿਨੀਂ ਚੁਣੀ ਗਈ 18ਵੀਂ ਲੋਕ ਸਭਾ ਦੇ ਨਵੇਂ ਸਪੀਕਰ ਮੁੜ ਓਮ ਬਿਰਲਾ ਚੁਣੇ ਗਏ ਹਨ। ਸ਼੍ਰੀ ਬਿਰਲਾ ਦੇ ਸਪੀਕਰ ਬਣਨ ਨਾਲ ਮੋਦੀ ਸਰਕਾਰ ਨੇ ਅੱਜ ਆਪਣਾ ਪਹਿਲਾ ਟੈਸਟ ਪਾਸ ਕਰ ਲਿਆ ਹੈ। ਅੱਜ ਇਸ ਅਹੁੱਦੇ ਲਈ ਹੋਈ ਜੁਬਾਨੀ ਵੋਟਿੰਗ ਦੇ ਵਿਚ ਸ਼੍ਰੀ ਬਿਰਲਾ ਨੇ ਕੇ. ਸੁਰੇਸ਼ ਨੂੰ ਸ਼ਿਕਸਤ ਦਿੱਤੀ। ਚੁਣੇ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੱਲੋਂ ਓਮ ਬਿਰਲਾ ਨੂੰ ਸਪੀਕਰ ਦੀ ਕੁਰਸੀ ਤੱਕ ਲਿਜਾਇਆ ਗਿਆ। ਸ਼੍ਰੀ ਬਿਰਲਾ ਦੂਜੇ ਅਜਿਹੇ ਸਪੀਕਰ ਹਨ, ਜਿਹੜੇ ਲਗਾਤਾਰ ਦੂਜੀ ਵਾਰ ਇਸ ਕੁਰਸੀ ਉਪਰ ਸੁਸੋਭਿਤ ਹੋਏ ਹਨ।

Big News: ਹੁਣ CBI ਨੇ Arvind Kejriwal ਨੂੰ ਕੀਤਾ ਗ੍ਰਿਫਤਾਰ

ਉਨ੍ਹਾਂ ਤੋਂ ਪਹਿਲਾਂ ਬਲਰਾਮ ਜਾਖ਼ੜ ਵੀ ਦੋ ਵਾਰ ਸਪੀਕਰ ਰਹਿ ਚੁੱਕੇ ਹਨ। ਜਿਕਰ ਕਰਨਾ ਬਣਦਾ ਹੈ ਕਿ ਹੁਣ ਤੱਕ ਦੇਸ ਵਿਚ 1952 ਅਤੇ 1976 ਤੋਂ ਇਲਾਵਾ 2024 ਵਿਚ ਸਪੀਕਰ ਦੇ ਅਹੁੱਦੇ ਲਈ ਵੋਟਿੰਗ ਹੋਈ ਹੈ ਕਿ ਜਦੋਂ ਕਿ ਆਮ ਤੌਰ ‘ਤੇ ਸਪੀਕਰ ਦੇ ਅਹੁੱਦੇ ਲਈ ਸਰਬਸੰਮਤੀ ਹੁੰਦੀ ਆ ਰਹੀ ਹੈ ਤੇ ਚੱਲ ਰਹੀ ਪਰੰਪਰਾ ਮੁਤਾਬਕ ਸਪੀਕਰ ਦਾ ਅਹੁੱਦਾ ਸੱਤਾਧਿਰ ਅਤੇ ਡਿਪਟੀ ਸਪੀਕਰ ਦਾ ਅਹੁੱਦਾ ਵਿਰੋਧੀ ਧਿਰ ਨੂੰ ਮਿਲਦਾ ਰਿਹਾ। ਪ੍ਰੰਤੂ ਕਾਂਗਰਸ ਦਾ ਦੋਸ਼ ਹੈ ਕਿ ਇਸ ਵਾਰ ਭਾਜਪਾ ਇੰਡੀਆ ਗਠਜੋੜ ਨੂੰ ਇਹ ਅਹੁੱਦਾ ਦੇਣ ਤੋਂ ਇੰਨਕਾਰੀ ਸੀ, ਜਿਸਦੇ ਚੱਲਦੇ ਮੁਕਾਬਲੇ ਵਿਚ ਉਮੀਦਵਾਰ ਲਿਆਉਣਾ ਪਿਆ।

 

Related posts

ਗਡਕਰੀ ਨੇ ਮੁੱਖ ਮੰਤਰੀ ਦੀ ਮੰਗ ਮੰਨੀ, ਜਲੰਧਰ-ਹੁਸ਼ਿਆਰਪੁਰ ਰੋਡ ਅਤੇ ਆਦਮਪੁਰ ਫਲਾਈਓਵਰ ਦਾ ਕੰਮ ਪੂਰਾ ਕਰਨ ਦਾ ਦਿੱਤਾ ਭਰੋਸਾ

punjabusernewssite

ਗੋਲਫ਼ ਖੇਡ ਰਹੇ Donald Trump ਦੇ ਨੇੜੇ ਮੁੜ ਚੱਲੀਆਂ ਗੋ+ਲੀਆਂ, ਪੁਲਿਸ ਵੱਲੋਂ ਹਮਲਾਵਾਰ ਕਾਬੂ

punjabusernewssite

…ਤੇ ਜਦ ਪੁਲਿਸ ਦੀ ਹਾਜ਼ਰੀ ’ਚ ਲੋਕਾਂ ਨੇ ਲੁੱਟੀ ਸ਼ਰਾਬ, ਦੇਖੋ ਵੀਡੀਓ

punjabusernewssite