ਰਾਘਵ ਚੱਢਾ ਦੀ ਪਹਿਲਕਦਮੀ ’ਤੇ ਸਰਕਾਰ ਵੱਲੋਂ ਏਅਰਪੋਰਟ ’ਤੇ ‘‘ਉਡਾਨ ਯਾਤਰੀ ਕੈਫ਼ੇ’’ ਯੋਜਨਾ ਸ਼ੁਰੂ

0
26

ਨਵੀਂ ਦਿੱਲੀ, 22 ਦਸੰਬਰ: ਦੇਸ਼ ਦੇ ਹਵਾਈ ਅੱਡਿਆਂ ’ਤੇ ਮਹਿੰਗੇ ਖਾਣੇ ਦਾ ਮੁੱਦਾ ਲੰਬੇ ਸਮੇਂ ਤੋਂ ਯਾਤਰੀਆਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ। ਸੰਸਦ ਦੇ ਇਸੇ ਸਰਦ ਰੁੱਤ ਸੈਸ਼ਨ ਵਿੱਚ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਇਸ ਮੁੱਦੇ ਨੂੰ ਜ਼ੋਰਦਾਰ ਢੰਗ ਨਾਲ ਉਠਾਇਆ ਸੀ ਅਤੇ ਹਵਾਈ ਅੱਡਿਆਂ ’ਤੇ ਮਹਿੰਗੇ ਭਾਅ ਮਿਲਣ ਵਾਲੇ ਪਾਣੀ, ਚਾਹ ਅਤੇ ਸਨੈਕਸ ਦੀ ਸਮੱਸਿਆ ਨੂੰ ਉਜਾਗਰ ਕੀਤਾ ਸੀ। ਉਨ੍ਹਾਂ ਦੇ ਯਤਨਾਂ ਦਾ ਹੀ ਨਤੀਜਾ ਸੀ ਕਿ ਹੁਣ ਸਰਕਾਰ ਨੇ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਂਦਿਆਂ ’’ਉਡਾਨ ਯਾਤਰੀ ਕੈਫੇ’’ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ ਅਤੇ ਇਸ ਦੀ ਸ਼ੁਰੂਆਤ ਕੋਲਕਾਤਾ ਏਅਰਪੋਰਟ ਤੋਂ ਕੀਤੀ ਜਾਵੇਗੀ, ਜਿੱਥੇ ਕਿਫਾਇਤੀ ਦਰਾਂ ’ਤੇ ਕੇਟਰਿੰਗ ਮੁਹੱਈਆ ਕਰਵਾਈ ਜਾਵੇਗੀ। ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ ਕੋਲਕਾਤਾ ਦੇ ਨੇਤਾਜੀ ਸੁਭਾਸ਼ ਚੰਦਰ ਬੋਸ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ‘‘ਉਡਾਨ ਯਾਤਰੀ ਕੈਫੇ’’ ਸ਼ੁਰੂ ਕੀਤਾ ਜਾਵੇਗਾ। ਹਾਲਾਂਕਿ ਇਹ ਇਕ ਪਾਇਲਟ ਪ੍ਰੋਜੈਕਟ ਹੋਵੇਗਾ, ਜਿਸ ਨੂੰ ਬਾਅਦ ਵਿਚ ਏਅਰਪੋਰਟ ਅਥਾਰਟੀ ਆਫ ਇੰਡੀਆ (ਏ.ਏ.ਆਈ.) ਦੇ ਹੋਰ ਹਵਾਈ ਅੱਡਿਆਂ ’ਤੇ ਲਾਗੂ ਕੀਤਾ ਜਾਵੇਗਾ।

ਇਹ ਵੀ ਪੜ੍ਹੋ ਪੰਜਾਬ ਦੀਆਂ ਲੋਕਲ ਬਾਡੀ ਚੋਣਾਂ ਵਿੱਚ ‘ਆਪ’ ਦਾ ਇਤਿਹਾਸਕ ਪ੍ਰਦਰਸ਼ਨ: ਲੋਕਤੰਤਰ ਦੀ ਹੋਈ ਜਿੱਤ, ਭਾਜਪਾ ਅਤੇ ਅਕਾਲੀ ਦਲ ਦਾ ਸਫਾਇਆ: ਅਮਨ ਅਰੋੜਾ

ਇਸ ਕੈਫੇ ਵਿੱਚ ਪਾਣੀ ਦੀਆਂ ਬੋਤਲਾਂ, ਚਾਹ, ਕੌਫੀ ਅਤੇ ਸਨੈਕਸ ਵਾਜਬ ਕੀਮਤਾਂ ’ਤੇ ਉਪਲਬਧ ਹੋਣਗੇ, ਜਿਸ ਨਾਲ ਯਾਤਰੀਆਂ ਨੂੰ ਕਾਫੀ ਰਾਹਤ ਮਿਲੇਗੀ। ਸੰਸਦ ਮੈਂਬਰ ਰਾਘਵ ਚੱਢਾ ਨੇ ਇਸ ’ਤੇ ਖੁਸ਼ੀ ਪ੍ਰਗਟ ਕਰਦਿਆਂ ਇਸ ਨੂੰ ਹਾਂ-ਪੱਖੀ ਕਦਮ ਦੱਸਿਆ ਹੈ। ਉਨ੍ਹਾਂ ਕਿਹਾ, ‘‘ਆਖ਼ਰਕਾਰ ਸਰਕਾਰ ਨੇ ਆਮ ਜਨਤਾ ਦੀ ਗੱਲ ਸੁਣ ਲਈ ਹੈ। ਭਾਵੇਂ ਇਸਦੀ ਸ਼ੁਰੂਆਤ ਕੋਲਕਾਤਾ ਹਵਾਈ ਅੱਡੇ ਤੋਂ ਹੋ ਗਈ ਹੈ, ਪਰ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਜਲਦੀ ਹੀ ਦੇਸ਼ ਦੇ ਹੋਰ ਹਵਾਈ ਅੱਡਿਆਂ ’ਤੇ ਵੀ ਲਾਗੂ ਹੋ ਜਾਵੇਗਾ। ਜਿਸ ਤੋਂ ਬਾਅਦ ਲੋਕ ਹਵਾਈ ਸਫ਼ਰ ਕਰਨ ਵਾਲੇ ਸਾਡੇ ਦੇਸ਼ ਦੇ ਨਾਗਰਿਕਾਂ ਨੂੰ ਹਵਾਈ ਅੱਡਿਆਂ ’ਤੇ ਪਾਣੀ, ਚਾਹ ਜਾਂ ਕੌਫੀ ਲਈ 100-250 ਰੁਪਏ ਖਰਚ ਨਹੀਂ ਕਰਨੇ ਪੈਣਗੇ। ’’ ਜਿਕਰਯੋਗ ਹੈ ਕਿ ਸੰਸਦ ’ਚ ਹਵਾਈ ਅੱਡਿਆਂ ’ਤੇ ਮਹਿੰਗੇ ਖਾਣੇ ਦਾ ਮੁੱਦਾ ਉਠਾਉਂਦੇ ਹੋਏ ਸੰਸਦ ਮੈਂਬਰ ਰਾਘਵ ਚੱਢਾ ਨੇ ਕਿਹਾ ਸੀ ਕਿ ਦੇਸ਼ ਦੇ ਹਵਾਈ ਅੱਡਿਆਂ ’ਤੇ ਮਹਿੰਗੇ ਖਾਣੇ ਅਤੇ ਮਾੜੇ ਪ੍ਰਬੰਧਾਂ ਕਾਰਨ ਯਾਤਰੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ‘‘ਏਅਰਪੋਰਟਾਂ ’ਤੇ ਪਾਣੀ ਦੀ ਇੱਕ ਬੋਤਲ 100 ਰੁਪਏ ਵਿੱਚ ਮਿਲਦੀ ਹੈ। ਚਾਹ ਦੇ ਇੱਕ ਕੱਪ ਦੀ ਕੀਮਤ ਵੀ 200-250 ਰੁਪਏ ਹੈ।

ਇਹ ਵੀ ਪੜ੍ਹੋ ਵਾਰਡ 48 ਦੀ ਉਪ ਚੋਣ: ਆਮ ਆਦਮੀ ਪਾਰਟੀ ਦੇ ਪਦਮ ਮਹਿਤਾ ਨੇ ਰਿਕਾਰਡਤੋੜ ਵੋਟਾਂ ਨਾਲ ਪ੍ਰਾਪਤ ਕੀਤੀ ਜਿੱਤ

ਕੀ ਸਰਕਾਰ ਹਵਾਈ ਅੱਡਿਆਂ ’ਤੇ ਸਸਤੀ ਅਤੇ ਵਾਜਬ ਕੀਮਤ ਵਾਲੀ ਕੰਟੀਨ ਨਹੀਂ ਸ਼ੁਰੂ ਕਰ ਸਕਦੀ?’’ ਇੱਥੇ ਇਹ ਵੀ ਦਸਣਾ ਬਣਦਾ ਹੈ ਕਿ ਜਦੋਂ ਸੰਸਦ ਮੈਂਬਰ ਰਾਘਵ ਚੱਢਾ ਨੇ ਆਮ ਆਦਮੀ ਦੀ ਇਸ ਆਵਾਜ਼ ਨੂੰ ਸੰਸਦ ’ਚ ਜ਼ੋਰਦਾਰ ਢੰਗ ਨਾਲ ਉਠਾਇਆ ਤਾਂ ਸੋਸ਼ਲ ਮੀਡੀਆ ’ਤੇ ਲੋਕਾਂ ਨੇ ਉਨ੍ਹਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਇਸ ਨੂੰ ਆਮ ਲੋਕਾਂ ਦੇ ਦਿਲ ਦੀ ਆਵਾਜ਼ ਦੱਸਿਆ। ਉਨ੍ਹਾਂ ਦੇ ਭਾਸ਼ਣ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਕਾਫੀ ਸੁਰਖੀਆਂ ਬਟੋਰੀਆਂ।ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਸੰਸਦ ’ਚ ਇੰਡੀਅਨ ਏਅਰਲਾਈਨਜ਼ ਬਿੱਲ 2024 ’ਤੇ ਚਰਚਾ ਕਰਦੇ ਹੋਏ ਕਿਹਾ ਸੀ, ‘‘ਸਰਕਾਰ ਨੇ ਵਾਅਦਾ ਕੀਤਾ ਸੀ ਕਿ ਚੱਪਲਾਂ ਪਹਿਨਣ ਵਾਲੇ ਲੋਕਾਂ ਨੂੰ ਹਵਾਈ ਜਹਾਜ਼ ’ਚ ਸਫਰ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ, ਪਰ ਹੋ ਰਿਹਾ ਹੈ ਇਸ ਦੇ ਉਲਟ ਅੱਜ ਚੱਪਲਾਂ ’ਤੇ ਪਾਬੰਦੀ ਲਗਾਈ ਜਾ ਰਹੀ ਹੈ। ਚੱਪਲਾਂ ਤਾਂ ਛੱਡੋ, ਬਾਟਾ ਜੁੱਤੀ ਪਹਿਨਣ ਵਾਲਾ ਵੀ ਹਵਾਈ ਸਫ਼ਰ ਬਰਦਾਸ਼ਤ ਨਹੀਂ ਕਰ ਸਕਦਾ।’’ ਉਨ੍ਹਾਂ ਨੇ ਕਿਹਾ ਸੀ ਕਿ ਸਿਰਫ ਇਕ ਸਾਲ ਦੇ ਅੰਦਰ ਹੀ ਹਵਾਈ ਕਿਰਾਏ ’ਚ ਭਾਰੀ ਵਾਧਾ ਹੋਇਆ ਹੈ, ਜਿਸ ਨਾਲ ਆਮ ਜਨਤਾ ’ਤੇ ਬੋਝ ਵਧਿਆ ਹੈ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

 

LEAVE A REPLY

Please enter your comment!
Please enter your name here