ਰਾਜਾ ਵੜਿੰਗ ਦੀ ਪਹਿਲਕਦਮੀ ’ਤੇ ਫ਼ਰੀਦਕੋਟ ’ਚ ਕਾਂਗਰਸ ਉਮੀਦਵਾਰ ਨੂੰ ਮਿਲਿਆ ਹੁਲਾਰਾ,ਡਿੰਪਲ ਨੇ ਨਾਲ ਚੱਲਣ ਦਾ ਕੀਤਾ ਐਲਾਨ

0
6
21 Views

ਫ਼ਰੀਦਕੋਟ, 6 ਮਈ: ਫ਼ਰੀਦਕੋਟ ਵਿਖੇ ਅੱਜ ਇੱਕ ਜ਼ੋਰਦਾਰ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਰਮਿੰਦਰ ਸਿੰਘ ਡਿੰਪਲ ਨਾਲ ਮਿਲ ਕੇ ਕਾਂਗਰਸ ਦੀ ਲੋਕ ਸਭਾ ਉਮੀਦਵਾਰ ਬੀਬੀ ਅਮਰਜੀਤ ਕੌਰ ਸਾਹੋਕੇ ਦੇ ਸਮਰਥਨ ਵਿੱਚ ਰੈਲੀ ਕੀਤੀ ਅਤੇ ਪੰਜਾਬ ਦੇ ਭਖਦੇ ਮਸਲਿਆਂ ਦੇ ਹੱਲ ਲਈ ਪਾਰਟੀ ਦੀ ਵਚਨਬੱਧਤਾ ’ਤੇ ਜ਼ੋਰ ਦਿੱਤਾ। ਜਿਕਰ ਕਰਨਾ ਬਣਦਾ ਹੈ ਕਿ ਡਿੰਪਲ ਟਿਕਟ ਨਾ ਮਿਲਣ ਕਾਰਨ ਪਿਛਲੇ ਕੁੱਝ ਦਿਨਾਂ ਤੋਂ ਨਰਾਜ਼ ਚੱਲ ਰਹੇ ਸਨ। ਇਸ ਮੌਕੇ ਸੰਬੋਧਨ ਕਰਦਿਆਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜ਼ੋਰ ਦੇ ਕੇ ਕਿਹਾ,‘‘ਚੋਣ ਦਾ ਮਾਹੌਲ ਕਾਂਗਰਸ ਦੇ ਪੱਖ ਵਿੱਚ ਹੈ, ਇਹ ਇੱਕੋ ਇੱਕ ਪਾਰਟੀ ਹੈ ਜੋ ਸਾਡੇ ਸੂਬੇ ਅਤੇ ਦੇਸ਼ ਨੂੰ ਦਰਪੇਸ਼ ਚੁਣੌਤੀਆਂ ਨਾਲ ਨਜਿੱਠਣ ਲਈ ਤਿਆਰ ਹੈ।’’

ਜੀਤਮਹਿੰਦਰ ਸਿੱਧੂ ਤੇ ਖ਼ੁਸਬਾਜ ਜਟਾਣਾ ਨੇ ਤਲਵੰਡੀ ਸਾਬੋ ’ਚ ਇੱਕਜੁਟ ਹੋ ਕੇ ਚਲਾਈ ਚੋਣ ਮੁਹਿੰਮ

ਉਨ੍ਹਾਂ ਨੇ 92 ਸੀਟਾਂ ਹਾਸਲ ਕਰਨ ਦੇ ਬਾਵਜੂਦ ਕਾਰੋਬਾਰੀਆਂ ਵਿੱਚ ਫੈਲੀ ਅਸੁਰੱਖਿਆ ਅਤੇ ਵਿਕਾਸ ਪਹਿਲਕਦਮੀਆਂ ਦੀ ਅਣਦੇਖੀ ਦਾ ਹਵਾਲਾ ਦਿੰਦੇ ਹੋਏ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਆਮ ਆਦਮੀ ਪਾਰਟੀ ਦੀ ਅਸਫਲਤਾ ਨੂੰ ਉਜਾਗਰ ਕੀਤਾ।ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਉਮੀਦਵਾਰਾਂ ਦੀ ਚੋਣ ’ਤੇ ਭਰੋਸਾ ਪ੍ਰਗਟਾਉਂਦਿਆਂ ਸਾਹੋਕੇ ਦੇ ਤਜ਼ਰਬੇ ਅਤੇ ਜ਼ਮੀਨੀ ਪੱਧਰ ’ਤੇ ਜੁੜਨ ਦੀ ਸ਼ਲਾਘਾ ਕਰਦਿਆਂ ਔਰਤਾਂ ਦੀ ਨੁਮਾਇੰਦਗੀ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਸ. ਪਰਮਿੰਦਰ ਸਿੰਘ ਡਿੰਪਲ ਦੀ ਪਾਰਟੀ ਦੇ ਸਿਧਾਂਤਾਂ ਪ੍ਰਤੀ ਅਡੋਲ ਸਮਰਪਣ ਲਈ ਵੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ 2027 ਵਿੱਚ ਫਰੀਦਕੋਟ ਤੋਂ ਵਿਧਾਇਕ ਦੀ ਟਿਕਟ ਦੇਣ ਦਾ ਵਾਅਦਾ ਕੀਤਾ।

LEAVE A REPLY

Please enter your comment!
Please enter your name here