ਹਵਾਈ ਅੱਡਿਆਂ ਦੀ ਤਰਜ ‘ਤੇ ਬਸ ਅੱਡਿਆਂ ‘ਤੇ ਸਥਾਪਿਤ ਹੋਣਗੇ ਡਿਸਪਲੇ ਬੋਰਡ- ਅਨਿਲ ਵਿਜ

Date:

spot_img

👉ਯਾਤਰੀਆਂ ਨੂੰ ਮਿਲੇਗੀ ਬਸਾਂ ਦੀ ਆਵਾਜਾਈ ਦੀ ਸਹੀ ਜਾਣਕਾਰੀ -ਟ੍ਰਾਂਸਪੋਰਟ ਮੰਤਰੀ
👉ਅਮੇਰਿਕਾ ਤੋਂ ਡਿਪੋਰਟ ਹੋਏ ਲੋਕਾਂ ਨੂੰ ਗੈਰ-ਕਾਨੂਨੀ ਢੰਗ ਨਾਲ ਭੇਜਣ ਵਾਲਿਆਂ ਖ਼ਿਲਾਫ਼ ਵੀ ਕੇਸ ਦਰਜ ਹੋਣੇ ਚਾਹੀਦੇ-ਅਨਿਲ ਵਿਜ
Haryana News:ਹਰਿਆਣਾ ਦੇ ਊਰਜਾ, ਟ੍ਰਾਂਸਪੋਰਟ ਅਤੇ ਕਿਰਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਟ੍ਰਾਂਸਪੋਰਟ ਵਿਭਾਗ ਵੱਲੋਂ ਐਪ ਲਾਗੂ ਕੀਤਾ ਜਾ ਰਿਹਾ ਹੈ ਜਿਸ ਵਿੱਚ ਕ੍ਰਾਸ ਬਾਰ ਦੀ ਵੀ ਸਹੂਲਤ ਕੀਤੀ ਜਾ ਰਹੀ ਹੈ। ਇਸ ਦੇ ਇਲਾਵਾ, ਟ੍ਰਾਂਸਪੋਰਟ ਵਿਭਾਗ ਦਾ ਡਿਜਿਲਿਟੀਕਰਨ ਕੀਤਾ ਜਾ ਰਿਹਾ ਹੈ ਅਤੇ ਟ੍ਰੈਕਿੰਗ ਸਾਫਟਵੇਅਰ ਵੀ ਵਿਕਸਿਤ ਕੀਤਾ ਜਾ ਰਿਹਾ ਹੈ। ਇਸ ਸਾਫਟਵੇਅਰ ਰਾਹੀਂ ਯਾਤਰੀਆਂ ਅਤੇ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੀ ਬਸ ਦੀ ਸਹੀ ਜਾਣਕਾਰੀ ਦਾ ਪਤਾ ਚਲੇਗਾ।ਮੀਡੀਆ ਨਾਲ ਗਲਬਾਤ ਕਰਦੇ ਹੋਏ ਵਿਜ ਨੇ ਕਿਹਾ ਕਿ ਹਵਾਈ ਅੱਡਿਆਂ ਦੀ ਤਰਜ ‘ਤੇ ਸੂਬੇ ਦੇ ਬਸ ਅੱਡਿਆਂ ‘ਤੇ ਵੀ ਜਲਦੀ ਹੀ ਡਿਸਪਲੇ ਬੋਰਡ ਲਗਾਏ ਜਾਣਗੇ। ਇਨ੍ਹਾਂ ਡਿਸਪਲੇ ਬੋਰਡਾਂ ਰਾਹੀਂ ਬਸਾਂ ਦੀ ਆਵਾਜਾਈ ਦੀ ਜਾਣਕਾਰੀ ਪ੍ਰਾਪਤ ਹੋਵੇਗੀ।

ਇਹ ਵੀ ਪੜ੍ਹੋ  ਹਰਿਆਣਾ ਵਿਚ ਨਗਰ ਨਿਗਮ ਚੋਣਾਂ ਨਾਲ ਜੁੜੇ ਅਧਿਕਾਰੀ-ਕਰਮਚਾਰੀ ਦੇ ਤਬਾਦਲੇ ਤੇ ਨਿਯੁਕਤੀਆਂ ‘ਤੇ ਰੋਕ

👉ਅਮੇਰਿਕਾ ਤੋਂ ਡਿਪੋਰਟ ਹੋਏ ਲੋਕਾਂ ਨੂੰ ਗੈਰ-ਕਾਨੂਨੀ ਢੰਗ ਨਾਲ ਭੇਜਣ ਵਾਲਿਆਂ ਖ਼ਿਲਾਫ਼ ਵੀ ਕੇਸ ਦਰਜ ਹੋਣੇ ਚਾਹੀਦੇ-ਵਿਜ
ਅਮੇਰਿਕਾ ਵੱਲੋਂ ਹਾਲ ਹੀ ਵਿੱਚ ਭਾਰਤੀਆਂ ਨੂੰ ਡਿਪੋਰਟ ਕਰਨ ਸਬੰਧੀ ਪ੍ਰਸ਼ਨ ‘ਤੇ ਊਰਜਾ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਡਿਪੋਰਟ ਹੋਏ ਲੋਕਾਂ ਨੂੰ ਗੈਰ-ਕਾਨੂਨੀ ਢੰਗ ਨਾਲ ਭੇਜਣ ਵਾਲਿਆਂ ਖ਼ਿਲਾਫ਼ ਵੀ ਕੇਸ ਦਰਜ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਗ੍ਰਿਹ ਮੰਤਰੀ ਰਹਿੰਦੇ ਹੋਏ ਉਨ੍ਹਾਂ ਨੇ ਕਬੂਤਰਬਾਜੀ ਦੇ ਮਾਮਲਿਆਂ ਵਿੱਚ 600 ਮੁਜ਼ਰਮ ਫੜੇ ਸਨ ਜਦੋਂ ਕਿ ਦੂੱਜੀ ਐਸਆਈਟੀ ਵੱਲੋਂ 550 ਲੋਕਾਂ ਨੂੰ ਫੜਿਆ ਸੀ। ਸ੍ਰੀ ਵਿਜ ਨੇ ਲੋਕਾਂ ਤੋਂ ਅਪੀਲ ਕਰਦੇ ਹੋਏ ਕਿਹਾ ਕਿ ਲੋਕਾਂ ਨੂੰ ਜਾਇਜ ਢੰਗ ਨਾਲ ਵਿਦੇਸ਼ ਜਾਣਾ ਚਾਹੀਦਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite  

spot_img
spot_img
spot_img

Share post:

Popular

More like this
Related

Silver Oaks School Bibiwala Road Bathinda ਵਿਖੇ ਸਲਾਨਾ ਖੇਡ ਦਿਵਸ ਧੂਮਧਾਮ ਨਾਲ ਮਨਾਇਆ ਗਿਆ

Bathinda News: Silver Oaks School Bibiwala Road Bathinda ਵੱਲੋਂ...