ਚੋਣਾਂ ਦੇ ਮੌਕੇ ਨਕਾਬਪੋਸ਼ਾਂ ਨੇ ਪਿੰਡ ’ਚ ਵੜ੍ਹ ਕੇ ਚਲਾਈਆਂ ਅੰਧਾਧੁੰਦ ਗੋ+ਲੀਆਂ

0
11
32 Views

ਚਾਰ ਜਣੇ ਹੋਏ ਗੰਭੀਰ ਜਖ਼ਮੀ, ਪੁਲਿਸ ਵੱਲੋਂ ਮੌਕੇ ’ਤੇ ਪੁੱਜ ਕੇ ਜਾਂਚ ਸ਼ੁਰੂ
ਫ਼ਗਵਾੜਾ, 12 ਅਕਤੂਬਰ: ਨੇੜਲੇ ਪਿੰਡ ਪਬਿਆਣਾ ਵਿਖੇ ਬੀਤੀ ਦੇਰ ਸ਼ਾਮ ਕੁੱਝ ਨਕਾਬਪੋਸ਼ਾਂ ਵੱਲੋਂ ਪਿੰਡ ਵਿਚ ਦਾਖ਼ਲ ਹੋ ਕੇ ਅੰਨੇਵਾਹ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਵਿਚ ਚਾਰ ਜਣਿਆਂ ਦੇ ਜਖ਼ਮੀ ਹੋਣ ਦੀ ਸੂਚਨਾ ਹੈ, ਜਿੰਨ੍ਹਾਂ ਵਿਚੋਂ ਦੋ ਦਾ ਫ਼ਗਵਾੜਾ ਦੇ ਸਿਵਲ ਹਸਪਤਾਲ ਵਿਚ ਇਲਾਜ਼ ਚੱਲ ਰਿਹਾ, ਜਦੋਂਕਿ ਦੋ ਜਣਿਆਂ ਨੂੰ ਰੈਫ਼ਰ ਕਰਨ ਦੀ ਸੂਚਨਾ ਹੈ। ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਅਧਿਕਾਰੀਆਂ ਵੱਲੋਂ ਮੌਕੇ ‘ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਬੇਅਦਬੀ ਮਾਮਲਿਆਂ ’ਚ ਸਖ਼ਤ ਸਜਾਵਾਂ ਦੀ ਮੰਗ ਨੂੰ ਲੈ ਕੇ ਮੋਬਾਇਲ ਟਾਵਰ ’ਤੇ ਚੜ੍ਹੇ ‘ਸਿੰਘ’

ਹਾਲੇ ਤੱਕ ਇਸ ਗੋਲੀਬਾਰੀ ਦੀ ਘਟਨਾ ਪਿੱਛੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਪਿੰਡ ਦੇ ਲੋਕਾਂ ਨੇ ਜਾਣਕਾਰੀ ਦਿੰਦਿਆਂ ਕੁੱਝ ਵਿਅਕਤੀ ਅਤੇ ਨੌਜਵਾਨ ਪਿੰਡ ’ਚ ਸਥਿਤ ਪੀਰ ਦੀ ਜਗ੍ਹਾਂ ਦੇ ਅੱਗੇ ਕੁਰਸੀਆਂ ’ਤੇ ਬੈਠੇ ਹੋਏ ਸਨ। ਇਸ ਦੌਰਾਨ ਦੋ ਮੋਟਰਸਾਈਕਲਾਂ ‘ਤੇ ਸਵਾਰ ਹੋ ਕੇ 6 ਜਣੇ ਆਏ ਤੇ ਉਨ੍ਹਾਂ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਚਾਰ ਜਣਿਆਂ ਦੇ ਇਹ ਗੋਲੀਆਂ ਲੱਗੀਆਂ। ਉਧਰ ਮੌਕੇ ’ਤੇ ਪੁੱਜੇ ਐਸਪੀ ਰੁਪਿੰਦਰ ਕੌਰ ਭੱਟੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਕਿਸੇ ਵੀ ਦੋਸ਼ੀ ਨੂੰ ਬਖ਼ਸਿਆ ਨਹੀਂ ਜਾਵੇਗਾ।

 

LEAVE A REPLY

Please enter your comment!
Please enter your name here