ਰਾਮਪੁਰਾ ਫੂਲ (ਬਠਿੰਡਾ), 3 ਜੁਲਾਈ : ਗੁਰਬਚਨ ਸਿੰਘ ਸੇਵਾ ਸੰਮਤੀ ਸੁਸਾਇਟੀ ਬੱਲ੍ਹੋ ਅਤੇ ਗ੍ਰਾਮ ਪੰਚਾਇਤ ਨੇ ਅੰਤਰ ਰਾਸਟਰੀ ਪਲਾਸਟਿਕ ਮੁਕਤ ਦਿਵਸ ਮੌਕੇ ਯੂਥ ਲਾਇਬਰੇਰੀ ਵਿੱਚ ਸੈਮੀਨਾਰ ਕਰਵਾਇਆ ਅਤੇ ਪਲਾਸਟਿਕ ਕਚਰਾ ਲਿਆਉ ਗੁੜ ਲੈ ਜਾਉ ਸਕੀਮ ਤਹਿਤ ਪਲਾਸਟਿਕ ਕਚਰੇ ਬਦਲੇ ਲੋਕਾਂ ਨੂੰ ਮੁਫਤ ਵਿੱਚ ਬਰਾਬਰ ਦਾ ਗੁੜ ਵੰਡਿਆ ਗਿਆ। ਸੈਮੀਨਾਰ ਮੌਕੇ ਐਸ.ਡੀ.ਐੱਮ ਮੌੜ ਨਰਿੰਦਰ ਸਿੰਘ ਧਾਲੀਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੀ ਪ੍ਰਧਾਨਗੀ ਸੰਸਥਾ ਦੇ ਪ੍ਰਧਾਨ ਕਰਮਜੀਤ ਸਿੰਘ ਨੇ ਕੀਤੀ ।ਸੈਮੀਨਾਰ ਦੌਰਾਨ ਐਸ.ਡੀ.ਐੱਮ ਸ਼੍ਰੀ ਨਰਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਸੰਸਥਾ ਦਾ ਬਹੁਤ ਵਧੀਆ ਉਪਰਾਲਾ ਹੈ ਅਤੇ ਹੋਰਨਾ ਸਮਾਜ ਸੇਵੀ ਸੰਸਥਾਵਾ ਤੇ ਪੰਚਾਇਤਾਂ ਨੂੰ ਇਹੋ ਜਿਹੇ ਉਪਰਾਲੇ ਕਰਨੇ ਚਾਹੀਦੇ ਹਨ ਅਜਿਹਾ ਕਰਨ ਨਾਲ ਵਾਤਾਵਰਨ ਪ੍ਰਦੂਸ਼ਿਤ ਨਹੀਂ ਹੁੰਦਾ।
ਡਾਕਟਰ ਤੋਂ 2 ਕਰੋੜ ਰੁਪਏ ਫਿਰੋਤੀ ਮੰਗਣ ਵਾਲੇ ਤਿੰਨ ਬਦਮਾਸ਼ ਬਠਿੰਡਾ ਪੁਲਿਸ ਵੱਲੋਂ ਕਾਬੂ
ਇਸ ਦੌਰਾਨ ਸੰਸਥਾ ਦੇ ਸਲਾਹਕਾਰ ਭੁਪਿੰਦਰ ਸਿਘ ਜਟਾਣਾ ਨੇ ਕਿਹਾ ਕਿ ਪਲਾਸਟਿਕ ਮੁਕਤ ਦਿਵਸ ਤੇ ਸੰਸਥਾ ਤਰਫੋ ਪਲਾਸਟਿਕ ਕਚਰਾ ਬਦਲੇ ਪਿੰਡ ਵਾਸੀਆ ਨੂੰ ਮੁਫਤ ਵਿਚ 295 ਕਿਲੋ ਗੁੜ ਵੰਡਿਆ ਗਿਆ। ਉਨ੍ਹਾਂ ਕਿਹਾ ਕਿ ਇਹ ਕਾਰਜ ਪਿਛਲੇ ਦੋ ਸਾਂਲਾ ਤੋਂ ਜਾਰੀ ਹਨ। ਸੰਸਥਾ ਦੀ ਸੋਚ ਹੈ ਕਿ ਪਿੰਡ ਨੂੰ ਪਲਾਸਟਿਕ ਮੁਕਤ ਕੀਤਾ ਜਾਵੇਗਾ। ਸੁੱਕੇ ਅਤੇ ਗਿੱਲੇ ਕੂੜੇ ਦੇ ਪ੍ਰਬੰਧਨ ਲਈ ਸਾਝੀਆ ਥਾਵਾਂ ਤੇ ਕੂੜੇਦਾਨ ਰੱਖਣ ਦੀ ਯੋਜਨਾ ਤਿਆਰ ਕੀਤੀ ਗਈ। ਉੱਘੇ ਸਮਾਜ ਸੇਵੀ ਅਤੇ ਸੰਸਥਾ ਦੇ ਸਰਪ੍ਰਸਤ ਗੁਰਮੀਤ ਸਿੰਘ ਮਾਨ ਨੇ ਕਿਹਾ ਕਿ ਪਿੰਡ ਨੂੰ ਵਾਤਾਵਰਨ ਪੱਖੋਂ ਨਮੂਨੇ ਦਾ ਪਿੰਡ ਬਣਾਉਣ ਲਈ ਕੋਈ ਕਸਰ ਬਾਕੀ ਨਹੀ ਛੱਡੀ ਜਾਵੇਗੀ। ਇਸ ਮੌਕੇ ਪਰਮਜੀਤ ਸਿੰਘ ਭੁੱਲਰ ਵੀ.ਡੀ.ੳ, ਅਵਤਾਰ ਸਿੰਘ ਟੋਫੀ ਨੰਬਰਦਾਰ, ਗੁਰਪ੍ਰੀਤ ਸਿੰਘ ਬਾਬਾ, ਗੁਲਾਬ ਸਿੰਘ,ਕਰਮਜੀਤ ਸਿੰਘ ਫੋਜੀ, ਗੁਰਮੀਤ ਸਿੰਘ ਫੋਜੀ, ਮੈਂਗਲ ਸਿੰਘ, ਨਸੀਬ ਕੌਰ,ਹਰਬੰਸ ਕੌਰ,ਰਾਜਵਿੰਦਰ ਕੌਰ, ਬਲਵੀਰ ਕੌਰ ਹਾਜਰ ਸਨ।
Share the post "ਵਿਸ਼ਵ ਪਲਾਸਟਿਕ ਮੁਕਤ ਦਿਵਸ ਮੌਕੇ ਬੱਲ੍ਹੋ ਵਾਸੀਆਂ ਦੇ ਘਰਾਂ ’ਚ ਗੁੜ ਦੀਆਂ ਆਈਆ ਮਹਿਕਾਂ"