ਵਿਸ਼ਵ ਸੈਰ ਸਪਾਟਾ ਦਿਵਸ ਮੌਕੇ ਫਾਜ਼ਿਲਕਾ ਦੀਆਂ ਵੇਖਣਯੋਗ ਥਾਂਵਾਂ ਸਬੰਧੀ ਡਿਪਟੀ ਕਮਿਸ਼ਨਰ ਨੇ ਜਾਰੀ ਕੀਤੀ ਵੀਡੀਓ

0
7
27 Views

ਫਾਜ਼ਿਲਕਾ, 27 ਸਤੰਬਰ: ਅੱਜ ਕੌਮਾਂਤਰੀ ਸੈਰ ਸਪਾਟਾ ਦਿਵਸ ਮੌਕੇ ਫਾਜ਼ਿਲਕਾ ਜ਼ਿਲ੍ਹੇ ਦੀਆਂ ਵੇਖਣਯੋਗ ਥਾਂਵਾਂ ਸਬੰਧੀ ਇਕ ਵੀਡੀਓ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਰਲੀਜ਼ ਕੀਤੀ।ਇਸ ਵੀਡੀਓ ਵਿਚ ਫਾਜ਼ਿਲਕਾ ਦੇ ਦਰਸ਼ਨੀ ਸਥਲਾਂ ਨੂੰ ਵਿਖਾਇਆ ਗਿਆ ਹੈ ਅਤੇ ਦੇਸ਼ ਦੁਨੀਆਂ ਦੇ ਲੋਕਾਂ ਨੂੰ ਫਾਜ਼ਿਲਕਾ ਆਉਣ ਦਾ ਸੱਦਾ ਦਿੱਤਾ ਗਿਆ ਹੈ। ਇਹ ਵੀਡੀਓ ਡਿਪਟੀ ਕਮਿਸ਼ਨਰ ਵੱਲੋਂ ਆਸਫ਼ ਵਾਲਾ ਵਾਰ ਮੈਮੋਰੀਅਲ ਵਿਖੇ ਜਾਰੀ ਕੀਤੀ ਗਈ। ਇਸ ਨੂੰ ਸਮਾਜ ਸੇਵੀ ਨਵਦੀਪ ਅਸੀਜਾ ਦੀ ਟੀਮ ਨਾਲ ਮਿਲਕੇ ਤਿਆਰ ਕੀਤਾ ਗਿਆ ਹੈ।ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਇਸ ਵੀਡੀਓ ਰਾਹੀਂ ਅਸੀਂ ਆਪਣੇ ਫਾਜ਼ਿਲਕਾ ਦੇ ਸੈਰ ਸਪਾਟੇ ਵਾਲੀਆਂ ਥਾਂਵਾਂ ਦੀ ਜਾਣਕਾਰੀ ਲੋਕਾਂ ਨੂੰ ਦੇ ਸਕਾਂਗੇ ਅਤੇ ਲੋਕ ਇਸ ਰਾਹੀਂ ਫਾਜ਼ਿਲਕਾ ਵਿਖੇ ਘੁੰਮਣ ਫਿਰਨ ਲਈ ਆਉਣਗੇ। ਉਨ੍ਹਾਂ ਨੇ ਕਿਹਾ ਕਿ ਫਾਜ਼ਿਲਕਾ ਬਹੁ ਭਾਂਤੀ ਸਭਿਆਚਾਰਾਂ ਵਾਲਾ ਜਿਲ਼੍ਹਾ ਹੈ ਜੋ ਕਿ ਇਕ ਪਾਸੇ ਪਾਕਿਸਤਾਨ ਤੇ ਦੂਜੇ ਪਾਸੇ ਰਾਜਸਥਾਨ ਨਾਲ ਲੱਗਦਾ ਹੈ।

Big News: ਕਾਂਗਰਸ ਦੇ ਸਾਬਕਾ ਮੰਤਰੀ ਵਿਰੁਧ ED ਵੱਲੋਂ ਵੱਡੀ ਕਾਰਵਾਈ

ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਆਸਫਵਾਲਾ ਵਾਰ ਮੈਮੋਰੀਅਲ ਵਿਖੇ ਜਾ ਕੇ 1971 ਦੇ ਸ਼ਹੀਦਾਂ ਨੂੰ ਨਮਨ ਕੀਤਾ ਅਤੇ ਆਪਣੀ ਸਰਧਾਂਜਲੀ ਭੇਂਟ ਕੀਤੀ। ਆਸਫਵਾਲਾ ਵਿਚ ਉਨ੍ਹਾਂ ਸ਼ਹੀਦਾਂ ਦੀ ਸਮਾਧੀ ਬਣੀ ਹੋਈ ਹੈ ਜੋ 1971 ਦੀ ਭਾਰਤ ਪਾਕਿ ਜੰਗ ਵਿਚ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦੇ ਹੋਏ ਦੇਸ਼ ਤੋਂ ਆਪਣੀਆਂ ਜਾਨਾਂ ਨਿਊਛਾਵਰ ਕਰ ਗਏ ਸੀ। ਇਸ ਮੌਕੇ ਉਨ੍ਹਾਂ ਆਸਫ਼ ਵਾਲਾ ਵਾਰ ਮੈਮੋਰੀਅਲ ਵਿਖ਼ੇ ਪੋਦਾ ਵੀ ਲਗਾਇਆ |ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾ: ਮਨਦੀਪ ਕੌਰ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸੁਭਾਸ਼ ਚੰਦਰ, ਡੀਡੀਪੀਓ ਗੁਰਦਰਸ਼ਨ ਕੁੰਡਲ, ਤਹਿਸੀਲਦਾਰ ਫਾਜ਼ਿਲਕਾ ਨਵਜੀਵਨ ਛਾਬੜਾ, ਆਸਫ਼ ਵਾਲਾ ਵਾਰ ਮੈਮੋਰੀਅਲ ਕਮੇਟੀ ਦੇ ਅਹੁਦੇਦਾਰ ਸੰਦੀਪ ਗਿਲਹੋਤਰਾ, ਉਮੇਸ਼ ਚੰਦਰ ਕੁੱਕੜ, ਰਵੀ ਨਾਗਪਾਲ ਸ਼ਸ਼ੀਕਾਂਤ, ਆਸ਼ੀਸ਼ ਪੁਪਨੇਜਾ, ਵਿਜੇ ਛਾਬੜਾ, ਅੰਮ੍ਰਿਤ ਲਾਲ ਗੁੰਬਰ, ਲੀਲਾਧਰ ਸ਼ਰਮਾਵੀ ਹਾਜਰ ਸਨ।

 

 

LEAVE A REPLY

Please enter your comment!
Please enter your name here