ਸ੍ਰੀ ਸ਼ਿਵ ਮਹਾਂਪੁਰਾਣ ਨਾਲ ਹਰ ਸਮੱਸਿਆ ਦਾ ਹੱਲ, ਜੀਵਨ ਹੋ ਜਾਂਦਾ ਹੈ ਆਸਾਨ: ਪੰਡਿਤ ਪ੍ਰਦੀਪ ਮਿਸ਼ਰਾ
ਬਠਿੰਡਾ, 5 ਜਨਵਰੀ: ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਪਰਿਵਾਰ ਵਲੋਂ ਸ਼੍ਰੀ ਬਾਂਕੇ ਬਿਹਾਰੀ ਸੇਵਾ ਸੰਮਤੀ ਦੇ ਸਹਿਯੋਗ ਨਾਲ ਇਤਿਹਾਸਿਕ ਸ਼ਹਿਰ ਬਠਿੰਡਾ ਵਿਖੇ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ‘‘ਸ਼੍ਰੀ ਸ਼ਿਵ ਮਹਾਂਪੁਰਾਣ ਕਥਾ’’ ਕਰਵਾਈ ਜਾ ਰਹੀ ਹੈ। ਅੱਜ ‘‘ਸ਼੍ਰੀ ਸ਼ਿਵ ਮਹਾਂਪੁਰਾਣ ਕਥਾ’’ ਦੇ ਦੂਜੇ ਦਿਨ ਪ੍ਰਸਿੱਧ ਅੰਤਰਰਾਸ਼ਟਰੀ ਕਥਾਵਾਚਕ ਭਾਗਵਤ ਭੂਸ਼ਣ ਪੰਡਿਤ ਪ੍ਰਦੀਪ ਮਿਸ਼ਰਾ ਨੇ ਬਠਿੰਡਾ ਦੇ ਖੇਡ ਸਟੇਡੀਅਮ ਵਿਖੇ ਆਪਣੀ ਸੁਰੀਲੀ ਆਵਾਜ਼ ਵਿੱਚ ਗਾਏ ਭਜਨਾਂ ’ਤੇ ਸੰਗਤਾਂ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ।
ਸਿੱਖਿਆ ਸੇਵਾ ਸੰਕਲਪ ਸਮਾਗਮ ਭਲਕੇ, ਡਾ. ਦੇਵਿੰਦਰ ਸੈਫ਼ੀ ਹੋਣਗੇ ਮੁੱਖ ਮਹਿਮਾਨ
ਇਸ ਦੌਰਾਨ ਧਾਰਮਿਕ ਸਮਾਗਮ ਦੇ ਮੁੱਖ ਪ੍ਰਬੰਧਕ ਅਮਰਜੀਤ ਮਹਿਤਾ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਨੱਚਣ ਤੋਂ ਆਪਣੇ ਆਪ ਨੂੰ ਰੋਕ ਨਾ ਸਕੇ। ਇਸ ਦੌਰਾਨ ਪੂਰਾ ਪੰਡਾਲ ਹਰ ਹਰ ਮਹਾਦੇਵ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਸ਼੍ਰੀ ਮਹਿਤਾ ਆਪਣੇ ਪਰਿਵਾਰ ਅਤੇ ਸ਼੍ਰੀ ਬਾਂਕੇ ਬਿਹਾਰੀ ਸੇਵਾ ਸੰਮਤੀ ਦੇ ਮੈਂਬਰਾਂ ਦੇ ਨਾਲ ‘‘ਸ਼੍ਰੀ ਸ਼ਿਵ ਮਹਾਂਪੁਰਾਣ ਕਥਾ’’ ਵਿੱਚ ਇੰਨੇ ਮਗਨ ਹੋਏ ਕਿ ਉਨ੍ਹਾਂ ਨੇ ਭਗਵਾਨ ਮਹਾਕਾਲ ਦੇ ਸੁੰਦਰ ਅਤੇ ਮਨਮੋਹਕ ਭਜਨਾਂ ’ਤੇ ਜੋਸ਼ ਨਾਲ ਨੱਚਦਿਆਂ ਆਪਣੇ ਆਪ ਨੂੰ ‘‘ਸ਼੍ਰੀ ਸ਼ਿਵ ਮਹਾਂਪੁਰਾਣ ਕਥਾ’’ ਨੂੰ ਪੂਰੀ ਤਰ੍ਹਾਂ ਸਮਰਪਿਤ ਕਰ ਦਿੱਤਾ।
ਸਿਵਲ ਸਰਜਨ ਵੱਲੋਂ ਪ੍ਰੋਗ੍ਰਾਮ ਅਫ਼ਸਰਾਂ ਅਤੇ ਸੀਨੀਅਰ ਮੈਡੀਕਲ ਅਫਸਰਾਂ ਨਾਲ ਮਹੀਨਾਵਾਰ ਮੀਟਿੰਗ ਆਯੋਜਿਤ
ਸ਼ਰਧਾਲੂਆਂ ਦੇ ਨੱਚਣ ਨਾਲ ਧਰਤੀ ਮਾਂ ਵੀ ਭਗਵਾਨ ਸ਼ਿਵ ਵਿੱਚ ਮਗਨ ਹੋ ਕੇ ਨੱਚਦੀ ਨਜ਼ਰ ਆਈ। ਇਸ ਦੌਰਾਨ ‘‘ਸ਼੍ਰੀ ਸ਼ਿਵ ਮਹਾਂਪੁਰਾਣ ਕਥਾ’’ ਦਾ ਗਾਇਨ ਕਰਦੇ ਹੋਏ ਪੰਡਿਤ ਪ੍ਰਦੀਪ ਮਿਸ਼ਰਾ ਨੇ ਕਿਹਾ ਕਿ ਸ਼ਿਵ ਹੀ ਸੱਚ ਹੈ ਅਤੇ ਜੇਕਰ ਕੋਈ ਵਿਅਕਤੀ ਭਗਵਾਨ ਸ਼ਿਵ ਨੂੰ ਸਮਰਪਿਤ ਹੋ ਜਾਵੇ, ਤਾਂ ਉਸ ਨੂੰ ਹਰ ਸਮੱਸਿਆ ਦਾ ਹੱਲ ਮਿਲ ਜਾਂਦਾ ਹੈ ਅਤੇ ਉਸ ਦਾ ਜੀਵਨ ਸੁਖਾਲਾ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ‘‘ਸ਼੍ਰੀ ਸ਼ਿਵ ਮਹਾਂਪੁਰਾਣ ਦੀ ਕਥਾ’’ ਹੀ ਜੀਵਨ ਦਾ ਅਸਲ ਸਾਰ ਹੈ ਅਤੇ ਇਸ ਕਥਾ ਨੂੰ ਸੁਣਨ ਵਾਲੇ ਨੂੰ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ। ਵਰਨਣਯੋਗ ਹੈ ਕਿ ’’ਸ਼੍ਰੀ ਸ਼ਿਵ ਮਹਾਂਪੁਰਾਣ ਕਥਾ’’ 10 ਜਨਵਰੀ ਤੱਕ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਚੱਲੇਗੀ।
Share the post "‘‘ਸ਼੍ਰੀ ਸ਼ਿਵ ਮਹਾਂਪੁਰਾਣ ਕਥਾ’’ ਦੇ ਦੂਜੇ ਦਿਨ ਪੰਡਿਤ ਪ੍ਰਦੀਪ ਮਿਸ਼ਰਾ ਦੀ ਸੁਰੀਲੀ ਆਵਾਜ਼ ’ਤੇ ਝੂਮੇ ਸਰਧਾਲੂ"