ਚਿੱਤਰਕਾਰ ਸੋਸਾਇਟੀ ਵੱਲੋਂ 30ਵੇਂ ਸਲਾਨਾ ਕਲਾ ਮੇਲੇ ਦੇ ਦੂਜੇ ਦਿਨ ਕੇਕ ਕੱਟ ਕੇ ਮਨਾਇਆ ਸਰਦਾਰ ਸੋਭਾ ਸਿੰਘ ਦਾ ਜਨਮ ਦਿਨ

0
7
59 Views

ਸੁਸਾਇਟੀ ਦੇ ਮੈਂਬਰਾਂ ਵੱਲੋਂ ਧੂਮਧਾਮ ਨਾਲ ਮਨਾਇਆ ਗਿਆ ਸਰਦਾਰ ਸੋਭਾ ਸਿੰਘ ਦਾ ਜਨਮ ਦਿਹਾੜਾ
ਬਠਿੰਡਾ, 29 ਨਵੰਬਰ: ਸਰਦਾਰ ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੋਸਾਇਟੀ(ਰਜਿ.) ਬਠਿੰਡਾ ਵੱਲੋਂ ‘ਟੀਚਰਜ਼ ਹੋਮ’ ਵਿਚ ਲਗਾਏ ਗਏ 30ਵੇਂ ਸਲਾਨਾ ਚਾਰ ਰੋਜ਼ਾ ਕਲਾ ਮੇਲੇ ਦੇ ਅੱਜ ਦੂਜੇ ਦਿਨ ਦਿਨ ਵੀ ਵੱਡੀ ਗਿਣਤੀ ਵਿੱਚ ਦਰਸ਼ਕ ਪਹੁੰਚੇ। 29 ਨਵੰਬਰ ਦਾ ਦਿਨ ਹਰ ਸਾਲ ਇਸ ਸੁਸਾਇਟੀ ਦੇ ਮੈਂਬਰਾਂ ਲਈ ਇੱਕ ਖਾਸ ਦਿਨ ਹੁੰਦਾ ਹੈ ਕਿਉਂਕਿ ਇਸ ਦਿਨ ਮਸ਼ਹੂਰ ਚਿੱਤਰਕਾਰ ਸ. ਸੋਭਾ ਸਿੰਘ ਹੋਰਾਂ ਦਾ ਜਨਮ ਦਿਨ ਮਨਾਇਆ ਜਾਂਦਾ ਹੈ, ਜਿਨਾਂ ਦੇ ਨਾਮ ਉੱਪਰ ਇਹ ਸੋਸਾਇਟੀ ਚਲਾਈ ਜਾ ਰਹੀ ਹੈ। ਇਸ ਮੌਕੇ ਸਰਦਾਰ ਸੋਭਾ ਸਿੰਘ ਦੇ ਜਨਮ ਦਿਨ ਉਪਰ ਖੂਬਸੂਰਤ ਕੇਕ ਕੱਟ ਕੇ ਮਹਾਨ ਚਿੱਤਰਕਾਰ ਦਾ ਜਨਮ ਦਿਹਾੜਾ ਮਨਾਇਆ ਗਿਆ। ਇਸ ਮੌਕੇ ਡਾ. ਅਮਰੀਕ ਸਿੰਘ, ਯਸ਼ਪਾਲ ਜੈਤੋ, ਸੁਰੇਸ਼ ਮੰਗਲਾ ਜੀ, ਭਾਵਨਾ ਗਰਗ, ਮਿਥੁਨ ਮੰਡਲ ਹੁਰਾਂ ਨੇ ਵਿਸ਼ੇਸ਼ ਮਹਿਮਾਨ ਵਜੋਂ ਆਪਣੀ ਭੂਮਿਕਾ ਨਿਭਾਈ।

ਇਹ ਵੀ ਪੜ੍ਹੋ ਫਾਜਿਲਕਾ ਪੁਲਿਸ ਦੀ ਸਾਈਬਰ ਠੱਗਾਂ ਤੇ ਵੱਡੀ ਕਾਰਵਾਈ; ਗੁਜਰਾਤ ਸਟੇਟ ਤੋਂ ਦੋ ਸਾਈਬਰ ਠੱਗਾਂ ਨੂੰ ਕੀਤਾ ਕਾਬੂ

ਇਸ ਕਲਾ ਮੇਲੇ ਵਿੱਚ ਬਠਿੰਡਾ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਤੋਂ ਇਲਾਵਾ ਚੰਡੀਗੜ੍ਹ, ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ, ਦਿੱਲੀ ਆਦਿ ਵੱਖ-ਵੱਖ ਸਥਾਨਾਂ ਤੋਂ 50 ਤੋਂ ਵੱਧ ਚਿੱਤਰਕਾਰਾਂ ਦੀਆਂ ਪੇਂਟਿੰਗਾਂ ਦਰਸਾਈਆਂ ਗਈਆਂ ਹਨ। ਵੀਰਵਾਰ ਤੋਂ ਸ਼ੁਰੂ ਹੋ ਕੇ ਇਹ ਸਮਾਗਮ ਐਤਵਾਰ ਤੱਕ ਜਾਰੀ ਰਹੇਗਾ। ਜਿਸ ਦਾ ਆਨੰਦ ਸ਼ਹਿਰ ਨਿਵਾਸੀ ਅਤੇ ਦੂਰ ਦੁਰਾਡੇ ਤੋਂ ਆਏ ਲੋਕ ਮਾਣ ਰਹੇ ਹਨ। ਇਸ ਸਾਲ ਇਹ ਕਲਾ ਮੇਲਾ ਵਿਸ਼ਵ ਪ੍ਰਸਿੱਧ ਆਰਟਿਸਟ ਸਤੀਸ਼ ਗੁਜਰਾਲ ਨੂੰ ਸਮਰਪਿਤ ਹੈ। ਇਸ ਮੌਕੇ ਸੋਸਾਇਟੀ ਦੇ ਪ੍ਰਧਾਨ ਡਾ. ਅਮਰੀਕ ਸਿੰਘ ਅਤੇ ਜਨਰਲ ਸਕੱਤਰ ਆਰਟਿਸਟ ਗੁਰਪ੍ਰੀਤ ਬਠਿੰਡਾ ਨੇ ਦੱਸਿਆ ਕਿ 30 ਨਵੰਬਰ ਦੀ ਸ਼ਾਮ ਨੂੰ ਮਹਿਮਾਨ ਚਿੱਤਰਕਾਰ ਕੁਲਦੀਪ ਸਿੰਘ ਚੰਡੀਗੜ੍ਹ ਵੱਲੋਂ ਲਾਈਵ ਪੇਂਟਿੰਗ ਕੀਤੀ ਜਾਵੇਗੀ। ਜਿਸ ਦੇ ਮੁੱਖ ਮਹਿਮਾਨ ਹੋਣਗੇ ਸ. ਨਵਜੋਤ ਪਾਲ ਸਿੰਘ ਰੰਧਾਵਾ ਆਈ.ਏ.ਐਸ. ਕਮਿਸ਼ਨਰ ਨਗਰ ਨਿਗਮ ਬਠਿੰਡਾ ਅਤੇ ਵਿਸ਼ੇਸ਼ ਮਹਿਮਾਨ ਹੋਣਗੇ ਗੁਰਦੀਪ ਸਿੰਘ ਧੀਮਾਨ ਪ੍ਰਧਾਨ ਲਲਿਤ ਕਲਾ ਅਕਾਦਮੀ ਪੰਜਾਬ।

ਇਹ ਵੀ ਪੜ੍ਹੋ  ਦਵਾਈਆਂ ਨਾਲ ਨਹੀਂ ਸਗੋਂ ਚੰਗੀ ਖੁਰਾਕ ਨਾਲ ਬਣਾਈ ਜਾ ਸਕਦੀ ਹੈ ਸਿਹਤ : ਕੈਬਨਿਟ ਮੰਤਰੀ ਬਲਬੀਰ ਸਿੰਘ

ਪ੍ਰਬੰਧਕਾਂ ਵੱਲੋਂ ਸ਼ਹਿਰ ਨਿਵਾਸੀਆਂ ਨੂੰ ਉਚੇਚੇ ਤੌਰ ਤੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਲਈ ਖੁੱਲਾ ਸੱਦਾ ਦਿੱਤਾ ਜਾਂਦਾ ਹੈ। ਇਸ ਮੌਕੇ ਸਰਪ੍ਰਸਤ ਅਮਰਜੀਤ ਸਿੰਘ ਪੇਂਟਰ, ਪ੍ਰਧਾਨ ਡਾਕਟਰ ਅਮਰੀਕ ਸਿੰਘ, ਜਨਰਲ ਸਕੱਤਰ ਗੁਰਪ੍ਰੀਤ ਆਰਟਿਸਟ, ਸੁਰੇਸ਼ ਮੰਗਲਾ, ਸੋਹਣ ਸਿੰਘ, ਹਰਦਰਸ਼ਨ ਸੋਹਲ,ਕੇਵਲ ਕ੍ਰਿਸ਼ਨ, ਬਲਰਾਜ ਬਰਾੜ ਮਾਨਸਾ, ਯਸ਼ਪਾਲ ਜੈਤੋ, ਕੇਵਲ ਕ੍ਰਿਸ਼ਨ, ਹਰੀ ਚੰਦ ਸਾਬਕਾ ਪ੍ਰਧਾਨ, ਸੰਦੀਪ ਸ਼ੇਰਗਿਲ, ਮਿਥੁਨ ਮੰਡਲ, ਵਿਜੇ ਭੂਦੇਵ, ਭਾਵਨਾ ਗਰਗ, ਬਸੰਤ ਸਿੰਘ, ਪ੍ਰੇਮ ਚੰਦ, ਭਜਨ ਲਾਲ,ਜਸਪਾਲ ਪਾਲਾ, ਅਮਰੀਕ ਮਾਨਸਾ, ਗੁਰਪ੍ਰੀਤ ਮਾਨਸਾ, ਹਰਜਿੰਦਰ ਮਾਨਸਾ, ਗੁਰਜੀਤ ਪਲਾਹਾ, ਟੇਕ ਚੰਦ, ਰਿਤੇਸ਼ ਕੁਮਾਰ, ਅਮਿਤ, ਇੰਦਰਜੀਤ ਸਿੰਘ, ਪਰਮਿੰਦਰ ਪੈਰੀ, ਚਿੰਤਨ ਸ਼ਰਮਾਂ, ਅਸ਼ੋਕ ਕੁਮਾਰ ਮਲੇਰਕੋਟਲਾ, ਸੁਖਰਾਜ ਕੌਰ, ਤਨੂ ਸ਼੍ਰੀ, ਅੰਮ੍ਰਿਤਾ ਨੰਦਨ, ਰੂਬੀ ਰਾਣੀ, ਪਰਮਿੰਦਰ ਕੌਰ, ਪ੍ਰਨੀਤ ਕੌਰ, ਰਮਨਦੀਪ ਕੌਰ, ਰੇਖਾ ਕੁਮਾਰੀ, ਸੀਰਜ, ਭੂਮਿਕਾ, ਕਨਿਕਾ, ਨਿਕਿਤਾ ਅਰੋੜਾ, ਸਾਬੀਆ ਅੱਗਰਵਾਲ, ਆਰਜ਼ੂ, ਸਿਮਰੋਜ਼, ਕ੍ਰਿਸ਼ਮੀਤ, ਆਦਿ ਹਾਜ਼ਿਰ ਸਨ।

 

LEAVE A REPLY

Please enter your comment!
Please enter your name here