ਜਲ੍ਹ ਸਰੰਖਣ ਦੀ ਦਿਸ਼ਾ ਵਿਚ ਮੀਲ ਦਾ ਪੱਥਰ ਸਾਬਤ ਹੋਵੇਗੀ ਜਲ੍ਹਸ਼ਕਤੀ ਮੁਹਿੰਮ: ਕੈਚ ਦ ਰੇਨ-2025
Haryana News: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਵਿਸ਼ਵ ਜਲ੍ਹ ਦਿਵਸ ਮੌਕੇ ‘ਤੇ ਅਪੀਲ ਕੀਤੀ ਕਿ ਸਾਰੇ ਹਰਿਆਣਾਵਸੀ ਮਿਲ ਕੇ ਇਹ ਸੰਕਲਪ ਲੈਣ ਕਿ ਪਾਣੀ ਦੀ ਇੱਕ-ਇੱਕ ਬੂੰਦ ਬਚਾਵਾਂਗੇ ਅਤੇ ਗਲਤ ਵਰਤੋ ਨਹੀਂ ਹੋਣ ਦਵਾਂਗੇ। ਜਲ੍ਹ ਮਿੱਤਰ ਬਣ ਕੇ ਜਲ੍ਹਸ਼ਕਤੀ ਮੁਹਿੰਮ: ਕੈਚ ਦ ਰੇਨ-2025 ਨੂੰ ਸਫਲ ਬਣਾਵਾਂਗੇ।ਮੁੱਖ ਮੰਤਰੀ ਅੱਜ ਜਿਲ੍ਹਾ ਪੰਚਕੂਲਾ ਦੇ ਤਾਊ ਦੇਵੀਲਾਲ ਵਿਚ ਪ੍ਰਬੰਧਿਤ ਕੌਮੀ ਪੱਧਰੀ ਸਮਾਰੋਹ ਵਿਚ ਕੇਂਦਰੀ ਜਲ੍ਹ ਸ਼ਕਤੀ ਮੰਤਰੀ ਸ੍ਰੀ ਸੀ ਆਰ ਪਾਟਿਲ ਵੱਲੋਂ ਜਲ੍ਹ ਸ਼ਕਤੀ ਮੁਹਿੰਮ- ਕੈਚ ਦ ਰੇਨ-2025 ਦੇ ਉਦਘਾਟਨ ਕਰਨ ਬਾਅਦ ਬੋਲ ਰਹੇ ਸਨ। ਇਸ ਮੌਕੇ ‘ਤੇ ਸਿੰਚਾਈ ਅਤੇ ਜਲ੍ਹ ਸੰਸਾਧਨ ਮੰਤਰੀ ਸ੍ਰੀਮਤੀ ਸ਼ਰੂਤੀ ਚੌਧਰੀ ਵੀ ਮੌਜੂਦ ਰਹੀ।ਮੁੱਖ ਮੰਤਰੀ ਨੇ ਕਿਹਾ ਕਿ ਅੱਜ ਇੱਥੋਂ ਜੋ ਮੁਹਿੰਮ ਸ਼ੁਰੂ ਹੋ ਰਹੀ ਹੈ, ਉਹ ਜਲ੍ਹ ਸਰੰਖਣ ਦੀ ਦਿਸ਼ਾ ਵਿਚ ਮੀਲ ਦਾ ਪੱਥਰ ਸਾਬਤ ਹੋਵੇਗੀ। ਉਨ੍ਹਾਂ ਨੇ ਕੇਂਦਰੀ ਜਲ੍ਹ ਸ਼ਕਤੀ ਮੰਤਰੀ ਨੂੰ ਹਰਿਆਣਾ ਦੇ 2 ਕਰੋੜ 80 ਲੱਖ ਲੋਕਾਂ ਵੱਲੋਂ ਭਰੋਸਾ ਦਿਵਾਇਆ ਕਿ ਹਰਿਆਣਾ ਜਲ੍ਹ ਸਰੰਖਣ ਦੀ ਇਸ ਮੁਹਿੰਮ ਨੂੰ ਸਫਲ ਬਨਾਉਣ ਵਿਚ ਕੋਈ ਕਸਰ ਨਹੀਂ ਛੱਡੇਗਾ।ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਜਲ੍ਹ ਸ਼ਕਤੀ ਮੁਹਿੰਮ : ਕੈਚ ਦ ਰੇਨ-2025 ਦੀ ਸ਼ੁਰੂਆਤ ਹਰਿਆਣਾ ਤੋਂ ਕਰਨ ਲਈ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਤੇ ਕੇਂਦਰੀ ਜਲ੍ਹ ਸ਼ਕਤੀ ਮੰਤਰੀ ਸੀ ਆਰ ਪਾਟਿਲ ਦਾ ਧੰਨਵਾਦ ਕੀਤਾ।
ਇਹ ਵੀ ਪੜ੍ਹੋ ਲੋਕ ਸੰਪਰਕ ਵਿਭਾਗ ਦੇ ਦੋ ਅਫ਼ਸਰਾਂ ਨੂੰ ਮਿਲੀ ਤਰੱਕੀ, ਬਣੇ ਅਡੀਸ਼ਨਲ ਡਾਇਰੈਕਟਰ
ਉਨ੍ਹਾਂ ਨੇ ਕਿਹਾ ਕਿ ਜਲ੍ਹ ਸਰੰਖਣ ਇੱਕ ਮੁਹਿੰਮ, ਇੱਕ ਅੰਦੋਲਨ, ਇੱਕ ਕ੍ਰਾਂਤੀ ਹੈ। ਨਾਇਬ ਸਿੰਘ ਸੈਣੀ ਨੇ ਕਿਹਾ ਕਿ ਜੇਕਰ ਨੀਤੀ, ਨੀਅਤ ਅਤੇ ਅਗਵਾਈ ਸਹੀ ਹੋਵੇ ਤਾਂ ਸਮਾਜ ਵਿਚ ਵੀ ਬਦਲਾਅ ਆਉਂਦਾ ਹੈ ਅਤੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਇਸ ਗੱਲ ਨੁੰ ਸੱਚ ਕਰ ਦਿਖਾਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸਸਟੇਨੇਬਲ ਫਿਯੂਚਰ ਲਈ 9 ਸੰਕਲਪ ਰੱਖੇ ਹਨ। ਇੰਨ੍ਹਾਂ ਵਿਚ ਜਲ੍ਹ ਸਰੰਖਣ ਪਹਿਲਾ ਸੰਕਲਪ ਹੈ ਅਤੇ ਇਸ ਨੂੰ ਪੂਰਾ ਕਰਨਾ ਇਸ ਲਈ ਵੀ ਵੱਧ ਜਰੂਰੀ ਹੈ ਕਿ ਭਾਰਤ ਵਿਚ ਦੁਨੀਆ ਦੇ ਕੁੱਲ ਫ੍ਰੈਸ਼ ਵਾਟਰ ਦਾ ਲੇਵਲ 4 ਫੀਸਦੀ ਹੀ ਹੈ, ਜਦੋਂ ਕਿ ਇੱਥੇ ਵਿਸ਼ਵ ਦੀ 18 ਫੀਸਦੀ ਆਬਾਦੀ ਰਹਿੰਦੀ ਹੈ। ਵਿਗਿਆਨਕ ਵੀ ਵਾਰ-ਵਾਰ ਚੇਤਾਵਨੀ ਦੇ ਰਹੇ ਹਨ ਕਿ ਜੇਕਰ ਸਮੇਂ ਰਹਿੰਦੇ ਜਲ੍ਹ ਸਰੰਖਣ ਦੀ ਦਿਸ਼ਾ ਵਿੱਚ ਠੋਸ ਕਦਮ ਨਹੀਂ ਚੁੱਕਣਗੇ, ਤਾਂ ਆਉਣ ਵਾਲਾ ਸਮਾਂ ਬਹੁਤ ਚਨੌਤੀਪੂਰਣ ਹੋਵੇਗਾ।ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿਚ ਆਪਣੇ ਬਹੁਤ ਵੱਧ ਜਲ੍ਹ ਸਰੋਤ ਨਹੀਂ ਹਨ। ਸਾਨੂੰ ਪਾਣੀ ਲਈ ਹੋਰ ਸੂਬਿਆਂ ਜਾਂ ਭੂਜਲ ‘ਤੇ ਨਿਰਭਰ ਹਾਂ। ਦੋਵਾਂ ਹੀ ਜਲ੍ਹ ਸਰੋਤਾਂ ਦੀ ਆਪਣੀ ਸੀਮਾਵਾਂ ਹਨ। ਪਰ ਇੱਕ ਤੀਜਾ ਸਰੋਤ ਵੀ ਹੈ, ਬਰਸਾਤ ਦੇ ਜਲ੍ਹ ਨੂੰ ਬਚਾਉਣ, ਉਸ ਨੂੰ ਸੰਭਾਲਨਾ ਅਤੇ ਸਹੇਜਨਾ। ਹਰਿਆਣਾ ਸਰਕਾਰ ਨੇ ਜਲ੍ਹ ਸਰੰਖਣ ਲਈ ਕਈ ਯੋਜਨਾਵਾਂ ਸ਼ੁਰੂ ਕੀੀਤਆਂ ਹਨ। ਖੇਤੀਬਾੜੀ ਖੇਤਰ, ਉਦਯੋਗ, ਆਵਾਸ ਆਦਿ ਹਰ ਖੇਤਰ ਵਿਚ ਜਲ੍ਹ ਸਰੰਖਣ ਦੇ ਉਪਾਅ ਕੀਤੇ ਹਨ।
ਇਹ ਵੀ ਪੜ੍ਹੋ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਵੱਡੇ ਪੱਧਰ ’ਤੇ ਜਾਗਰੂਕਤਾ ਸੈਮੀਨਾਰ ਕਰਵਾਇਆ
ਕਿਸਾਨਾਂ ਨੂੰ ਘੱਟ ਪਾਣੀ ਦੀ ਖਪਤ ਵਾਲੀ ਫਸਲਾਂ ਉਗਾਉਣ ਲਈ ਪ੍ਰੋਤਸਾਹਿਤ ਕਰਨ ਤਹਿਤ ਮੇਰਾ ਪਾਣੀ-ਮੇਰੀ ਵਿਰਾਸਤ ਯੋਜਨਾ ਚਲਾਈ ਜਾ ਰਹੀ ਹੈ। ਇਸ ਦੇ ਤਹਿਤ ਝੋਨੇ ਦੀ ਥਾਂ ਵੈਕਲਪਿਕ ਫਸਲਾਂ ਬਿਜਣ ‘ਤੇ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ। ਪਹਿਲਾਂ ਇਹ ਸਹਾਇਤਾ 7 ਹਜਾਰ ਰੁਪਏ ਪ੍ਰਤੀ ਏਕੜ ਸੀ, ਬਜਟ ਵਿਚ ਇਸ ਨੂੰ ਵਧਾ ਕੇ 8 ਹਜਾਰ ਰੁਪਏ ਪ੍ਰਤੀ ਏਕੜ ਕੀਤਾ ਹੈ।ਇਸ ਮੌਕੇ ‘ਤੇ ਸਿੰਚਾਈ ਅਤੇ ਜਲ੍ਹ ਸੰਸਾਧਨ ਮੰਤਰੀ ਸ੍ਰੀਮਤੀ ਸ਼ਰੂਤੀ ਚੌਧਰੀ ਨੇ ਕਿਹਾ ਕਿ ਪਾਣੀ ਨੂੰ ਪਾਣੀ ਬਚਾਉਣ ਲਈ ਅੱਜ ਸਾਨੂੰ ਰਿਡਿਯੂਸ, ਰੀਯੂਜ ਅਤੇ ਰੀਸਾਈਕਲ ਦੀ ਨੀਤੀ ਨੂੰ ਅਪਨਾਉਣਾ ਹੋਵੇਗਾ। ਪ੍ਰੋਗਰਾਮ ਵਿਚ ਮੁੱਖ ਸੱਤਰ ਅਨੁਰਾਗ ਰਸਤੋਗੀ, ਜਲ੍ਹ ਸ਼ਕਤੀ ਮੰਤਰਾਲੇ ਦੇ ਸਕੱਤਰ ਅਸ਼ੋਕ ਮੀਣਾ, ਹਰਿਆਣਾਂ ਜਲ੍ਹ ਸੰਸਾਧਨ ਅਥਾਰਿਟੀ ਦੀ ਚੇਅਰਪਰਸਨ ਕੇਸ਼ਨੀ ਆਨੰਦ ਅਰੋੜਾ, ਸਾਂਸਦ ਕਾਰਤੀਕੇਯ ਸ਼ਰਮਾ, ਕਾਲਕਾ ਦੀ ਵਿਧਾਇਕ ਸ਼ਕਤੀ ਰਾਣੀ ਸ਼ਰਮਾ, ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਮੋਹਨ ਲਾਲ ਬਡੌਲੀ, ਪੰਚਕੂਲਾ ਦੇ ਮੇਅਰ ਕੁਲਭੂਸ਼ਣ ਗੋਇਲ ਅਤੇ ਵਿਧਾਨਸਭਾ ਦੇ ਸਾਬਕਾ ਸਪੀਕਰ ਗਿਆਨ ਚੰਦ ਗੁਪਤਾ ਸਮੇਤ ਹੋਰ ਮਾਣਯੋਗ ਵਿਅਕਤੀ ਮੌਜੂਦ ਰਹੇ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਵਿਸ਼ਵ ਜਲ੍ਹ ਦਿਵਸ ‘ਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਕੈਚ ਦ ਰੇਨ-2025 ਨੂੰ ਸਫਲ ਬਨਾਉਣ ਦੀ ਅਪੀਲ"