ਰੂਪਨਗਰ: ਬੀਤੀ ਦਿਨੀ ਰੂਪਨਗਰ ਦੇ ਨੰਗਲ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਥੇ ਸਵਾ ਸਾਲ ਦੀ ਬੱਚੀ ਦੀ ਬਾਲਟੀ ‘ਚ ਡੁੱਬਣ ਕਾਰਨ ਮੌਤ ਹੋ ਗਈ ਹੈ। ਖਬਰਾਂ ਮੁਤਾਬਕ ਮ੍ਰਿਤਕ ਬੱਚੀ ਦਾ ਨਾਂ ਵਾਰਿਸ ਦੱਸਿਆ ਜਾ ਰਿਹਾ ਹੈ। ਬੱਚੀ ਖੇਡਦੇ-ਖੇਡਦੇ ਜਦੋਂ ਬਾਥਰੂਮ ਵੱਲ ਜਾਂਦਾ ਹੈ ਤਾਂ ਉੱਥੇ ਪਈ ਬਾਲਟੀ ਵਿੱਚ ਡੁੱਬਣ ਕਾਰਨ ਉਸਦੀ ਮੌਤ ਹੋ ਜਾਂਦੀ ਹੈ। ਜਦੋਂ ਪਰਿਵਾਰਿਕ ਮੈਂਬਰ ਬੱਚੀ ਨੂੰ ਲੱਭਦਿਆਂ ਬਾਥਰੂਮ ਵੱਲ ਜਾਂਦਾ ਤਾਂ ਉਹਨਾਂ ਦਾ ਬੱਚੇ ਨੂੰ ਦੇਖ ਕੇ ਹੋਸ਼ ਉੱਡ ਜਾਂਦੇ ਹਨ।
ਬਾਥਰੂਮ ਵਿੱਚ ਬੱਚੀ ਪਾਣੀ ਦੀ ਬਾਲਟੀ ਵਿੱਚ ਸਿਰ ਦੇ ਭਾਰ ਪਿਆ ਹੋਇਆ ਸੀ। ਬੱਚੀ ਨੂੰ ਤੋਰਨ ਤੋਂ ਬਾਹਰ ਕੱਢ ਕੇ ਹਸਪਤਾਲ ਲਿਆਇਆ ਜਾਂਦਾ ਹੈ । ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨਾਂ ਦਿੱਤਾ ਜਾਂਦਾ ਹੈ। ਇਸ ਵੇਲੇ ਪੂਰੇ ਪਰਿਵਾਰ ਵਿੱਚ ਚੀਕ- ਚਿਗਾੜਿਆ ਦਾ ਮਾਹੌਲ ਬਣਿਆ ਹੋਇਆ। ਆਲੇ ਦੁਆਲੇ ਇਲਾਕਿਆਂ ‘ਚ ਵੀ ਇਹ ਖ਼ਬਰ ਸੁਣ ਕੇ ਬਹੁਤ ਹੀ ਸਹਿਜ ਮਾਹੌਲ ਬਣਿਆ ਹੋਇਆ ਹੈ।