ਮਿੰਨੀ ਜੂ ਬੀੜ ਤਲਾਬ ਵਿਖੇ ਇੱਕ ਰੋਜ਼ਾ ਵਣ ਜਾਗਰੂਕਤਾ ਕੈਂਪ ਆਯੋਜਿਤ

Date:

spot_img

ਬਠਿੰਡਾ, 22 ਫਰਵਰੀ : ਵਣ ਵਿਸਥਾਰ ਰੇਂਜ ਵੱਲੋਂ ਮਿੰਨੀ ਜੂ ਬੀੜ ਤਲਾਬ ਵਿਖੇ ਇੱਕ ਰੋਜ਼ਾ ਵਣ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਜਾਗਰੂਕਤਾ ਕੈਂਪ ਵਿੱਚ ਸਕੂਲੀ ਬੱਚਿਆਂ ਦੇ ਭਾਸ਼ਣ, ਚਿੱਤਰਕਲਾ ਅਤੇ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ। ਇਸ ਵਿੱਚ ਸਰਕਾਰੀ ਹਾਈ ਸਕੂਲ ਘਨੱਈਆ ਨਗਰ ਬਠਿੰਡਾ ਅਤੇ ਸਰਕਾਰੀ ਹਾਈ ਗੁਰ ਨਾਨਕ ਪੁਰਾ ਬਠਿੰਡਾ ਦੇ ਸਕੂਲੀ ਵਿਦਿਆਰਥੀਆ ਨੇ ਭਾਗ ਲਿਆ। ਇਸ ਦੌਰਾਨ ਵਣ ਮੰਡਲ ਅਫ਼ਸਰ ਵਿਸਥਾਰ ਪਵਨ ਸ੍ਰੀਧਰ ਨੇ ਬੱਚਿਆਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਵਾਤਾਵਰਨ ਬਚਾਉਣ ਲਈ ਜਾਗਰੂਕ ਕੀਤਾ।

ਪੰਜਾਬ ਮੰਤਰੀ ਮੰਡਲ ਵੱਲੋਂ ਅਧਿਆਪਕ ਤਬਾਦਲਾ ਨੀਤੀ ਵਿੱਚ ਸੋਧ

ਇਸ ਮੌਕੇ ਬੱਚਿਆਂ ਨੂੰ ਮਿੰਨੀ ਜੂ ਬੀੜ ਤਲਾਬ ਦਾ ਟੂਰ ਕਰਵਾਇਆ ਗਿਆ। ਜਿੱਥੇ ਬੱਚਿਆ ਨੂੰ ਵੱਖ-ਵੱਖ ਪੰਛੀਆਂ, ਜਾਨਵਰਾਂ ਅਤੇ ਰੁੱਖਾਂ ਬਾਰੇ ਜਾਣਕਾਰੀ ਦਿੱਤੀ ਗਈ। ਨਾਇਬ ਤਹਿਸੀਲਦਾਰ ਮੈਡਮ ਹਰਪ੍ਰੀਤ ਕੌਰ ਨੇ ਬੱਚਿਆਂ ਨੂੰ ਕੁਦਰਤ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਮੈਥ ਅਧਿਆਪਕਾ ਮੈਡਮ ਸੁਮਨ ਬਾਂਸਲ ਨੇ ਜੀਵਨ ਸ਼ੈਲੀ ਬਾਰੇ ਅਤੇ ਵਣ ਰੇਂਜ ਅਫ਼ਸਰ ਵਿਸਥਾਰ ਬਠਿੰਡਾ ਗੁਰਜੰਗ ਸਿੰਘ ਨੇ ਹਰਬਲ ਪੌਦਿਆਂ ਅਤੇ ਰੁੱਖਾਂ ਦੀ ਮਹੱਤਤਾ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਵਣ ਰੇਂਜ ਅਫ਼ਸਰ ਵਿਸਥਾਰ ਮੁਕਤਸਰ ਸਾਹਿਬ ਮਨਪ੍ਰੀਤ ਸਿੰਘ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ।

 

spot_img
spot_img

Share post:

Popular

More like this
Related

Social Media influencer Mad Sandhu ਦਾ Amritsar ‘ਚ ਗੋ/ਲੀ/ਆਂ ਮਾਰ ਕੇ ਕ/ਤ/ਲ

Amritsar News: ਪੰਜਾਬ ਦੇ ਚਰਚਿਤ Social Media influencer Mad...

Haryana के सभी मंत्रियों और विधायकों से प्रधानमंत्री की मुलाकात ऐतिहासिक और प्रेरणादायकः मुख्यमंत्री नायब सैनी

👉मुख्यमंत्री नायब सिंह सैनी बोले- प्रधानमंत्री श्री नरेंद्र मोदी...