WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਸਿੱਖਿਆ

‘ਹਰਿਤਾ ਈਕੋ-ਕਲੱਬ’ ਤਹਿਤ ਐਸਐਸਡੀ ਗਰਲਜ਼ ਕਾਲਜ਼ ’ਚ ਨਵਿਆਉਣਯੋਗ ਊਰਜਾ ’ਤੇ ਇਕ ਰੋਜ਼ਾ ਵਰਕਸ਼ਾਪ

ਬਠਿੰਡਾ, 28 ਫ਼ਰਵਰੀ: ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹਰੀਤਾ-ਈਕੋ ਕਲੱਬ ਵੱਲੋਂ ਪ੍ਰਿੰਸੀਪਲ ਡਾ: ਨੀਰੂ ਗਰਗ ਅਤੇ ਨੋਡਲ ਅਫ਼ਸਰ ਡਾ: ਪੋਮੀ ਬਾਂਸਲ ਦੀ ਦੇਖ-ਰੇਖ ਹੇਠ ਨਵਿਆਉਣਯੋਗ ਊਰਜਾ ਬਾਰੇ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਵਿਦਿਆਰਥੀਆਂ ਵਿੱਚ ਵਾਤਾਵਰਨ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਊਰਜਾ ਬਚਾਓ ਵਿਸ਼ੇ ’ਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਇਸ ਮੁਕਾਬਲੇ ਵਿੱਚ ਕਾਲਜ ਦੇ ਚਾਰ ਹਾਊਸਾਂ ਜਿਵੇਂ ਕਿ ਹਵਾ, ਪਾਣੀ, ਅੱਗ, ਧਰਤੀ ਦੇ ਸਾਰੇ ਸਟਰੀਮ ਦੇ 45 ਵਾਲੰਟੀਅਰਾਂ ਨੇ ਭਾਗ ਲਿਆ। ਵਿਦਿਆਰਥੀ ਮੰਨਤ ਸਿੰਗਲਾ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਸਹੁੰ ਚੁੱਕ ਸਮਾਗਮ ਦੀ ਸ਼ੁਰੂਆਤ ਵਾਤਾਵਰਨ ਦੀ ਸੁਰੱਖਿਆ ਅਤੇ ਸਮਾਜ ਨੂੰ ਪ੍ਰੇਰਿਤ ਕਰਨ ਲਈ ਵਚਨਬੱਧਤਾ ਨਾਲ ਕੀਤੀ।

ਬਠਿੰਡਾ ਦੇ ਮਿੱਤਲ ਸਿਟੀ ਮਾਲ ਵਿਖੇ ਖੁੱਲਿਆ ਲਗਜ਼ਰੀ ਸਹੂੂਲਤਾਂ ਵਾਲਾ ਲੁਕਸ ਸੈਲੂਨ

ਰਿਸੋਰਸ ਪਰਸਨ ਪਰਮਿੰਦਰਜੀਤ ਸਿੰਘ ਸਿੱਧੂ (ਪ੍ਰੋਪਰਾਈਟਰ ਮੈਸਰਜ਼ ਸਾਫਟ ਟੈਕ ਰੀਨਿਊਏਬਲ ਐਨਰਜੀਜ਼) ਨੇ ਵਲੰਟੀਅਰਾਂ ਨੂੰ ਚਾਨਣਾ ਪਾਉਂਦਿਆਂ ਦੱਸਿਆ ਕਿ ਸੂਰਜ ਦੀ ਸਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਕਿੰਨੀ ਮਹੱਤਤਾ ਹੈ ਅਤੇ ਅਸੀਂ ਸੂਰਜੀ ਊਰਜਾ ਨੂੰ ਸੂਰਜੀ ਕੂਕਰ, ਸੂਰਜੀ ਬਿਜਲੀ ਆਦਿ ਵਿੱਚ ਕਿਵੇਂ ਵਰਤ ਸਕਦੇ ਹਾਂ। ਇਸ ਵਰਕਸ਼ਾਪ ਵਿੱਚ 130 ਐਨਜੀਸੀ ਨੇ ਭਾਗ ਲਿਆ। ਅੰਤ ਵਿੱਚ ਜੇਤੂਆਂ ਨੂੰ ਮੁੱਖ ਮਹਿਮਾਨ, ਪ੍ਰਿੰਸੀਪਲ ਅਤੇ ਹਰਿਤਾ ਈਕੋ-ਕਲੱਬ ਟੀਮ ਵੱਲੋਂ ਸਨਮਾਨਿਤ ਕੀਤਾ ਗਿਆ । ਪੋਸਟਰ ਮੇਕਿੰਗ ਮੁਕਾਬਲੇ ਵਿੱਚ ਵੱਖ-ਵੱਖ ਹਾਊਸਾਂ ਦੇ ਜੇਤੂ ਰਹੇ ਵਿਦਿਆਰਥੀਆਂ ਵਿਚ ਏਅਰ ਹਾਊਸ ਤੋਂ ਗੁਰਨੂਰਜੋਤ ਕੌਰ ਨੇ ਪਹਿਲਾ, ਪੂਨਮ ਨੇ ਦੂਜਾ ਅਤੇ ਪ੍ਰਿਅੰਕਾ ਨੇ ਤੀਜਾ ਸਥਾਨ ਹਾਸਲ ਕੀਤਾ ।

ਐਸ. ਐਸ. ਡੀ ਗਰਲਜ਼ ਕਾਲਜ ਬਠਿੰਡਾ ਨੇ ਐਮ/ਐਸ ਸੌਫਟ ਟੈੱਕ ਰਿਨਿਊਵਲ ਐਨਰਜਿਜ਼ ਲੁਧਿਆਣਾ ਨਾਲ ਕੀਤਾ ਸਮਝੌਤਾ 

ਫਾਇਰ ਹਾਊਸ ਵਿੱਚੋਂ ਟਵਿੰਕਲ ਨੇ ਪਹਿਲਾ, ਅੰਸ਼ਿਤਾ ਨੇ ਦੂਜਾ ਅਤੇ ਸੋਨੀਆ ਨੇ ਤੀਜਾ ਸਥਾਨ ਹਾਸਲ ਕੀਤਾ। ਵਾਟਰ ਹਾਊਸ ਵਿੱਚੋਂ ਜਸਪ੍ਰੀਤ ਕੌਰ ਨੇ ਪਹਿਲਾ, ਜਾਨ੍ਹਵੀ ਨੇ ਦੂਜਾ ਅਤੇ ਮਨਜੋਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਅਰਥ ਹਾਊਸ ਵਿੱਚੋਂ ਸੰਤੋਸ਼ੀ ਨੇ ਪਹਿਲਾ, ਰੀਤੂ ਨੇ ਦੂਜਾ ਅਤੇ ਵੀਰਖੁਸ਼ਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।ਪ੍ਰਿੰਸੀਪਲ ਅਤੇ ਹਰਿਤਾ ਈਕੋ ਕਲੱਬ ਦੀ ਟੀਮ ਵੱਲੋਂ ਰਿਸੋਰਸ ਪਰਸਨ ਦਾ ਮੋਮੈਂਟੋ ਦੇ ਕੇ ਧੰਨਵਾਦ ਕੀਤਾ ਗਿਆ। ਮੰਚ ਦਾ ਸੰਚਾਲਨ ਰਜਿਸ਼ ਅਤੇ ਸ਼ਾਇਨ ਵਾਲੰਟੀਅਰਾਂ ਵੱਲੋਂ ਕੀਤਾ ਗਿਆ।

 

Related posts

ਗੁਣਵੱਤਾ ਭਰਪੂਰ ਸਿੱਖਿਆ ਤੇ ਵਿਦਿਆਰਥੀਆਂ ’ਚ ਵਿਗਿਆਨਕ ਯੋਗਤਾ ਪੈਦਾ ਕਰਨਾ ਸਮੇਂ ਦੀ ਲੋੜ: ਰਾਣਾ ਗੁਰਜੀਤ ਸਿੰਘ

punjabusernewssite

ਡੀਏਵੀ ਕਾਲਜ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ

punjabusernewssite

ਮਾਲਵਾ ਕਾਲਜ ਦੇ ਬੀ ਕਾਮ ਭਾਗ ਦੇ ਸਮੈਸਟਰ ਪਹਿਲਾਂ ਦਾ ਨਤੀਜਾ ਸ਼ਾਨਦਾਰ ਰਿਹਾ

punjabusernewssite