Thursday, April 16, 2026
spot_img
spot_img

ਦਿੱਲੀ ਅੰਦੋਲਨ-2 ਦਾ ਇੱਕ ਸਾਲ ਹੋਇਆ ਪੂਰਾ, ਸ਼ੰਭੂ ਮੋਰਚੇ ‘ਤੇ ਕਿਸਾਨਾਂ ਮਜਦੂਰਾਂ ਦਾ ਵਿਸ਼ਾਲ ਇੱਕਠ

Date:

spot_img

👉21 ਨੂੰ ਮਨਾਈ ਜਾਵੇਗੀ ਸ਼ਹੀਦ ਸ਼ੁੱਭਕਰਨ ਸਿੰਘ ਦੀ ਪਹਿਲੀ ਬਰਸੀ
👉ਕੇਂਦਰ ਨਾਲ ਮੀਟਿੰਗ ਲਈ ਆਗੂਆਂ ਦੇ ਵਫਦ ਦਾ ਐਲਾਨ
Shambhu News: ਕਿਸਾਨ ਅੰਦੋਲਨ-2 ਦੇ ਅੱਜ ਇੱਕ ਸਾਲ ਪੂਰਾ ਹੋਣ ‘ਤੇ ਸ਼ੰਭੂ ਮੋਰਚੇ ਉੱਪਰ ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ( ਗੈਰ ਰਾਜਨੀਤਿਕ ) ਵੱਲੋਂ ਕਿਸਾਨ ਮਹਾ ਪੰਚਾਇਤ ਦੇ ਰੂਪ ਵਿੱਚ ਵੱਡਾ ਇਕੱਠ ਕੀਤਾ ਗਿਆ। ਇਸ ਮੌਕੇ ਰੱਖੇ ਗਏ ਸਾਲਾਨਾ ਇੱਕਠ ਤੇ ਕਿਸਾਨਾਂ ਮਜਦੂਰਾਂ ਵੱਲੋਂ ਹਜ਼ਾਰਾਂ ਦੀ ਗਿਣਤੀ ਵਿੱਚ ਹਾਜ਼ਰ ਹੋ ਕੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ 12 ਮਹੀਨੇ ਸੜਕਾਂ ਤੇ ਬੀਤ ਜਾਣ ਦੇ ਬਾਵਜੂਦ ਅੰਦੋਲਨਕਾਰੀਆਂ ਦਾ ਜੋਸ਼ ਠਾਠਾਂ ਮਾਰ ਰਿਹਾ ਹੈ ਅਤੇ ਉਹ ਐਮਐਸਪੀ ਦੀ ਕਾਨੂੰਨੀ ਗਰੰਟੀ ਸਹਿਤ ਹੋਰਨਾਂ ਮੰਗਾਂ ਨੂੰ ਪੂਰਾ ਕਰਵਾ ਕੇ ਹੀ ਦਮ ਲੈਣਗੇ। ਇਸ ਮੌਕੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦਸਿਆ ਕਿ ਇਸ ਪ੍ਰੋਗਰਾਮ ਵਿੱਚ ਵੱਖ ਵੱਖ ਸੂਬਿਆਂ ਦੇ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸਟੇਜ ਤੋਂ ਆਪਣੇ ਵਿਚਾਰ ਅੰਦੋਲਨਕਾਰੀ ਕਿਸਾਨਾਂ ਮਜਦੂਰਾਂ ਨਾਲ ਸਾਂਝੇ ਕੀਤੇ। ਆਗੂਆਂ ਕਿਹਾ ਕਿ ਅੰਦੋਲਨ ਅਤੇ ਅੰਦੋਲਨਕਾਰੀ ਜਥੇਬੰਦੀਆਂ ਪ੍ਰਤੀ ਸ਼ੁਰੂ ਤੋਂ ਹੀ ਸਰਕਾਰ ਅਤੇ ਸਰਕਾਰ ਪੱਖੀ ਤਥਾਕਥਿਤ ਬੁੱਧੀਜੀਵੀਆਂ ਵਲੋਂ ਸੈਂਕੜੇ ਕਿਸਮ ਦੇ ਹਥਕੰਡੇ ਵਰਤ ਕੇ ਅੰਦੋਲਨ ਨੂੰ ਲੀਹੋਂ ਲਾਹੁਣ ਦੀਆਂ ਕੋਸ਼ਿਸਾਂ ਦੇ ਬਾਵਜੂਦ ਜਥੇਬੰਦੀਆਂ ਦੀ ਸਾਫ ਸੁਥਰੀ ਅਤੇ ਇਮਾਨਦਾਰ ਅਗਵਾਈ ਕਾਰਨ ਅੰਦੋਲਨ ਨੇ ਲਗਾਤਾਰ ਵਿਸਤਾਰ ਕੀਤਾ ਹੈ ਅਤੇ ਸਾਲ ਭਰ ਸਫਲਤਾ ਨਾਲ ਅੰਦੋਲਨ ਚਲਾ ਕੇ ਸਰਕਾਰ ਸਾਹਮਣੇ ਚੁਨੌਤੀ ਦੇ ਰੂਪ ਵਿੱਚ ਕਿਸਾਨਾਂ ਮਜਦੂਰਾਂ ਦੇ ਹੱਕ ਦੀ ਆਵਾਜ਼ ਬੁਲੰਦ ਕੀਤੀ ਹੈ।

ਇਹ ਵੀ ਪੜ੍ਹੋ ਵਿਜੀਲੈਂਸ ਬਿਊਰੋ ਨੇ ਏਐਸਆਈ ਤੇ ਉਸ ਦੇ ਵਿਚੋਲੇ ਨੂੰ 40,000 ਰੁਪਏ ਰਿਸ਼ਵਤ ਲੈਂਦੇ ਹੋਏ ਕਾਬੂ ਕੀਤਾ 

ਉਨ੍ਹਾਂ ਕਿਹਾ ਕਿ ਇੱਕ ਸਾਲ ਦੌਰਾਨ ਦੇਸ਼ ਦੇ ਹਰ ਸੂਬੇ ਤੋਂ ਬਣਦਾ ਸਹਿਯੋਗ ਮਿਲਿਆ ਹੈ ਅਤੇ ਦਿੱਲੀ ਅੰਦੋਲਨ 2 ਖਿਲਾਫ ਸਿਰਫ ਪੰਜਾਬ ਹਰਿਆਣਾ ਦੇ ਅੰਦੋਲਨ ਵਾਲੇ ਬਣਾਏ ਗਏ ਬਿਰਤਾਂਤ ਨੂੰ ਵੀ, ਦੇਸ਼ ਪੱਧਰੀ ਰੇਲ ਰੋਕੋ, ਟ੍ਰੈਕਟਰ ਮਾਰਚ ਅਤੇ ਹੋਰ ਐਕਸ਼ਨ ਦੇ ਕੇ, ਤੋੜਿਆ ਹੈ। ਉਨ੍ਹਾਂ ਕਿਹਾ ਕਿ ਗੋਲੀਆਂ ਚਲਾ ਕੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਨੂੰ ਸ਼ਹੀਦ ਕੀਤਾ ਗਿਆ ਸੀ, ਸੋ ਸ਼ੰਭੂ ਬਾਰਡਰ ਮੋਰਚੇ ਤੇ ਵੱਡੇ ਇੱਕਠ ਕਰਕੇ 21 ਫਰਵਰੀ ਨੂੰ ਸ਼ਹੀਦ ਸ਼ੁਭਕਰਨ ਸਿੰਘ ਸਮੇਤ ਸਾਰੇ ਸ਼ਹੀਦਾਂ ਲਈ ਸ਼ਰਧਾਂਜਲੀਆਂ ਪ੍ਰੋਗਰਾਮ ਕਰਨ ਲਈ ਸ਼ੰਭੂ, ਖਨੌਰੀ ਰਤਨਪੁਰਾ (ਰਾਜਿਸਥਾਨ) ਬਾਡਰਾਂ ਸਮੇਤ ਉਨ੍ਹਾਂ ਦੇ ਜੱਦੀ ਪਿੰਡ ਬੱਲੋ ਵਿਖੇ ਵਿਸ਼ਾਲ ਇੱਕਠ ਕੀਤੇ ਜਾਣਗੇ। ਉਨ੍ਹਾਂ ਜਾਣਕਾਰੀ ਦਿੱਤੀ ਕਿ 14 ਫਰਵਰੀ ਨੂੰ ਕੇਂਦਰ ਸਰਕਾਰ ਨਾਲ ਹੋਣ ਜਾ ਰਹੀ ਮੀਟਿੰਗ ਲਈ ਵਫਦ ਵਿੱਚ ਕਿਸਾਨ ਮਜ਼ਦੂਰ ਮੋਰਚਾ ( ਭਾਰਤ) ਵੱਲੋਂ ਸਰਵਣ ਸਿੰਘ ਪੰਧੇਰ (ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ) ਜਸਵਿੰਦਰ ਸਿੰਘ ਲੋਂਗੋਵਾਲ (ਬੀਕੇਯੂ ਏਕਤਾ ਅਜ਼ਾਦ), ਮਨਜੀਤ ਸਿੰਘ ਰਾਏ (ਬੀਕੇਯੂ ਦੋਆਬਾ), ਬਲਵੰਤ ਸਿੰਘ ਬਹਿਰਾਮਕੇ (ਬੀਕੇਯੂ ਬਹਿਰਾਮਕੇ), ਬੀਬੀ ਸੁਖਵਿੰਦਰ ਕੌਰ (ਬੀਕੇਯੂ ਕ੍ਰਾਂਤੀਕਾਰੀ), ਦਿਲਬਾਗ ਸਿੰਘ ਗਿੱਲ ( ਬੀ.ਕੇ.ਐਮ. ਯੂ ), ਰਣਜੀਤ ਸਿੰਘ ਰਾਜੂ ( ਜੀ ਕੇ ਐੱਸ ਰਾਜਿਸਥਾਨ), ਉਕਾਰ ਸਿੰਘ ਭੰਗਾਲਾ (ਕਿਸਾਨ ਮਜ਼ਦੂਰ ਹਿਤਕਾਰੀ ਸਭਾ), ਨੰਦ ਕੁਮਾਰ (ਪ੍ਰੋਗਰੈਸਿਵ ਫਾਰਮਰਜ਼ ਫ੍ਰੰਟ, ਤਾਮਿਲਨਾਡੂ), ਪੀ ਟੀ ਜੋਨ ਕੇਰਲਾ,

ਇਹ ਵੀ ਪੜ੍ਹੋ  Big News: USA ‘ਚੋਂ ਭਾਰਤੀਆਂ ਨਾਲ ਭਰਿਆ ਇੱਕ ਹੋਰ ਜਹਾਜ਼ 15 ਨੂੰ ਪੁੱਜੇਗਾ ਅੰਮ੍ਰਿਤਸਰ ੲੈਅਰਪੋਰਟ!

ਮਲਕੀਤ ਸਿੰਘ ਗੁਲਾਮੀ ਵਾਲਾ (ਕਿਸਾਨ ਮਜ਼ਦੂਰ ਮੋਰਚਾ), ਤੇਜਵੀਰ ਸਿੰਘ ਪੰਜੋਖੜਾ ( ਬੀ.ਕੇ.ਯੂ. ਸ਼ਹੀਦ ਭਗਤ ਸਿੰਘ ਹਰਿਆਣਾ), ਜੰਗ ਸਿੰਘ ਭਟੇੜੀ (ਬੀ.ਕੇ.ਯੂ. ਭਟੇੜੀ), ਸਤਨਾਮ ਸਿੰਘ ਬਹਿਰੂ ( ਇੰਡੀਅਨ ਫਾਰਮਰਜ਼ ਅਸੋਸੀਏਸ਼ਨ) ਸ਼ਾਮਿਲ ਹੋਣਗੇ । ਐੱਸ. ਕੇ. ਐੱਮ. (ਗੈਰ ਰਾਜਨੀਤਿਕ) ਵੱਲੋਂ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਵਿੱਚ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਦਾ ਵਫ਼ਦ ਕਾਕਾ ਸਿੰਘ ਕੋਟੜਾ (ਜਨਰਲ ਸਕੱਤਰ ਬੀਕੇਯੂ ਏਕਤਾ ਸਿੱਧੂਪੁਰ), ਅਭਿਮਨਿਊ ਕੋਹਾੜ (ਕਨਵੀਨਰ, ਭਾਰਤੀ ਕਿਸਾਨ ਨੌਜਵਾਨ ਯੂਨੀਅਨ), ਸੁਖਜੀਤ ਸਿੰਘ ਹਰਦੋਝੰਡੇ (ਪ੍ਰਧਾਨ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ), ਇੰਦਰਜੀਤ ਸਿੰਘ ਕੋਟਬੁੱਢਾ (ਪ੍ਰਧਾਨ, ਕਿਸਾਨ ਸੰਘਰਸ਼ ਕਮੇਟੀ ਕੋਟਬੁੱਢਾ), ਸੁਖਜਿੰਦਰ ਸਿੰਘ ਖੋਸਾ (ਪ੍ਰਧਾਨ, ਬੀਕੇਯੂ ਖੋਸਾ), ਪੀ.ਆਰ. ਪਾਂਡੀਅਨ, ਤਾਮਿਲਨਾਡੂ, ਕੁਰਬਰੂ ਸ਼ਾਂਤਕੁਮਾਰ, ਕਰਨਾਟਕ, ਲਖਵਿੰਦਰ ਸਿੰਘ ਔਲਖ (ਪ੍ਰਧਾਨ, ਭਾਰਤੀ ਕਿਸਾਨ ਏਕਤਾ), ਸੁਖਦੇਵ ਸਿੰਘ ਭੋਜਰਾਜ (ਪ੍ਰਧਾਨ ਕਿਸਾਨ ਤੇਜਵਾਨ ਭਲਾਈ ਯੂਨੀਅਨ), ਬਚਿਤਰ ਸਿੰਘ ਕੋਟਲਾ (ਪ੍ਰਧਾਨ, ਕਿਸਾਨ ਨੌਜਵਾਨ ਸੰਘਰਸ਼ ਕਮੇਟੀ), ਅਰੁਣ ਸਿਨਹਾ, ਬਿਹਾਰ, ਹਰਪਾਲ ਸਿੰਘ ਬਲਾੜੀ, ਉੱਤਰ ਪ੍ਰਦੇਸ਼, ਇੰਦਰਜੀਤ ਸਿੰਘ ਪੰਨੀਵਾਲਾ, ਰਾਜਿਸਥਾਨ ਜਾਣਗੇ । ਅੰਤ ‘ਚ ਉਨ੍ਹਾਂ ਕਿਹਾ ਕਿ ਫ਼ਸਲਾਂ ਦੇ ਭਾਅ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਤਹਿ ਕਰਕੇ ਐਮ ਐਸ ਪੀ ਤੇ ਖਰੀਦ ਦਾ ਗਰੰਟੀ ਕਾਨੂੰਨ ਬਣਾਉਣ, ਕਿਸਾਨ ਮਜ਼ਦੂਰ ਦੀ ਕੁਲ ਕਰਜ਼ਾ ਮੁਕਤੀ, ਮਨਰੇਗਾ ਤਹਿਤ ਸਾਲ ਵਿੱਚ 200 ਦਿਨ ਕੰਮ ਅਤੇ ਦਿਹਾੜੀ 700 ਕਰਨ, ਫ਼ਸਲੀ ਬੀਮਾ ਯੋਜਨਾ, ਆਦਿਵਾਸੀ ਵਰਗ ਲਈ ਸਵਿਧਾਨ ਦੀ ਪੰਜਵੀਂ ਸੂਚੀ ਲਾਗੂ ਕਰਵਾਉਣ ਸਮੇਤ ਸਾਰੀਆਂ ਮੰਗਾਂ ਦੇ ਸਾਰਥਕ ਹੱਲ ਹੋਣ ਤੱਕ ਇਹ ਸੰਘਰਸ਼ ਜਾਰੀ ਰਹੇਗਾ।

ਇਹ ਵੀ ਪੜ੍ਹੋ  shambhu border ’ਤੇ ਅੱਜ ਹੋਵੇਗੀ ਕਿਸਾਨ ਮਹਾਪੰਚਾਇਤ, ਕਿਸਾਨ ਅੰਦੋਲਨ-2 ਦਾ ਸਾਲ ਹੋਇਆ ਪੂਰਾ

ਆਗੂਆਂ ਨੇ ਸਟੇਜ ਸਮਾਪਤੀ ਮੌਕੇ ਆਉਣ ਵਾਲੇ ਸਭ ਲੋਕਾਂ ਸਮੇਤ ਲੰਗਰਾਂ ਦੀ ਸੇਵਾ ਨਿਭਾਉਣ ਵਾਲੀਆਂ ਧਾਰਮਿਕ, ਸਮਾਜਸੇਵੀ ਸੰਸਥਾਵਾਂ ਅਤੇ ਲੋਕਲ ਪਿੰਡਾਂ ਵਾਲਿਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਜਸਵਿੰਦਰ ਸਿੰਘ ਲੌਂਗੋਵਾਲ, ਕਾਕਾ ਸਿੰਘ ਕੋਟੜਾ, ਮਨਜੀਤ ਸਿੰਘ ਰਾਏ, ਸੁਖਜੀਤ ਸਿੰਘ ਹਰਦੋਝੰਡੇ, ਅਭਿਮੰਨੂ ਕੋਹਾੜ, ਸੁਰਜੀਤ ਸਿੰਘ ਫੂਲ, ਬਲਵੰਤ ਸਿੰਘ ਬਹਿਰਾਮਕੇ, ਲਖਵਿੰਦਰ ਸਿੰਘ ਔਲਖ, ਰਣਜੀਤ ਸਿੰਘ ਰਾਜੂ ਰਾਜਿਸਥਾਨ, ਗੁਰਿੰਦਰ ਸਿੰਘ ਭੰਗੂ, ਦਿਲਬਾਗ ਸਿੰਘ ਗਿੱਲ, ਬਚਿਤ੍ਰ ਸਿੰਘ ਕੋਟਲਾ, ਮਲਕੀਤ ਸਿੰਘ ਗੁਲਾਮੀਵਾਲਾ, ਤੇਜਬੀਰ ਸਿੰਘ ਪੰਜੋਖਰਾ ਸਾਬ੍ਹ, ਓਂਕਾਰ ਸਿੰਘ ਭੰਗਾਲਾ, ਜੰਗ ਸਿੰਘ ਭਤੇੜੀ, ਅਸੋਕ ਬੁਲਾਰਾ, ਰਵੀ ਸੋਂਨਡ, ਰਾਜੇਸ਼ ਗੁੱਜਰ, ਅਮਿਤ ਖਿਰਾੜੀ, ਉਮੇਧ ਸਰਪੰਚ ( ਖਾਪ ਲੀਡਰ) ਹਰਮਿੰਦਰ ਸਿੰਘ ਮਾਵੀ ( ਪ੍ਰਧਾਨ ਪੰਚਾਇਤ ਯੂਨੀਅਨ ਪੰਚਾਇਤ) ਜਸਦੇਵ ਸਿੰਘ ਲਲਤੋਂ, ਦਿਲਪ੍ਰੀਤ ਸਿੰਘ ਖੰਨਾ, ਬੀਕੀ ਯੂ ਐਸ ਏ, ਕਮਲਜੀਤ ਕੌਰ ( ਕ੍ਰਾਂਤੀਕਾਰੀ ਕਿਸਾਨ ਯੂਨੀਅਨ), ਹਰਿੰਦਰ ਸਿੰਘ, ਅੰਗਰੇਜ਼ ਸਿੰਘ ਕੋਟ ਬੁੱਢਾ, ਸਤਨਾਮ ਸਿੰਘ ਟਿਵਾਣਾ ਰੇਡੀਓ, ਰਵਿੰਦਰਨ ਕੇਰਲਾ, ਹਰਿੰਦਰ ਸਿੰਘ ਨਡਿਆਲਾ ਸਮੇਤ ਹਜ਼ਾਰਾਂ ਕਿਸਾਨ ਮਜਦੂਰ ਅਤੇ ਔਰਤਾਂ ਹਾਜ਼ਿਰ ਰਹੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

ਰਿਜ਼ਨਲ ਸੈਂਟਰ ਬਠਿੰਡਾ ਦੀ MA (Eng) ਦੀ ਵਿਦਿਆਰਥਣ ਨੂੰ 41ਵੇਂ ਕਨਵੋਕੇਸ਼ਨ ‘ਤੇ ਮਿਲਿਆ ਗੋਲਡ ਮੈਡਲ

Bathinda News: ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ 41ਵੇਂ ਕਨਵੋਕੇਸ਼ਨ 'ਤੇ...

ਅੰਮ੍ਰਿਤਸਰ ਵਿੱਚ ਨੌਜਵਾਨ ਦਾ ਗੋਲੀਆਂ ਮਾਰ ਕੇ ਕ+ਤ+ਲ

Amritsar News:ਬੀਤੀ ਰਾਤ ਜਿਲਾ ਅੰਮ੍ਰਿਤਸਰ ਦੇ ਪਿੰਡ ਭੁੱਲਰ ਵਿੱਚ...

SSD Girls College ਵੱਲੋਂ ਸਿਹਤ ਸੰਬੰਧੀ ਮੁੱਦਿਆਂ ‘ਤੇ ਇੱਕ ਵਿਸ਼ੇਸ਼ ਗਿਆਨ ਲੈਕਚਰ ਦਾ ਆਯੋਜਨ

Bathinda News: SSD Girls College ਵੱਲੋਂ ਪ੍ਰਿੰਸੀਪਲ ਡਾ. ਨੀਰੂ...

Punjab Police ਨੂੰ ਮਿਲੀ ਵੱਡੀ ਸਫ਼ਲਤਾ; 4 ਹੈਂਡ ਗ੍ਰਨੇਡ ਅਤੇ 2 ਵਿਦੇਸ਼ੀ ਪਿਸਤੌਲਾਂ ਸਮੇਤ 1 ਕਾਬੂ

👉ਚੰਡੀਗੜ੍ਹ ਭਾਜਪਾ ਦਫ਼ਤਰ 'ਤੇ ਹੋਏ ਗ੍ਰਨੇਡ ਹਮਲੇ ਦੇ ਨਾਲ...