ਕੋਲਕਾਤਾ ਕਾਂਡ ਦੇ ਰੋਸ਼ ਵਜੋਂ 24 ਘੰਟਿਆਂ ਲਈ ਡਾਕਟਰ ਨਹੀਂ ਦੇਖਣਗੇ ਮਰੀਜ਼
ਐਮਰਜੈਂਸੀ ਸੇਵਾਵਾਂ ਰਹਿਣਗੀਆਂ ਜਾਰੀ
ਚੰਡੀਗੜ੍ਹ, 17 ਅਗਸਤ: ਲੰਘੇ ਦਿਨੀਂ ਪੱਛਮੀ ਬੰਗਾਲ ਸੂਬੇ ਦੀ ਰਾਜਧਾਨੀ ਕੋਲਕਾਤਾ ਦੇ ਆਰਜੇ ਕੇਆਰ ਮੈਡੀਕਲ ਹਸਪਤਾਲ ਵਿਚ ਇੱਕ ਰੈਜੀਡੈਂਟ ਡਾਕਟਰ ਦੇ ਨਾਲ ਬਲਾਤਕਾਰ ਤੋਂ ਬਾਅਦ ਕੀਤੇ ਕਤਲ ਦੇ ਮਾਮਲੇ ਵਿਚ ਦੇਸ ਭਰ ’ਚ ਡਾਕਟਰਾਂ ਵਿਚ ਪੈਦਾ ਹੋਇਆ ਰੋਸ਼ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਿਹਾ। ਇਸ ਕਾਂਡ ਦੇ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਦਿਵਾਉਣ ਅਤੇ ਡਾਕਟਰਾਂ ਦੀ ਸੁਰੱਖਿਆ ਲਈ ਕਦਮ ਚੁੱਕਣ ਦੀ ਮੰਗ ਨੂੰ ਲੈ ਕੇ ਅੱਜ ਪੰਜਾਬ ਭਰ ਵਿਚ ਪ੍ਰਾਈਵੇਟ ਹਸਪਤਾਲਾਂ ਦੀਆਂ OPDs ਬੰਦ ਰਹਿਣਗੀਆਂ। ਪੀਜੀਆਈ ਚੰਡੀਗੜ੍ਹ ਦੀ ਯੂਨੀਅਨ ਨੇ ਵੀ ਆਈਐਮਏ ਦੀ ਹਿਮਾਇਤ ਦਾ ਐਲਾਨ ਕੀਤਾ ਹੈ, ਜਿਸ ਕਾਰਨ ਉਥੇ ਵੀ ਇਹ ਸੇਵਾਵਾਂ ਪ੍ਰਭਾਵਿਤ ਰਹਿਣਗੀਆਂ।
ਰੇਲ ਗੱਡੀਆਂ ਦੇ ਹਾਦਸੇ ਜਾਰੀ, ਇੱਕ ਹੋਰ ਟਰੇਨ ਪਟੜੀਓ ਉਤਰੀ
ਬੀਤੇ ਕੱਲ ਪੂਰੇ ਪੰਜਾਬ ਵਿਚ ਸਰਕਾਰੀ ਹਸਪਤਾਲਾਂ ’ਚ OPDs ਸੇਵਾਵਾਂ ਬੰਦ ਰੱਖੀਆਂ ਗਈਆਂ ਸਨ। ਇੰਡੀਅਨ ਮੈਡੀਕਲ ਐਸੋਸੀਏਸ਼ਨ (IMA) ਦੇ ਪ੍ਰਧਾਨ ਡਾ ਵਿਕਾਸ ਛਾਬੜਾ ਨੇ ਦਸਿਆ ਕਿ ‘‘ਮਰੀਜ਼ ਦਾ ਇਲਾਜ਼ ਕਰਨਾ ਅਤੇ ਉਸਨੂੰ ਬਚਾਉਣਾ ਡਾਕਟਰ ਦਾ ਮੁੱਖ ਧਰਮ ਹੁੰਦਾ ਹੈ ਪ੍ਰੰਤੂ ਡਾਕਟਰ ਨੂੰ ਬਚਾਉਣਾ ਵੀ ਸਰਕਾਰਾਂ ਤੇ ਪ੍ਰਸ਼ਾਸਨ ਦਾ ਫ਼ਰਜ਼ ਹੁੰਦਾ ਹੈ। ’’ ਉਨ੍ਹਾਂ ਕਿਹਾ ਕਿ ਕੋਲਕਾਤਾ ਕਾਂਡ ਵਰਗੀਆਂ ਕਈ ਘਟਨਾਵਾਂ ਅਕਸਰ ਵਾਪਰਦੀਆਂ ਹਨ, ਜਿਸ ਕਾਰਨ ਪੂਰੇ ਡਾਕਟਰ ਸਮਾਜ ਵਿਚ ਰੋਸ਼ ਫੈਲਿਆ ਹੋਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਅੱਜ ਸ਼ਨੀਵਾਰ ਨੂੰ ਸਵੇਰੇ 6 ਵਜੇਂ ਤੋਂ ਪੂਰੇ ਪੰਜਾਬ ਦੇ ਵਿਚ ਸਮੂਹ ਪ੍ਰਾਈਵੇਟ ਹਪਸਤਾਲਾਂ ਦੀਆਂ OPDs ਬੰਦ ਕੀਤੀਆਂ ਹੋਈਆਂ ਹਨ, ਜੋਕਿ ਭਲਕੇ ਸਵੇਰੇ 6 ਵਜੇਂ ਤੱਕ ਬੰਦ ਰਹਿਣਗੀਆਂ। ਹਾਲਾਂਕਿ ਸਾਰੇ ਹਸਪਤਾਲਾਂ ਵਿਚ ਐਮਰਜੈਂਸੀ ਸੇਵਾਵਾਂ ਪਹਿਲਾਂ ਦੀ ਤਰ੍ਹਾਂ ਜਾਰੀ ਰਹਿਣਗੀਆਂ।
Share the post "ਸਾਵਧਾਨ: PGI ਸਹਿਤ ਸੂਬੇ ਦੇ Private Hospitals ਦੀਆਂ OPDs ਅੱਜ ਰਹਿਣਗੀਆਂ ਬੰਦ"