Chandigarh News: ਪਹਿਲਗਾਮ ਅੱਤਵਾਦੀ ਹਮਲੇ ਦੇ ਜਵਾਬ ਵਿਚ ਭਾਰਤੀ ਫ਼ੌਜ ਵੱਲੋਂ ਪਾਕਿਸਤਾਨ ਖਿਲਾਫ਼ ਚਲਾਏ ਅਪਰੇਸ਼ਨ ਸ਼ਿੰਦੂਰ ਅਤੇ ਉਸਤੋਂ ਬਾਅਦ ਪੈਦਾ ਹੋਈ ਸਥਿਤੀ ਸਬੰਧੀ ਪੂਰੀ ਦੁਨੀਆ ਨੂੰ ਜਾਣੂ ਕਰਵਾਉਣ ਲਈ ਭਾਰਤ ਸਰਕਾਰ ਵੱਲੋਂ ਵਿਦੇਸ਼ਾਂ ’ਚ ਭੇਜੇ ਜਾ ਰਹੇ ਐਮ.ਪੀਜ਼ ਦੇ ਡੈਲੀਗੇਸ਼ਨ ਦੀ ਸੂਚੀ ਸਾਹਮਣੈ ਆ ਗਈ ਹੈ।
ਹਾਲਾਂਕਿ ਕਾਂਗਰਸ ਵੱਲੋਂ ਦਿੱਤੇ ਨਾਵਾਂ ਵਿਚੋਂ ਕੁੱਝ ਨੂੰ ਸ਼ਾਮਲ ਨਾ ਕਰਨ ਬਾਰੇ ਵਿਵਾਦ ਉੱਠਿਆ ਹੈ ਪ੍ਰੰਤੂ ਸਾਹਮਣੈ ਆਈ ਇਸ ਸੂਚੀ ਦੇ ਵਿਚ ਪੰਜਾਬ ਨਾਲ ਸਬੰਧਤ ਅੱਧੀ ਦਰਜ਼ਨ ਐਮ.ਪੀਜ਼ ਅਤੇ ਸਖ਼ਸੀਅਤਾਂ ਸ਼ਾਮਲ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ ਮਲੋਟ ’ਚ ਅੱਧੀ ਰਾਤ ਨੂੰ CIA ਤੇ ਬਿਸ਼ਨੋਈ ਗੈਂਗ ਦੇ ਗੁਰਗੇ ਵਿਚਕਾਰ ਮੁਕਾਬਲਾ, ਇੱਕ ਜਖ਼ਮੀ
ਜਾਰੀ ਸੂਚੀ ਮੁਤਾਬਕ ਸਾਊਦੀ ਅਰਬ, ਕੁਵੇਤ, ਬਹਿਰੀਨ ਆਦਿ ਅਰਬ ਦੇਸ਼ਾਂ ’ਚ ਜਾ ਰਹੇ ਡੈਲੀਗੇਸ਼ਨ 1ਦੇ ਵਿਚ ਪੰਜਾਬ ਤੋਂ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੂੰ ਸ਼ਾਮਲ ਕੀਤਾ ਗਿਆ। ਇਸੇ ਤਰ੍ਹਾਂ ਯੂ.ਕੇ., ਫ਼ਰਾਂਸ, ਜਰਮਨ, ਇਟਲੀ ਤੇ ਯੂਰਪੀਅਨ ਯੂਨੀਅਨ ਨੂੰ ਭੇਜੇ ਜਾ ਰਹੇ ਡੈਲੀਗੇਸ਼ਨ 2 ਦੇ ਵਿਚ ਪੰਜਾਬ ਤੋਂ ਕਾਂਗਰਸ ਦੇ ਸੰਸਦ ਮੈਂਬਰ ਡਾ ਅਮਰ ਸਿੰਘ ਸ਼ਾਮਲ ਹਨ। ਇਸੇ ਤਰ੍ਹਾਂ ਯੂਏਈ, ਕਾਂਗੋ, ਸਿਆਰਾ ਲਿਆਨੋ ਆਦਿ ਦੇਸ਼ਾਂ ਵੱਲ ਭੇਜੇ ਜਾ ਰਹੇ ਡੈਲੀਗੇਸ਼ਨ 4 ਦੇ ਵਿਚ ਸਾਬਕਾ ਸੰਸਦ ਮੈਂਬਰ ਐਸਐਸ ਆਹਲੂਵਾਲੀਆ ਨੂੰ ਸ਼ਾਮਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ ਭਗਵੰਤ ਮਾਨ ਅਤੇ ਕੇਜਰੀਵਾਲ ਨੇ ਨਸ਼ਿਆਂ ਵਿਰੁੱਧ ਲੜਾਈ ਵਿੱਚ ਲੋਕਾਂ ਦਾ ਸਹਿਯੋਗ ਮੰਗਿਆ
ਹਾਲਾਂਕਿ ਉਹ ਪੰਜਾਬ ਤੋਂ ਨਹੀਂ ਪ੍ਰੰਤੂ ਭਾਜਪਾ ਦਾ ਵੱਡਾ ਸਿੱਖ ਚਿਹਰਾ ਹਨ। ਅਮਰੀਕਾ, ਬ੍ਰਾਜੀਲ ਤੇ ਕੰਲੋਬੀਆ ਆਦਿ ਦੇਸ਼ਾਂ ਵੱਲ ਜਾ ਰਹੇ ਡੈਲੀਗੇਸ਼ਨ 5 ਵਿਚ ਲੰਮਾ ਸਮਾਂ ਭਾਰਤ ਵੱਲੋਂ ਅਮਰੀਕਾ ’ਚ ਸਫ਼ੀਰ ਰਹੇ ਤੇ ਹੁਣ ਭਾਜਪਾ ਆਗੂ ਤਰਨਜੀਤ ਸਿੰਘ ਸੰਧੂ ਸਾਮਲ ਹਨ।
ਇਸੇ ਤਰ੍ਹਾਂ ਮਿਸ਼ਰ, ਇਥੋਪੀਆ, ਕਤਰ ਆਦਿ ਦੇਸ਼ਾਂ ਵੱਲ ਜਾ ਰਹੇ ਡੈਲੀਗੇਸ਼ਨ 7 ਵਿਚ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਡਾ ਵਿਕਰਮ ਸਾਹਨੀ ਤੋਂ ਇਲਾਵਾ ਕਾਂਗਰਸ ਦੇ ਚੰਡੀਗੜ੍ਹ ਤੋਂ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੂੰ ਸ਼ਾਮਲ ਕੀਤਾ ਗਿਆ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।