Patiala News: Chandigarh ਤੋਂ Bathinda ਆ ਰਹੀ ਆਰਬਿਟ ਕੰਪਨੀ ਦੀ AC Bus ਨੂੰ ਪਟਿਆਲਾ ਦੇ ਪਿੰਡ ਚੰਨੋਂ ਤੋਂ ਥੋੜੀ ਦੂਰ ਪਹਿਲਾਂ ਅਚਾਨਕ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਘਟਨਾ ਦੌਰਾਨ ਬੱਸ ਵਿੱਚ ਲਗਭਗ 40 ਲੋਕ ਸਫਰ ਕਰ ਰਹੇ ਸਨ ਪ੍ਰੰਤੂ ਸਮੇਂ ਸਿਰ ਪਤਾ ਲੱਗਣ ‘ਤੇ ਸਵਾਰੀਆਂ ਦੀ ਜਾਨ ਬਚ ਗਈ। ਅੱਗ ਲੱਗਣ ਦੀ ਘਟਨਾ ਦੀਆਂ ਵੀਡੀਓ ਸੋਸ਼ਲ ਮੀਡੀਆ ‘ਤੇ ਲਗਾਤਾਰ ਵਾਈਰਲ ਹੋ ਰਹੀਆਂ ਹਨ। ਇਹ ਅੱਗ ਇੰਨੀਂ ਭਿਆਨਕ ਸੀ ਕਿ ਦੇਖਦੇ ਹੀ ਦੇਖਦੇ ਪੂਰੀ ਬੱਸ ਰਾਖ ਬਣ ਗਈ।
ਇਹ ਵੀ ਪੜ੍ਹੋ Sukhbir Badal ਵੱਲੋਂ Patiala Police ਦੀ ਕਥਿਤ Audio ਵਾਈਰਲ; Police ਦਾ ਦਾਅਵਾ AI ਨਾਲ ਕੀਤੀ ਤਿਆਰ
ਅੱਗ ਦੇ ਉੱਪਰ ਫਾਇਰ ਬ੍ਰਿਗੇਡ ਦੀ ਮੱਦਦ ਨਾਲ ਕਾਬੂ ਪਾਇਆ ਜਾ ਸਕਿਆ। ਸੂਚਨਾ ਮੁਤਾਬਕ ਬੱਸ ਦੇ ਪਿਛਲੇ ਹਿੱਸੇ ਵਿਚੋਂ ਪਹਿਲਾਂ ਧੂੰਆਂ ਨਿਕਲਿਆ ਤੇ ਮੁੜ ਅੱਗ ਪੈ ਗਈ, ਜੋਕਿ ਦੇਖਦੇ ਹੀ ਦੇਖਦੇ ਫੈਲ ਗਈ। ਇਸ ਸਬੰਧੀ ਪਤਾ ਲੱਗਣ ‘ਤੇ ਬੱਸ ਡਰਾਇਵਰ ਨੇ ਹਾਈਵੇਅ ਨਜਦੀਕ ਇੱਕ ਖੁੱਲੇ ਖੇਤਰ ਵਿਚ ਬੱਸ ਨੂੰ ਰੋਕ ਕੇ ਤੁਰੰਤ ਸਵਾਰੀਆਂ ਨੂੰ ਬਾਹਰ ਕੱਢਿਆ। ਜਿਸਤੋਂ ਬਾਅਦ ਅੱਗ ਨੇ ਬੱਸ ਨੂੰ ਆਪਣੀ ਲਪੇਟ ਵਿਚ ਲੈ ਲਿਆ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।













