Bathinda News: ਸੰਭਾਵਿਤ ਤੌਰ ‘ਤੇ ਅਗਲੇ ਸਾਲ ਦੇ ਸ਼ੁਰੂ ਵਿਚ ਹੋਣ ਜਾ ਰਹੀ ਬਠਿੰਡਾ ਨਗਰ ਨਿਗਮ ਦੀ ਚੋਣ ਤੋਂ ਪਹਿਲਾਂ ਵਾਰਡਬੰਦੀ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਚੁੱਕੀਆਂ ਹਨ। ਇਸ ਸਬੰਧ ਵਿਚ ਕਾਂਗਰਸ ਪਾਰਟੀ ਦਾ ਇੱਕ ਵਫ਼ਦ ਜ਼ਿਲ੍ਹਾ ਪ੍ਰਧਾਨ(ਸ਼ਹਿਰੀ) ਰਾਜਨ ਗਰਗ ਦੀ ਅਗਵਾਈ ਹੇਠ ਕਮਿਸ਼ਨਰ ਨੁੰ ਮਿਲਿਆ ਤੇ ਵਾਰਡਬੰਦੀ ਨੂੰ ਦਰੁਸਤ ਤਰੀਕੇ ਨਾਲ ਕਰਨ ਦੀ ਮੰਗ ਕੀਤੀ। ਇਸ ਮੌਕੇ ਰਾਜਨ ਗਰਗ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਾਂਗਰਸ ਕਮੇਟੀ ਮੰਗ ਕਰਦੀ ਹੈ ਕਿ ਵਾਰੜਬੰਦੀ ਦੀ ਕਮੇਟੀ ਵਿੱਚ ਕਾਂਗਰਸ ਦਾ ਨੁਮਾਇੰਦਾ ਜਿਲ੍ਹਾ ਪ੍ਰਧਾਨ ਤੋਂ ਰਾਏ ਲੈ ਕੇ ਸ਼ਾਮਿਲ ਕੀਤਾ ਜਾਵੇ, ਬਰਾਬਰਤਾ ਦੇ ਅਧਿਕਾਰ ਨਾਲ ਵੋਟਾਂ ਹਰ ਵਾਰਡ ਵਿੱਚ ਸ਼ਾਮਿਲ ਕੀਤੀਆਂ ਜਾਣ, ਵੱਧ ਅਤੇ ਘੱਟ ਵੋਟਾਂ ਦਾ ਅੰਤਰ ਖ਼ਤਮ ਕੀਤਾ ਜਾਵੇ। ਉਹਨਾਂ ਕਿਹਾ ਕਿ ਬੇਸ਼ੱਕ 2011 ਤੋਂ ਬਾਅਦ ਜਣਗਣਨਾ ਨਹੀਂ ਹੋਈ ਪ੍ਰੰਤੂ ਨਗਰ ਨਿਗਮ ਤੇ ਹਲਕਾ ਬਠਿੰਡਾ ਸ਼ਹਿਰੀ ਦੀਆਂ ਵੋਟਾਂ ਵਿਚ ਭਾਰੀ ਅੰਤਰ ਹੈ।
ਇਹ ਵੀ ਪੜ੍ਹੋ Sukhbir Badal ਵੱਲੋਂ Patiala Police ਦੀ ਕਥਿਤ Audio ਵਾਈਰਲ; Police ਦਾ ਦਾਅਵਾ AI ਨਾਲ ਕੀਤੀ ਤਿਆਰ
ਜ਼ਿਲ੍ਹਾ ਪ੍ਰਧਾਨ ਮੁਤਾਬਕ ਨਗਰ ਨਿਗਮ ਦੀਆਂ ਜਿੱਥੇ 2 ਲੱਖ 9 ਹਜ਼ਾਰ ਵੋਟਾਂ ਦੱਸੀਆਂ ਜਾ ਰਹੀਆਂ ਹਨ, ਉਥੇ ਵਿਧਾਨ ਸਭਾ ਹਲਕੇ, ਜੋਕਿ ਪੂਰੀ ਤਰ੍ਹਾਂ ਬਠਿੰਡਾ ਨਗਰ ਨਿਗਮ ਵਿਚ ਪੈਂਦਾ ਹੈ, ਦੀਆਂ ਵੋਟਾਂ 2 ਲੱਖ 27 ਹਜ਼ਾਰ ਹਨ। ਇਸੇ ਤਰ੍ਹਾਂ ਨਿਗਮ ਦੀ ਹੱਦਬੰਦੀ ਵਿਚ ਕਈ ਵਾਰ ਵਾਧਾ ਹੋਣ ਦੇ ਬਾਅਦ ਇਸਦੇ ਵਿਚ ਕਟਾਰ ਸਿੰਘ ਵਾਲਾ, ਜੋਧਪੁਰ ਰਮਾਣਾ, ਬਹਿਮਣ ਦੀਵਾਨਾ, ਗਿੱਲ ਪੱਤੀ, ਸਿਲਵਰ ਔਕਸ ਕਲੋਨੀ ਅਤੇ ਨਰੂਆਣਾ ਦੇ ਇਲਾਕਿਆਂ ਨੂੰ ਵੀ ਸ਼ਾਮਲ ਕੀਤਾ ਜਾ ਚੁੱਕਿਆ ਤੇ ਇੱਥੇ ਕਾਫ਼ੀ ਆਬਾਦੀ ਵਸਦੀ ਹੈ, ਜਿਸਦੀ ਵੋਟ ਵੀ ਨਗਰ ਨਿਗਮ ਅਧੀਨ ਲਿਆਂਦੀ ਜਾਣੀ ਚਾਹੀਦੀ ਹੈ। ਜਿਸਦੇ ਚੱਲਦੇ ਹੁਣ ਬਠਿੰਡਾ ਦੀ ਆਬਾਦੀ 4 ਲੱਖ ਤੋਂ ਵੀ ਟੱਪ ਚੁੱਕੀ ਹੈ। ਜਿਸ ਕਾਰਨ ਵਾਰਡਬੰਦੀ ਦੇ ਵਿਚ ਵਾਰਡਾਂ ਨੂੰ ਵਧਾਉਣਾ ਬਹੁਤ ਜਰੂਰੀ ਹੈ ਪ੍ਵਰੰਤੁ ਮੌਜੂਦਾ ਸਰਕਾਰ ਵੱਲੋਂ 50 ਵਾਰਡਾਂ ਦੇ ਤਹਿਤ ਹੀ ਚੋਣਾਂ ਕਰਵਾਉਣ ਦਾ ਟੀਚਾ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ ਵੱਡੀ ਖ਼ਬਰ; Bikram Majithia ਨੂੰ ਵੱਡਾ ਝਟਕਾ; ਅਦਾਲਤ ਵੱਲੋਂ ਜਮਾਨਤ ਦੇਣ ਤੋਂ ਇੰਨਕਾਰ
ਜਿਸ ਲਈ ਕਾਂਗਰਸ ਕਮੇਟੀ ਮੰਗ ਕਰਦੀ ਹੈ ਕਿ ਵਾਰਡਾਂ ਵਿਚ ਵਾਧਾ ਕਰਕੇ ਵਾਰਡਬੰਦੀ ਕੀਤੀ ਜਾਵੇ ਅਤੇ ਹਰ ਵਾਰਡ ਦੀ ਵੋਟ ਬਰਾਬਰ ਰੱਖ ਕੇ ਜਾਤੀ ਅਧਾਰਤ ਜਨ ਗਨਣਾ ਦੇ ਤਹਿਤ ਵਾਰਡਾਂ ਦੀ ਰਿਜਰਵੇਸ਼ਨ ਹੋਵੇ ਨਹੀਂ ਤਾਂ ਕਾਂਗਰਸ ਪਾਰਟੀ ਤਿੱਖੇ ਸੰਘਰਸ਼ ਲਈ ਮਜਬੂਰ ਹੋਵੇਗੀ। ਇਸ ਮੌਕੇ ਉਹਨਾਂ ਦੇ ਨਾਲ ਬਲਜਿੰਦਰ ਠੇਕੇਦਾਰ,ਰੁਪਿੰਦਰ ਬਿੰਦਰਾ, ਅਰੁਣਜੀਤ ਮੱਲ, ਅਸ਼ੋਕ ਪ੍ਰਧਾਨ, ਮਾਧਵ ਸ਼ਰਮਾ, ਹਰਵਿੰਦਰ ਲੱਡੂ, ਕਿਰਨਜੀਤ ਸਿੰਘ ਗੈਹਰੀ, ਸੁਨੀਲ ਕੁਮਾਰ ਚੇਅਰਮੈਨ, ਬਲਜੀਤ ਸਿੰਘ ਯੂਥ, ਹਤੇਸ਼ ਕੁਮਾਰ, ਅਵਤਾਰ ਸਿੰਘ ਸਨੀ, ਜਗਰਾਜ ਸਿੰਘ, ਹਰਮਨ ਸਿੰਘ, ਵਿੱਕੀ ਨੰਬਰਦਾਰ, ਹਰਮਨ ਕੋਟ ਫਤਾ, ਗੁਰਵਿੰਦਰ ਚਹਿਲ, ਬਲਵਿੰਦਰ ਬੰਸੀ, ਦੁਲੀ ਚੰਦ ਕਟਾਰੀਆ, ਰੂਪ ਸਿੰਘ, ਸੁਖਦੇਵ ਸਿੰਘ ਬਰਾੜ, ਨੱਥੂਰਾਮ, ਹਰਿ ਓਮ ਕਪੂਰ, ਦਪਿੰਦਰ ਮਿਸ਼ਰਾ, ਮਾਸਟਰ ਪ੍ਰਕਾਸ਼ ਚੰਦ, ਸੰਜੀਵ ਕੁਮਾਰ ਸੋਨੂ, ਯਾਦਵਿੰਦਰ, ਟਿੰਕੂ ਗਰੋਵਰ, ਸੁਖਦੇਵ ਸਿੰਘ ਸੁੱਖਾ ਦੀ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜ਼ਰ ਸਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।





