ਫਲਿੱਪਕਾਰਟ ਨੂੰ ਲੈੱਪਟਾਪ ਦੇਣ ਅਤੇ 10,000/- ਰੁਪਏ ਅਦਾ ਕਰਨ ਦਾ ਹੁਕਮ

0
51
+1

👉45 ਦਿਨਾ ਦੇ ਅੰਦਰ-ਅੰਦਰ ਕਰਨੀ ਹੋਵੇਗੀ ਪਾਲਣਾ
👉ਵਕੀਲ ਰਾਮ ਮਨੋਹਰ ਦੇ ਉੱਦਮ ਕਰਕੇ ਹੀ ਜਿੱਤ ਪ੍ਰਾਪਤ ਹੋਈ: ਸੰਦੀਪ
ਬਠਿੰਡਾ, 29 ਜਨਵਰੀ : ਮਾਨਯੋਗ ਜਿਲ੍ਹਾ ਖਪਤਕਾਰ ਕਮਿਸ਼ਨ ਬਠਿੰਡਾ ਨੇ ਫਲਿੱਪਕਾਰਟ ਕੰਪਨੀ ਨੂੰ ਗ੍ਰਾਹਕ ਵੱਲੋਂ ਆਰਡਰ ਕੀਤਾ ਹੋਇਆ ਲੈੱਪਟਾਪ ਦੇਣ ਅਤੇ ਸੇਵਾ ਵਿੱਚ ਕਮੀ, ਮਾਨਸਿਕ ਪਰੇਸ਼ਾਨੀ ਅਤੇ ਮੁਕੱਦਮੇਬਾਜੀ ਦੇ ਖਰਚ ਲਈ 10,000/- ਰੁਪਏ ਹਰਜਾਨਾ ਅਦਾ ਕਰਨ ਦਾ ਹੁਕਮ ਸੁਣਾਇਆ ਹੈ। ਸੰਦੀਪ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾ ਵੱਲੋਂ ਮਿਤੀ 26 ਮਾਰਚ 2021 ਨੂੰ ਫਲਿੱਪਕਾਰਟ ਕੰਪਨੀ ਦੀ ਸਾਇਟ ਤੇ ਅਸੂਸ ਕੰਪਨੀ ਦਾ ਲੈੱਪਟਾਪ ਆਰਡਰ ਕੀਤਾ ਗਿਆ ਸੀ ਅਤੇ ਇਸਦੇ ਲਈ ਉਹਨਾ ਵੱਲੋਂ ਫਲਿੱਪਕਾਰਟ ਨੂੰ 86,900/- ਰੁਪਏ ਅਦਾ ਕੀਤੇ ਗਏ ਸਨ ਅਤੇ ਕੰਪਨੀ ਵੱਲੋਂ ਉਹਨਾ ਦੇ ਆਰਡਰ ਨੂੰ ਮਨਜੂਰ ਕਰਦੇ ਹੋਏ ਡਲਿਵਰੀ ਲਈ 2 ਅਪ੍ਰੈਲ 2021 ਤਾਰੀਖ ਨਿਸ਼ਚਿਤ ਕੀਤੀ ਗਈ। ਸੰਦੀਪ ਕੁਮਾਰ ਨੇ ਦੱਸਿਆ ਕਿ ਜਦੋਂ ਮਿਤੀ 2 ਅਪ੍ਰੈਲ 2021 ਨੂੰ ਈ-ਕਾਰਟ ਕੰਪਨੀ ਵੱਲੋਂ ਉਹਨਾ ਨੂੰ ਫਲਿੱਪਕਾਰਟ ਅਤੇ ਪ੍ਰਗੇ੍ਰਸਿਵ ਇੰਟਰਪ੍ਰਾਈਜਜ਼ ਵੱਲੋਂ ਭੇਜਿਆ ਗਿਆ ਆਰਡਰ ਡਲੀਵਰ ਕਰਵਾਇਆ ਗਿਆ ਅਤੇ ਜਦੋਂ ਉਹਨਾ ਨੇ ਡੱਬਾ ਖੋਲਿਆ ਤਾਂ ਉਹਨਾ ਨੂੰ ਕਾਫੀ ਜਿਆਦਾ ਧੱਕਾ ਲੱਗਾ ਕਿਉਕਿ ਡੱਬੇ ਵਿੱਚੋਂ ਲੈੱਪਟਾਪ ਨਹੀ, ਸਿਰਫ ਬੈੱਗ ਨਿਕਲਿਆ।

ਇਹ ਵੀ ਪੜ੍ਹੋ  ਪੰਜਾਬ ਦੇ ਸੀਨੀਅਰ IAS ਅਧਿਕਾਰੀ ਨੂੰ ਮਿਲੀ ਅਹਿਮ ਜਿੰਮੇਵਾਰੀ

ਸੰਦੀਪ ਕੁਮਾਰ ਨੇ ਉਕਤ ਸਮੱਸਿਆ ਦੇ ਸਬੰਧ ਵਿੱਚ ਫਲਿੱਪਕਾਰਟ ਕੋਲ ਸ਼ਿਕਾਇਤ ਕਰਕੇ ਮਾਮਲੇ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਲਈ ਬੇਨਤੀ ਕੀਤੀ ਗਈ, ਪਰ ਕੰਪਨੀ ਵੱਲੋਂ ਉਹਨਾ ਦੀ ਬੇਨਤੀ ਨੂੰ ਮਨਜੂਰ ਕਰ ਲਿਆ ਗਿਆ ਅਤੇ ਅਦਾ ਕੀਤੀ ਗਈ ਰਕਮ ਨੂੰ 7 ਦਿਨਾਂ ਦੇ ਵਿੱਚ ਵਾਪਿਸ ਕਰਨ ਦਾ ਭਰੋਸਾ ਦਿੱਤਾ ਗਿਆ, ਪਰ ਇਸਦੇ ਬਾਵਜੂਦ ਵੀ ਮਿਤੀ 6 ਅਪ੍ਰੈਲ 2021 ਨੂੰ ਉਸਦੇ ਜਾਇਜ ਕਲੇਮ ਨੂੰ ਰੱਦ ਕਰ ਦਿੱਤਾ ਗਿਆ ਅਤੇ ਨਾ ਹੀ ਲੈੱਪਟਾਪ ਭੇਜਿਆ ਅਤੇ ਨਾ ਹੀ ਅਦਾ ਕੀਤੀ ਗਈ ਰਕਮ ਵਾਪਿਸ ਕੀਤੀ। ਪੀੜਤ ਸੰਦੀਪ ਕੁਮਾਰ ਵੱਲੋਂ ਉਕਤ ਮਾਮਲੇ ਦੇ ਸਬੰਧ ਵਿੱਚ ਅਦਾ ਕੀਤੀ ਗਈ ਰਕਮ ਨੂੰ ਵਿਆਜ ਸਮੇਤ ਵਾਪਿਸ ਲੈਣ ਲਈ, ਕੰਪਨੀਆਂ ਦੀ ਸੇਵਾ ਵਿੱਚ ਕਮੀ ਅਤੇ ਅਨੁਚਿਤ ਵਪਾਰ ਅਭਿਆਸ ਕਾਰਨ ਹੋਈ ਮਾਨਸਿਕ ਪਰੇਸ਼ਾਨੀ ਆਦਿ ਦੇ ਮੁਆਵਜੇ ਨੂੰ ਲੈਣ ਲਈ ਆਪਣੇ ਵਕੀਲ ਰਾਮ ਮਨੋਹਰ ਰਾਹੀ ਮਿਤੀ 02 ਜੂਨ, 2021 ਨੂੰ ਮਾਨਯੋਗ ਜਿਲ੍ਹਾ ਖਪਤਕਾਰ ਕਮਿਸ਼ਨ ਬਠਿੰਡਾ ਵਿਖੇ ਕੇਸ ਦਾਇਰ ਕੀਤਾ ਗਿਆ।

ਇਹ ਵੀ ਪੜ੍ਹੋ  ਜਲੰਧਰ ਪੁਲਿਸ ਨੇ ਕੀਤੀ ਪਿਊ-ਪੁੱਤ ਦੀ ਜੋੜੀ ਕਾਬੂ;3 ਪਿਸਤੌਲ, 9 ਮੋਬਾਈਲ ਫੋਨ, ਇੱਕ ਘੜੀ ਅਤੇ ਛੇ ਤੋਲੇ ਸੋਨੇ ਦੇ ਗਹਿਣੇ ਬਰਾਮਦ

ਵਕੀਲ ਰਾਮ ਮਨੋਹਰ ਵਾਸੀ ਗੋਨਿਆਣਾ ਮੰਡੀ ਦੀਆਂ ਦਲੀਲਾ ਨਾਲ ਸਹਿਮਤ ਹੁੰਦੇ ਹੋਏ ਮਾਨਯੋਗ ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਨ ਕਮਿਸ਼ਨ ਬਠਿੰਡਾ ਦੇ ਪ੍ਰਧਾਨ ਕੰਵਰ ਸੰਦੀਪ ਸਿੰਘ ਅਤੇ ਮੈਂਬਰ ਸ਼ਾਰਦਾ ਅੱਤਰੀ ਨੇ ਉਕਤ ਸ਼ਿਕਾਇਤ ਦਾ ਨਿਪਟਾਰਾ ਕਰਦੇ ਹੋਏ ਫਲਿੱਪਕਾਰਟ ਅਤੇ ਪੋ੍ਰਗੇ੍ਰਸਿਵ ਇੰਟਰਪ੍ਰਾਈਜਜ਼ ਨੂੰ ਹੁਕਮ ਦਿੱਤਾ ਹੈ ਕਿ ਉਹ ਸੰਦੀਪ ਕੁਮਾਰ ਵੱਲੋਂ ਆਰਡਰ ਕੀਤਾ ਹੋਇਆ ਲੈੱਪਟਾਪ ਜਾਂ 86,900 ਰੁਪਏ 7% ਵਿਆਜ ਸਮੇਤ ਅਦਾ ਕਰਨ ਅਤੇ ਇਸ ਤੋਂ ਇਲਾਵਾ ਸੇਵਾ ਵਿੱਚ ਕਮੀ, ਮਾਨਸਿਕ ਪਰੇਸ਼ਾਨੀ ਅਤੇ ਮੁਕੱਦਮੇਬਾਜੀ ਦੇ ਖਰਚ ਆਦਿ ਦੇ ਲਈ 10,000/- ਰੁਪਏ ਦੀ ਅਦਾਇਗੀ 45 ਦਿਨਾ ਦੇ ਅੰਦਰ-ਅੰਦਰ ਕਰਨ। ਸੰਦੀਪ ਕੁਮਾਰ ਨੇ ਦੱਸਿਆ ਕਿ ਉਹਨਾ ਨੂੰ ਇਹ ਜਿੱਤ ਵਕੀਲ ਰਾਮ ਮਨੋਹਰ ਦੇ ਉੱਦਮ ਕਰਕੇ ਹੀ ਪ੍ਰਾਪਤ ਹੋਈ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite  

+1

LEAVE A REPLY

Please enter your comment!
Please enter your name here