ਸਿਖਿਆ ਵਿਭਾਗ ਵੱਖ—ਵੱਖ ਉਪਰਾਲੇ ਕਰਕੇ ਵਿਦਿਆਰਥੀਆਂ ਦੇ ਹੁਨਰ ਨੂੰ ਦੇ ਰਿਹਾ ਹੈ ਪ੍ਰਵਾਜ:ਏਡੀਸੀ
ਫਾਜਿਲਕਾ, 11 ਅਕਤੂਬਰ: ਸਿਖਿਆ ਵਿਭਾਗ ਵੱਲੋਂ ਜ਼ੋਨ ਪੱਧਰੀ ਕਲਾ ਉਤਸਵ ਮੁਕਾਬਲਿਆਂ ਦਾ ਆਯੋਜਨ ਫਾਜਿਲਕਾ ਵਿਖੇ ਕਰਵਾਏ ਗਏ।ਇਸ ਮੌਕੇ ਮੁੱਖ ਮਹਿਮਾਨ ਵਜੋਂ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਮਨਦੀਪ ਕੌਰ ਵਿਸ਼ੇਸ਼ ਤੌਰ ’ਤੇ ਪਹੁੰਚੇ ਸਨ। ਉਨ੍ਹਾਂ ਨਾਲ ਜ਼ਿਲ੍ਹਾ ਸਿਖਿਆ ਅਫਸਰ ਬ੍ਰਿਜ ਮੋਹਨ ਸਿੰਘ ਬੇਦੀ, ਉਪ ਜ਼ਿਲ੍ਹਾ ਸਿਖਿਆ ਅਫਸਰ ਪੰਕਜ ਅੰਗੀ, ਜ਼ਿਲ੍ਹਾ ਭਾਸ਼ਾ ਅਫਸਰ ਭੁਪਿੰਦਰ ਉਤਰੇਜਾ, ਨੋਡਲ ਅਫਸਰ ਜ਼ਿਲ੍ਹਾ ਅਤੇ ਜ਼ੋਨ ਪੱਧਰੀ ਕਲਾ ਉਤਸਵ ਵਿਜੈ ਪਾਲ ਅਤੇ ਕੋਆਰਡੀਨੇਟਰ ਜ਼ੋਨ ਪੱਧਰੀ ਕਲਾ ਉਤਸਵ ਗੁਰਛਿੰਦਰ ਪਾਲ ਸਿੰਘ ਨਾਲ ਮੌਜੂਦ ਸਨ।ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਮਨਦੀਪ ਕੌਰ ਨੇ ਕਿਹਾ ਕਿ ਸਿਖਿਆ ਵਿਭਾਗ ਵਿਦਿਆਰਥੀਆਂ ਦੇ ਹੁਨਰ ਨੂੰ ਪ੍ਰਵਾਜ ਦੇਣ ਲਈ ਲਗਾਤਾਰ ਪਹਿਲਕਦਮੀਆਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿਖਿਆ ਵਿਭਾਗ ਵਿਦਿਆਰਥੀਆਂ ਦੀ ਛੁਪੀ ਹੋਈ ਪ੍ਰਤਿਭਾ ਤੇ ਕਲਾ ਨੂੰ ਉਜਾਗਰ ਕਰਨ ਵਿਚ ਅਹਿਮ ਉਪਰਾਲੇ ਸਿਰਜ ਰਿਹਾ ਹੈ।
ਇਹ ਵੀ ਪੜੋ: ਮੁੱਖ ਮੰਤਰੀ ਨੇ ਕੁਰੂਕਸ਼ੇਤਰ ਵਿਚ ਅਨਾਜ ਮੰਡੀਆਂ ਦਾ ਕੀਤਾ ਦੌਰਾ
ਜਿਲਾ ਸਿਖਿਆ ਅਫਸਰ ਬ੍ਰਿਜ ਮੋਹਨ ਸਿੰਘ ਬੇਦੀ ਅਤੇ ਉਪ ਜ਼ਿਲ੍ਹਾ ਸਿਖਿਆ ਅਫਸਰ ਪੰਕਜ ਅੰਗੀ ਨੇ ਮੁੱਖ ਮਹਿਮਾਨ ਦਾ ਸਵਾਗਤ ਕਰਨ ਦੇ ਨਾਲ—ਨਾਲ ਵੱਖ—ਵੱਖ ਜ਼ਿਲਿ੍ਹਆਂ ਤੋਂ ਆਏ ਨੋਡਲ ਅਫਸਰ, ਇੰਚਾਰਜ ਸਾਹਿਬਾਨਾਂ ਦਾ ਫਾਜ਼ਿਲਕਾ ਵਿਖੇ ਪਹੁੰਚਣ *ਤੇ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਉਹ ਮਾਣ ਮਹਿਸੂਸ ਕਰ ਰਹੇ ਹਨ ਜ਼ੋਨ ਪੱਧਰੀ ਕਲਾ ਉਤਸਵ ਮੁਕਾਬਲਿਆਂ ਦੀ ਮੇਜਬਾਨੀ ਕਰਨ ਦਾ ਮੌਕਾ ਮਿਲਿਆ ਹੈ।ਉਨ੍ਹਾਂ ਜ਼ੋਨ ਮੁਕਾਬਲਿਆਂ ਵਿਚ ਵਿਦਿਆਰਥੀ ਵਰਗ ਵੱਲੋਂ ਕੀਤੀ ਗਈ ਸਖਤ ਮਿਹਨਤ ਤੇ ਹੁਨਰ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਨੋਡਲ ਅਫਸਰ ਜ਼ਿਲ੍ਹਾ ਅਤੇ ਜ਼ੋਨ ਪੱਧਰੀ ਕਲਾ ਉਤਸਵ ਵਿਜੈ ਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ੋਨ ਪੱਧਰੀ ਕਲਾ ਉਤਸਵ ਮੁਕਾਬਲਿਆਂ ਵਿਚ ਫਿਰੋਜਪੁਰ, ਫਰੀਦਕੋਟ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਮਾਨਸਾ ਜਿਲਿਹਆਂ ਦੇ ਵਿਦਿਆਰਥੀਆਂ ਨੇ ਭਾਗੀਦਾਰੀ ਵਿਖਾਈ।ਉਨ੍ਹਾਂ ਕਿਹਾ ਕਿ ਸਕੂਲ ਪੱਧਰ, ਬਲਾਕ ਪੱਧਰ, ਜਿਲ੍ਹਾ ਪੱਧਰੀ ਮੁਕਾਬਲਿਆਂ ਤੋਂ ਬਾਅਦ ਜ਼ੋਨ ਪੱਧਰੀ ਮੁਕਾਬਲੇ ਕਰਵਾਏ ਗਏ।
ਇਹ ਵੀ ਪੜੋ: ਬਠਿੰਡਾ ਪੁਲਿਸ ਵੱਲੋਂ ਨਾਕੇਬੰਦੀ ਦੌਰਾਨ ਤਿੰਨ ਨਸ਼ਾ ਤਸਕਰਾਂ ਨੂੰ ਅੱਧਾ ਕਿਲੋਂ ਚਿੱਟੇ ਸਹਿਤ ਕੀਤਾ ਗ੍ਰਿਫਤਾਰ
ਇਸ ਮੌਕੇ ਮੁਕਾਬਲਿਆਂ ਵਿਚ ਜੱਜ ਦੀ ਭੁਮਿਕਾ ਵਿਨੋਦ ਖੁਰਾਣਾ ਤੇ ਦਲਜੀਤ ਪਰਮ ਸੰਗੀਤ ਟੇਰਨਰ, ਗੌਰਵ ਆਰਿਆ ਤੇ ਪ੍ਰੋ. ਅਮਨਦੀਪ ਕੌਰ ਅਸਿਸਟੈਂਟ ਪ੍ਰੋਫੈਸਰ, ਜੁਝਾਰ ਸਿੰਘ ਕੋਚ ਤੇ ਅਮਰਿੰਦਰ ਸੰਧੂ (ਲੋਕ ਨਾਚ), ਰਾਮ ਚੰਦਰ ਹਿੰਦੀ ਮਾਸਟਰ, ਰਵਿੰਦਰ ਕੁਮਾਰ, ਵਿਕਾਸ ਬਤਰਾ ਕਲਾਕਾਰ, ਚਿਰਾਗ ਨਾਗਪਾਲ, ਪਰਮਿੰਦਰ ਸਿੰਘ ਜਿਲ੍ਹਾ ਖੋਜ਼ ਅਫਸਰ ਤੇ ਮੀਨਾ ਮਹਿਰੋਕ ਪੰਜਾਬੀ ਮਿਸਟੈਰਸ ਵੱਲੋਂ ਨਿਭਾਈ ਗਈ।ਸਟੇਜ਼ ਦਾ ਸੰਚਾਲਨ ਵਿਨੀਤਾ ਕਟਾਰੀਆ, ਸੁਰਿੰਦਰ ਕੰਬੋਜ਼ ਤੇ ਸੁਨੀਲ ਕੁਮਾਰ ਵੱਲੋਂ ਬੜੇ ਹੀ ਸ਼ਾਨਦਾਰ ਢੰਗ ਨਾਲ ਕੀਤਾ ਗਿਆ।ਇਸ ਮੌਕੇ ਸਮਾਗਮ ਨੂੰ ਸਫਲਤਾਪੂਰਵਕ ਬਣਾਉਣ ਵਿਚ ਤਹਿਸੀਲ ਇੰਚਾਰਜ ਹਰੀ ਚੰਦ ਕਬੋਜ਼, ਗੁਰਦੀਪ ਪ੍ਰਿੰਸੀਪੀਲ, ਸੰਜੇ ਕੁਮਾਰ ਸਟੇਟ ਅਵਾਰਡੀ, ਸਮ੍ਰਿਤੀ ਕਟਾਂਰੀਆ, ਸੁਭਾਸ਼ ਨਰੁਲਾ, ਗੁਰਮੀਤ ਸਿੰਘ ਪ੍ਰਿੰਸੀਪਲ, ਰਜਿੰਦਰ ਸਿੰਘ, ਅਜੈ ਕੁਮਾਰ, ਸ਼ਮਸ਼ੇਰ ਸਿੰਘ, ਅਨਿਤਾ, ਸੋਨੀਆ, ਨੈਨਸੀ ਤੇ ਗੁਰਬੰਸ ਰਾਹੀ ਤੇ ਭਾਰਤੀ ਫਾਉਂਡੇਸ਼ਨ ਤੋਂ ਪ੍ਰਦੀਪ ਕੁਮਾਰ, ਮੰਗਾ ਸਿੰਘ, ਦਵਿੰਦਰ ਵੱਲੋਂ ਵਿਸ਼ੇਸ਼ ਯੋਗਦਾਨ ਦਿੱਤਾ ਗਿਆ।