ਬਠਿੰਡਾ, 22 ਫ਼ਰਵਰੀ: ਮਾਲਵਾ ਕਾਲਜ ਅਤੇ ਮਾਲਵਾ ਕਾਲਜ ਆਫ ਫਿਜੀਕਲ ਐਜੂਕੇਸ਼ਨ ਵਿਖੇ 18ਵੀਂ ਐਥਲੈਟਿਕਸ ਮੀਟ 2024 ਦਾ ਅੱਜ ਆਯੋਜਨ ਕੀਤਾ ਗਿਆ। ਪ੍ਰੋ ਰਾਜਵਿੰਦਰ ਸਿੰਘ ਅਤੇ ਪ੍ਰੋ ਜ਼ਸਵੀਰ ਸਿੰਘ ਦੀ ਅਗਵਾਈ ਅਤੇ ਬੀਪੀਐਡ ਭਾਗ ਦੂਜਾ ਦੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਹੋਈ ਇਸ ਐਥਲੈਟਿਕਸ ਮੀਟ ਵਿੱਚ ਸੁਖਮੀਤ ਸਿੰਘ ਸਮਾਘ (ਏਸ਼ੀਅਨ ਰੋਇੰਗ ਗੋਲਡ ਮੈਡਲਿਸਟ) ਨੇ ਮੁੱਖ ਮਹਿਮਾਨ ਦੇ ਰੂਪ ਵਿਚ ਕੀਤੀ। ਕਾਲਜ ਦੇ ਵੱਖ-ਵੱਖ ਹਾਊਸਾਂ ਤੋਂ ਸਲਾਮੀ ਲੈਣ ਉਪਰੰਤ ਉਨ੍ਹਾਂ ਨੇ ਆਪਣੇ ਜੀਵਨ ਦੇ ਅਤਿ ਮਹੱਤਵਪੂਰਨ ਤਜਰਬੇ ਸਾਂਝੇ ਕਰਦੇ ਹੋਏ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਇਸ ਤੋਂ ਇਲਾਵਾਂ ਕੇ.ਪੀ.ਐਸ ਬਰਾੜ (ਆਈ.ਆਰ.ਐਸ) ਜਰਨਲ ਸੈਕਟਰੀ ਪੰਜਾਬ ਐਥਲੈਟਿਕਸ ਐਸੋਸੀਏਸ਼ਨ ਅਤੇ ਅੰਤਰਰਾਸ਼ਟਰੀ ਐਥਲੀਟ ਨੇ ਵੀ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ।
ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਹੋਵੇਗਾ ਇਕ ਮਾਰਚ ਤੋਂ ਸ਼ੁਰੂ
ਕਾਲਜ਼ ਦੇ ਡੀਨ ਆਰ.ਸੀ ਸ਼ਰਮਾ ਨੇ ਆਏ ਹੋਏ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦੀ ਭੂਮਿਕਾ ਪ੍ਰੋ8 ਹਰਵਿੰਦਰ ਸਿੰਘ ਵੱਲੋਂ ਬਾਖੁਬੀ ਨਿਭਾਈ ਗਈ।ਇਸ ਮੌਕੇ ਮਾਲਵਾ ਕਾਲਜ ਆਫ ਫਿਜੀਕਲ ਐਜੂਕੇਸ਼ਨ ਦੇ ਡਾਇਰੈਕਟਰ ਪ੍ਰੋ ਦਰਸ਼ਨ ਸਿੰਘ ਅਤੇ ਮਾਲਵਾ ਕਾਲਜ ਦੇ ਪ੍ਰਿੰਸੀਪਲ ਡਾ ਰਾਜ ਕੁਮਾਰ ਗੋਇਲ ਨੇ ਕਾਲਜ ਦੀਆਂ ਪ੍ਰਾਪਤੀਆਂ ਦੀ ਸਲਾਨਾ ਰਿਪੋਰਟ ਤੇ ਚਾਣਨਾ ਪਾਇਆ। ਇਨਾਮ ਵੰਡ ਸਮਾਰੋਹ ਵਿਚ ਹਰਜੀਤ ਸਿੰਘ (ਜੂਨੀਅਰ ਹਾਕੀ ਵਰਲਡ ਕੱਪ ਗੋਲਡ ਮੈਡਲਿਸਟ) ਮੁੱਖ ਮਹਿਮਾਨ ਦੇ ਤੌਰ ’ਤੇ ਪਹੁੰਚੇ। ਉਨ੍ਹਾਂ ਨੇ ਖਿਡਾਰੀਆਂ ਦੀ ਹੌਂਸਲਾ ਅਫਜਾਈ ਕਰਦੇ ਹੋਏ, ਖੇਡਾਂ ਦੇ ਪੱਧਰ ਨੂੰ ਉੁਚਾ ਚੁੱਕਣ ਲਈ ਕਾਲਜ ਦੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਤੋਂ ਇਲਾਵਾ ਚੇਅਰਮੈਨ ਰਮਨ ਕੁਮਾਰ ਸਿੰਗਲਾ, ਵਾਇਸ ਪ੍ਰਧਾਨ ਰਾਕੇਸ਼ ਗੋਇਲ ਨੇ ਵੀ ਇਸ ਐਥਲੈਟਿਕਸ ਮੀਟ ਵਿਚ ਸ਼ਿਰਕਤ ਕਰਕੇ ਇਸ ਐਥਲੈਟਿਕਸ ਮੀਟ ਦੀ ਸ਼ੋਭਾ ਵਧਾਈ।
ਕਿਸਾਨਾਂ ਦੀ ਰੱਖਿਆ ਲਈ ਹਰਿਆਣਾ ਦੇ ਬਾਰਡਰਾਂ ‘ਤੇ ਪੰਜਾਬ ਪੁਲਿਸ ਹੋਵੇ ਤੈਨਾਤ ਰਾਜਾ ਵੜਿੰਗ
ਉਨ੍ਹਾਂ ਨੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਦੀ ਐਥਲੈਟਿਕਸ ਮੀਟ ਨੂੰ ਸੁਚੱਜੇ ਢੰਗ ਨਾਲ ਕਰਵਾਉਣ ਲਈ ਪ੍ਰਸ਼ੰਸਾ ਕੀਤੀ। ਇਸ ਦੌਰਾਨ ਟਰੈਕ ਅਤੇ ਫੀਲਡ ਇਵੈਂਟ ਵਿੱਚ 100, 200, 400 ਅਤੇ 800 ਮੀ8 ਦੀਆਂ ਦੌੜਾਂ, ਗੋਲਾ ਸੁੱਟਣਾ, ਉੱਚੀ ਛਾਲ, ਲੰਬੀ ਛਾਲ, ਰੱਸਾ ਕੱਸੀ ਦੇ ਮੁਕਾਬਲੇ ਪ੍ਰੋ ਰਾਜਵਿੰਦਰ ਸਿੰਘ, ਪ੍ਰੋ ਗਰੀਸ਼ ਸ਼ਰਮਾ, ਪ੍ਰੋ ਜਗਦੀਪ ਸਿੰਘ, ਪ੍ਰੋ ਜਗਦੀਪ ਸਿੰਘ ਮਨੀ, ਪ੍ਰੋ ਅਰਸ਼ਦੀਪ ਕੌਰ, ਪ੍ਰੋ ਰਮਨਦੀਪ ਕੌਰ, ਪ੍ਰੋ ਸੁਖਦੀਪ ਕੌਰ, ਪ੍ਰੋ ਅਜੈ ਕੁਮਾਰ, ਪ੍ਰੋ ਅਮਨਦੀਪ ਕੌਰ ਅਤੇ ਪ੍ਰੋ ਜ਼ਸਵੀਰ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ। ਅੱਜ ਦੇ ਮੁਕਾਬਲਿਆਂ ਵਿਚ ਲੜਕੀਆਂ ਦੇ ਵਰਗ ਵਿੱਚ ਤਾਲੀਕਾ, ਨਵਰੀਤ ਕੌਰ (ਮਾਲਵਾ ਕਾਲਜ) ਅਤੇ ਮੋਨਿਕਾ (ਮਾਲਵਾ ਕਾਲਜ ਆਫ ਫਿਜੀਕਲ ਐਜੂਕੇਸ਼ਨ) ਲੜਕਿਆਂ ਦੇ ਵਰਗ ਵਿਚ ਕਰਨ ਸਿੰਘ (ਮਾਲਵਾ ਕਾਲਜ) ਅਤੇ ਅਜੈ ਸਿੰਘ (ਮਾਲਵਾ ਕਾਲਜ ਆਫ ਫਿਜੀਕਲ ਐਜੂਕੇਸ਼ਨ) ਬੈਂਸਟ ਐਥਲੀਟ ਐਲਾਨੇ ਗਏ।
ਪੰਜਾਬ ਮੰਤਰੀ ਮੰਡਲ ਵੱਲੋਂ ਅਧਿਆਪਕ ਤਬਾਦਲਾ ਨੀਤੀ ਵਿੱਚ ਸੋਧ
ਉਧਮ ਸਿੰਘ ਹਾਊਸ ਨੂੰ ਬੈਸਟ ਹਾਊਸ ਐਲਾਨ ਕੀਤਾ ਗਿਆ। ਡਾ ਸਰਬਜੀਤ ਕੌਰ ਢਿੱਲੋਂ ਡਿਪਟੀ ਡਾਇਰੈਕਟਰ ਕੰਪਿਊਟਰ ਸਾਇੰਸ ਵਿਭਾਗ, ਪ੍ਰੋ ਇੰਦਰਪ੍ਰੀਤ ਕੌਰ ਮੁਖੀ ਮੈਨੇਜਮੈਂਟ ਤੇ ਕਾਮਰਸ ਵਿਭਾਗ, ਡਾ ਲਖਵਿੰਦਰ ਕੌਰ ਮੁਖੀ ਆਰਟਸ ਵਿਭਾਗ, ਪ੍ਰੋ ਪ੍ਰੇਮ ਸਿੰਘ ਮੁਖੀ ਐਗਰੀਕਲਚਰ ਵਿਭਾਗ, ਸਮੂਹ ਸਟਾਫ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਇਨ੍ਹਾਂ ਤੋਂ ਇਲਾਵਾ ਗੁਰਦੇਵ ਸਿੰਘ ਗਿੱਲ ਰਿਟਾਇਰਡ ਡਿਪਟੀ ਡਾਇਰੈਕਟਰ, ਡਾਅਜੀਤਪਾਲ ਸਿੰਘ ਰਿਟਾਇਰਡ ਸੀਐਮਓ, ਪ੍ਰਿੰਸੀਪਲ ਗੋਬਿੰਦ ਸਿੰਘ ਸਟੇਟ ਅਵਾਰਡੀ, ਖੁਸ਼ਬੀਰ ਸਿੰਘ ਸੀਈਓ ਰਿਟਾਇਰਡ, ਕੌਰ ਸਿੰਘ ਏਈਓ ਰਿਟਾਇਰਡ, ਹਰਨੇਕ ਸਿੰਘ, ਪਰਮਜੀਤ ਸਿੰਘ ਸੈਖੋ, ਹਰਮੰਦਰ ਸਿੰਘ, ਸੁਰਿੰਦਰਪ੍ਰੀਤ ਸਿੰਘ ਘਣੀਆ, ਹਰਜੀਤ ਸਿੰਘ ਨੇ ਇਸ ਸਮਾਗਮ ਵਿੱਚ ਸ਼ਾਮਲ ਹੋਕੇ ਇਸ ਸਮਾਗਮ ਦੀ ਸ਼ੋਭਾ ਵਧਾਈ।