Malwa College ਦੇ ਵਿਦਿਆਰਥੀਆਂ ਲਈ ਇੱਕ ਰੋਜ਼ਾ ਧਾਰਮਿਕ ਯਾਤਰਾ ਦਾ ਆਯੋਜਨ

0
65
+1

Bathinda News: Malwa College Bathinda ਦੇ ਮੈਨੇਜਮੈਂਟ ਅਤੇ ਕਾਮਰਸ ਵਿਭਾਗ ਵੱਲੋਂ ਗੁਰਦੁਆਰਾ ਅੜੀਸਰ ਸਾਹਿਬ ਵਿਖੇ ਇੱਕ ਰੋਜ਼ਾ ਧਾਰਮਿਕ ਯਾਤਰਾ ਦਾ ਆਯੋਜਨ ਕੀਤਾ ਗਿਆ । ਇਹ ਧਾਰਮਿਕ ਯਾਤਰਾ ਦਾ ਆਯੋਜਨ ਪ੍ਰਿੰਸੀਪਲ ਡਾ: ਰਾਜਕੁਮਾਰ ਗੋਇਲ ਦੀ ਅਗਵਾਈ ਹੇਠ ਕੀਤਾ ਗਿਆ। ਇਸ ਟੂਰ ਦੌਰਾਨ ਵਿਦਿਆਰਥੀਆਂ ਨੇ ਗੁਰਦੁਆਰਾ ਅੜੀਸਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਇਥੋਂ ਦੇ ਇਤਿਹਾਸ ਬਾਰੇ ਜਾਣਕਾਰੀ ਹਾਸਿਲ ਕੀਤੀ। ਮੱਥਾ ਟੇਕਣ ਤੋਂ ਬਾਅਦ ਇਸ ਟੂਰ ਦੌਰਾਨ ਵਿਦਿਆਰਥੀਆਂ ਨੂੰ ਮਨੋਰੰਜਨ ਲਈ ਹੰਡਿਆਇਆ ਦੇ ਫੈਕਟਰੀ ਆਊਟਲੈਟ ਵੀ ਲਿਜਾਇਆ ਗਿਆ ਜਿੱਥੇ ਵਿਦਿਆਰਥੀਆਂ ਨੇ ਆਪਣੇ ਸ਼ੌਂਕ ਮੁਤਾਬਿਕ ਖਰੀਦਦਾਰੀ ਕੀਤੀ ਅਤੇ ਖਾਣੇ ਦਾ ਆਨੰਦ ਮਾਨਿਆ।

ਇਹ ਵੀ ਪੜ੍ਹੋ  Punjab Govt ਦੇ ਮਾਈਨਿੰਗ ਵਿਭਾਗ ਦੀ ਜਾਅਲੀ ਵੈੱਬਸਾਈਟ ਚਲਾਉਣ ਵਾਲਾ ਮੁੱਖ ਮੁਲਜ਼ਮ ਕਾਬੂ

ਪ੍ਰਿੰਸੀਪਲ ਡਾ.ਰਾਜ ਕੁਮਾਰ ਗੋਇਲ ਨੇ ਵਿਭਾਗ ਮੁਖੀ ਸ਼ਿਵਾਨੀ ਰਾਣੀ ਨੂੰ ਅਜਿਹੇ ਧਾਰਮਿਕ ਅਤੇ ਇਤਿਹਾਸਕ ਟੂਰ ਦਾ ਆਯੋਜਨ ਕਰਨ ਲਈ ਪਹਿਲਕਦਮੀ ਕਰਨ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਅਜਿਹੇ ਟੂਰ ਵਿਦਿਆਰਥੀਆਂ ਨੂੰ ਉਹਨਾਂ ਦੀਆਂ ਰੁਟੀਨ ਗਤੀਵਿਧੀਆਂ ਤੋਂ ਬਰੇਕ ਦੇਣ ਦੇ ਨਾਲ-ਨਾਲ ਸਮੂਹਿਕ ਹੁਨਰਾਂ ਨੂੰ ਵੀ ਪੈਦਾ ਕਰਦੇ ਹਨ। ਮੈਡਮ ਸ਼ਿਵਾਨੀ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਟੂਰ ਦਾ ਆਨੰਦ ਮਾਣਿਆ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਭਵਿੱਖ ਵਿੱਚ ਵੀ ਅਜਿਹੇ ਹੋਰ ਇਤਿਹਾਸਕ ਅਤੇ ਵਿੱਦਿਅਕ ਟੂਰ ਕਰਵਾਏ ਜਾਣਗੇ। ਇਸ ਟੂਰ ਦੌਰਾਨ ਵਿਭਾਗ ਮੁਖੀ ਸ਼ਿਵਾਨੀ ਰਾਣੀ ਦੇ ਨਾਲ ਸਹਾਇਕ ਪ੍ਰੋ. ਹਰਪ੍ਰੀਤ ਸਿੰਘ, ਸਹਾਇਕ ਪ੍ਰੋ. ਪ੍ਰਿਅੰਕਾ ਸਿੰਘ, ਸਹਾਇਕ ਪ੍ਰੋ. ਪ੍ਰੀਤਿਭਾ ਗੋਇਲ , ਸਹਾਇਕ ਪ੍ਰੋ. ਵਿਸ਼ੂ ਗਰਗ ਵੀ ਵਿਦਿਆਰਥੀਆਂ ਦੇ ਨਾਲ ਸ਼ਾਮਿਲ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

+1

LEAVE A REPLY

Please enter your comment!
Please enter your name here