ਬਠਿੰਡਾ, 22 ਜੁੁਲਾਈ: ਸਥਾਨਕ ਸਿਲਵਰ ਓਕਸ ਸਕੂਲ ਸੁਸ਼ਾਂਤ ਸਿਟੀ 2 ਵਿਖੇ 3 ਪੀ ਬੀ ਨੇਵਲ ਯੂਨਿਟ ਐਨ.ਸੀ.ਸੀ. ਬਠਿੰਡਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਐਂਟੀ ਡਰੱਗ ਬਾਰੇ ਜਾਗਰੂਕਤਾ ਫੈਲਾਉਣ ਲਈ ਕਰਵਾਈ ਗਈ।ਇਨ੍ਹਾਂ ਗਤੀਵਿਧੀਆਂ ਜਿਵੇਂ ਕਿ ਜਾਗਰੂਕਤਾ ਰੈਲੀ, ’ਐਂਟੀ ਡਰੱਗ’ ਵਿਸ਼ੇ ’ਤੇ ਲੈਕਚਰ, ਪੋਸਟਰ ਮੇਕਿੰਗ ਅਤੇ ਵੱਖ-ਵੱਖ ਸਥਾਨਾਂ ’ਤੇ ਪ੍ਰਦਰਸ਼ਿਤ ਕਰਨ ਵਰਗੀਆਂ ਗਤੀਵਿਧੀਆਂ ਵਿੱਚ ਸਾਰੇ ਐਨਸੀਸੀ ਕੈਡਿਟਾਂ ਨੇ ਭਾਗ ਲਿਆ।
ਸਿਲਵਰ ਓਕਸ ਸਕੂਲ ਡੱਬਵਾਲੀ ਰੋਡ ਵਿਖੇ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਤ ਪ੍ਰਦਰਸ਼ਨੀ ਦਾ ਆਯੋਜਨ
ਸ਼੍ਰੀਮਤੀ ਜੋਤਸ਼ਨਾ ਅਤੇ ਐੱਨ.ਸੀ.ਸੀ. ਦੇ ਕੇਅਰ ਟੇਕਰ ਸੰਦੀਪ ਸਿੰਘ ਨੇ ਕੈਡਿਟਾਂ ਨੂੰ ’ਐਂਟੀ ਡਰੱਗ’ ਅਤੇ ’ਸੇ ਨੋ ਟੂ ਡਰੱਗਜ਼’ ਵਿਸ਼ੇ ’ਤੇ ਲੈਕਚਰ ਦੇ ਕੇ ਸੰਬੋਧਨ ਕੀਤਾ। ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਨੀਤੂ ਅਰੋੜਾ ਨੇ ਵੀ ਕੈਡਿਟਾਂ ਨਾਲ ਸਮਾਜ ਵਿੱਚ ਇਸ ਤਰ੍ਹਾਂ ਦੀਆਂ ਬੁਰਾਈਆਂ ਤੋਂ ਆਪਣੇ ਆਪ ਨੂੰ ਬਚਾਉਣ ਲਈ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਉਨ੍ਹਾਂ ਨੂੰ ਹੋਰ ਨੌਜਵਾਨਾਂ ਨੂੰ ਨਸ਼ਿਆਂ ਦੇ ਸੇਵਨ ਦੇ ਮਾੜੇ ਪ੍ਰਭਾਵਾਂ ਅਤੇ ਨੁਕਸਾਨਾਂ ਆਦਿ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ।
Share the post "ਸਿਲਵਰ ਓਕਸ ਸਕੂਲ ਸੁਸ਼ਾਂਤ ਸਿਟੀ-2 ਵਿਖੇ ਐਨਸੀਸੀ ਦੇ ਕੈਡੇਟਾਂ ਦੁਆਰਾ ‘ਨਸ਼ਾ ਵਿਰੋਧੀ’ ਗਤੀਵਿਧੀਆਂ ਦਾ ਆਯੋਜਨ"