ਬਠਿੰਡਾ, 13 ਮਈ: ਅੰਤਰਰਾਸ਼ਟਰੀ ਨਰਸ ਦਿਵਸ ਮੌਕੇ ਸਥਾਨਕ ਏਮਜ਼ ਦੇ ਨਰਸਿੰਗ ਵਿਭਾਗ ਦੁਆਰਾ ‘‘ਸਾਡੀਆਂ ਨਰਸਾਂ, ਸਾਡਾ ਭਵਿੱਖ: ਦੇਖਭਾਲ ਦੀ ਆਰਥਿਕ ਸ਼ਕਤੀ’’ ਵਿਸ਼ੇ ’ਤੇ ਆਯੋਜਿਤ ਕੀਤਾ ਗਿਆ। ਇਸ ਦੌਰਾਨ ਏਮਜ਼ ਬਠਿੰਡਾ ਵਿਖੇ ਪੂਰੇ ਹਫ਼ਤੇ ਦੌਰਾਨ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਿੰਪੋਜ਼ੀਅਮ, ਪੋਸਟਰ ਅਤੇ ਸਟੋਨ ਪੇਂਟਿੰਗ ਮੁਕਾਬਲਾ, ਕੁਇਜ਼ ਮੁਕਾਬਲਾ, ਬਹਿਸ, ਮਰੀਜ਼ਾਂ ਦੀ ਦੇਖਭਾਲ ਦੀਆਂ ਗਤੀਵਿਧੀਆਂ, ਰੰਗੋਲੀ ਮੁਕਾਬਲਾ, ਸੱਭਿਆਚਾਰਕ ਸ਼ਾਮ ਅਤੇ ਕਈ ਖੇਡ ਗਤੀਵਿਧੀਆਂ ਜਿਵੇਂ ਕਿ ਵਾਲੀਬਾਲ, ਕ੍ਰਿਕਟ, ਬੈਡਮਿੰਟਨ, ਕਬੱਡੀ, ਖੋ-ਖੋ, ਦੌੜ (100 ਅਤੇ 200 ਮੀਟਰ), ਕੈਰਮ, ਸ਼ਤਰੰਜ, ਟੇਬਲ ਟੈਨਿਸ, ਮਿਊਜ਼ੀਕਲ ਚੇਅਰ ਅਤੇ ਰੱਸਾਕਸ਼ੀ ਸ਼ਾਮਲ ਸਨ। ਇਸ ਸਮਾਗਮ ਦੇ ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਪ੍ਰੋ (ਡਾ.) ਦਿਨੇਸ਼ ਕੁਮਾਰ ਸਿੰਘ ਕਾਰਜਕਾਰੀ ਨਿਰਦੇਸ਼ਕ ਅਤੇ ਸੀਈਓ ਏਮਜ਼ ਬਠਿੰਡਾ ਨੇ ਕੀਤੀ।
ਕੁਲਵੰਤ ਸਿੰਘ ਨੇ ਮੋਹਾਲੀ ਦੇ ਵਿਕਾਸ ਵਿਚ ਠੱਲ ਪਾਈ ਹੈ: ਜੀਤੀ ਸਿੱਧੂ
ਇਸ ਪ੍ਰੋਗਰਾਮ ਦੇ ਮੁੱਖ ਬੁਲਾਰੇ ਡਾ: ਸੰਧਿਆ ਗੁਪਤਾ ਸਿਹਤ ਸਲਾਹਕਾਰ ਏਮਜ਼ ਨਵੀਂ ਦਿੱਲੀ ਸਨ। ਇਕੱਠ ਨੂੰ ਸੰਬੋਧਨ ਕਰਦਿਆਂ ਡਾ: ਸੰਧਿਆ ਗੁਪਤਾ ਨੇ ਨਰਸਿੰਗ ਕਿੱਤੇ ਦੀ ਮਹੱਤਤਾ, ਵਿੱਤੀ ਰੁਕਾਵਟਾਂ ਦੀਆਂ ਚੁਣੌਤੀਆਂ, ਨਰਸਾਂ ਦੇ ਯੋਗਦਾਨ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀ ’ਤੇ ਜ਼ੋਰ ਦਿੱਤਾ। ਡਾ ਕਮਲੇਸ਼ ਕੇ ਸ਼ਰਮਾ, ਪ੍ਰੋਫੈਸਰ ਕਮ ਪ੍ਰਿੰਸੀਪਲ ਇੰਸਟੀਚਿਊਟ ਆਫ ਨਰਸਿੰਗ ਐਜੂਕੇਸ਼ਨ ਐਂਡ ਰਿਸਰਚ (ਆਈ.ਐਨ.ਈ.ਆਰ.) ਏਮਜ਼ ਬਠਿੰਡਾ ਨੇ ਸਵਾਗਤੀ ਭਾਸ਼ਣ ਦਿੱਤਾ।ਸ੍ਰੀ ਅਤੁਲ ਸ਼ਰਮਾ ਨੇ ਹਫ਼ਤੇ ਭਰ ਦੀਆਂ ਗਤੀਵਿਧੀਆਂ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ। ਪ੍ਰੋ. (ਡਾ.) ਅਖਿਲੇਸ਼ ਪਾਠਕ ਡੀਨ ਅਤੇ ਡਾ. ਰਾਜੀਵ ਕੁਮਾਰ ਮੈਡੀਕਲ ਸੁਪਰਡੈਂਟ ਏਮਜ਼ ਬਠਿੰਡਾ ਨੇ ਅੰਤਰਰਾਸ਼ਟਰੀ ਨਰਸਾਂ ਨੂੰ ਵਧਾਈ ਦਿੱਤੀ। ਦਿਨ ਦੇ ਸਮਾਗਮਾਂ ਦੀ ਸਮਾਪਤੀ ਮਨੋਰੰਜਨ ਨਾਲ ਭਰਪੂਰ ਸੱਭਿਆਚਾਰਕ ਸਮਾਗਮ ਨਾਲ ਹੋਈ।
Share the post "ਏਮਜ਼ ਬਠਿੰਡਾ ਵਿਖੇ‘ਸਾਡੀਆਂ ਨਰਸਾਂ, ਸਾਡਾ ਭਵਿੱਖ: ਦੇਖਭਾਲ ਦੀ ਆਰਥਿਕ ਸ਼ਕਤੀ’ਵਿਸ਼ੇ’ਤੇ ਆਯੋਜਿਤ"