ਬਠਿੰਡਾ, 9 ਸਤੰਬਰ: ਡਾ: ਨੀਰੂ ਗਰਗ ਦੀ ਅਗਵਾਈ ਹੇਠ ਐਸ.ਐਸ.ਡੀ. ਵਿਮੈੱਨਜ਼ ਇੰਸਟੀਚਿਊਟ ਆਫ ਟੈਕਨਾਲੋਜੀ ਵਿਖੇ ਵਿਦਿਆਰਥੀਆਂ ਦੀ ਛੁਪੀ ਪ੍ਰਤਿਭਾ ਨੂੰ ਉਜਾਗਰ ਕਰਨ ਲਈ ‘‘ਟੇਲੈਂਟ ਹੰਟ 2024’’ ਦਾ ਆਯੋਜਨ ਕੀਤਾ ਗਿਆ। ਇਸ ਈਵੈਂਟ ਵਿੱਚ ਸਾਹਿਤਕ ਆਈਟਮਾਂ, ਫਾਈਨ ਆਰਟਸ ਆਈਟਮਾਂ ਅਤੇ ਪ੍ਰਦਰਸ਼ਨੀ ਲੋਕ ਕਲਾਵਾਂ ਵਰਗੇ ਵੱਖ-ਵੱਖ ਮੁਕਾਬਲੇ ਸ਼ਾਮਲ ਸਨ। ਇਸ ਮੁਕਾਬਲੇ ਵਿੱਚ ਕੁੱਲ 28 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਆਪਣੀ ਰਚਨਾਤਮਕਤਾ ਦਾ ਪ੍ਰਦਰਸ਼ਨ ਕੀਤਾ। ਜੇਤੂਆਂ ਨੂੰ ਇਨਾਮ ਵੰਡੇ ਗਏ। ਡਿਬੇਟ ਮੁਕਾਬਲੇ ਵਿੱਚ ਬੀਸੀਏ ਭਾਗ ਤੀਜਾ ਦੀ ਸਨੇਹਾ ਅਤੇ ਬੀਬੀਏ ਭਾਗ ਤੀਜਾ ਦੀ ਸਿਮਰਨ ਪਹਿਲੇ ਸਥਾਨ ’ਤੇ ਰਹੀ।ਸਲੋਗਨ ਲਿਖਣ ਵਿੱਚ ਬੀਸੀਏ ਭਾਗ ਦੂਜੇ ਦੀ ਲਵਪ੍ਰੀਤ ਪਹਿਲੇ ਸਥਾਨ ’ਤੇ ਰਹੀ।
ਪੰਜਾਬ ’ਚ ਅੱਜ ਤੋਂ ਤਿੰਨ ਦਿਨਾਂ ਲਈ ਸਰਕਾਰੀ ਹਸਪਤਾਲਾਂ ਦੀ ਓਪੀਡੀ ਅੱਧੇ ਦਿਨ ਲਈ ਹੋਈ ਬੰਦ
ਰੰਗੋਲੀ ਵਿੱਚ ਬਲਵਿੰਦਰ ਬੀ.ਸੀ.ਏ. ਭਾਗ ਦੂਜਾ ਪਹਿਲੇ ਸਥਾਨ ’ਤੇ ਰਹੀ। ਕਲੇ ਮਾਡਲਿੰਗ ਵਿੱਚ ਬੀਸੀਏ ਭਾਗ ਦੂਜਾ ਦੀ ਕਾਜਲ, ਹਰਮਨ ਅਤੇ ਸ਼ਰਲੀਨ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਭਾਸ਼ਣ, ਕਵਿਤਾ ਉਚਾਰਨ, ਮੌਕੇ ’ਤੇ ਪੇਂਟਿੰਗ, ਪੋਸਟਰ ਮੇਕਿੰਗ, ਨਾਲਾ ਬਨਾਉਣਾ, ਖਿੱਦੋ ਬਨਾਉਣਾ, ਅਤੇ ਸੇਵੀਆਂ ਵਟਨਾ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਪ੍ਰਸ਼ੰਸਾਤਮਕ ਇਨਾਮ ਦਿੱਤੇ ਗਏ। ਐਡਵੋਕੇਟ ਸੰਜੇ ਗੋਇਲ (ਪ੍ਰਧਾਨ), ਸ਼੍ਰੀ ਆਸ਼ੂਤੋਸ਼ ਚੰਦਰ ਸ਼ਰਮਾ (ਸਕੱਤਰ,ਐਸ.ਐਸ.ਡੀ.ਵਿਟ), ਅਤੇ ਡਾ. ਨੀਰੂ ਗਰਗ (ਪ੍ਰਿੰਸੀਪਲ) ਨੇ ਯੂਥ ਕੋਆਰਡੀਨੇਟਰਾਂ- ਸ਼੍ਰੀਮਤੀ ਨਵਦੀਪ ਕੌਰ (ਸਹਾਇਕ ਪ੍ਰੋਫੈਸਲ ਮੈਨੇਂਜਮੈਂਟ ਵਿਭਾਗ), ਸ਼੍ਰੀਮਤੀ ਸਮਰਿਧੀ (ਸਹਾਇਕ ਪ੍ਰੋਫੈਸਰ ਇੰਗਲਿੰਸ਼) ਅਤੇ ਸਾਰੇ ਭਾਗੀਦਾਰਾਂ ਨੂੰ ਉਨ੍ਹਾਂ ਦੇ ਯਤਨਾਂ ਲਈ ਵਧਾਈ ਦਿੱਤੀ।