ਬਠਿੰਡਾ, 5 ਅਕਤੂੁਬਰ: ਐਸ. ਐਸ. ਡੀ. ਗਰੁੱਪ ਆਫ਼ ਗਰਲਜ਼ ਕਾਲਜਿਜ਼ ਬਠਿੰਡਾ ਦੇ ਪ੍ਰਧਾਨ ਐਡਵੋਕੇਟ ਸੰਜੈ ਗੋਇਲ ਅਤੇ ਕਾਲਜ ਦੇ ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਅਗਵਾਈ ਹੇਠ ਕਾਲਜ ਕੈਂਪਸ ਵਿੱਖੇ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ । ਸਮਾਗਮ ਵਿੱਚ ਪੂਨਮ ਸਿੰਘ ਵਧੀਕ ਡਿਪਟੀ ਕਮਿਸ਼ਨਰ ਬਠਿੰਡਾ ਬਤੌਰ ਮੁੱਖ ਮਹਿਮਾਨ ਅਤੇ ਐਡਵੋਕੇਟ ਅਭੈ ਸਿੰਗਲਾ ਐਸ.ਐਸ.ਡੀ ਸਭਾ ਦੇ ਪ੍ਰਧਾਨ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਿਲ ਰਹੇ। ਇਸ ਮੌਕੇ ਐਡਵੋਕੋਟ ਰਾਜੀਵ ਗੁਪਤਾ (ਐਸਐਸਡੀਜੀਸੀ ਦੇ ਸਰਪ੍ਰਸਤ), ਕਾਲਜ ਪ੍ਰਧਾਨ ਐਡਵੋਕੇਟ ਸੰਜੇ ਗੋਇਲ, ਵਿਕਾਸ ਗਰਗ (ਜਨਰਲ ਸਕੱਤਰ ਐਸ. ਐਸ. ਡੀ. ਗਰਲਜ਼ ਕਾਲਜ) ਆਸ਼ੂਤੋਸ਼ ਚੰਦਰ ਸ਼ਰਮਾ (ਜਨਰਲ ਸਕੱਤਰ, ਐਸਐਸਡੀ ਡਬਲਿਊ ਆਈ ਟੀ), ਦੁਰਗੇਸ਼ ਜਿੰਦਲ (ਜਨਰਲ ਸਕੱਤਰ, ਐਸਐਸਡੀ ਬੀ.ਐੱਡ),ਕਾਲਜ ਪ੍ਰਿੰਸੀਪਲ ਡਾ. ਨੀਰੂ ਗਰਗ, ਡਾ. ਬਿਮਲਾ ਸਾਹੂ (ਕਾਰਜਕਾਰੀ ਪ੍ਰਿੰਸੀਪਲ, ਐਸਐਸਡੀ ਬੀ.ਐੱਡ) ਨੇ ਮੁੱਖ ਮਹਿਮਾਨ ਦਾ ਸਵਾਗਤ ਸ਼ਾਨਦਾਰ ਪੌਦੇ , ਫੁਲਕਾਰੀ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਕੀਤਾ ।ਸਾਲਾਨਾ ਇਨਾਮ ਵੰਡ ਸਮਾਰੋਹ ਦੀ ਸ਼ੁਰੂਆਤ ਸ਼ਮਾ ਰੌਸ਼ਨ ਕਰਕੇ ਗਣੇਸ਼ ਵੰਦਨਾ ਨਾਲ ਕੀਤੀ ਗਈ ।
ਇਹ ਖ਼ਬਰ ਵੀ ਪੜ੍ਹੋ: ਨਾਮੀ ਮਹਿਲਾ ਵਕੀਲ ਨੇ ਨਹਿਰ ’ਚ ਛਾਲ ਮਾਰ ਕੀਤੀ ਆਤਮਹੱ+ਤਿਆ
ਇਸ ਮੌਕੇ ਮੁੱਖ ਮਹਿਮਾਨ ਨੇ ਐਸ. ਐਸ. ਡੀ. ਗਰਲਜ਼ ਕਾਲਜ ਦੇ 30 ਵਿਦਿਆਰਥੀਆਂ ਵਿੱਚੋਂ ਕਾਲਜ ਕਲਰ ਗੁਰਮਿੰਦਰ ਕੌਰ ਦਿੱਤਾ ਗਿਆ । ਐਸਐਸਡੀ ਡਬਲਿਊ ਆਈ ਟੀ ਦੇ 17 ਵਿਦਿਆਰਥੀਆਂ ਵਿੱਚੋਂ ਕਾਲਜ ਕਲਰ ਮੀਨਾਕਸ਼ੀ ਨੂੰ ਦਿੱਤਾ ਗਿਆ ਅਤੇ ਐਸਐਸਡੀ ਬੀ.ਐੱਡ 10 ਵਿਦਿਆਰਥਣਾਂ ਵਿੱਚੋਂ ਕਾਲਜ ਕਲਰ ਨੇਹਾ ਰਾਜ ਢਲੌਰ ਦਿੱਤਾ ਗਿਆ । ਹੋਣਹਾਰ ਅਕਾਦਮਿਕ ਵਿਦਿਆਰਥੀਆਂ ਨੂੰ ਅਤੇ ਐਨ. ਐਸ. ਐਸ., ਐਨ. ਸੀ.ਸੀ., ਯੂਥ ਕਲੱਬ, ਰੈੱਡ ਰਿਬਨ ਕਲੱਬ, ਸਟੂਡੈਂਟ ਕਾਊਂਸਲ, ਰੈੱਡ ਕਰਾਸ, ਈ.ਡੀ.ਪੀ. ਕਲੱਬ, ਈਕੋ ਕਲੱਬ (ਹਰੀਤਾ), ਲੀਗਲ ਲਿਟਰੇਸੀ ਕਲੱਬ, ਐਨ. ਈ. ਪੀ ਸਾਰਥੀ ਅਤੇ ਸਕਿੱਲ ਹੱਬ ਅਤੇ ਯੂਥ ਵੈਲਫੇਅਰ ਕਲੱਬ ਦੇ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ । ਡਾ. ਤਰੂ ਮਿੱਤਲ (ਮੁੱਖੀ ਗਣਿਤ ਵਿਭਾਗ) ਅਤੇ ਮੈਡਮ ਮਨੀਸ਼ਾ ਭਟਨਾਗਰ ਵੱਲੋਂ ਸਨਮਾਨਿਤ ਵਿਦਿਆਰਥਣਾਂ ਨੂੰ ਇਨਾਮ ਦੇਣ ਲਈ ਸਟੇਜ ਤੇ ਸੱਦਾ ਦਿੱਤਾ ਗਿਆ ।ਅਧਿਆਪਕ ਸਾਹਿਬਾਨਾਂ ਡਾ. ਨੀਰੂ ਗਰਗ (ਪ੍ਰਿੰਸੀਪਲ), ਡਾ. ਪੌਮੀ ਬਾਂਸਲ (ਮੁੱਖੀ ਕਾਮਰਸ ਵਿਭਾਗ), ਡਾ. ਤਰੂ ਮਿੱਤਲ (ਮੁੱਖੀ ਗਣਿਤ ਵਿਭਾਗ), ਸ਼੍ਰੀਮਤੀ ਮੋਨਿਕਾ ਕਪੂਰ (ਮੁੱਖੀ ਆਫਿਸ ਮੈਨੇਜਮੈਂਟ ਵਿਭਾਗ), ਡਾ. ਨੀਤੂ ਗੋਇਲ (ਮੁੱਖੀ ਮੈਨੇਜਮੈਂਟ ਵਿਭਾਗ, ਡਬਲਿਊ ਆਈ. ਟੀ.) ਨੂੰ ਉਹਨਾਂ ਦੇ ਕਾਰਜ ਕਾਲ ਦੇ 25 ਸਾਲ ਪੂਰੇ ਹੋਣ ਤੇ ਸਨਮਾਨਿਤ ਕੀਤਾ ਗਿਆ ।
ਇਹ ਖ਼ਬਰ ਵੀ ਪੜ੍ਹੋ: Bathinda News: ਬਠਿੰਡਾ ’ਚ ਸ਼ਰਾਬ ਦਾ ਠੇਕਾ ਲੁੱਟਣ ਆਏ ਲੁਟੇਰਿਆਂ ਨੇ ਦਿਨ-ਦਿਹਾੜੇ ‘ਕਰਿੰਦਾ’ ਵੱ+ਢਿਆ
ਇਸ ਮੌਕੇ ਡਾ. ਅੰਜੂ ਗਰਗ (ਮੁੱਖੀ ਅਰਥ-ਸ਼ਾਸਤਰ ਅਤੇ ਨੋਡਲ ਅਫ਼ਸਰ ਸਕਿੱਲ ਹੱਬ) ਕਾਲਜ ਦੇ ਰਿਟਾਇਰਡ ਐਸੋਸੀਏਟ ਪ੍ਰੋਫੈਸਰ ਪੰਜਾਬੀ ਡਾ. ਊਸ਼ਾ ਸ਼ਰਮਾ ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਲਾਈਫ ਟਾਈਮ ਅਚੀਵਮੈਂਟ ਐਵਾਰਡ ਪ੍ਰਾਪਤ ਕਰਨ ਕਰਕੇ ਕਾਲਜ ਵੱਲੋਂ ਵੀ ਸਨਮਾਨਿਤ ਕੀਤਾ ਗਿਆ । ਕਾਲਜ ਪ੍ਰਿੰਸੀਪਲ ਡਾ. ਨੀਰੂ ਗਰਗ ਵੱਲੋਂ ਕਾਲਜ ਦੀਆਂ ਹੁਣ ਤੱਕ ਦੀਆਂ ਅਕਾਦਮਿਕ, ਸੱਭਿਆਚਾਰਕ, ਵੱਖ-ਵੱਖ ਯੂਨਿਟਾਂ ਅਤੇ ਕਲੱਬਾਂ ਦੀਆਂ ਪ੍ਰਾਪਤੀਆਂ ਦੀ ਰਿਪੋਰਟ ਪੇਸ਼ ਕੀਤੀ ਗਈ । ਕਾਲਜ ਵਿਦਿਆਰਥਣਾਂ ਵੱਲੋਂ ਭੰਗੜਾ, ਪਹਾੜੀ ਡਾਂਸ ਆਦਿ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ ਗਏ । ਮੰਚ ਦਾ ਸੰਚਾਲਨ ਡਾ. ਪੌਮੀ ਬਾਂਸਲ (ਮੁੱਖੀ ਕਾਮਰਸ ਵਿਭਾਗ) ਅਤੇ ਡਾ. ਏਕਤਾ ਗਰਗ ਨੇ ਬਾਖੂਬੀ ਨਿਭਾਇਆ ।, ਡਾ. ਨੀਤੂ ਗੋਇਲ (ਮੁੱਖੀ ਮੈਨੇਜਮੈਂਟ ਵਿਭਾਗ, ਡਬਲਿਊ ਆਈ. ਟੀ.) ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ । ਸਲਾਨਾ ਇਨਾਮ ਵੰਡ ਸਮਾਰੋਹ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਕੀਤੀ ਗਈ ।